ਕਿਸਾਨਾਂ ਨੇ ਕਿਸਾਨ-ਵਿਰੋਧੀ ਕਾਨੂੰਨਾਂ ਦੀਆਂ ਕਾਪੀਆਂ ਅਗਨ ਭੇਂਟ ਕਰਕੇ ‘ਹੋਲੀਕਾ ਦਹਾਨ’ ਮਨਾਇਆ

ਹੋਲੀ ਤੋਂ ਇੱਕ ਦਿਨ ਪਹਿਲਾਂ, 28 ਮਾਰਚ ਵਾਲੇ ਦਿਨ, ਦਿੱਲੀ ਦੇ ਬਾਰਡਰਾਂ ਉਤੇ ਧਰਨਾ ਦੇ ਰਹੇ ਕਿਸਾਨਾਂ ਨੇ ‘ਹੋਲੀਕਾ ਦਹਾਨ’ ਨੂੰ ਤਿੰਨ ਕਿਸਾਨ-ਵਿਰੋਧੀ ਕਾਨੂੰਨਾਂ ਦੀਆਂ ਨਕਲਾਂ ਨੂੰ ਅਗਨ ਭੇਂਟ ਕਰਨ ਰਾਹੀਂ ਮਨਾਇਆ ਅਤੇ ਉਨ੍ਹਾਂ ਨੇ ਕਿਹਾ ਕਿ ਇਹ ਕੰਮ ਬਾਰ-ਬਾਰ ਕੀਤਾ ਜਾਣਾ ਚਾਹੀਦਾ ਹੈ। (ਇਹ ਰਸਮ ਬੁਰਾਈ ਉੱਤੇ ਸੱਚਾਈ ਦੀ ਜਿੱਤ ਸਮਝੀ ਜਾਂਦੀ ਹੈ)।

ਸਿੰਘੂ ਬਾਰਡਰ ਉਤੇ ਕਿਸਾਨ ਖੇਤੀ ਕਾਨੂੰਨਾਂ ਦੀਆਂ ਨਕਲਾਂ ਸਾੜਦੇ ਹੋਏ

ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਸਾਂਝੇ ਮੋਰਚੇ, ਸੰਯੁਕਤ ਕਿਸਾਨ ਮੋਰਚੇ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਵਲੋਂ ਹੋਲੀ ਦਾ ਤਿਉਹਾਰ ਮਨਾਇਆ ਗਿਆ। ਉਨਾਂ ਨੇ ਕਿਹਾ ਕਿ ਜਿੰਨਾ ਚਿਰ ਤਿੰਨ ਕਿਸਾਨ-ਵਿਰੋਧੀ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਅਤੇ ਘੱਟ ਤੋਂ ਘੱਟ ਸਮਰੱਥਨ ਮੁੱਲ ਵਾਸਤੇ ਇੱਕ ਵੱਖਰਾ ਕਾਨੂੰਨ ਨਹੀਂ ਬਣਾਇਆ ਜਾਂਦਾ, ਓਨੀ ਦੇਰ ਕਿਸਾਨਾਂ ਦਾ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਕਿਸਾਨਾਂ ਵਲੋਂ 5 ਅਪਰੈਲ ਨੂੰ ‘ਐਫ ਸੀ ਆਈ ਬਚਾਓ ਦਿਵਸ’ ਬਤੌਰ ਮਨਾਇਆ ਜਾਵੇਗਾ। ਅਜੇਹਾ ਪਿਛਲੇ ਕੁੱਝ ਸਾਲਾਂ ਤੋਂ ਐਫ ਸੀ ਆਈ ਵਲੋਂ ਕਿਸਾਨਾਂ ਦੀਆਂ ਫਸਲਾਂ ਦੀ ਖ੍ਰੀਦ ਘੱਟ ਹੋ ਜਾਣ ਦੇ ਵਿਰੋਧ ਵਿੱਚ ਕੀਤਾ ਜਾ ਰਿਹਾ ਹੈ।

ਬਿਆਨ ਵਿਚ ਕਿਹਾ ਗਿਆ ਹੈ ਕਿ “ਸਰਕਾਰ ਵਲੋਂ ਘੱਟ ਤੋਂ ਘੱਟ ਸਮਰੱਥਨ ਮੁੱਲ ਅਤੇ ਸਰਬਜਨਕ ਵਿਤਰਣ ਪ੍ਰਣਾਲੀ ਨੂੰ ਖਤਮ ਕਰਨ ਲਈ ਕਈ-ਇੱਕ ਅਸਿੱਧੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ। ਜਿਵੇਂ ਪਿਛਲੇ ਕੁੱਝ ਸਾਲਾਂ ਵਿੱਚ ਐਫ ਸੀ ਆਈ ਦਾ ਬੱਜਟ ਘੱਟ ਕਰ ਦਿੱਤਾ ਗਿਆ ਹੈ। ਐਫ ਸੀ ਆਈ ਨੇ ਫਸਲਾਂ ਦੀ ਖ੍ਰੀਦਦਾਰੀ ਸਬੰਧੀ ਨਿਯਮਾਂ ਵਿੱਚ ਵੀ ਤਬਦੀਲੀਆਂ ਕੀਤੀਆਂ ਹਨ”।

ਕਿਸਾਨ ਜਥੇਬੰਦੀਆਂ ਨੇ ਇਸ ਗੱਲ ਉਤੇ ਵੀ ਜ਼ੋਰ ਦਿੱਤਾ ਕਿ ਉਹ ਓਨਾ ਚਿਰ ਹੋਲੀ ਨਹੀਂ ਮਨਾ ਸਕਦੇ, ਜਿੰਨਾ ਚਿਰ ਕਾਨੂੰਨ ਨਹੀਂ ਵਾਪਸ ਲਏ ਜਾਂਦੇ ਅਤੇ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ।

kisan burn copies of farm laws at Ghazipur border
ਗਾਜ਼ੀਪੁਰ ਬਾਰਡਰ ਉਤੇ ਕਿਸਾਨ ਖੇਤੀ ਕਾਨੂੰਨਾਂ ਦੀਆਂ ਨਕਲਾਂ ਸਾੜਦੇ ਹੋਏ

ਕਿਸਾਨ ਜਥੇਬੰਦੀਆਂ ਨੇ ਹਰਿਆਣੇ ਵਿੱਚ ਮੁਜ਼ਾਹਰਿਆਂ ਦੁਰਾਨ ਗੜਬੜ ਵਿੱਚ ਹੋਏ ਜਾਇਦਾਦ ਦੇ ਨੁਕਸਾਨ ਨੂੰ ਪੂਰਾ ਕਰਵਾਉਣ ਲਈ ਹਰਿਆਣੇ ਦੀ ਵਿਧਾਨ ਸਭਾ ਵਲੋਂ ਪਾਸ ਕੀਤੇ ਕਾਨੂੰਨ ਦੀ ਵੀ ਨਿੰਦਿਆ ਕੀਤੀ। ਉਨ੍ਹਾਂ ਨੇ ਖਦਸ਼ਾ ਜ਼ਾਹਿਰ ਕੀਤਾ ਕਿ ਇਹ ਕਾਨੂੰਨ ਕਿਸਾਨਾਂ ਦੇ ਅੰਦੋਲਨ ਅਤੇ ਲੋਕਾਂ ਦੇ ਹੋਰ ਸੰਘਰਸ਼ਾਂ ਨੂੰ ਕੁਚਲਣ ਲਈ ਵਰਤਿਆ ਜਾ ਸਕਦਾ ਹੈ।

29 ਮਾਰਚ ਨੂੰ ਸਿੰਘੂ ਬਾਰਡਰ ਉਤੇ ਕਿਸਾਨਾਂ ਨੇ ਬੜੇ ਉਤਸ਼ਾਹ ਨਾਲ ਹੋਲਾ-ਮਹੱਲਾ ਮਨਾਇਆ। ਇਸ ਵਿਚ ਹਰਿਆਣੇ ਦੀਆਂ ਕਿਸਾਨ ਔਰਤਾਂ ਵੀ ਸ਼ਾਮਲ ਹੋਈਆਂ। ਉਨ੍ਹਾਂ ਨੇ ਪ੍ਰਣ ਕੀਤਾ ਕਿ ਕਿਸਾਨਾਂ ਦੀਆਂ ਮੰਗਾਂ ਮੰਨੇ ਜਾਣ ਤਕ ਉਹ ਸਾਰੇ ਤਿਉਹਾਰ ਧਰਨਿਆਂ ਉਤੇ ਰਹਿ ਕੇ ਹੀ ਮਨਾਉਣਗੀਆਂ।

ਗ਼ਾਜ਼ੀਪੁਰ ਬਾਰਡਰ ਉਤੇ ਕਿਸਾਨਾਂ ਨੇ ਪੂਰੇ ਉਤਸ਼ਾਹ ਨਾਲ ਹੋਲੀ ਮਨਾਈ, ਹਾਲਾਂਕਿ ਰਾਜ ਨੇ ਬਹੁਤ ਭੈੜੇ ਹਾਲਾਤ ਬਣਾਏ ਹੋਏ ਸਨ। ਦਿੱਲੀ ਅਤੇ ਆਸ ਪਾਸ ਦੇ ਇਲਾਕਿਆਂ ਦੇ ਬਹੁਤ ਸਾਰੇ ਲੋਕ ਉਨ੍ਹਾਂ ਦੇ ਜਸ਼ਨਾਂ ਵਿਚ ਸ਼ਾਮਲ ਹੋਏ। ਮੰਡੀ ਮੁੱਲਾਂਪੁਰ ਦੇ ਲੋਕ ਕਲਾ ਮੰਚ ਨੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਕਿਸਾਨਾਂ ਦੀ ਹੋਲੀ ਨੂੰ ਰੁਮਾਂਚਿਕ ਬਣਾ ਦਿੱਤਾ। ਉਨ੍ਹਾਂ ਨੇ ‘ਉਠਣ ਦਾ ਵੇਲਾ’ ਨਾਮ ਦਾ ਨਾਟਕ ਖੇਡਿਆ, ਜੋ ਕਿਸਾਨਾਂ ਨੂੰ ਆਪਣੇ ਸੰਘਰਸ਼ ਇਕਮੁੱਠ ਰਹਿ ਕੇ ਮਜ਼ਬੂਤੀ ਨਾਲ ਚਲਾਉਣ ਦਾ ਸੰਦੇਸ਼ ਦਿੰਦਾ ਸੀ।

close

Share and Enjoy !

0Shares
0

Leave a Reply

Your email address will not be published. Required fields are marked *