ਬੈਂਕ ਕਰਮਚਾਰੀਆਂ ਦੀ ਦੋ ਦਿਨਾਂ ਹੜਤਾਲ

Bengaluru
ਬੈਂਗਲੂਰੁ

ਸਰਕਾਰੀ ਖੇਤਰ ਦੇ ਦੋ ਬੈਂਕਾਂ ਦੇ ਨਿੱਜੀਕਰਣ ਦੀ ਘੋਸ਼ਣਾ ਦੇ ਵਿਰੋਧ ਵਿੱਚ ਲੱਖਾਂ ਹੀ ਕਰਮਚਾਰੀ 15 ਮਾਰਚ ਤੋਂ 16 ਮਾਰਚ ਤੱਕ ਹੜਤਾਲ ‘ਤੇ ਚਲੇ ਗਏ। ਯੁਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ (ਯੂ.ਐਫ.ਬੀ.ਯੂ.) ਵਲੋਂ, ਦੇਸ਼ ਦੇ ਸਰਕਾਰੀ ਖੇਤਰ ਦੀਆਂ ਬੈਂਕਾਂ ਦੀਆਂ ਨੌਂ ਯੂਨੀਅਨਾਂ ਦੇ ਸਾਂਝੇ ਸੰਗਠਨ ਵਲੋਂ ਦਿੱਤੇ ਗਏ ਸੱਦੇ ਦੇ ਜਵਾਬ ਵਿੱਚ ਦੇਸ਼-ਭਰ ਵਿੱਚ 10 ਲੱਖ ਤੋਂ ਜ਼ਿਆਦਾ ਕਰਮਚਾਰੀਆਂ ਅਤੇ ਅਧਿਕਾਰੀਆਂ ਨੇ ਹਿੱਸਾ ਲਿਆ। ਹੜਤਾਲ ਦੇ ਦੂਸਰੇ ਦਿਨ ਹਜ਼ਾਰਾਂ ਦੀ ਗਿਣਤੀ ਵਿੱਚ ਹੜਤਾਲੀ ਕਰਮਚਾਰੀਆਂ ਨੇ ਰਾਸ਼ਟਰੀ ਰਾਜਧਾਨੀ ਵਿੱਚ ਜੰਤਰ-ਮੰਤਰ ‘ਤੇ ਧਰਨਾ ਦਿੱਤਾ।

ਯੂ.ਐਫ.ਬੀ.ਯੂ. ਦੇ ਮੈਂਬਰ ਸੰਗਠਨਾਂ ਵਿੱਚ ਆਲ ਇੰਡੀਆ ਬੈਂਕ ਇੰਪਲਾਈਜ਼ ਅਸੋਸੀਏਸ਼ਨ (ਏ.ਆਈ.ਬੀ.ਈ.ਏ.), ਆਲ ਇੰਡੀਆ ਬੈਂਕ ਆਫ਼ੀਸਰਸ ਕੰਨਫ਼ੈਡਰੇਸ਼ਨ (ਏ.ਆਈ.ਬੀ.ਓ.ਸੀ.), ਨੇਸ਼ਨਲ ਕੰਨਫ਼ੈਡਰੇਸ਼ਨ ਆਫ ਬੈਂਕ ਇੰਪਲਾਈ(ਜ਼ (ਐਨ.ਸੀ.ਬੀ.ਈ.), ਆਲ ਇੰਡੀਆ ਬੈਂਕ ਆਫ਼ੀਸਰਸ ਅਸੋਸੀਏਸ਼ਨ (ਏ.ਆਈ.ਬੀ.ਓ.ਏ.) ਅਤੇ ਬੈਂਕ ਇੰਪਲਾਈਜ਼ ਆਫ ਇੰਡੀਆ (ਬੀ.ਈ.ਐਫ.ਆਈ.) ਸ਼ਾਮਲ ਹਨ। ਇਸਦੇ ਨਾਲ-ਨਾਲ ਨੈਸ਼ਨਲ ਬੈਂਕ ਇੰਪਲਾਈਜ਼ ਫ਼ੈਡਰੇਸ਼ਨ (ਆਈ.ਐਨ.ਬੀ.ਈ.ਐਫ.), ਇੰਡੀਅਨ ਨੈਸ਼ਨਲ ਬੈਂਕ ਆਫ਼ੀਸਰਸ ਕਾਂਗਰਸ (ਆਈ.ਐਨ.ਬੀ.ਓ.ਸੀ.), ਨੈਸ਼ਨਲ ਆਰਗੇਨਾਈਜੇਸ਼ਨ ਆਫ ਬੈਂਕ ਵਰਕਰਸ (ਐਨ.ਓ.ਬੀ.ਡਬਲਯੂ.) ਅਤੇ ਨੈਸ਼ਨਲ ਆਰਗੇਨਾਈਜੇਸ਼ਨ ਆਫ ਬੈਂਕ ਆਫ਼ੀਸਰਸ (ਐਨ.ਓ.ਬੀ.ਓ.) ਵੀ ਇਸ ਵਿੱਚ ਸ਼ਾਮਲ ਹਨ।

ਇਸ ਹੜਤਾਲ ਨੇ ਦੇਸ਼ਭਰ ਵਿੱਚ ਬੈਕਿੰਗ ਸੇਵਾਵਾਂ ਨੂੰ ਠੱਪ ਕਰ ਦਿੱਤਾ, ਜਿਸ ਵਿਚ ਬਹੁਤੀਆਂ ਬੈਂਕ ਸ਼ਾਖਾਵਾਂ ਬੰਦ ਰਹੀਆਂ। ਇਸ ਨਾਲ ਨਗ਼ਦ ਨਿਕਾਸੀ, ਜਮ੍ਹਾਂ ਕਰਨਾ, ਚੈਕ ਭੁਗਤਾਨ ਆਦਿ ਸੇਵਾਵਾਂ ਪ੍ਰਭਾਵਤ ਹੋਈਆਂ।

ਰਾਜਸਥਾਨ ਤੋਂ ਪੱਛਮੀ ਬੰਗਾਲ ਅਤੇ ਪੰਜਾਬ ਤੋਂ ਤਾਮਿਲਨਾਡੂ ਤੱਕ, ਪ੍ਰਦਰਸ਼ਣਕਾਰੀ ਬੈਂਕ ਕਰਮਚਾਰੀਆਂ ਨੇ ਬੈਂਕਾਂ ਦੇ ਨਿੱਜੀਕਰਣ ਦੀ ਘੋਸ਼ਣਾ ਦੇ ਖ਼ਿਲਾਫ਼ ਨਾਅਰੇ ਲਗਾਏ। ਹੜਤਾਲ ਦੇ ਦੌਰਾਨ ਲਾਏ ਗਏ ਤਿੰਨ ਮੁੱਖ ਨਾਅਰੇ ਸਨ – “ਸਰਕਾਰੀ ਖੇਤਰ ਦੇ ਬੈਂਕਾਂ ਨੂੰ ਬਚਾਓ”, “ਸਮਾਜਕ ਬੈਂਕਾਂ ਨੂੰ ਬਰਕਰਾਰ ਰੱਖੋ” ਅਤੇ “ਲੋਕਾਂ ਦੀ ਬੱਚਤ ਨੂੰ ਸੁਰੱਖਿਅਤ ਰੱਖੋ”।

ਅਗਰਤਲਾ, ਚੰਡੀਗੜ੍ਹ, ਆਗਰਾ, ਮਦੁਰਈ, ਚੇਨੰਈ, ਮੁਜੱਫ਼ਰਪੁਰ, ਗਯਾ, ਭੁਵਨੇਸ਼ਵਰ, ਰੋਹਤਕ, ਪਟਨਾ, ਆਦਿ ਦੇਸ਼ ਦੇ ਹੋਰ ਬੜੇ ਅਤੇ ਛੋਟੇ ਸ਼ਹਿਰਾਂ ਵਿੱਚ ਵੀ ਬੈਂਕ ਕਰਮਚਾਰੀਆਂ ਨੇ ਹੜਤਾਲ ਵਿੱਚ ਹਿੱਸਾ ਲਿਆ ਅਤੇ ਨਾਅਰੇ ਲਗਾਏ।

ਦੇਸ਼ਭਰ ਵਿੱਚ ਬੈਂਕਾਂ ਦੀ ਹੜਤਾਲ ਦੀਆਂ ਕੁੱਝ ਝਲਕੀਆਂ

Ahmedabad ਅਹਿਮਦਾਬਾਦ Allahabad ਇਲਾਹਾਬਾਦ
Kolkata ਕੋਲਕਤਾ ਨਵੀਂ ਦਿੱਲੀ
Mandsaur MP ਮੰਦਸੌਰ Thiruvanantpuram_Kerala. ਤਿਰੂਵਨੰਤਪੁਰਮ .
Allahabad ਪ੍ਰਯਾਗਰਾਜ (ਇਲਾਹਾਬਾਦ) Amritsar ਅੰਮ੍ਰਿਤਸਰ
Jamshedpur ਜਮਸ਼ੈਦਪੁਰ New Delhiਨਵੀਂ ਦਿੱਲੀ
Agartala_Tripuraਅਗਰਤਲਾ Amritsar_Punjab ਅੰਮ੍ਰਿਤਸਰ
Chennai_TN ਚੇਨੰਈ Hyderabad ਹੈਦਰਾਬਾਦ
Bank_Strike ਮੁਬੰਈ Patiala ਪਟਿਆਲਾ
Vijaywada ਵਿਜੈਵਾੜਾ West_Bengal ਪਛਿਮੀ ਬੰਗਾਲ
close

Share and Enjoy !

0Shares
0

Leave a Reply

Your email address will not be published. Required fields are marked *