ਕਿਸਾਨਾਂ ਨੇ ਆਪਣੇ ਸੰਘਰਸ਼ ਨੂੰ ਤੇਜ਼ ਕੀਤਾ

ਕਿਸਾਨ ਅੰਦੋਲਨ, ਕਈ ਰਾਜਾਂ ਵਿੱਚ ਯਾਤਰਾਵਾਂ ਅਤੇ ਮਹਾਂ ਪੰਚਾਇਤਾਂ ਦੇ ਰੂਪ ਵਿੱਚ ਪ੍ਰੋਗਰਾਮ ਅਯੋਜਤ ਕਰ ਰਿਹਾ ਹੈ। ਹਰ ਜਗ੍ਹਾ ਤੇ ਉਸਨੂੰ ਮਿਹਨਤਕਸ਼ ਲੋਕਾਂ ਦੇ ਸਾਰੇ ਵਰਗਾਂ ਤੋਂ ਦਿਨੋ-ਦਿਨ ਵਧਦਾ ਹੋਇਆ ਸਹਿਯੋਗ ਮਿਲ ਰਿਹਾ ਹੈ।

Kisan_mahapanchayat_in_Kariri_Rajasthan
ਰਾਜਸਥਾਨ ਦੇ ਕਰਿਰੀ ਪਿੰਡ ਵਿੱਚ ਮਹਾਂ ਪੰਚਾਇਤ

ਦੇਸ਼ ਦੇ ਵੱਖ-ਵੱਖ ਇਲਾਕਿਆਂ ਵਿੱਚ ਕਿਸਾਨਾਂ ਨੇ, ਸ਼ਹੀਦ ਭਗਤ ਸਿੰਘ, ਸ਼ਹੀਦ ਸੁਖਦੇਵ ਅਤੇ ਸ਼ਹੀਦ ਰਾਜਗੁਰੂ ਦੀ ਸ਼ਹਾਦਤ ਦੇ ਦਿਨ ਨੂੰ ਜ਼ੋਰਸ਼ੋਰ ਨਾਲ ਮਨਾਉਣ ਦੇ ਲਈ ਪ੍ਰੋਗਰਾਮਾਂ ਦੀ ਘੋਸ਼ਣਾ ਕੀਤੀ ਹੈ। 23 ਮਾਰਚ ਨੂੰ ਜ਼ਿਲ੍ਹਾ ਅਤੇ ਤਹਿਸੀਲ ਪੱਧਰ ਉੱਤੇ ਹਰ ਜਗ੍ਹਾ ਪ੍ਰੋਗਰਾਮ ਕੀਤੇ ਜਾਣਗੇ। ਨਵੀਂ ਦਿੱਲੀ ਦੀਆਂ ਹੱਦਾਂ ਉੱਤੇ ਆਪਣੇ ਵਿਰੋਧ ਪ੍ਰਦਰਸ਼ਨ ਦੇ ਚਾਰ ਮਹੀਨੇ ਪੁਰੇ ਹੋਣ ਦੇ ਮੌਕੇ ਉੱਤੇ, ਉਹਨਾਂ ਵਲੋਂ 26 ਮਾਰਚ ਨੂੰ ਭਾਰਤ ਬੰਦ ਕਰਨ ਦੀ ਤਿਆਰੀ ਚੱਲ ਰਹੀ ਹੈ। 28 ਮਾਰਚ ਨੂੰ ਹੋਲੀ ਦੇ ਮੌਕੇ ਤੇ, ਕਿਸਾਨ ਸੰਗਠਨਾਂ ਨੇ ਐਲਾਨ ਕੀਤਾ ਹੈ ਕਿ ਉਹ ਦੇਸ਼ਭਰ ਵਿੱਚ ਕਿਸਾਨ-ਵਿਰੋਧੀ ਕਾਨੂੰਨਾਂ ਦੀਆਂ ਕਾਪੀਆਂ ਸਾੜਨਗੇ।

ਕਿਸਾਨ ਸੰਗਠਨਾਂ ਨੇ, 18 ਤੋਂ 23 ਮਾਰਚ ਦੇ ਵਿਚਾਲੇ ਸ਼ਹੀਦ ਯਾਦਗਾਰ ਕਿਸਾਨ ਪਦ-ਯਾਤਰਾਅਯੋਜਤ ਕਰਨ ਦਾ ਐਲਾਨ ਕੀਤਾ ਹੈ। ਇਹ ਵਿਰੋਧ ਪ੍ਰਦਰਸ਼ਨ ਪੈਦਲ-ਯਾਤਰਾ ਹਰਿਆਣਾ, ਉੱਤਰਪ੍ਰਦੇਸ਼ ਅਤੇ ਪੰਜਾਬ ਦੀਆਂ ਵੱਖ-ਵੱਖ ਥਾਵਾਂ ਤੋਂ ਸ਼ੁਰੂ ਹੋ ਕੇ ਦਿੱਲੀ ਦੀਆਂ ਹੱਦਾਂ ਉੱਤੇ ਆ ਕੇ ਸਮਾਪਤ ਹੋਵੇਗੀ। ਉਹ ਸਾਰੇ ਦਿੱਲੀ ਦੀਆਂ ਹੱਦਾਂ ਉੱਤੇ ਸ਼ਹੀਦ ਭਗਤ ਸਿੰਘ, ਸ਼ਹੀਦ ਸੁਖਦੇਵ ਅਤੇ ਸ਼ਹੀਦ ਰਾਜਗੁਰੂ ਦੀ ਸ਼ਹਾਦਤ ਦੀ 90ਵੀਂ ਸਾਲਗਿਰ੍ਹਾ ਦੇ ਮੌਕੇ ਤੇ ਅਯੋਜਤ ਸ਼ਹੀਦੀ ਦਿਨ ਸਮਾਰੋਹਾਂ ਵਿੱਚ ਸ਼ਾਮਲ ਹੋਣਗੇ। ਇੱਕ ਪਦ-ਯਾਤਰਾ 18 ਮਾਰਚ ਨੂੰ ਹਰਿਆਣਾ ਦੇ ਹਿਸਾਰ ਵਿੱਚ ਲਾਲ ਸੜਕ ਹਾਂਸੀ ਤੋਂ ਸ਼ੁਰੂ ਹੋਵੇਗੀ ਅਤੇ ਟਿੱਕਰੀ ਦੇ ਬਾਰਡਰ ਤੇ ਪਹੁੰਚੇਗੀ।

ਇੱਕ ਹੋਰ ਪਦ-ਯਾਤਰਾ ਪੰਜਾਬ ਦੇ ਖ਼ਟਕੜ ਕਲਾਂ ਪਿੰਡ ਤੋਂ ਸ਼ੁਰੂ ਹੋਵੇਗੀ ਅਤੇ ਸਿੰਘੂ ਬਾਰਡਰ ਤੱਕ ਪਹੁੰਚਣ ਤੋਂ ਪਹਿਲਾਂ ਪਾਣੀਪਤ ਵਿੱਚੋਂ ਲੰਘੇਗੀ ਅਤੇ ਤੀਸਰੀ ਪਦ-ਯਾਤਰਾ ਮਥੁਰਾ ਤੋਂ ਸ਼ੁਰੂ ਹੋਵੇਗੀ ਅਤੇ ਪਲਵਲ ਦੇ ਵੱਲ ਜਾਵੇਗੀ।

Ghazipur
ਗ਼ਾਜੀਪੁਰ ਵਿੱਚ ਪ੍ਰਦਰਸ਼ਣ ਜ਼ਾਰੀ ਹੈ

Farmers-Protest-at_Singhu
ਸਿੰਘੂ ਬਾਰਡਰ ਤੇ ਪ੍ਰਦਰਸ਼ਣ ਜ਼ਾਰੀ ਹੈ

25 ਮਰਚ ਨੂੰ ਪੰਜਾਬ ਤੋਂ ਕਿਸਾਨਾਂ ਅਤੇ ਜਵਾਨਾਂ ਦੀ ਏਕਤਾ ਰੈਲੀ ਸ਼ੁਰੂ ਹੋਵੇਗੀ, ਜਿਸਦੀ ਸਮਾਪਤੀ ਟਿੱਕਰੀ ਅਤੇ ਸਿੰਘੂ ਬਾਰਡਰ ਤੇ ਹੋਵੇਗੀ। 26 ਜਨਵਰੀ ਨੂੰ ਦਿੱਲੀ ਵਿੱਚ ਟਰੈਕਟਰ ਰੈਲੀ ਦੌਰਾਨ ਸ਼ਹੀਦ ਹੋਏ ਨੌਜਵਾਨ ਕਿਸਾਨ ਨਵਰੀਤ ਸਿੰਘ ਦੀ ਸ਼ਹਾਦਤ ਦੀ ਯਾਦ ਵਿੱਚ ਇਸ ਰੈਲੀ ਦਾ ਅਯੋਜਨ ਕੀਤਾ ਜਾ ਰਿਹਾ ਹੈ। ਸ਼ਹੀਦ ਦੇ ਦਾਦਾ, ਹਰਦੀਪ ਸਿੰਘ ਡਿਬਡਿਬਾ ਵਲੋਂ ਇਸ ਏਕਤਾ ਰੈਲੀ ਵਿੱਚ ਸ਼ਾਮਲ ਹੋਣ ਦੀ ਅਪੀਲ ਜਾਰੀ ਕੀਤੀ ਗਈ ਹੈ। ਇਹ ਰੈਲੀ ਮੋਗਾ ਤੋਂ ਸ਼ੁਰੂ ਹੋਵੇਗੀ ਅਤੇ ਲੁਧਿਆਣਾ, ਦੋਰਾਹਾ, ਖੰਨਾ, ਗੋਬਿੰਦਗੜ੍ਹ, ਸਰਹਿੰਦ, ਰਾਜਪੁਰਾ, ਸ਼ੰਭੂ, ਅੰਬਾਲਾ, ਕੁਰਕਸ਼ੇਤਰ, ਕਰਨਾਲ, ਪਾਨੀਪਤ, ਸੋਨੀਪਤ ਵਿੱਚੋਂ ਲੰਘਦੇ ਹੋਏ ਦਿੱਲੀ ਦੇ ਬਾਰਡਰ ਤੇ ਪਹੁੰਚੇਗੀ। ਰੈਲੀ ਦਾ ਉਦੇਸ਼ ਕਿਸਾਨ ਏਕਤਾ ਨੂੰ ਮਜ਼ਬੂਤ ਕਰਨਾ ਹੈ ਅਤੇ ਕਿਸਾਨ-ਵਿਰੋਧੀ ਕਾਨੂੰਨਾਂ ਨੂੰ ਰੱਦ ਕਰਨ ਦੇ ਲਈ ਸੰਘਰਸ਼ ਨੂੰ ਅੱਗੇ ਵਧਾਉਣਾ ਹੈ।

Farmers_SKM_discussion
ਸੰਯੁਕਤ ਕਿਸਾਨ ਮੋਰਚਾ ਸੰਪੂਰਣ ਬੰਦ ਦੀ ਤਿਆਰੀ ਕਰ ਰਿਹਾ ਹੈ

26 ਮਾਰਚ ਨੰ ਸੰਪੂਰਣ ਭਾਰਤ ਬੰਦ ਦੇ ਲਈ ਪੂਰੇ ਦੇਸ਼ਭਰ ਵਿੱਚ ਤਿਆਰੀਆਂ ਚੱਲ ਰਹੀਆਂ ਹਨ। ਇਹ ਬੰਦ ਪਿੰਡਾਂ ਤਹਿਸੀਲਾਂ, ਜ਼ਿਿਲ੍ਹਆਂ ਅਤੇ ਰਾਜਾਂ ਦੇ ਪੱਧਰ ਤੇ ਅਯੋਜਤ ਕੀਤਾ ਜਾਵੇਗਾ। ਇਸ ਦੇਸ਼-ਵਿਆਪੀ ਬੰਦ ਦੇ ਸੱਦੇ ਨੂੰ ਟ੍ਰੇਡ-ਯੂਨੀਅਨਾਂ, ਵਪਾਰੀਆਂ ਅਤੇ ਆੜ੍ਹਤੀਆਂ ਦੇ ਸੰਘਾਂ ਅਤੇ ਹੋਰ ਮਜ਼ਦੂਰ ਸੰਗਠਨਾਂ ਦਾ ਸਹਿਯੋਗ ਮਿਿਲਆ ਹੈ, ਜਿਸ ਵਿੱਚ ਖੇਤੀ-ਮਜ਼ਦੂਰ ਸੰਘ, ਟਰਾਂਸਪੋਰਟ ਸੰਘ, ਅਧਿਆਪਕ ਸੰਘ, ਨੌਜਵਾਨ ਅਤੇ ਵਿਿਦਆਰਥੀ ਸੰਘ ਵੀ ਸ਼ਾਮਲ ਹਨ॥

ਕਈ ਕਿਸਾਨ ਸੰਗਠਨਾਂ ਨੇ ਵਿਰੋਧ ਦੀਆਂ ਥਾਵਾਂ ਉੱਤੇ ਹਜ਼ਾਰਾਂ ਲੋਕਾਂ ਨੂੰ ਅਜਿਹੇ ਸਮੇਂ ਤੇ ਇਕੱਠਾ ਕਰਨ ਦਾ ਫ਼ੈਸਲਾ ਕੀਤਾ ਹੈ, ਜਦੋਂ ਕਿਸਾਨ ਕਣਕ ਦੀ ਕਟਾਈ ਦੀ ਤਿਆਰੀ ਕਰ ਰਹੇ ਹੋਣਗੇ।

Farmers_2021_MSP_Loot
ਐਮ.ਐਸ.ਪੀ. ਦੇ ਮੁੱਦੇ ‘ਤੇ ਚਰਚਾ ਕਰਦੇ ਕਿਸਾਨ

ਇਸ ਤੋਂ ਪਹਿਲਾਂ 15 ਮਾਰਚ ਨੂੰ ਕਿਸਾਨ ਯਾਤਰਾ ਉੜੀਸਾ ਦੇ ਗ਼ਜਪਤੀ ਜ਼ਿਲੇ੍ਹ ਦੇ ਕਾਂਸ਼ੀਪੁਰ ਵਿੱਚ ਪਹੁੰਚੀ। ਇਹ ਯਾਤਰਾ ਕਿਸਾਨਾਂ ਅਤੇ ਲੋਕਲ ਲੋਕਾਂ ਦੇ ਸਹਿਯੋਗ ਨਾਲ ਮਜ਼ਬੂਤ ਹੁੰਦੀ ਜਾ ਰਹੀ ਹੈ ਅਤੇ ਯਾਤਰਾ ਦੇ ਦੌਰਾਨ ਰਸਤਿਆਂ ਤੇ ਛੋਟੀਆਂ-ਛੋਟੀਆਂ ਮੀਟਿੰਗਾਂ ਅਯੋਜਤ ਕੀਤੀਆਂ ਜਾ ਰਹੀਆਂ ਹਨ। ਬਿਹਾਰ ਵਿੱਚ, ਰਾਜ ਦੇ ਸਾਰੇ 35 ਜ਼ਿਿਲ੍ਹਆਂ ਤੋਂ ਅਜਿਹੀਆਂ ਸੱਤ ਯਾਤਰਾਵਾਂ ਪਟਨਾ ਆ ਗਈਆਂ। ਇਹ ਸੱਤ ਯਾਤਰਾਵਾਂ 2000 ਤੋਂ ਵੱਧ ਪਿੰਡਾਂ ਵਿੱਚੋਂ ਗੁਜ਼ਰੀਆਂ ਅਤੇ ਇਸ ਦੌਰਾਨ 300 ਤੋਂ ਵੱਧ ਮੀਟਿੰਗਾਂ ਅਯੋਜਤ ਕੀਤੀਆਂ ਗਈਆਂ।

18 ਮਾਰਚ ਨੂੰ ਮੱਧਪ੍ਰਦੇਸ਼ ਦੇ ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਹੇਠਾਂ ਅਯੋਜਤ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਬੁਲੰਦ ਕਰਦੇ ਹੋਏ ਮੁੱਖ-ਮੰਤਰੀ ਨੂੰ ਇੱਕ ਮੰਗ-ਪੱਤਰ ਦਿੱਤਾ। ਜਿਸਨੂੰ ਜ਼ਿਲ੍ਹਾ ਅਤੇ ਤਹਿਸੀਲ ਪੱਧਰ ਤੇ ਅਯੋਜਤ ਕੀਤਾ ਗਿਆ। ਉਨ੍ਹਾਂ ਨੇ ਮੱਧਪ੍ਰਦੇਸ਼ ਵਿੱਚ ਕਿਸਾਨਾਂ ਅਤੇ ਖੇਤੀ ਮਜ਼ਦੂਰਾਂ ਦੀਆਂ ਸਮੱਸਿਆਵਾਂ ਨੂੰ ਉਠਾਇਆ। ਉਨ੍ਹਾਂ ਨੇ ਮੰਗ ਕੀਤੀ ਕਿ ਰਾਜ ਸਰਕਾਰ ਇਹ ਯਕੀਨੀ ਬਣਾਉਣ ਦੇ ਲਈ ਤੰਤਰ ਬਣਾਵੇ ਜਿਸ ਵਿੱਚ ਕਿਸਾਨਾਂ ਨੂੰ ਕਣਕ, ਛੋਲੇ, ਮਸੁਰ ਦਾਲ ਅਤੇ ਹੋਰ ਫ਼ਸਲਾਂ ਦੇ ਲਈ ਘੱਟੋ-ਘੱਟ ਸਮਰਥਣ ਮੁੱਲ ਮਿਲ ਸਕੇ। ਉਨ੍ਹਾਂ ਨੇ ਮੰਗ ਕੀਤੀ ਕਿ ਸਰਕਾਰ ਉਨ੍ਹਾਂ ਦੇ ਕਰਜ਼ੇ ਮਾਫ਼ ਕਰੇ। ਉਨ੍ਹਾਂ ਨੇ ਬਿਜਲੀ ਵਿਭਾਗ ਵਲੋਂ ਕਿਸਾਨਾਂ ਦੀ ਲੁੱਟ ਉੱਤੇ ਰੋਕ ਲਗਾਉਣ ਦੀ ਮੰਗ ਵੀ ਕੀਤੀ।

close

Share and Enjoy !

0Shares
0

Leave a Reply

Your email address will not be published. Required fields are marked *