ਜਨਰਲ ਇੰਸ਼ੋਰੈਂਸ ਦੇ ਕਰਮਚਾਰੀਆਂ ਵਲੋਂ ਨਿੱਜੀਕਰਣ ਦੇ ਖ਼ਿਲਾਫ਼ ਕੀਤੇ ਜਾ ਰਹੇ ਸੰਘਰਸ਼ ਦਾ ਵਿਭਿੰਨ ਖੇਤਰਾਂ ਦੇ ਮਜ਼ਦੂਰਾਂ ਨੇ ਸਮਰਥਨ ਕੀਤਾ

ਜਨਰਲ ਇੰਸ਼ੋਰੈਂਸ ਇੰਪਲਾਈਜ਼ ਆਲ ਇੰਡੀਆ ਅਸੋਸੀਏਸ਼ਨ (ਜੀ.ਆਈ.ਈ.ਏ.ਆਈ.ਏ.) ਦੇ ਨਾਮ,

ਅਸੀਂ ਹੇਠਾਂ ਦਿੱਤੀਆਂ ਵਿਭਿੰਨ ਖੇਤਰਾਂ ਦੇ ਮਜ਼ਦੂਰਾਂ ਦੀਆਂ ਯੂਨੀਅਨਾਂ, ਅਸੋਸੀਏਸ਼ਨਾਂ ਅਤੇ ਯੂਨੀਅਨਾਂ ਦੀਆਂ ਫ਼ੈਡਰੇਸ਼ਨਾਂ ਅਤੇ ਲੋਕ ਸੰਗਠਨ, ਜਨਰਲ ਇੰਸ਼ੋਰੈਂਸ ਕੰਪਣੀ ਦੇ ਨਿੱਜੀਕਰਣ ਅਤੇ ਬੀਮਾ ਖੇਤਰ ਵਿੱਚ ਸਿੱਧੇ ਵਿਦੇਸ਼ੀ ਪੂੰਜੀ ਨਿਵੇਸ਼ (ਐਫ.ਡੀ.ਆਈ.) ਦੀ ਹੱਦ ਨੂੰ 49 ਫ਼ੀਸਦੀ ਤੋਂ ਵਧਾ ਕੇ 74 ਫ਼ੀਸਦੀ ਤੱਕ ਕਰਨ ਦੇ ਪ੍ਰਸਤਾਵਾਂ ਦੇ ਖ਼ਿਲਾਫ਼ ਆਪਦੇ ਨਿਆਂਪੂਰਨ ਸੰਘਰਸ਼ ਦੀ ਪੂਰੀ ਹਮਾਇਤ ਕਰਦੇ ਹਾਂ। ਅਸੀਂ 17 ਮਾਰਚ 2021 ਨੂੰ ਪ੍ਰਸਤਾਵਤ ਆਪਦੀ ਸਰਵ-ਹਿੰਦ ਹੜਤਾਲ ਦੀ ਸਫ਼ਲਤਾ ਦੀ ਕਾਮਨਾ ਕਰਦੇ ਹਾਂ।

ਜਨਰਲ ਇੰਸ਼ੋਰੇਂਸ ਕਾਰਪੋਰੇਸ਼ਨ ਦਾ ਨਿੱਜੀਕਰਣ ਮਜ਼ਦੂਰ-ਵਿਰੋਧੀ, ਜਨਤਾ-ਵਿਰੋਧੀ ਅਤੇ ਸਮਾਜ ਵਿਰੋਧੀ ਕਦਮ ਹੈ।

ਅਸੀਂ ਮਜ਼ਦੂਰਾਂ ਨੇ ਬਾਰ-ਬਾਰ ਦੇਖਿਆ ਹੈ ਕਿ ਇੱਕ ਸਰਕਾਰੀ ਅਦਾਰੇ ਦੀ ਇਕਾਈ ਦੇ ਨਿੱਜੀਕਰਣ ਨਾਲ ਸੈਂਕੜੇ ਹੀ ਮਜ਼ਦੂਰਾਂ ਦੀਆਂ ਨੌਕਰੀਆਂ ਖ਼ਤਮ ਹੋ ਜਾਂਦੀਆਂ ਹਨ। ਨਿੱਜੀਕਰਣ ਤੋਂ ਬਾਦ ਵੱਧ ਤੋਂ ਵੱਧ ਗਿਣਤੀ ਵਿੱਚ ਮਜ਼ਦੂਰਾਂ ਨੂੰ ਠੇਕੇ ‘ਤੇ ਰੱਖਿਆ ਜਾਂਦਾ ਹੈ – ਇਨ੍ਹਾਂ ਮਜ਼ਦੂਰਾਂ ਤੋਂ ਰੈਗੂਲਰ ਮਜ਼ਦੂਰਾਂ ਦੇ ਮੁਕਾਬਲੇ ਇੱਕ-ਤਿਹਾਈ ਤੋਂ ਇੱਕ-ਚੌਥਾਈ ਦੀ ਬਹੁਤ ਹੀ ਘੱਟ ਤਨਖ਼ਾਹ ‘ਤੇ ਕੰਮ ਕਰਵਾਇਆ ਜਾਂਦਾ ਹੈ। ਨਿੱਜੀਕਰਣ ਤੋਂ ਬਾਦ, ਪੱਕੇ ਅਤੇ ਠੇਕਾ ਮਜ਼ਦੂਰਾਂ, ਦੋਹਾਂ ਤੋਂ ਪੈਸਾ ਦਿੱਤੇ ਬਿਨਾ ਲੰਬੇ ਸਮੇਂ ਤੱਕ ਕੰਮ ਕਰਵਾਇਆ ਜਾਂਦਾ ਹੈ। ਕੰਪਣੀ ਦੇ ਨਵੇਂ ਸਰਮਾਏਦਾਰ ਮਾਲਕਾਂ ਵਲੋਂ ਮੌਜੂਦਾ ਯੂਨੀਅਨਾਂ ਨੂੰ ਖ਼ਤਮ ਕਰ ਦਿੱਤਾ ਜਾਂਦਾ ਹੈ ਅਤੇ ਨਵੇਂ ਮਜ਼ਦੂਰਾਂ ਨੂੰ ਖੁਦ ਨੂੰ ਸੰਗਠਿਤ ਕਰਨ ਦੀ ਆਗਿਆ ਨਹੀਂ ਦਿੱਤੀ ਜਾਂਦੀ। ਇਸ ਤਰ੍ਹਾਂ ਨਿੱਜੀਕਰਣ ਦਾ ਮਜ਼ਦੂਰ-ਵਿਰੋਧੀ ਕਦਮ ਪੂਰੇ ਮਜ਼ਦੂਰ ਵਰਗ ਨੂੰ ਕੰਮਜੋਰ ਕਰਦਾ ਹੈ।

ਬੀਮਾ ਸੇਵਾਵਾਂ ਦਾ ਸਸਤੇ ਮੁੱਲ ‘ਤੇ ਮਿਲਣਾ ਦੇਸ਼ ਦੇ ਲੋਕਾਂ ਦੇ ਲਈ ਸਭ ਤੋਂ ਮਹੱਤਵਪੂਰਣ ਹੈ। ਇਸ ਖੇਤਰ ਵਿੱਚ ਨਿੱਜੀ ਕੰਪਣੀਆਂ ਦੇ ਆਗਮਨ ਤੋਂ ਬਾਦ, ਬੀਮਾ ਦੇ ਪ੍ਰੀਮੀਅਮ ਬਹੁਤ ਜ਼ਿਆਦਾ ਵਧ ਗਏ ਹਨ। ਸਰਕਾਰੀ ਬੀਮਾ ਕੰਪਣੀਆਂ ਦੇ ਨਿੱਜੀਕਰਣ ਤੋਂ ਬਾਦ ਮੌਜੂਦਾ ਮੁਕਾਬਲਾ ਖ਼ਤਮ ਹੋ ਜਾਵੇਗਾ ਅਤੇ ਅਨੇਕਾਂ ਬੀਮਾ ਸੇਵਾਵਾਂ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਜਾਣਗੀਆਂ।

ਨਿੱਜੀਕਰਣ ਸਮਾਜ-ਵਿਰੋਧੀ ਵੀ ਹੈ। ਨਿੱਜੀਕਰਣ ਤੋਂ ਬਾਦ ਜਨਰਲ ਇੰਸ਼ੋਰੈਂਸ ਕੰਪਣੀ ਨੂੰ ਸਮਾਜਕ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਨਹੀਂ, ਬਲਕਿ ਉਹਨੂੰ ਕੇਵਲ ਨਿੱਜੀ ਲਾਭ ਕਮਾਉਣ ਦੇ ਲਈ ਹੀ ਚਲਾਇਆ ਜਾਵੇਗਾ। ਜਨਰਲ ਇੰਸ਼ੋਰੈਂਸ ਕੰਪਣੀ ਦੇ ਨਿੱਜੀਕਰਣ ਤੋਂ ਬਾਦ ਪੇਂਡੂ ਜਨਤਾ ਦੀ ਫ਼ਸਲ, ਪਸ਼ੂ, ਝੌਂਪੜੀ, ਆਦਿ ਜਿਨ੍ਹਾਂ ਤੋਂ ਬੀਮਾ ਕੰਪਣੀਆਂ ਨੂੰ ਲਾਭ ਨਹੀਂ ਮਿਲਦੇ, ਵਰਗੀਆਂ ਜ਼ਰੂਰਤਾਂ ਨੂੰ ਨਜ਼ਰ-ਅੰਦਾਜ ਕੀਤਾ ਜਾਵੇਗਾ ਅਤੇ ਨਿੱਜੀ ਜਨਰਲ ਇੰਸ਼ੋਰੈਂਸ ਕੰਪਣੀਆਂ ਅੱਗ, ਮਰੀਨ ਇੰਸ਼ੋਰੈਂਸ ਵਰਗੇ ਲਾਭਦਾਇਕ ਖੇਤਰਾਂ ਉੱਤੇ ਜੋਰ ਦੇਣਗੀਆਂ।

ਐਫ.ਡੀ.ਆਈ. ਦੀ ਸੀਮਾ ਵਿੱਚ 74 ਫ਼ੀਸਦੀ ਤੱਕ ਦਾ ਵਾਧਾ, ਵਿਦੇਸ਼ੀ ਬੀਮਾ ਅਜਾਰੇਦਾਰਾਂ ਨੂੰ ਬੀਮਾ ਖੇਤਰ ਉੱਤੇ ਕੰਟਰੋਲ ਮੁਹੱਈਆ ਕਰਾਵੇਗਾ। ਹਿੰਦੋਸਤਾਨੀ ਲੋਕਾਂ ਦੀ ਬੱਚਤ ਨੂੰ ਉਨ੍ਹਾਂ ਦੇ ਕਲਿਆਣ ਨੂੰ ਵਧਾਉਣ ਦੀ ਬਜਾਏ, ਆਪਣੇ ਮੁਨਾਫ਼ੇ ਨੂੰ ਵਧਾਉਣ ਦੇ ਲਈ ਵਿਦੇਸ਼ੀ ਸਰਮਾਏਦਾਰਾਂ ਦੇ ਹੱਥਾਂ ਵਿੱਚ ਦੇ ਦੇਣਾ ਇੱਕ ਰਾਸ਼ਟਰ-ਵਿਰੋਧੀ ਅਤੇ ਸਮਾਜ-ਵਿਰੋਧੀ ਕਦਮ ਹੈ।

ਦਹਾਕਿਆਂ ਤੋਂ ਸਰਕਾਰੀ ਪੈਸੇ ਦੀ ਵਰਤੋਂ ਕਰਕੇ ਹਜ਼ਾਰਾਂ ਮਜ਼ਦੂਰਾਂ ਦੀ ਮਿਹਨਤ  ਨਾਲ ਸਰਕਾਰੀ ਖੇਤਰ ਦੀਆਂ ਬੀਮਾ ਕੰਪਣੀਆਂ ਬਣਾਈਆਂ ਗਈਆਂ ਹਨ। ਇਹ ਲੋਕਾਂ ਦੀ ਸੰਪਤੀ ਹੈ ਅਤੇ ਇਸਦਾ ਪ੍ਰਯੋਗ ਕਰਨ ਵਾਲਿਆਂ ਅਤੇ ਹੋਰ ਸਾਰੇ ਮਿਹਨਤਕਸ਼ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਉਨ੍ਹਾਂ ਦੇ ਕਲਿਆਣ ਦੇ ਲਈ ਕੀਤਾ ਜਾਣਾ ਚਾਹੀਦਾ ਹੈ।

ਸਰਕਾਰੀ ਬੀਮਾ ਖੇਤਰ ਦੇ ਨਿੱਜੀਕਰਣ ਦੇ ਨਾਲ, ਕੇਂਦਰ ਸਰਕਾਰ ਨੇ ਸਰਕਾਰੀ ਖੇਤਰ ਦੇ ਸਾਰੇ ਉੱਦਮਾਂ ਖ਼ਿਲਾਫ਼ ਇੱਕ ਯੁੱਧ ਦੀ ਘੋਸ਼ਣਾ ਕੀਤੀ ਹੈ ਅਤੇ ਹਿੰਦੋਸਤਾਨੀ ਲੋਕਾਂ ਦੇ ਧਨ ਨਾਲ ਨਿਰਮਤ ਕੀਮਤੀ ਸੰਪਤੀਆਂ ਨੂੰ ਹਿੰਦੋਸਤਾਨੀ ਅਤੇ ਵਿਦੇਸ਼ੀ, ਦੋਵੇਂ ਅਜਾਰੇਦਾਰਾਂ, ਨੂੰ ਸੰਭਾਲ ਦੇਣਾ ਚਾਹੁੰਦੀ ਹੈ। ਸਾਡੇ ਸਾਰਿਆਂ ਦੇ ਇੱਕਜੁੱਟ ਸੰਘਰਸ਼ ਹੀ ਹਨ, ਜੋ ਸਰਕਾਰ ਨੂੰ ਰੋਕ ਸਕਦੇ ਹਨ। ਇਸਦੇ ਨਾਲ ਹੀ ਸਾਨੂੰ ਸਾਰਿਆਂ ਨੂੰ ਸਾਡੇ ਵਲੋਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਦੇ ਨਿੱਜੀਕਰਣ ਦੀਆਂ ਨੀਤੀਆਂ ਦੇ ਖ਼ਿਲਾਫ਼ ਸਾਡੀ ਲੜਾਈ ਵਿੱਚ ਉਪਭੋਗਤਾਵਾਂ ਨੂੰ ਸ਼ਾਮਲ ਕਰਨ ਦੇ ਲਈ ਜੋਰ ਲਾਉਣਾ ਹੋਵੇਗਾ। ਇਹ ਕੰਮ ਬੀਮਾ ਮਜ਼ਦੂਰ ਬਹੁਤ ਹੀ ਚੰਗੀ ਤਰ੍ਹਾਂ ਕਰ ਰਹੇ ਹਨ। ਮਜ਼ਦੂਰਾਂ, ਕਿਸਾਨਾਂ ਅਤੇ ਮਿਹਨਤਕਸ਼ ਲੋਕਾਂ ਦਾ ਇੱਕਜੁੱਟ ਮੋਰਚਾ, ਸਾਡੇ ਸਾਰਿਆਂ ਦੇ ਲਈ ਅੱਗੇ ਵਧਣ ਦਾ ਰਸਤਾ ਹੈ।

ਅਸੀਂ ਬੀਮਾ ਖੇਤਰ ਦੇ ਬੁਰੇ ਅਸਰਾਂ ਦੇ ਬਾਰੇ ਵਿੱਚ ਬੀਮਾ ਸੇਵਾਵਾਂ ਦੇ ਉਪਯੋਗਕਰਤਾਵਾਂ ਦੇ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਆਪਦੇ ਯਤਨਾਂ ਦੀ ਸਰਾਹਨਾ ਕਰਦੇ ਹਾਂ। ਅਸੀਂ ਵੀ ਆਪਣੇ ਮੇਂਬਰਾਂ, ਉਨ੍ਹਾਂ ਦੇ ਪਰਿਵਾਰਾਂ ਅਤੇ ਲੋਕਾਂ ਦੇ ਵਿੱਚ ਆਪਦੀ ਜਾਗਰੂਕਤਾ ਮੁਹਿੰਮ ਨੂੰ ਅੱਗੇ ਵਧਾਵਾਂਗੇ, ਕਿਉਂਕਿ ਉਹ ਸਾਰੇ ਬੀਮਾ ਖੇਤਰ ਦੇ ਗ੍ਰਾਹਕ ਹਨ। ਅਸੀਂ ਆਪਦੇ ਸੰਘਰਸ਼ਾਂ ਦੇ ਨਾਲ ਪੂਰੀ ਤਰ੍ਹਾਂ ਇੱਕਜੁੱਟ ਹਾਂ। ਇੱਕ ‘ਤੇ ਹਮਲਾ ਸਭ ‘ਤੇ ਹਮਲਾ ਹੈ!

ਤੁਹਾਡੇ ਨਾਲ ਖੜੇ੍,

  1. ਏਅਰ ਇੰਡੀਆ ਸਰਵਿਸ ਇੰਜਨੀਅਰਜ਼ ਐਸੋਸੀਏਸ਼ਨ (ਏ ਆਈ ਐਸ ਈ ਏ),
  2. ਆਲ ਇੰਡੀਆ ਕੋਲ ਵਰਕਰਜ਼ ਫੈਡਰੇਸ਼ਨ (ਏ ਆਈ ਸੀ ਡਬਲਯੂ ਐਫ – ਸੀਟੂ),
  3. ਆਲ ਇੰਡੀਆ ਡੀਫੈਂਸ ਐਮਪਲਾਈਜ਼ ਫੈਡਰੇਸ਼ਨ (ਏ ਆਈ ਡੀ ਈ ਐਫ),
  4. ਆਲ ਇੰਡੀਆ ਗਾਰਡਜ਼ ਕੌਂਸਲ (ਏ ਅਈ ਪੀ ਈ ਐਫ),
  5. ਆਲ ਇੰਡੀਆ ਇੰਸ਼ੋਰੈਂਸ ਐਮਪਲਾਈਜ਼ ਐਸੋਸੀਏਸ਼ਨ (ਏ ਆਈ ਆਈ ਈ ਏ),
  6. ਆਲ ਇੰਡੀਆ ਲੋਕੋ ਰਨਿੰਗ ਸਟਾਫ ਐਸੋਸੀਏਸ਼ਨ (ਏ ਆਈ ਐਲ ਆਰ ਐਸ ਏ),
  7. ਆਲ ਇੰਡੀਆ ਪੋਰਟ ਐਂਡ ਡੌਕ ਵਰਕਰਜ਼ ਫੈਡਰੇਸ਼ਨ (ਏ ਆਈ ਪੀ ਐਂਡ ਡੀਡਲਬਯੂ ਐਫ – ਐਚ ਐਮ ਐਸ)
  8. ਆਲ ਇੰਡੀਆ ਪਾਵਰ ਇੰਜਨੀਅਰਜ਼ ਫੈਡਰੇਸ਼ਨ),
  9. ਆਲ ਇੰਡੀਆ ਰੇਲਵੇਮੈਨਜ਼ ਫੈਡਰੇਸ਼ਨ (ਏ ਆਈ ਆਰ ਐਫ),
  10. ਆਲ ਇੰਡੀਆ ਰੇਲਵੇ ਐਮਪਲਾਈਜ਼ ਕਨਫੈਡਰੇਸ਼ਨ (ਏ ਆਈ ਆਰ ਈ ਸੀ – ਵੈਸਟਰਨ ਜ਼ੋਨ),
  11. ਆਲ ਇੰਡੀਆ ਰੇਲ ਟਰੈਕਮੇਨਟੇਨਰਜ਼ ਯੂਨੀਅਨ (ਏ ਆਈ ਆਰ ਟੀ ਯੂ),
  12. ਆਲ ਇੰਡੀਆ ਸਟੇਸ਼ਨ ਮਾਸਟਰਜ਼ ਐਸੋਸੀਏਸ਼ਨ (ਏ ਆਈ ਐਸ ਐਮ ਏ),
  13. ਆਲ ਇੰਡੀਆ ਟਰੇਨ ਕੰਟਰੋਲਰਜ਼ ਐਸੋਸੀਏਸ਼ਨ (ਏ ਆਈ ਟੀ ਸੀ ਏ),
  14. ਕੋਚੀਨ ਰੀਫਾਈਨਰੀ ਐਮਪਲਾਈਜ਼ ਐਸੋਸੀਏਸ਼ਨ (ਸੀ ਆਰ ਈ ਏ – ਇੰਟਕ),
  15. ਹਿੰਦ ਖਦਾਨ ਮਜ਼ਦੂਰ ਫੈਡਰੇਸ਼ਨ (ਐਚ ਕੇ ਐਮ ਐਫ – ਐਚ ਐਮ ਐਸ),
  16. ਇੰਡੀਅਨ ਰੇਲਵੇ ਲੋਕੋ ਰਨਿੰਗ ਮਾਨ ਆਰਗੇਨਾਈਜ਼ੇਸ਼ਨ (ਆਈ ਆਰ ਐਲ ਆਰ ਓ),
  17. ਇੰਡੀਅਨ ਰੇਲਵੇ ਟਿਕਟ ਚੈਕਿੰਗ ਸਟਾਫ ਆਰਗੇਨਾਈਜ਼ੇਸ਼ਨ (ਆਈ ਆਰ ਟੀ ਸੀ ਐਸ ਓ),
  18. ਕਾਮਗਰ ਏਕਤਾ ਕਮੇਟੀ (ਕੇ ਈ ਸੀ),
  19. ਲੜਾਕੂ ਗਾਰਮੈਂਟ ਮਜ਼ਦੂਰ ਸੰਘ (ਐਲ ਜੀ ਐਮ ਐਸ),
  20. ਨੈਸ਼ਨਲ ਫੈਡਰੇਸ਼ਨ ਆਫ ਇੰਡੀਅਨ ਰੇਲਵੇਮੈਨ (ਐਨ ਐਫ ਆਈ ਆਰ),
  21. ਪਟਰੌਲੀਅਮ ਐਂਡ ਗੈਸ ਵਰਕਰਜ਼ ਫੈਡਰੇਸ਼ਨ ਆਫ ਇੰਡੀਆ (ਪੀ ਐਂਡ ਜੀ ਡਬਲਯੂ ਐਫ ਆਈ),
  22. ਪੋਰਟ, ਡੌਕ ਐਂਡ ਵਾਟਰਫਰੰਟ ਵਰਕਰਜ਼ ਫੈਡਰੇਸ਼ਨ ਆਫ ਇੰਡੀਆ (ਪੀ ਡੀ ਐਂਡ ਡਬਲਯੂ ਡਬਲਯੂ ਐਫ ਆਈ – ਏ ਆਈ ਟੀ ਯੂ ਸੀ),
  23. ਸਟੀਲ ਪਲਾਂਟ ਐਮਪਲਾਈਜ਼ ਯੂਨੀਅਨ (ਐ ਈ ਯੂ-ਸੀਟੂ) – ਰਾਸ਼ਟਰੀਯ ਈਸਪਾਤ ਨਿਗਮ ਲਿਿਮਟਿਡ,
  24. ਵਾਟਰ ਟਰਾਂਸਪੋਰਟ ਵਰਕਰਜ਼ ਫੈਡਰੇਸ਼ਨ ਆਫ ਇੰਡੀਆ (ਡਬਲਯੂ ਟੀ ਡਬਲਯੂ ਐਫ ਆਈ- ਸੀਟੂ)।
close

Share and Enjoy !

0Shares
0

Leave a Reply

Your email address will not be published. Required fields are marked *