ਜੀਵਨ ਬੀਮਾ ਨਿਗਮ ਦੇ ਕਰਮਚਾਰੀਆਂ ਵਲੋਂ ਨਿੱਜੀਕਰਣ ਦੇ ਖ਼ਿਲਾਫ਼ ਸੰਘਰਸ਼ ਦਾ ਵਿਭਿੰਨ ਖੇਤਰਾਂ ਦੇ ਮਜ਼ਦੂਰਾਂ ਨੇ ਸਮਰਥਨ ਕੀਤਾ

ਆਲ ਇੰਡੀਆ ਇੰਸ਼ੋਰੈਂਸ ਇੰਪਲਾਈਜ਼ ਅਸੋਸੀਏਸ਼ਨ ਦੇ ਨਾਂ,

ਅਸੀਂ ਹੇਠਾਂ ਦਿੱਤੀਆਂ ਵਿਭਿੰਨ ਖੇਤਰਾਂ ਦੇ ਮਜ਼ਦੂਰਾਂ ਦੀਆਂ ਯੂਨੀਅਨਾਂ, ਅਸੋਸੀਏਸ਼ਨਾਂ ਅਤੇ ਯੂਨੀਅਨਾਂ ਦੀਆਂ ਫ਼ੈਡਰੇਸ਼ਨਾਂ ਅਤੇ ਲੋਕ ਸੰਗਠਨ, ਸ਼ੇਅਰਾਂ ਦੀ ਵਿਕਰੀ ਦੇ ਨਾਲ ਜੀਵਨ ਬੀਮਾ ਨਿਗਮ (ਐਲ.ਆਈ.ਸੀ.) ਦੇ ਨਿੱਜੀਕਰਣ ਅਤੇ ਬੀਮਾ ਖੇਤਰ ਵਿੱਚ ਸਿੱਧੇ ਵਿਦੇਸ਼ੀ ਪੂੰਜੀ ਨਿਵੇਸ਼ (ਐਫ.ਡੀ.ਆਈ.) ਦੀ ਹੱਦ ਨੂੰ 49 ਫ਼ੀਸਦੀ ਤੋਂ ਵਧਾ ਕੇ 74 ਫ਼ੀਸਦੀ ਤੱਕ ਕਰਨ ਦੇ ਪ੍ਰਸਤਾਵਾਂ ਦੇ ਖ਼ਿਲਾਫ਼ ਆਪਦੇ ਨਿਆਂਪੂਰਣ ਸੰਘਰਸ਼ ਨੂੰ ਤਹਿ-ਦਿਲੋਂ ਹਮਾਇਤ ਕਰਦੇ ਹਾਂ। ਅਸੀਂ 18 ਮਾਰਚ 2021 ਨੂੰ ਪ੍ਰਸਤਾਵਤ ਆਪਦੀ ਅਖਿਲ ਭਾਰਤੀ ਹੜਤਾਲ਼ ਦੀ ਸਫਲਤਾ ਦੀ ਕਾਮਨਾ ਕਰਦੇ ਹਾਂ।

ਐਲ.ਆਈ.ਸੀ. ਦਾ ਨਿੱਜੀਕਰਣ ਮਜ਼ਦੂਰ-ਵਿਰੋਧੀ, ਜਨਤਾ-ਵਿਰੋਧੀ ਅਤੇ ਸਮਾਜ ਵਿਰੋਧੀ ਕਦਮ ਹੈ।

ਅਸੀਂ ਮਜ਼ਦੂਰਾਂ ਨੇ ਬਾਰ-ਬਾਰ ਦੇਖਿਆ ਹੈ ਕਿ ਇੱਕ ਸਰਕਾਰੀ ਅਦਾਰੇ ਦੀ ਇਕਾਈ ਦੇ ਨਿੱਜੀਕਰਣ ਨਾਲ ਸੈਂਕੜੇ ਹੀ ਮਜ਼ਦੂਰਾਂ ਦੀਆਂ ਨੌਕਰੀਆਂ ਖ਼ਤਮ ਹੋ ਜਾਂਦੀਆਂ ਹਨ। ਨਿੱਜੀਕਰਣ ਤੋਂ ਬਾਦ ਵੱਧ ਤੋਂ ਵੱਧ ਗਿਣਤੀ ਵਿੱਚ ਮਜ਼ਦੂਰਾਂ ਨੂੰ ਠੇਕੇ ਤੇ ਰੱਖਿਆ ਜਾਂਦਾ ਹੈ; ਇਨ੍ਹਾਂ ਮਜ਼ਦੂਰਾਂ ਤੋਂ ਰੈਗੂਲਰ ਮਜ਼ਦੂਰਾਂ ਦੇ ਮੁਕਾਬਲੇ ਇੱਕ-ਤਿਹਾਈ ਤੋਂ ਇੱਕ-ਚੌਥਾਈ ਤੱਕ ਦੀ ਬਹੁਤ ਹੀ ਘੱਟ ਤਨਖ਼ਾਹ ‘ਤੇ ਕੰਮ ਕਰਵਾਇਆ ਜਾਂਦਾ ਹੈ। ਨਿੱਜੀਕਰਣ ਤੋਂ ਬਾਦ, ਪੱਕੇ ਅਤੇ ਠੇਕਾ ਮਜ਼ਦੂਰਾਂ, ਦੋਹਾਂ ਤੋਂ, ਪੈਸਾ ਦਿੱਤੇ ਬਿਨਾ ਲੰਬੇ ਸਮੇਂ ਤੱਕ ਕੰਮ ਕਰਵਾਇਆ ਜਾਂਦਾ ਹੈ। ਨਵੇਂ ਸਰਮਾਏਦਾਰ ਮਾਲਕਾਂ ਵਲੋਂ ਮੌਜੂਦਾ ਯੂਨੀਅਨਾਂ ਨੂੰ ਖ਼ਤਮ ਕਰ ਦਿੱਤਾ ਜਾਂਦਾ ਹੈ ਅਤੇ ਨਵੇਂ ਮਜ਼ਦੂਰਾਂ ਨੂੰ ਖੁਦ ਨੂੰ ਸੰਗਠਿਤ ਕਰਨ ਦੀ ਆਗਿਆ ਨਹੀਂ ਦਿੱਤੀ ਜਾਂਦੀ। ਇਸ ਤਰ੍ਹਾਂ ਨਿੱਜੀਕਰਣ ਦਾ ਮਜ਼ਦੂਰ-ਵਿਰੋਧੀ ਕਦਮ ਪੂਰੇ ਮਜ਼ਦੂਰ ਵਰਗ ਨੂੰ ਕੰਮਜੋਰ ਕਰਦਾ ਹੈ।

ਪ੍ਰੀਮੀਅਮ ਦੇ ਰੂਪ ਵਿੱਚ ਐਲ.ਆਈ.ਸੀ. ਵਿੱਚ ਜਮ੍ਹਾ ਕੀਤੀਆਂ ਗਈਆਂ ਸਾਡੀਆਂ ਬੱਚਤਾਂ ਦੀ ਸੁਰੱਖਿਆ, ਦੇਸ਼ ਦੇ ਲੋਕਾਂ ਦੇ ਲਈ ਸਭ ਤੋਂ ਮਹੱਤਵਪੂਰਣ ਹੈ। ਉਨਾ ਹੀ ਮਹੱਤਵਪੂਰਣ ਹੈ ਦਾਅਵਿਆਂ ਦਾ ਜਲਦੀ ਨਿਪਟਾਰਾ।

ਨਿੱਜੀਕਰਣ ਸਮਾਜ-ਵਿਰੋਧੀ ਵੀ ਹੈ। ਨਿੱਜੀਕਰਣ ਤੋਂ ਬਾਦ ਐਲ.ਆਈ.ਸੀ. ਨੂੰ ਸਮਾਜਕ ਜਰੂਰਤਾਂ ਪੂਰੀਆਂ ਕਰਨ ਦੇ ਲਈ ਨਹੀਂ, ਬਲਕਿ ਕੇਵਲ ਨਿੱਜੀ ਮੁਨਾਫ਼ਾ ਕਮਾਉਣ ਦੇ ਲਈ ਹੀ ਚਲਾਇਆ ਜਾਵੇਗਾ। ਨਿੱਜੀ ਬੀਮਾ ਕੰਪਣੀਆਂ ਦੇ ਇਸ ਖੇਤਰ ਵਿੱਚ ਪ੍ਰਵੇਸ਼ ਕਰਨ ਤੋਂ ਬਾਦ, ਬੀਮਾ ਸੇਵਾਵਾਂ ਬਹੁਤ ਜਿਆਦਾ ਮਹਿੰਗੀਆਂ ਹੋ ਗਈਆਂ ਹਨ। ਉਹ ਆਮ ਮਿਹਨਤਕਸ਼ਾਂ ਦੀਆਂ ਜ਼ਰੂਰਤਾਂ ਦੀ ਵਿਰੋਧਤਾ ਕਰਦੇ ਹੋਏ, ਸਮਾਜ ਦੇ ਜਿਆਦਾ ਸੰਪਨ ਲੋਕਾਂ ਨੂੰ ਜੀਵਨ ਬੀਮਾ ਪ੍ਰਦਾਨ ਕਰਨ ਵਿੱਚ ਰੂਚੀ ਰੱਖਦੇ ਹਨ। ਇਸਦੇ ਨਾਲ ਹੀ ਦਾਅਵੇ ਨਿਪਟਾਉਣ ਦਾ ਉਨ੍ਹਾਂ ਦਾ ਰਿਕਾਰਡ ਐਲ.ਆਈ.ਸੀ. ਦੀ ਤੁਲਨਾ ਵਿੱਚ ਬਹੁਤ ਖ਼ਰਾਬ ਹੈ। ਇਸਦਾ ਨਤੀਜਾ ਇਹ ਹੋਵੇਗਾ ਕਿ ਕਈ ਮਿਹਨਤਕਸ਼ ਲੋਕ ਜਲਦੀ ਹੀ ਇਨ੍ਹਾਂ ਸੇਵਾਵਾਂ ਤੋਂ ਬਾਹਰ ਹੋ ਜਾਣਗੇ।

ਐਫ਼.ਡੀ.ਆਈ. ਦੀ ਹੱਦ ਵਿੱਚ 74 ਫ਼ੀਸਦੀ ਤੱਕ ਦਾ ਵਾਧਾ, ਵਿਦੇਸ਼ੀ ਬੀਮਾ ਅਜਾਰੇਦਾਰਾਂ ਨੂੰ ਐਲ.ਆਈ.ਸੀ. ਦਾ ਕੰਟਰੋਲ ਮੁਹੱਈਆ ਕਰੇਗਾ। ਹਿੰਦੋਸਤਾਨੀ ਲੋਕਾਂ ਦੀ ਬੱਚਤ ਨੂੰ ਉਨ੍ਹਾਂ ਦੇ ਕਲਿਆਣ ਨੂੰ ਵਧਾਉਣ ਦੀ ਬਜਾਏ, ਆਪਣੇ ਮੁਨਾਫ਼ੇ ਨੂੰ ਵਧਾਉਣ ਦੇ ਲਈ ਵਿਦੇਸ਼ੀ ਸਰਮਾਏਦਾਰਾਂ ਦੇ ਹਿੱਤਾਂ ‘ਚ ਬਦਲ ਦੇਣਾ ਇੱਕ ਰਾਸ਼ਟਰ-ਵਿਰੋਧੀ ਅਤੇ ਸਮਾਜ-ਵਿਰੋਧੀ ਕਦਮ ਹੈ। ਦਹਾਕਿਆਂ ਤੋਂ ਸਰਕਾਰੀ ਪੈਸੇ ਦਾ ਪ੍ਰਯੋਗ ਕਰਕੇ, ਹਜ਼ਾਰਾਂ ਹੀ ਮਜ਼ਦੂਰਾਂ ਦੀ ਮਿਹਨਤ ਨਾਲ ਸਰਕਾਰੀ ਖੇਤਰ ਦੀਆਂ ਬੀਮਾ ਕੰਪਣੀਆਂ ਬਣਾਈਆਂ ਗਈਆਂ ਹਨ। ਇਹ ਲੋਕਾਂ ਦੀ ਸੰਪਤੀ ਹਨ ਅਤੇ ਇਸਦਾ ਉਪਯੋਗ ਮਜ਼ਦੂਰਾਂ ਅਤੇ ਹੋਰ ਸਾਰੇ ਮਿਹਨਤਕਸ਼ਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਅਤੇ ਉਨ੍ਹਾਂ ਦੇ ਕਲਿਆਣ ਦੇ ਲਈ ਕੀਤਾ ਜਾਣਾ ਚਾਹੀਦਾ ਹੈ।

ਸਰਕਾਰੀ ਬੀਮਾ ਖੇਤਰ ਦੇ ਨਿੱਜੀਕਰਣ ਦੇ ਨਾਲ ਕੇਂਦਰ ਸਰਕਾਰ ਨੇ ਸਾਰੇ ਸਰਕਾਰੀ ਖੇਤਰ ਦੇ ਉੱਦਮਾਂ ਉੱਤੇ ਇੱਕ ਯੁੱਧ ਦੀ ਘੋਸ਼ਣਾ ਕੀਤੀ ਹੈ ਅਤੇ ਹਿੰਦੋਸਤਾਨੀ ਲੋਕਾਂ ਦੇ ਪੈਸੇ ਨਾਲ ਬਣਾਈ ਗਈ ਕੀਮਤੀ ਸੰਪਤੀ ਨੂੰ, ਹਿੰਦੋਸਤਾਨੀ ਅਤੇ ਵਿਦੇਸ਼ੀ, ਦੋਹਾਂ ਸਰਮਾਏਦਾਰਾਂ ਨੂੰ ਸੰਭਾਲ ਦੇਣਾ ਚਾਹੁੰਦੀ ਹੈ। ਸਾਡੇ ਸਾਰਿਆਂ ਦੇ ਕੇਵਲ ਇੱਕਜੁੱਟ ਅਤੇ ਮਜ਼ਬੂਤ ਸੰਘਰਸ਼ ਹੀ ਹਨ, ਜੋ ਕਿ ਸਰਕਾਰ ਦੇ ਇਨ੍ਹਾਂ ਕਦਮਾਂ ਨੂੰ ਰੋਕ ਸਕਦੇ ਹਨ। ਇਸਦੇ ਨਾਲ ਹੀ ਸਾਨੂੰ ਸਾਰਿਆਂ ਨੂੰ ਸਾਡੇ ਵਲੋਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਦੇ ਨਿੱਜੀਕਰਣ ਦੀਆਂ ਨੀਤੀਆਂ ਦੇ ਖ਼ਿਲਾਫ਼ ਉਪਭੋਗਤਾਵਾਂ ਨੂੰ ਸ਼ਾਮਲ ਕਰਨ ਦੇ ਲਈ ਇੱਕਜੁੱਟ ਕਰਨਾ ਹੀ ਸਾਡੀ ਲੜਾਈ ਹੋਵੇਗੀ। ਇਹ ਕੰਮ ਬੀਮਾ-ਮਜ਼ਦੂਰ ਬਹੁਤ ਚੰਗੀ ਤਰ੍ਹਾਂ ਕਰ ਰਹੇ ਹਨ। ਮਜ਼ਦੂਰਾਂ, ਕਿਸਾਨਾਂ ਅਤੇ ਮਿਹਨਤਕਸ਼ ਲੋਕਾਂ ਦਾ ਇੱਕਜੁੱਟ ਮੋਰਚਾ ਸਾਡੇ ਸਾਰਿਆਂ ਦੇ ਲਈ ਅੱਗੇ ਵਧਣ ਦਾ ਰਸਤਾ ਹੈ।

ਅਸੀਂ ਐਲ.ਆਈ.ਸੀ. ਦੇ ਨਿੱਜੀਕਰਣ ਦੇ ਬੁਰੇ ਅਸਰ ਦੇ ਬਾਰੇ ਵਿੱਚ ਬੀਮਾ ਸੇਵਾਵਾਂ ਦੇ ਉਪਯੋਗਕਰਤਾਵਾਂ ਦੇ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਆਪਦੇ ਯਤਨਾਂ ਦੀ ਸ਼ਲਾਘਾ ਕਰਦੇ ਹਾਂ। ਅਸੀਂ ਵੀ ਆਪਣੇ ਮੈਂਬਰਾਂ, ਉਨ੍ਹਾਂ ਦੇ ਪਰਿਵਾਰਾਂ ਅਤੇ ਲੋਕਾਂ ਦੇ ਵਿੱਚ ਆਪਦੀ ਜਾਗਰੂਕਤਾ ਮੁਹਿੰਮ ਨੂੰ ਅੱਗੇ ਵਧਾਵਾਂਗੇ, ਕਿਉਂਕਿ ਉਹ ਸਾਰੇ ਬੀਮਾ ਖੇਤਰ ਦੇ ਗ੍ਰਾਹਕ ਹਨ। ਅਸੀਂ ਆਪਦੇ ਸੰਘਰਸ਼ਾਂ ਦੇ ਨਾਲ ਪੂਰੀ ਤਰ੍ਹਾਂ ਇੱਕਜੁੱਟ ਹਾਂ। ਇੱਕ ਉੱਤੇ ਹਮਲਾ ਸਭ ਉੱਤੇ ਹਮਲਾ ਹੈ!

ਤੁਹਾਡੇ ਨਾਲ ਖੜੇ੍,

 1. ਏਅਰ ਇੰਡੀਆ ਸਰਵਿਸ ਇੰਜਨੀਅਰਜ਼ ਐਸੋਸੀਏਸ਼ਨ (ਏ ਆਈ ਐਸ ਈ ਏ),
 2. ਆਲ ਇੰਡੀਆ ਕੋਲ ਵਰਕਰਜ਼ ਫੈਡਰੇਸ਼ਨ (ਏ ਆਈ ਸੀ ਡਬਲਯੂ ਐਫ – ਸੀਟੂ),
 3. ਆਲ ਇੰਡੀਆ ਡੀਫੈਂਸ ਐਮਪਲਾਈਜ਼ ਫੈਡਰੇਸ਼ਨ (ਏ ਆਈ ਡੀ ਈ ਐਫ),
 4. ਆਲ ਇੰਡੀਆ ਗਾਰਡਜ਼ ਕੌਂਸਲ (ਏ ਅਈ ਪੀ ਈ ਐਫ),
 5. ਆਲ ਇੰਡੀਆ ਲੋਕੋ ਰਨਿੰਗ ਸਟਾਫ ਐਸੋਸੀਏਸ਼ਨ (ਏ ਆਈ ਐਲ ਆਰ ਐਸ ਏ),
 6. ਆਲ ਇੰਡੀਆ ਪੋਰਟ ਐਂਡ ਡੌਕ ਵਰਕਰਜ਼ ਫੈਡਰੇਸ਼ਨ (ਏ ਆਈ ਪੀ ਐਂਡ ਡੀਡਲਬਯੂ ਐਫ – ਐਚ ਐਮ ਐਸ)
 7. ਆਲ ਇੰਡੀਆ ਪਾਵਰ ਇੰਜਨੀਅਰਜ਼ ਫੈਡਰੇਸ਼ਨ),
 8. ਆਲ ਇੰਡੀਆ ਰੇਲਵੇਮੈਨਜ਼ ਫੈਡਰੇਸ਼ਨ (ਏ ਆਈ ਆਰ ਐਫ),
 9. ਆਲ ਇੰਡੀਆ ਰੇਲਵੇ ਐਮਪਲਾਈਜ਼ ਕਨਫੈਡਰੇਸ਼ਨ (ਏ ਆਈ ਆਰ ਈ ਸੀ – ਵੈਸਟਰਨ ਜ਼ੋਨ),
 10. ਆਲ ਇੰਡੀਆ ਰੇਲ ਟਰੈਕਮੇਨਟੇਨਰਜ਼ ਯੂਨੀਅਨ (ਏ ਆਈ ਆਰ ਟੀ ਯੂ),
 11. ਆਲ ਇੰਡੀਆ ਸਟੇਸ਼ਨ ਮਾਸਟਰਜ਼ ਐਸੋਸੀਏਸ਼ਨ (ਏ ਆਈ ਐਸ ਐਮ ਏ),
 12. ਆਲ ਇੰਡੀਆ ਟਰੇਨ ਕੰਟਰੋਲਰਜ਼ ਐਸੋਸੀਏਸ਼ਨ (ਏ ਆਈ ਟੀ ਸੀ ਏ),
 13. ਕੋਚੀਨ ਰੀਫਾਈਨਰੀ ਐਮਪਲਾਈਜ਼ ਐਸੋਸੀਏਸ਼ਨ (ਸੀ ਆਰ ਈ ਏ – ਇੰਟਕ),
 14. ਜਨਰਲ ਇੰਸ਼ੋਰੈਂਸ ਐਮਪਲਾਈਜ਼ ਆਲ ਇੰਡੀਆ ਐਸੋਸੀਏਸ਼ਨ (ਜੀ ਆਈ ਈ ਏ ਆਈ ਏ),
 15. ਹਿੰਦ ਖਦਾਨ ਮਜ਼ਦੂਰ ਫੈਡਰੇਸ਼ਨ (ਐਚ ਕੇ ਐਮ ਐਫ – ਐਚ ਐਮ ਐਸ),
 16. ਇੰਡੀਅਨ ਰੇਲਵੇ ਲੋਕੋ ਰਨਿੰਗ ਮਾਨ ਆਰਗੇਨਾਈਜ਼ੇਸ਼ਨ (ਆਈ ਆਰ ਐਲ ਆਰ ਓ),
 17. ਇੰਡੀਅਨ ਰੇਲਵੇ ਟਿਕਟ ਚੈਕਿੰਗ ਸਟਾਫ ਆਰਗੇਨਾਈਜ਼ੇਸ਼ਨ (ਆਈ ਆਰ ਟੀ ਸੀ ਐਸ ਓ),
 18. ਕਾਮਗਰ ਏਕਤਾ ਕਮੇਟੀ (ਕੇ ਈ ਸੀ),
 19. ਲੜਾਕੂ ਗਾਰਮੈਂਟ ਮਜ਼ਦੂਰ ਸੰਘ (ਐਲ ਜੀ ਐਮ ਐਸ),
 20. ਨੈਸ਼ਨਲ ਫੈਡਰੇਸ਼ਨ ਆਫ ਇੰਡੀਅਨ ਰੇਲਵੇਮੈਨ (ਐਨ ਐਫ ਆਈ ਆਰ),
 21. ਪਟਰੌਲੀਅਮ ਐਂਡ ਗੈਸ ਵਰਕਰਜ਼ ਫੈਡਰੇਸ਼ਨ ਆਫ ਇੰਡੀਆ (ਪੀ ਐਂਡ ਜੀ ਡਬਲਯੂ ਐਫ ਆਈ),
 22. ਪੋਰਟ, ਡੌਕ ਐਂਡ ਵਾਟਰਫਰੰਟ ਵਰਕਰਜ਼ ਫੈਡਰੇਸ਼ਨ ਆਫ ਇੰਡੀਆ (ਪੀ ਡੀ ਐਂਡ ਡਬਲਯੂ ਡਬਲਯੂ ਐਫ ਆਈ – ਏ ਆਈ ਟੀ ਯੂ ਸੀ),
 23. ਸਟੀਲ ਪਲਾਂਟ ਐਮਪਲਾਈਜ਼ ਯੂਨੀਅਨ (ਐ ਈ ਯੂ-ਸੀਟੂ) – ਰਾਸ਼ਟਰੀਯ ਈਸਪਾਤ ਨਿਗਮ ਲਿਿਮਟਿਡ,
 24. ਵਾਟਰ ਟਰਾਂਸਪੋਰਟ ਵਰਕਰਜ਼ ਫੈਡਰੇਸ਼ਨ ਆਫ ਇੰਡੀਆ (ਡਬਲਯੂ ਟੀ ਡਬਲਯੂ ਐਫ ਆਈ- ਸੀਟੂ)।
close

Share and Enjoy !

0Shares
0

Leave a Reply

Your email address will not be published. Required fields are marked *