ਨਿੱਜੀਕਰਣ ਦੇ ਖ਼ਿਲਾਫ਼ ਬੀ.ਈ.ਐਮ.ਐਲ. ਦੇ ਮਜ਼ਦੂਰਾਂ ਦਾ ਸੰਘਰਸ਼

ਭਾਰਤ ਅਰਥ ਮੂਵਰਸ ਲਿਮਟਿਡ (ਬੀ.ਈ.ਐਮ.ਐਲ.) ਦੇ ਹਜ਼ਾਰਾਂ ਮਜ਼ਦੂਰ, ਜਨਵਰੀ 2021 ਦੇ ਸ਼ੁਰੂ ਤੋਂ ਹੀ, ਕੇਂਦਰ ਸਰਕਾਰ ਦੀ ਸਰਵਜਨਕ ਖੇਤਰ ਦੇ ਮਹੱਤਵਪੂਰਣ ਰਣਨੀਤਕ ਉਪਕ੍ਰਮਾਂ ਦੇ ਨਿੱਜੀਕਰਣ ਦੀ ਨੀਤੀ ਦੇ ਖ਼ਿਲਾਫ਼, ਅਣਮਿੱਥੇ ਸਮੇਂ ਲਈ ਭੁੱਖ ਹੜਤਾਲ਼ ‘ਤੇ ਬੈਠੇ ਹਨ।

400_20210105_BEML_Protest_Hyderabad
5 ਜਨਵਰੀ 2021 ਨੂੰ ਹੈਦਰਾਬਾਦ ਵਿੱਚ ਵਿਰੋਧ ਪ੍ਰਦਰਸ਼ਨ ਕਰਦੇ ਬੀ.ਈ.ਐਮ.ਐਲ. ਦੇ ਕਰਮਚਾਰੀ

ਇਸ ਸਮੇਂ ਬੀ.ਈ.ਐਮ.ਐਲ ਦੇ ਪ੍ਰਬੰਧਨ ਉੱਤੇ ਕੰਟਰੋਲ ਦੇ ਨਾਲ-ਨਾਲ, ਬੀ.ਈ.ਐਮ.ਐਲ ਵਿੱਚ ਸਰਕਾਰ ਦੇ 54.03 ਫ਼ੀਸਦੀ ਸ਼ੇਅਰ ਹਨ, ਜਿਸ ਵਿੱਚੋਂ ਸਰਕਾਰ ਨੇ 28 ਫ਼ੀਸਦੀ ਇਕਿਵਟੀ ਸ਼ੈਅਰ ਦੇ ਸਰਮਾਏ ਦਾ ਵਿਿਨਵੇਸ਼ ਕਰਨ ਦੀ ਘੋਸ਼ਣਾ ਕੀਤੀ ਹੈ। 3 ਜਨਵਰੀ ਨੂੰ ਡਿਪਾਰਟਮੈਂਟ ਆਫ ਇਨਵੈਸਟਮੈਂਟ ਐਂਡ ਪਬਲਿਕ ਐਸਿਟਸ ਮੈਨੇਜਮੈਂਟ (ਡੀ.ਆਈ.ਪੀ.ਏ.ਐਮ.) ਨੇ ਇੱਕ ਸ਼ੂਰੂਆਤੀ ਸੂਚਨਾ ਯਾਦ-ਪੱਤਰ ਜਾਰੀ ਕੀਤਾ ਸੀ, ਜਿਸ ਵਿੱਚ ਉਸਨੇ ਬੀ.ਈ.ਐਮ.ਐਲ. ਦੇ ਵਿਿਨਵੇਸ਼ ਦੇ ਲਈ ਦੋ ਚਰਣਾਂ ਦੀ ਆਪਸੀ ਮੁਕਾਬਲੇ ਦੀ ਬੋਲੀ ਦੀ ਪ੍ਰਕ੍ਰਿਆ ਸ਼ੂਰੂ ਕਰਨ ਦੀ ਘੋਸ਼ਣਾ ਕੀਤੀ ਹੈ। ਇਸ ਯਾਦ-ਪੱਤਰ ਵਿੱਚ ਬੋਲੀ ਦੇਣ ਵਾਲਿਆਂ ਦੇ ਲਈ 1,400 ਕਰੋੜ ਰੁਪਏ ਦਾ ਘੱਟੋ-ਘੱਟ ਸ਼ੁੱਧ ਮੁੱਲ ਨਿਰਧਾਰਤ ਕੀਤਾ ਗਿਆ ਹੈ। ਯਾਦ-ਪੱਤਰ ਦੇ ਅਨੁਸਾਰ ਨਾਨ-ਕੋਰ ਜ਼ਮੀਨ ਅਤੇ ਕੰਪਨੀ ਦੇ ਹੋਰ ਸਰਮਾਏ ਨੂੰ ਅਲੱਗ ਕੀਤਾ ਜਾਵੇਗਾ, ਇਹ ਬਾਕੀ ਵਿਨਿਵੇਸ਼ ਦਾ ਹਿੱਸਾ ਨਹੀਂ ਹੋਵੇਗੀ।

ਇਸ ਘੋਸ਼ਣਾ ਦੇ ਤੁਰੰਤ ਬਾਦ ਬੈਂਗਲੁਰੂ ਵਿੱਚ ਬੀ.ਈ.ਐਮ.ਐਲ. ਇੰਪਲਾਈਜ਼ ਅਸੋਸੀਏਸ਼ਨ ਦੀ ਸੰਯੁਕਤ ਸਮਿਤੀ ਨੇ ਆਪਣੇ ਮੁੱਖ ਦਫ਼ਤਰ ਦੇ ਸਾਹਮਣੇ ਅਣਮਿੱਥੇ ਸਮੇਂ ਦਾ ਧਰਨਾ ਪ੍ਰਦਰਸ਼ਣ ਸ਼ੁਰੂ ਕਰ ਦਿੱਤਾ ਹੈ। ਪਲੱਕਈ ਵਿੱਚ ਮਜ਼ਦੂਰ ਯੂਨੀਅਨ ਨੇ ਨਿੱਜੀਕਰਣ ਦੇ ਖ਼ਿਲਾਫ਼ 6 ਜਨਵਰੀ ਤੋਂ ਅੰਦੋਲਨ ਸ਼ੁਰੂ ਕਰ ਦਿੱਤਾ ਹੈ।

400_201910_BEML_Employees_Protest
ਬੀ.ਈ.ਐਮ.ਐਲ ਦੇ ਕਰਮਚਾਰੀਆਂ ਦਾ ਨਿੱਜੀਕਰਣ ਦੇ ਵਿਰੋਧ ਵਿੱਚ ਪ੍ਰਦਰਸ਼ਨ (ਫ਼ਾਈਲ ਫੋਟੋ)

ਬੀ.ਈ.ਐਮ.ਐਲ. ਇੱਕ ਸਰਵਜਨਕ ਖੇਤਰ ਦਾ ਉਪਕ੍ਰਮ ਹੈ। ਕੰਪਣੀ ਦੇ ਮਜ਼ਦੂਰ ਇਸਨੂੰ ਸਰਵਜਨਕ ਖੇਤਰ ਦੀ ‘ਮਿਨੀ-ਰਤਨ ਕੜੀ-1” ਦੀ ਕੰਪਨੀ ਦੱਸਦੇ ਹਨ। ਇਹ ਤਿੰਨ ਪ੍ਰਮੁੱਖ ਖੇਤਰਾਂ ਵਿੱਚ ਕੰਮ ਕਰਦੀ ਹੈ – ਖਾਨਾਂ ਅਤੇ ਨਿਰਮਾਣ, ਰੱਖਿਆ ਅਤੇ ਏਅਰੋ ਸਪੇਸ ਅਤੇ ਰੇਲ ਤੇ ਮੈਟਰੋ – ਇਸਨੇ ਆਪਣੇ ਕੰਮ ਨਾਲ 2018-20 ਵਿੱਚ 3,028.82 ਕਰੋੜ ਰੁਪਏ ਕਮਾਏ ਹਨ। ਬੀ.ਈ.ਐਮ.ਐਲ.  ਹਿੰਦੋਸਤਾਨ ਦਾ ਅਜਿਹਾ ਇੱਕ ਮਾਤਰ ਸਰਵਜਨਕ ਖੇਤਰ ਦਾ ਉਪਕ੍ਰਮ ਹੈ, ਜੋ ਮੈਟਰੋ ਰੇਲ ਕੋਚ ਬਣਾਉਂਦਾ ਹੈ। ਇਸ ਕੰਪਨੀ ਨੇ ਬੈਂਗਲੂਰੂ, ਜੈਪੁਰ, ਕਲਕੱਤਾ, ਦਿੱਲੀ ਅਤੇ ਮੁੰਬਈ ਦੇ ਲਈ ਮੈਟਰੋ ਰੇਲ-ਕੋਚ ਬਣਾਏ ਹਨ। ਅਜਿਹਾ ਅਨੁਮਾਨ ਹੈ ਕਿ ਕੰਪਨੀ ਦੇ ਕੱੁਲ ਸਰਮਾਏ ਦੀ ਕੀਮਤ 50,000 ਕਰੋੜ ਰੁਪਏ ਤੋਂ ਵੀ ਜ਼ਿਆਦਾ ਹੈ, ਜਿਸ ਵਿੱਚ ਬੈਂਗਲੂਰੂ ਦੀ 205 ਏਕੜ ਜ਼ਮੀਨ, ਮੈਸੂਰ ਦੀ 530 ਏਕੜ, ਕੋਲਾਰ ਗੋਲਡ ਫ਼ੀਲਡਜ਼ (ਕੇ.ਜੀ.ਐਪ.) ਵਿੱਚ 2,400 ਏਕੜ ਅਤੇ ਪਲੱਕੜ ਵਿੱਚ 375 ਏਕੜ ਜ਼ਮੀਨ ਸ਼ਾਮਲ ਹੈ।

ਸਰਕਾਰ ਨੇ ਬੀ.ਈ.ਐਮ.ਐਲ. ਦਾ ਨਿੱਜੀਕਰਣ ਕਰਨ ਦੀ ਕੋਸ਼ਿਸ਼ ਪਹਿਲਾਂ ਵੀ ਕਈ ਵਾਰ ਕੀਤੀ ਹੈ। ਲੇਕਿਨ ਮਜ਼ਦੂਰਾਂ ਦੇ ਸਖ਼ਤ ਵਿਰੋਧ ਦੇ ਚੱਲਦਿਆਂ ਉਹ ਸਫ਼ਲ ਨਹੀਂ ਹੋ ਸਕੀ। ਮਜ਼ਦੂਰਾਂ ਨੇ ਚਿੰਤਾ ਪ੍ਰਗਟ ਕੀਤੀ ਹੈ ਕਿ ਅਗਰ ਸਰਕਾਰ ਦੀ ਯੋਜਨਾ ਸਫ਼ਲ ਹੋ ਜਾਂਦੀ ਹੈ ਤਾਂ ਕੰਪਨੀ ਦਾ ਬਹੁਮੁੱਲਾ ਸਰਮਾਇਆ ਕੌਡੀਆਂ ਦੇ ਭਾਅ ਨਿੱਜੀ ਅਜਾਰੇਦਾਰ ਸਰਮਾਏਦਾਰਾਂ ਨੂੰ ਸੌਂਪ ਦਿੱਤਾ ਜਾਵੇਗਾ।

400_20210216_Mysuru_BEML
ਮੈਸੂਰ ਵਿੱਚ ਬੀ.ਈ.ਐਮ.ਐਲ. ਦੇ ਕਰਮਚਾਰੀਆਂ ਨੇ ਵਿਰੋਧ ਪ੍ਰਦਰਸ਼ਨ ਕੀਤਾ

ਸਾਰੀਆਂ ਮਜ਼ਦੂਰ ਯੂਨੀਅਨਾਂ ਅਤੇ ਸੰਗਠਨ ਮੁਨਾਫ਼ਾ ਕਮਾਉਣ ਵਾਲੇ ਅਤੇ ਰਣਨੀਤਿਕ ਰੂਪ ਵਿੱਚ ਇਸ ਮਹੱਤਵਪੂਰਣ ਸਰਮਾਏ ਦਾ ਵਿਨਿਵੇਸ਼ ਕਰਨ ਦੀ ਨੀਤੀ ਦਾ ਵਿਰੋਧ ਕਰ ਰਹੇ ਹਨ। ਕਰਨਾਟਕ ਅਤੇ ਕੇਰਲਾ ਵਿੱਚ ਬੀ.ਈ.ਐਮ.ਐਲ. ਦੀਆਂ ਸਾਰੀਆਂ 9 ਇਕਾਈਆਂ ਵਿੱਚ ਵਿਰੋਧ ਪ੍ਰਦਰਸ਼ਨ ਅਯੋਜਤ ਕੀਤੇ ਗਏ ਹਨ। 40 ਦਿਨਾਂ ਤੋਂ ਚਲੇ ਆ ਰਹੇ ਇਸ ਅੰਦੋਲਨ ਨੂੰ ਮਜ਼ਦੂਰਾਂ ਨੇ ਉਦੋਂ ਤੱਕ ਚਲਾਉਣ ਦਾ ਸੰਕਲਪ ਲਿਆ ਹੈ, ਜਦੋਂ ਤੱਕ ਸਰਕਾਰ ਆਪਣਾ ਫ਼ੈਸਲਾ ਵਾਪਸ ਨਹੀਂ ਲੈ ਲੈਂਦੀ।

ਬੀ.ਈ.ਐਮ.ਐਲ. ਇੰਪਲਾਈਜ਼ ਯੂਨੀਅਨ ਦੇ ਮੁੱਖ ਸਕੱਤਰ ਨੇ ਦੱਸਿਆ ਕਿ ਨਿੱਜੀਕਰਣ ਦੇ ਖ਼ਿਲਾਫ਼ ਲੋਕਾਂ ਵਿੱਚ ਜਾਗਰੂਕਤਾ ਲਿਆਉਣ ਦੇ ਲਈ 12 ਫ਼ਰਵਰੀ ਤੋਂ ਪਲੱਕੜ ਜ਼ਿਲ੍ਹੇ ਦੀਆਂ ਅਲੱਗ-ਅਲੱਗ ਤਹਿਸੀਲਾਂ ਵਿੱਚ ਵਹੀਕਲ ਰੈਲੀ ਕੱਢੀ ਜਾ ਰਹੀ ਹੈ। 13 ਫ਼ਰਵਰੀ ਨੂੰ ਬੀ.ਈ.ਐਮ.ਐਲ. ਪਲੱਕੜ ਕੰਪਲੈਕਸ ਦੇ ਸਾਹਮਣੇ ਇੱਕ ਜਨ-ਸਭਾ ਅਯੋਜਤ ਕੀਤੀ ਗਈ ਸੀ, ਜਿਸ ਵਿੱਚ ਪਲੱਕੜ ਜ਼ਿਲ੍ਹੇ ਦੇ ਕਈ ਚੁਣੇ ਹੋਏ ਪ੍ਰਤੀਨਿਧੀਆਂ ਸਮੇਤ ਬਹੁਤ ਸਾਰੇ ਲੋਕਾਂ ਨੇ ਹਿੱਸਾ ਲਿਆ। 17 ਫ਼ਰਵਰੀ ਨੂੰ ਅੰਦੋਲਨ ਦਾ ਸੰਦੇਸ਼ ਲੈ ਕੇ ਕੰਪਨੀ ਦੇ ਮਜ਼ਦੂਰਾਂ ਨੇ ਪਲੱਕੜ ਇਕਾਈ ਵਿੱਚ “ਜਨ-ਵਿਰੋਧ ਦੀਵਾਰ” ਖੜੀ ਕਰਨ ਦੀ ਯੋਜਨਾ ਬਣਾਈ ਹੈ।

ਬੀ.ਈ.ਐਮ.ਐਲ. ਇੰਪਲਾਈਜ਼ ਯੂਨੀਅਨ ਨੇ ਦੇਸ਼ ਭਰ ਵਿੱਚ ਸਾਰੀਆਂ ਟ੍ਰੇਡ ਯੂਨੀਅਨਾਂ ਨਾਲ ਉਨ੍ਹਾਂ ਦੇ ਅੰਦੋਲਨ ਅਤੇ ਸਰਕਾਰ ਦੀ ਬੀ.ਈ.ਐਮ.ਐਲ. ਦਾ ਵਿਨਿਵੇਸ਼ ਕਰਨ ਦੀ ਨੀਤੀ ਨੂੰ ਵਾਪਸ ਲੈਣ ਦੀ ਮੰਗ ਨੂੰ ਸਹਿਯੋਗ ਦੇਣ ਦਾ ਸੱਦਾ ਦਿੱਤਾ ਹੈ।

Share and Enjoy !

Shares

Leave a Reply

Your email address will not be published. Required fields are marked *