ਰੇਲਵੇ ਮਜ਼ਦੂਰਾਂ ਦੇ ਕੰਮ ਦੀਆਂ ਹਾਲਤਾਂ: ਆਲ ਇੰਡੀਆ ਟ੍ਰੈਕ ਮੇਨਟੇਨਰਸ ਯੂਨੀਅਨ ਦੇ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਦੇ ਨਾਲ ਭੇਟਵਾਰਤਾ

ਮਜ਼ਦੂਰ ਏਕਤਾ ਲਹਿਰ (ਮ.ਏ.ਲ.), ਭਾਰਤੀ ਰੇਲ ਵਿੱਚ ਲੋਕੋ ਪਾਇਲਟ, ਗਾਰਡਸ, ਸਟੇਸ਼ਨ ਮਾਸਟਰਸ, ਰੇਲਗੱਡੀ ਕੰਟਰੋਲਰਸ, ਸਿਗਨਲ ਅਤੇ ਟੈਲੀਕਾਮ ਮੇਨਟੇਨਰਸ ਸਟਾਫ਼, ਆਦਿ ਦੀ ਪ੍ਰਤੀਨਿੱਧਤਾ ਕਰਨ ਵਾਲੀਆਂ ਸ਼੍ਰੇਣੀਬਧ ਅਸੋਸੀਏਸ਼ਨਾਂ ਦੇ ਨੇਤਾਵਾਂ ਦੇ ਨਾਲ ਮੁਲਾਕਾਤਾਂ ਕਰਕੇ, ਉਹਨਾਂ ਨੂੰ ਛਾਪ ਰਿਹਾ ਹੈ। ਇਸ ਕੜੀ ਦੇ ਤੀਸਰੇ ਹਿੱਸੇ ਵਿੱਚ, ਇੱਥੇ ਅਸੀਂ ਆਲ ਇੰਡੀਆ ਟ੍ਰੈਕ ਮੇਨਟੇਨਰਸ ਯੂਨੀਅਨ (ਏ.ਆਰ.ਟੀ.ਯੂ.) ਦੇ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਕਾਮਰੇਡ ਧਨੰਜੇ ਕੁਮਾਰ (ਡੀ.ਕੇ.) ਦੇ ਨਾਲ ਕੀਤੀ ਗਈ ਮੁਲਾਕਾਤ ਨੂੰ ਪੇਸ਼ ਕਰ ਰਹੇ ਹਾਂ।

ਮ.ਏ.ਲ.: ਸਾਨੂੰ ਪਤਾ ਹੈ ਕਿ ਭਾਰਤੀ ਰੇਲ ਦੇ ਟਰੈਕ ਮੇਨਟੇਨਰਸ (ਰੇਲ ਪਟੜੀਆਂ ਦਾ ਰੱਖ-ਰਖਾ ਕਰਨ ਵਾਲੇ) ਦੇ ਸਾਹਮਣੇ ਅਨੇਕਾਂ ਸਮੱਸਿਆਵਾਂ ਹਨ। ਸਭ ਤੋਂ ਪਹਿਲਾਂ, ਅਸੀਂ ਆਪਦੀ ਸੁਰੱਖਿਆ ਦੇ ਬਾਰੇ ਵਿੱਚ ਪੁੱਛਣਾ ਚਾਹੁੰਦੇ ਹਾਂ।

ਡੀ.ਕੇ.: ਇਹ ਹੈਰਾਨਗੀ ਪੈਦਾ ਕਰਨ ਵਾਲੀ ਗੱਲ ਹੈ ਕਿ ਟਰੈਕ ਮੇਨਟੇਨਰਸ ਦੇ ਕੰਮ ਦੀਆਂ ਹਾਲਤਾਂ ਬਿੱਲਕੁਲ ਹੀ ਸੁਰੱਖਿਅਤ ਨਹੀਂ ਹਨ। ਇਹ ਪੰਜ ਸਾਲ ਪਹਿਲਾਂ ਬਣੀ ਲਵਾਸਾ ਕਮੇਟੀ ਦੀ ਰਿਪੋਰਟ ਤੋਂ ਸਪੱਸ਼ਟ ਹੋ ਜਾਂਦਾ ਹੈ। ਰਿਪੋੋਰਟ ਦੇ ਅਨੁਸਾਰ ਪਟੜੀਆਂ ‘ਤੇ ਕੰਮ ਕਰਦੇ ਹੋਏ ਰੇਲ ਗੱਡੀ ਦੇ ਹੇਠਾਂ ਆ ਕੇ, ਹਰ ਮਹੀਨੇ ਤਕਰੀਬਨ 40 ਟ੍ਰੈਕ ਮੇਨਟੇਨਰਸ ਦੀ ਮੌਤ ਹੋ ਜਾਂਦੀ ਹੈ। ਇਸਦਾ ਮਤਲਬ ਹੈ ਕਿ ਹਰ ਸਾਲ 500 ਟ੍ਰੈਕ ਮੇਨਟੇਨਰਸ ਇਸ ਤਰ੍ਹਾਂ ਦੀ ਮੌਤ ਮਾਰੇ ਜਾਂਦੇ ਸਨ। ਅੱਜ ਗਿਣਤੀ ਉਸ ਤੋਂ ਵੀ ਜ਼ਿਆਦਾ ਹੈ।

ਮੈਂ ਆਪਨੂੰ ਦੱਸਣਾ ਚਾਹਾਂਗਾ ਕਿ ਸਾਡੀਆਂ ਕੰਮ ਦੀਆਂ ਹਾਲਤਾਂ ਬਹੁਤ ਹੀ ਸਖ਼ਤ ਹਨ। ਇਸ ਨਾਲ ਅਸੀਂ ਤਾਂ ਖ਼ਤਰੇ ਵਿੱਚ ਆਉਂਦੇ ਹੀ ਹਾਂ ਅਤੇ ਇਹਦੇ ਨਾਲ-ਨਾਲ ਟਰੇਨ ਦੇ ਨਾਲ ਚੱਲਣ ਵਾਲਾ ਵੀ ਖ਼ਤਰੇ ਵਿੱਚ ਹੁੰਦਾ ਹੈ – ਰੇਲ ਚਾਲਕ ਅਤੇ ਰੇਲ ਦੇ ਗਾਰਡ, ਜਿਨ੍ਹਾਂ ਨੂੰ ਹਰ ਰੋਜ਼ ਕੰਮ ਦੇ ਦੌਰਾਨ ਯਾਤਰਾ ਕਰਨੀ ਪੈਂਦੀ ਹੈ। ਜਰੂਰ ਹੀ ਸਾਡੀਆਂ ਰੇਲ-ਗੱਡੀਆਂ ਵਿੱਚ ਰੋਜ਼ਾਨਾ ਯਾਤਰਾ ਕਰਨ ਵਾਲੇ ਕਰੋੜਾਂ ਯਾਤਰੀਆਂ ਨੂੰ ਵੀ ਇਸ ਖ਼ਤਰੇ ਦਾ ਸਾਹਮਣਾ ਕਰਨਾ ਪੈਂਦਾ ਹੈ।

ਟਰੈਕ ਮੇਨਟੇਨਰਸ ਦੀਆਂ ਸਮੱਸਿਆਵਾਂ ਵਿੱਚ ਇੱਕ ਸਮੱਸਿਆ ਇਹ ਹੈ ਕਿ ਸਾਡੇ ਕੰਮ ਦੇ ਘੰਟੇ ਹੀ ਨਿਰਧਾਰਤ ਨਹੀਂ ਹਨ। ਫ਼ਲਸਰੂਪ ਰੇਲ ਅਧਿਕਾਰੀ ਮਨਮਰਜ਼ੀ ਨਾਲ ਅਤੇ ਤਾਨਾਸ਼ਾਹੀ ਅੰਦਾਜ਼ ਨਾਲ ਸਾਡਾ ਸੋਸ਼ਣ ਕਰਦੇ ਹਨ। ਉਹ ਸਾਡੇ ਨਾਲ ਇਸ ਤਰ੍ਹਾਂ ਪੇਸ਼ ਆਉਂਦੇ ਹਨ, ਜਿਵੇਂ ਕਿ ਅਸੀਂ ਗ਼ੁਲਾਮ ਹੋਈਏ। ਇਹ ਅਧਿਕਾਰੀ ਸਾਡੇ ਕੋਲੋਂ ਅਸੀਮਤ ਕੰਮ ਕਰਵਾਉਂਦੇ ਹਨ, ਜੋ ਬਹੁਤ ਬਾਰ ਸਾਡੀ ਸ਼ਰੀਰਕ ਤਾਕਤ ਤੋਂ ਵਾਧੂ ਹੁੰਦਾ ਹੈ। ਸਵੇਰੇ ਅੱਠ ਵਜੇ ਤੋਂ ਸ਼ਾਮ ਪੰਜ ਵਜੇ ਤੱਕ, ਜਾਣੀ ਕਿ 9 ਘੰਟਿਆਂ ਦੇ ਕੰਮ ਦੇ ਬਾਵਜੂਦ, ਅਗਰ ਅਧਿਕਾਰੀ ਉਸ ਨਾਲ ਸੰਤੁਸ਼ਟ ਨਹੀਂ ਹੁੰਦੇ ਤਾਂ ਉਹ ਜਾਂ ਤਾਂ ਸਾਨੂੰ ਗੈਰਹਾਜ਼ਰ ਕਰਾਰ ਦੇ ਦਿੰਦੇ ਹਨ ਜਾਂ ਫਿਰ ਪੀ/2 ਜਾਣੀ ਸਿਰਫ਼ ਅੱਧੇ ਦਿਨ ਦੇ ਲਈ ਹਾਜ਼ਰ ਮੰਨਦੇ ਹਨ।

ਸਾਡੀ ਕੰਮ ਦੀ ਜਗ੍ਹਾ ਇੱਕੋ ਨਹੀਂ ਹੁੰਦੀ ਅਤੇ ਸਾਨੂੰ ਸਵੇਰੇ 8 ਵਜੇ ਡਿਊਟੀ ਦਿੱਤੀ ਜਾਂਦੀ ਹੈ। ਸ਼ਿਫ਼ਟ ਤੋਂ ਪਹਿਲਾਂ ਕੰਮ ਦਾ ਪ੍ਰਬੰਧ ਨਹੀਂ ਕਰਦੇ ਹਨ। ਕੰਮ ਦੇ ਲਈ ਹਾਜ਼ਰ ਹੋਣ ਤੋਂ ਬਾਦ, ਸਾਨੂੰ ਦੂਸਰੇ ਪਾਸੇ ਭੇਜ ਦਿੱਤਾ ਜਾਂਦਾ ਹੈ ਅਤੇ ਉੱਥੇ ਪਹੁੰਚਣਾ ਬਹੁਤ ਮੁਸ਼ਕਲ ਹੁੰਦਾ ਹੈ।

ਸਾਡੇ ਕੰਮ ਕਰਨ ਦੇ ਔਜ਼ਾਰ ਅੰਗਰੇਜ਼ਾਂ ਦੇ ਜ਼ਮਾਨੇ ਦੇ ਹਨ, ਜਿਨ੍ਹਾਂ ਦਾ ਭਾਰ 40 ਤੋਂ 50 ਕਿਲੋ ਤੱਕ ਹੁੰਦਾ ਹੈ। ਦੋ ਵਿਭਾਗਾਂ ਦੇ ਵਿੱਚ 8 ਕਿਲੋਮੀਟਰ ਤੱਕ ਸਾਨੂੰ ਇਨ੍ਹਾਂ ਔਜ਼ਾਰਾਂ ਨੂੰ ਮੋਢਿਆ ‘ਤੇ ਢੋਣਾ ਪੈਂਦਾ ਹੈ। ਔਜ਼ਾਰਾਂ ਦੀ ਵਰਤੋਂ ਨੂੰ ਸੁਵਿਧਾਜਨਕ ਬਨਾਉਣ ਦੇ ਲਈ ਰੇਲਵੇ ਨੇ ਉਨ੍ਹਾਂ ਵਿੱਚ ਕੋਈ ਸੁਧਾਰ ਨਹੀਂ ਕੀਤੇ ਹਨ, ਇਸਦੀ ਵਜ੍ਹਾ ਨਾਲ ਬੋਝ ਬਹੁਤ ਵਧ ਗਿਆ ਹੈ। ਏਨਾਂ ਭਾਰੀ ਭੋਝਾ ਢੋਣ ਤੋਂ ਬਾਦ ਅਸੀਂ ਬਹੁਤ ਥੱਕ ਜਾਂਦੇ ਹਾਂ ਅਤੇ ਇਸ ਤੋਂ ਬਾਦ ਸਾਨੂੰ ਅਣਮਿਥੇ ਸਮੇਂ ਤੱਕ ਕੰਮ ਕਰਨਾ ਪੈਂਦਾ ਹੈ। ਟਰੈਕ ਮੇਨਟੇਨਰਸ ਦੀ ਸੁਰੱਖਿਆ ‘ਤੇ ਇਸਦਾ ਬੁਰਾ ਅਸਰ ਪੈਂਦਾ ਹੈ ਅਤੇ ਇਸਦੇ ਨਾਲ-ਨਾਲ ਯਾਤਰੀਆਂ ਦੀ ਸੁਰੱਖਿਆ ‘ਤੇ ਵੀ ਅਸਰ ਪੈਂਦਾ ਹੈ।

ਟਰੈਕ ਮੇਨਟੇਨਰਸ ਦਾ ਮੁੱਖ ਕੰਮ ਹੈ ਰਾਤ ਦੇ ਸਮੇਂ ਗਸ਼ਤ ਕਰਨਾ। ਸਾਨੂੰ ਕਿਸੇ ਵੀ ਮੌਸਮ ਵਿੱਚ 29 ਕਿਲੋਮੀਟਰ ਤੱਕ ਰਾਤ ਵਿੱਚ ਇਕੱਲਿਆਂ ਹੀ ਗਸ਼ਤ ਕਰਨੀ ਪੈਂਦੀ ਹੈ, ਜਿਵੇਂ ਕਿ ਸਾਡੇ ਲਈ ਸਜ਼ਾ-ਏ-ਮੌਤ ਦਾ ਫ਼ੁਰਮਾਨ ਜ਼ਾਰੀ ਕੀਤਾ ਗਿਆ ਹੋਵੇ। ਇਸ ਦੌਰਾਨ ਸਾਨੂੰ ਬਹੁਤ ਬਾਰ ਜ਼ਹਿਰੀਲੇ ਕੀੜੇ-ਮਕੌੜਿਆ ਦੇ ਕੱਟਣ ਜਾਂ ਜੰਗਲੀ ਜਾਨਵਰਾਂ ਦਾ ਖ਼ਤਰਾ ਰਹਿੰਦਾ ਹੈ। ਇਸ ਤੋਂ ਇਲਾਵਾ, ਰਾਤ ਵਿੱਚ ਗਸ਼ਤ ਕਰਨ ਦੇ ਲਈ ਇੱਕ ਹੀ ਆਦਮੀ ਨੂੰ ਭੇਜੇ ਜਾਣ ਦੇ ਨਾਲ ਇਹ ਹੁੰਦਾ ਹੈ ਕਿ ਮੋੜ ਜਾਂ ਅੰਧ-ਬਿੰਦੂ (ਬਲਾਈਂਡ ਸਪਾਟ) ਦੇ ਕਾਰਨ ਆਉਂਦੀ ਹੋਈ ਰੇਲ-ਗੱਡੀ ਨੂੰ ਉਹ ਦੇਖ ਨਹੀਂ ਸਕਦਾ ਅਤੇ ਉਹਦਾ ਸ਼ਿਕਾਰ ਹੋ ਜਾਂਦਾ ਹੈ। ਰੇਲਵੇ ਇਨ੍ਹਾਂ ਟਰੈਕ ਮੇਨਟੇਨਰਸ ਦੀਆਂ ਮੌਤਾਂ ਦੀ ਜਿੰਮੇਵਾਰੀ ਨਹੀਂ ਲੈਂਦਾ। ਰਾਤ ਵਿੱਚ ਗਸ਼ਤ ਕਰਨ ਦੇ ਲਈ ਇੱਕ ਦੀ ਜਗ੍ਹਾ ਦੋ ਆਦਮੀਆਂ ਨੂੰ ਭੇਜਕੇ, ਉਨ੍ਹਾਂ ਦੇ ਅਨਮੋਲ ਜੀਵਨ ਨੂੰ ਬਚਾਉਣਾ ਭਾਰਤੀ ਰੇਲਵੇ ਦੇ ਲਈ ਮੁਮਕਿਨ ਹੈ। ਇਸਤੋਂ ਇਲਾਵਾ, ਉਨ੍ਹਾਂ ਦੇ ਲਈ ਸੁਰੱਖਿਆ ਉਪਕਰਣਾਂ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ। ਜੇਕਰ ਕੋਈ ਰੇਲ-ਗੱਡੀ ਆ ਰਹੀ ਹੋਵੇ ਤਾਂ ਅਜਿਹੇ ਉਪਕਰਣ ਚੇਤਾਵਨੀ ਦੇ ਸਕਦੇ ਹਨ। ਰੇਲਵੇ ਬੋਰਡ ਨੇ ਤਿੰਨ ਸਾਲ ਪਹਿਲਾਂ ਅਜਿਹੇ ਉਪਕਰਣਾਂ ਨੂੰ ਮਨਜ਼ੂਰ ਕੀਤਾ ਸੀ, ਲੇਕਿਨ ਹੁਣ ਤੱਕ ਸਾਨੂੰ ਉਹ ਨਹੀਂ ਮਿਲੇ ਹਨ।

ਕੀ-ਮੈਨ (ਰੇਲ ਪਟੜੀਆਂ ਦੀ ਜਾਂਚ ਕਰਕੇ ਠੀਕ ਹਾਲਤ ਵਿੱਚ ਰੱਖਣ ਵਾਲੇ) ਨੂੰ ਵੀ ਇਕੱਲੇ ਹੀ ਕੰਮ ਕਰਨਾ ਪੈਂਦਾ ਹੈ, ਜਿਸਦੀ ਵਜ੍ਹਾ ਨਾਲ ਉਹ ਵੀ ਰੇਲ-ਗੱਡੀਆਂ ਵਲੋਂ ਕੁਚਲੇ ਜਾਂਦੇ ਹਨ। ਕੀ-ਮੈਨ ਜਾਂ ਪੈਟਰੋਲਮੈਨ (ਜਾਣੀ ਗਸ਼ਤ ਕਰਨ ਵਾਲਾ) ਨੂੰ ਰੋਜ਼ਾਨਾ 5 ਤੋਂ 10 ਕਿਲੋਮੀਟਰ ਦੀ ਦੂਰੀ ਤੱਕ ਪਟੜੀਆਂ ਦੀ ਜਾਂਚ ਕਰਨੀ ਪੈਂਦੀ ਹੈ। ਉਸਨੂੰ ਪਟੜੀਆਂ ਦੇ ਦੋਵੇਂ ਪਾਸੇ ਚੱਲ ਕੇ ਜਾਣਾ ਪੈਂਦਾ ਹੈ ਅਤੇ ਰੇਲ ਦੀਆਂ ਦੋਹਾਂ ਪਟੜੀਆਂ ਦੀ ਜਾਂਚ ਕਰਨੀ ਹੁੰਦੀ ਹੈ। ਇਸ ਸਖ਼ਤ ਕੰਮ ਦੇ ਦੌਰਾਨ ਉਹ ਇਕੱਲਾ ਹੀ ਹੁੰਦਾ ਹੈ। ਇਸ ਤੋਂ ਇਲਾਵਾ, ਉਸਨੂੰ 15-20 ਕਿਲੋ ਦੇ ਵਜ਼ਨ ਦੇ ਔਜ਼ਾਰਾਂ ਦਾ ਬੋਝ ਵੀ ਢੋਣਾ ਪੈਂਦਾ ਹੈ। ਪੈਟਰੋਲਮੈਨਾਂ ਨੂੰ ਬਹੁਤ ਹੌਲੀ-ਹੌਲੀ ਚੱਲਣਾ ਪੈਂਦਾ ਹੈ ਅਤੇ ਪਟੜੀਆਂ ਦੇ ਹਰ ਸੈਕਸ਼ਨ ਨੂੰ ਬਹੁਤ ਧਿਆਨ ਨਾਲ ਦੇਖਣਾ ਪੈਂਦਾ ਹੈ। ਇਸ ਤਰ੍ਹਾਂ ਦੀ ਗਸ਼ਤ ਸਾਲ ਭਰ ਚੱਲਦੀ ਰਹਿੰਦੀ ਹੈ, ਫ਼ਿਰ ਚਾਹੇ ਰਾਤ ਹੋਵੇ ਜਾਂ ਦਿਨ, ਮੀਂਹ ਹੋਵੇ ਜਾਂ ਪਾਲਾ ਜਾਂ ਗਰਮੀ। ਭਾਰੀ ਔਜ਼ਾਰਾਂ ਦੇ ਬੋਝ ਨਾਲ ਅਤੇ ਉਨ੍ਹਾਂ ਦੀ ਲੰਬੀ ਦੂਰ ਤੱਕ ਪਟੜੀਆਂ ਦੀ ਜਾਂਚ ਦੀ ਵਜ੍ਹਾ ਨਾਲ, ਥੱਕ ਜਾਣਾ ਤਾਂ ਜ਼ਰੂਰੀ ਹੈ ਅਤੇ ਅਜਿਹੇ ਵਿੱਚ ਟਰੇਨ ਨਾਲ ਕੁਚਲੇ ਜਾਣ ਦੀ ਸੰਭਾਵਨਾ ਬਹੁਤ ਵਧ ਜਾਂਦੀ ਹੈ। ਭਾਰਤੀ ਰੇਲ ਜੇਕਰ ਕੀ-ਮੈਨ ਦੇ ਨਾਲ ਇੱਕ ਹੋਰ ਆਦਮੀ ਦਾ ਪ੍ਰਬੰਧ ਕਰੇ ਤਾਂ ਬਹੁਤ ਅਸਾਨੀ ਨਾਲ ਉਨ੍ਹਾਂ ਦੀ ਜਾਨ ਬਚਾਈ ਜਾ ਸਕਦੀ ਹੈ।

ਪਟੜੀਆਂ ਦੀ ਜਾਂਚ ਅਤੇ ਰੱਖ-ਰਖਾ ਦਾ ਇੰਨਾ ਮਹੱਤਵਪੂਰਣ ਕੰਮ ਕਰਨ ਵਾਲੇ ਹਰ ਟਰੈਕ ਮੇਨਟੇਨਰ ਨੂੰ ਪ੍ਰਬੰਧਨ ਦੀ ਮਰਜ਼ੀ ਨਾਲ ਕਿਸੇ ਵੀ ਪ੍ਰਮਾਣ ਤੋਂ ਬਿਨਾਂ ਕੰਮ ਦਿੱਤਾ ਜਾਂਦਾ ਹੈ। ਸਾਨੂੰ ਦੋ ਜਾਂ ਤਿੰਨ ਦਿਨਾਂ ਦਾ ਕੰਮ ਇੱਕ ਹੀ ਦਿਨ ਵਿੱਚ ਖ਼ਤਮ ਕਰਨ ਦੇ ਲਈ ਟੀਚੇ ਦਿੱਤੇ ਜਾਂਦੇ ਹਨ, ਜਿਨ੍ਹਾਂ ਦੀ ਵਜ੍ਹਾ ਨਾਲ ਸਾਡੇ ਉੱਤੇ ਤੇਜ਼ ਮਾਨਸਕ ਅਤੇ ਸ਼ਰੀਰਕ ਦਬਾਅ ਪੈਂਦਾ ਹੈ। ਇਸ ਕਾਰਨ ਕਈ ਸਾਰੇ ਟਰੈਕ ਮੇਨਟੇਨਰਸ ਰੇਲ-ਗੱਡੀਆਂ ਦੇ ਹੇਠਾਂ ਕੁਚਲੇ ਜਾਂਦੇ ਹਨ। ਇਹ ਬਹੁਤ ਬੜੀ ਸਮੱਸਿਆ ਹੈ।

ਮ.ਏ.ਲ.: ਰਾਤ ਦੇ ਕੰਮ ਵਿੱਚ ਆਪਨੂੰ ਕਿਨ੍ਹਾਂ-ਕਿਨ੍ਹਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ?

ਡੀ.ਕੇ.: ਹੋਰ ਸਮੱਸਿਆ ਇਹ ਹੈ ਕਿ ਰਾਤ ਦੀ ਪਾਲ ਵਿੱਚ ਕੰਮ ਕਰਨ ਦੇ ਕਾਰਣ ਸਰੀਰ ਦੀ ਦਿਨਚਰਿਆ ਬਦਲ ਜਾਂਦੀ ਹੈ, ਜਿਸਦਾ ਬਹੁਤ ਬੁਰਾ ਅਸਰ ਹੁੰਦਾ ਹੈ, ਜਿਵੇਂ ਕਿ ਉਨੀਂਦ ਦਾ ਹੋਣਾ, ਪੇਟ ਦੀਆਂ ਬਿਮਾਰੀਆਂ ਦਾ ਹੋਣਾ ਆਦਿ। ਰਾਤ ਦੇ ਕੰਮ ਕਰਨ ਵਾਲਿਆਂ ਦੀ ਲੋੜੀਂਦੀ ਨੀਂਦ ਪੂਰੀ ਨਹੀਂ ਹੁੰਦੀ। ਮਿੱਥੇ ਸਮੇਂ ‘ਤੇ ਕੰਮ ਖ਼ਤਮ ਕਰਨਾ ਪੈਂਦਾ ਹੈ। ਰਾਤ ਵਿੱਚ ਉਨ੍ਹਾਂ ਨੂੰ ਬੜੇ-ਬੜੇ ਬੋਝ ਉਠਾਉਣੇ ਪੈਂਦੇ ਹਨ, ਕਿਉਂਕਿ ਉਨ੍ਹਾਂ ਕੋਲ ਆਉਣ ਜਾਣ ਦਾ ਕੋਈ ਵੀ ਸਾਧਨ ਨਹੀਂ ਹੁੰਦਾ। ਇਸ ਬੋਝ ਨੂੰ ਉਨ੍ਹਾਂ ਨੂੰ ਆਪਣੇ ਮੋਢਿਆਂ ‘ਤੇ ਹੀ ਉਠਾਉਣਾ ਪੈਂਦਾ ਹੈ।

ਰਾਤ ਦੀ ਪਾਲੀ ਵਿੱਚ ਕੰਮ ਕਰਨ ਵਾਲੇ ਟਰੈਕ ਮੇਨਟੇਨਰਸ ਲਈ ਖਾਣ-ਪੀਣ ਦਾ ਕੋਈ ਪ੍ਰਬੰਧ ਨਹੀਂ ਹੈ। ਉਨ੍ਹਾਂ ਨੂੰ ਸਿਰਫ਼ ਪਾਣੀ ਮਿਲਦਾ ਹੈ। ਜਦ ਕਿ ਸਰਵਜਨਕ ਖੇਤਰ ਦੇ ਹੋਰ ਅਦਾਰਿਆ ਵਿੱਚ ਰਾਤ ਦੀ ਪਾਲੀ ਵਿੱਚ ਕੰਮ ਕਰਨ ਵਾਲਿਆਂ ਦੇ ਲਈ ਦੁੱਧ ਅਤੇ ਜਲ-ਪਾਨ ਦਾ ਪ੍ਰਬੰਧ ਕੀਤਾ ਜਾਂਦਾ ਹੈ। ਰਾਤ ਦੀ ਪਾਲੀ ਵਿੱਚ ਕੰਮ ਕਰਨ ਦੇ ਦੌਰਾਨ ਟਰੈਕ ਮੇਨਟੇਨਰਸ ਨੂੰ ਵੀ ਇਹ ਸਭ ਮਿਲਣਾ ਚਾਹੀਦਾ ਹੈ।

ਦਿਨ ਵਿੱਚ ਕੰਮ ਕਰਨ ਵਾਲਿਆਂ ਦੀ ਡਿਊਟੀ ਸ਼ਾਮ ਨੂੰ 4 ਵਜੇ ਖ਼ਤਮ ਹੁੰਦੀ ਹੈ। ਕਦੇ-ਕਦੇ ਉਨ੍ਹਾਂ ਨੂੰ ਫਿਰ ਤੋਂ ਰਾਤ ਦੇ 10 ਵਜੇ ਕੰਮ ‘ਤੇ ਬੁਲਾ ਲਿਆ ਜਾਂਦਾ ਹੈ! ਇਹ ਬੰਦ ਹੋਣਾ ਚਾਹੀਦਾ ਹੈ, ਕਿਉਂਕਿ ਇਸ ਤਰੀਕੇ ਨਾਲ ਦੋ ਡਿਊਟੀਆਂ ਦੇ ਵਿਚਾਲੇ ਸਿਰਫ 6 ਘੰਟੇ ਦਾ ਵਕਫਾ ਹੀ ਹੁੰਦਾ ਹੈ। ਇੰਨੀ ਮਿਹਨਤ ਕਰਨ ਦੇ ਬਾਦ ਫਿਰ ਤੋਂ ਇੰਨੀ ਜਲਦੀ ਉਨ੍ਹਾਂ ਨੂੰ ਕਿਵੇਂ ਬੁਲਾਇਆ ਜਾ ਸਕਦਾ ਹੈ? ਅਗਰ ਆਉਣ-ਜਾਣ ਅਤੇ ਨਹਾਉਣ-ਧੋਣ ਦੇ ਸਮੇਂ ਦਾ ਖਿਆਲ ਰੱਖਿਆ ਜਾਵੇ ਤਾਂ ਉਨ੍ਹਾਂ ਨੂੰ ਅਰਾਮ ਦੇ ਲਈ 2 ਘੰਟੇ ਵੀ ਨਹੀਂ ਮਿਲਦੇ।

ਇਸ ਦੇ ਇਲਾਵਾ, ਜਦੋਂ ਸਾਨੂੰ ਨਾਰਮਲ ਡਿਊਟੀ ਦੇ ਬਾਦ ਫਿਰ ਤੋਂ ਕੰਮ ‘ਤੇ ਬੁਲਾਇਆ ਜਾਂਦਾ ਹੈ, ਤਾਂ ਸਾਨੂੰ ਦੁੱਗਣੀ ਦਰ ‘ਤੇ ਭੁਗਤਾਨ ਮਿਲਣਾ ਚਾਹੀਦਾ ਹੈ, ਲੇਕਿਨ ਅਜਿਹਾ ਨਹੀਂ ਹੁੰਦਾ ਹੈ। ਇਹ ਵੀ ਇੱਕ ਸ਼ਰਮਨਾਕ ਗੱਲ ਹੀ ਹੈ ਕਿ ਰੇਲਵੇ ਨੇ ਭੱਤਿਆਂ ਵਿੱਚ ਕਟੌਤੀ ਕੀਤੀ ਹੈ। ਹੁਣ ਰਾਤ ਦੇ ਭੱਤੇ ਨੂੰ 152 ਰੁਪਏ ਤੋਂ ਘਟਾ ਕੇ 118 ਰੁਪਏ ਕਰ ਦਿੱਤਾ ਗਿਆ ਹੈ।

ਮ.ਏ.ਲ.: ਆਪਦਾ ਕੰਮ ਆਪ ਦੀ ਸਿਹਤ ‘ਤੇ ਕੀ ਅਸਰ ਪਾਉਂਦਾ ਹੈ?

ਡੀ.ਕੇ.: ਸਾਡੀ ਤਨਖ਼ਾਹ ਬਹੁਤ ਹੀ ਘੱਟ ਹੈ ਅਤੇ ਰੇਲ ਅਧਿਕਾਰੀ ਇੰਨੇ ਨਿਰੁੰਕੁਸ਼ ਹਨ ਕਿ ਸਾਨੂੰ ਰੇਲਵੇ ਕੰਟੀਨਾਂ ਵਿੱਚ ਪੌਸ਼ਟਿਕ ਅਹਾਰ ਵੀ ਨਹੀਂ ਮਿਲਦਾ। ਇਸਦਾ ਮਤਲਬ ਇਹ ਹੈ ਕਿ ਅਸੀਂ ਰੋਜ਼ਾਨਾਂ ਜੋ ਸਖ਼ਤ ਮਿਹਨਤ ਕਰਦੇ ਹਾਂ, ਉਸ ਦੇ ਚੱਲਦਿਆਂ ਸਾਨੂੰ ਆਪਣੀ ਸਿਹਤ ਬਰਕਰਾਰ ਰੱਖਣ ਦੇ ਲਈ ਸਹੀ ਮਾਤਰਾ ਵਿੱਚ ਕੈਲਰੀ, ਪ੍ਰੋਟੀਨ, ਬਿਟਾਮਿਨ, ਆਦਿ ਨਹੀਂ ਮਿਲਦੇ ਹਨ। ਸਾਨੂੰ ਆਪਣੇ ਪਰਿਵਾਰ ਨੂੰ ਵੀ ਸੰਭਾਲਣਾ ਪੈਂਦਾ ਹੈ, ਇਸ ਲਈ (ਸਾਨੂੰ ਪੌਸ਼ਟਿਕ ਅਹਾਰ ਦੀ ਆਪਣੀ ਲੋੜ ਨੂੰ ਛੱਡਣ ਦੇ ਲਈ ਮਜ਼ਬੂਰ ਹੋਣਾ ਪੈਂਦਾ ਹੈ। ਸਾਡੇ ਕੰਮ ਦੀਆਂ ਹਾਲਤਾਂ ਦੀ ਵਜ੍ਹਾ ਕਾਰਨ ਅਕਸਰ ਖ਼ਤਰਨਾਕ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਾਂ। ਫ਼ੌਜੀਆਂ ਦੇ ਵਾਂਗ ਅਸੀਂ ਵੀ ਸਖ਼ਤ ਮਿਹਨਤ ਕਰਦੇ ਹਾਂ। ਸਾਡੇ ਦੇਸ਼ ਦੀਆਂ ਸਰਹੱਦਾਂ ਨੂੰ ਸੁਰੱਖਿਅਤ ਰੱਖਣ ਦੇ ਲਈ ਫੌਜੀਆਂ ਨੂੰ ਜਿਸ ਤਰ੍ਹਾਂ ਰੋਜ਼ਾਨਾ ਪੌਸ਼ਟਿਕ ਅਹਾਰ ਦਿੱਤਾ ਜਾਂਦਾ ਹੈ, ਉਸੇ ਤਰ੍ਹਾਂ ਹੀ ਦੇਸ਼ ਦੇ 900 ਕਰੋੜ ਹਿੰਦੋਸਤਾਨੀ ਲੋਕ, ਜਿਨ੍ਹਾਂ ਦਾ ਇਸਤੇਮਾਲ ਕਰਦੇ ਹਨ, ਰੇਲਵੇ ਦੀਆਂ ਉਨ੍ਹਾਂ ਪਟੜੀਆਂ ਨੂੰ ਸੁਰੱਖਿਅਤ ਰੱਖਣ ਵਾਲੇ ਟ੍ਰੈਕ ਮੇਨਟੇਨਰਸ ਨੂੰ ਵੀ ਜਰੂਰੀ ਪੌਸ਼ਟਿਕ ਅਹਾਰ ਮਿਲਣਾ ਚਾਹੀਦਾ ਹੈ। ਫੌਜ ਅਤੇ ਟ੍ਰੈਕ ਮੇਨਟੇਨਰਸ, ਦੋਵੇਂ ਹੀ ਉਸੇ ਸਰਕਾਰ ਦੇ ਲਈ ਕੰਮ ਕਰਦੇ ਹਨ। ਭਾਰਤੀ ਰੇਲ ਦੇ ਮਜ਼ਦੂਰਾਂ ਨੂੰ ਰਿਆਇਤੀ ਦਰਾਂ ‘ਤੇ ਜਰੂਰੀ ਪੌਸ਼ਟਿਕ ਖ਼ੁਰਾਕ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਸਾਡੀਆਂ ਕੰਮ ਦੀਆਂ ਹਾਲਤਾਂ ਬਹੁਤ ਕਠੋਰ ਹਨ ਅਤੇ ਪਟੜੀਆਂ ਦੇ ਰੱਖ-ਰਖਾ ਦੇ ਕੰਮ ਦੇ ਦੌਰਾਨ ਸਾਨੂੰ ਕਈ ਵਾਰ ਮਨੁੱਖੀ ਮਲ ਨਾਲ ਪ੍ਰਦੂਸ਼ਿਤ ਗੰਦੇ ਪਾਣੀ ਵਿੱਚੋਂ ਵੀ ਲੰਘਣਾ ਪੈਂਦਾ ਹੈ। ਸਾਨੂੰ ਜਰੂਰੀ ਸੁਰੱਖਿਆ ਸਮੱਗਰੀ ਵੀ ਮੁਹੱਈਆਂ ਨਹੀਂ ਕਰਵਾਈ ਜਾਂਦੀ। ਜਿਸ ਦੀ ਵਜ੍ਹਾ ਕਰਕੇ ਅਸੀਂ ਸਕ੍ਰਾਮਕ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਾਂ। ਸਾਨੂੰ ਬਿਮਾਰੀ ਦੇ ਉਪਚਾਰ ਦੇ ਲਈ ਭੱਤਾ ਵੀ ਨਹੀਂ ਦਿੱਤਾ ਜਾਂਦਾ ਹੈ।

ਇੱਕ ਹੋਰ ਸਮੱਸਿਆ ਇਹ ਹੈ ਕਿ ਸਾਨੂੰ ਟ੍ਰੈਕ ਦੇ ਬਗ਼ਲ ਵਿੱਚ ਅਤੇ ਹਰ ਇੱਕ ਮੌਸਮ ਵਿੱਚ ਚਾਹੇ 50 ਦਿਗਰੀ ਦੀ ਗਰਮੀ ਹੋਵੇ, ਕੜਾਕੇ ਦੀ ਠੰਡ ਤਾਂ ਹੈ ਹੀ ਨਹੀਂ। ਇਸ ਤੋਂ ਬਿਨਾਂ ਕਈ ਯਾਤਰੀਆਂ ਦੇ ਗ਼ਾਲੀ ਗਲੋਚ ਜਾਂ ਘਟੀਆ ਸ਼ਬਦਾਵਲੀ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ।

ਮ.ਏ.ਲ.: ਆਪਦੇ ਕੰਮ ਦੇ ਲਈ ਆਪ ਨੂੰ ਕਿਸ ਤਰ੍ਹਾਂ ਦੀ ਵਿਅਕਤੀਗਤ ਕਿੱਟ ਦਿੱਤੀ ਜਾਂਦੀ ਹੈ?

ਡੀ.ਕੇ.: ਲਿਖਤ ਵਿੱਚ ਬਹੁਤ ਸਾਰੀਆਂ ਚੀਜ਼ਾਂ ਹਨ, ਲੇਕਿਨ ਪ੍ਰਤਖ ਰੂਪ ਵਿੱਚ ਜ਼ਮੀਨੀ ਤੌਰ ‘ਤੇ ਕੁਛ ਵੀ ਨਹੀਂ ਹੈ। 5 ਫ਼ਰਵਰੀ 2018 ਨੂੰ, ਰੇਲਵੇ ਬੋਰਡ ਦੇ ਸਰੁਕਲਰ ਦੇ ਅਨੁਸਾਰ ਟ੍ਰੈਕ ਮੇਨਟੇਨਰਸ ਨੂੰ ਹਰ ਛੇ ਮਹੀਨੇ ਵਿੱਚ ਸੇਫ਼ਟੀ ਛੂਜ਼, ਹਰ ਸਾਲ ਰੇਨਕੋਟ, ਹਰ ਦੋ ਸਾਲ ਵਿੱਚ ਸਰਦੀ ਦੇ ਲਈ ਕੱਪੜੇ, ਆਉਣ ਵਾਲੀਆਂ ਟਰੇਨਾਂ ਦੇ ਬਾਰੇ ਚਿਤਾਵਨੀ ਦੇਣ ਵਾਲੇ ਰੱਖਿਅਕ ਉਪਕਰਣ ਆਦਿ ਮਿਲਣੇ ਚਾਹੀਦੇ ਹਨ। ਇਹ ਸਭ ਰੇਲਵੇ ਵਲੋਂ ਨਿਰਧਾਰਤ ਕੀਤੇ ਹੋਈ ਕਵਲਿਟੀ ਦੇ ਹੋਣੇ ਚਾਹੀਦੀ ਹਨ। ਲੇਕਿਨ ਇਸ ਵਿੱਚੋਂ ਕਈ ਚੀਜ਼ਾਂ ਸਾਨੂੰ ਮਿਲਦੀਆਂ ਹੀ ਨਹੀਂ ਅਤੇ ਜੋ ਸਮਾਨ ਸਾਨੂੰ ਮਿਲਦਾ ਹੈ ਉਹ ਘਟੀਆ ਦਰਜ਼ੇ ਦਾ ਹੁੰਦਾ ਹੈ। ਉਦਾਹਰਣ ਦੇ ਲਈ ਅਜਿਹੀਆਂ ਬਹੁਤ ਥਾਵਾਂ ਹਨ, ਜਿੱਥੇ ਚਾਰ ਸਾਲਾਂ ਵਿੱਚ ਸੇਫ਼ਟੀ ਛੂਜ਼ ਦਿੱਤੇ ਹੀ ਨਾ ਗਏ ਹੋਣ।

ਸਾਨੂੰ ਦੋ ਅਜਿਹੇ ਦਸਤਾਨੇ ਦਿੱਤੇ ਜਾਂਦੇ ਹਨ, ਜੋ ਬਹੁਤ ਹੀ ਜਲਦੀ ਖ਼ਰਾਬ ਹੋ ਜਾਂਦੇ ਹਨ। ਉਹ ਵਧੀਆ ਕਵਾਲਿਟੀ ਦੇ ਹੁੰਦੇ ਹੀ ਨਹੀਂ ਹਨ। ਉਹ ਦਸਤਾਨੇ ਬਹੁਤ ਜਲਦੀ ਖ਼ਰਾਬ ਹੋ ਜਾਂਦੇ ਹਨ ਅਤੇ ਦੂਸਰੇ ਦਸਤਾਨੇ ਜੋ ਦਿੱਤੇ ਜਾਂਦੇ ਹਨ, ਉਹ ਇੰਨੇ ਛੋਟੇ ਹੁੰਦੇ ਹਨ ਕਿ ਅਸੀਂ ਉਨ੍ਹਾਂ ਨੂੰ ਪਹਿਨ ਹੀ ਨਹੀਂ ਸਕਦੇ। ਪਿਛਲੇ ਤਿੰਨ ਸਾਲਾਂ ਤੋਂ ਸਾਨੂੰ ਆਪਣੀਆਂ ਅੱਖਾਂ ਦੀ ਸੁਰੱਖਿਆ ਲਈ ਕਾਲੇ ਚਸਮੇ ਨਹੀਂ ਦਿੱਤੇ ਗਏ ਹਨ। ਸਾਨੂੰ ਕਿਸੇ ਵੀ ਤਰ੍ਹਾਂ ਦੀ ਸਿਹਤ ਕਿੱਟ ਨਹੀਂ ਦਿੱਤੀ ਜਾਂਦੀ

ਮ.ਏ.ਲ.: ਟ੍ਰੈਕ ਮੇਨਟੇਨਰਸ ਦੀਆਂ ਕੰਮ ਦੀਆਂ ਹਾਲਤਾਂ ਦਾ ਯਾਤਰੀਆਂ ਦੀ ਸੁਰੱਖਿਆ ਅਤੇ ਸਹੂਲਤ ਉੱਤੇ ਕਿਸ ਤਰ੍ਹਾਂ ਦਾ ਅਸਰ ਹੁੰਦਾ ਹੈ?

ਡੀ.ਕੇ.: ਅਸੀਂ ਸੁਰੱਖਿਆ ਵਿਭਾਗ ਵਿੱਚ ਹਾਂ ਅਤੇ ਪਟੜੀਆਂ ਦੇ ਰੱਖ-ਰਖਾ ਦੀ ਜਿੰਮੇਵਾਰੀ ਸਾਡੇ ਉੱਤੇ ਹੈ। ਸਾਡੀਆਂ ਟ੍ਰੈਕ ਮੇਨਟੇਨਰਸ ਦੇ ਕੰਮ ਦੀਆਂ ਹਾਲਤਾਂ ਸੁਰੱਖਿਅਤ ਅਤੇ ਸਹੂਲਤ ਭਰਪੂਰ ਹੋਣੀਆਂ ਚਾਹੀਦੀਆਂ ਹਨ ਤਾਂ ਕਿ ਅਸੀਂ ਇਹ ਅਤੀ ਮਹੱਤਵਪੂਰਣ ਜਿੰਮੇਵਾਰੀ ਠੀਕ ਤਰ੍ਹਾਂ ਨਾਲ ਨਿਭਾ ਸਕੀਏ। ਇਹ ਸਿੱਧਾ-ਸਿੱਧਾ ਯਾਤਰੀਆਂ ਦੇ ਫ਼ਾਇਦੇ ਵਿੱਚ ਵੀ ਹੋਵੇਗਾ ਅਤੇ ਉਨ੍ਹਾਂ ਦੇ ਲਈ ਇਹ ਬਹੁਤ ਮਾਇਨੇ ਵੀ ਰੱਖਦਾ ਹੈ। ਦੁੱਖ ਦੀ ਗੱਲ ਇਹ ਹੈ ਕਿ ਇਸ ਨੂੰ ਪੂਰੀ ਤਰ੍ਹਾਂ ਨਾਲ ਨਜ਼ਰਅੰਦਾਜ਼ ਤਾਂ ਕੀਤਾ ਹੀ ਜਾਂਦਾ ਹੈ, ਹੋਰ ਤਾਂ ਹੋਰ ਲਗਾਤਾਰ ਇਸ ਦੇ ਉਲਟ ਹੀ ਹੁੰਦਾ ਹੈ। ਟ੍ਰੈਕ ਮੇਨਟੇਨਰਸ ‘ਤੇ ਇੰਨਾ ਦਬਾਅ ਹੁੰਦਾ ਹੈ ਕਿ ਰੇਲ ਗੱਡੀ ਵਿੱਚ ਯਾਤਰਾ ਕਰਨ ਵਾਲੇ ਹਰ ਕਿਸੇ ‘ਤੇ ਇਸਦਾ ਬੁਰਾ ਅਸਰ ਹੁੰਦਾ ਹੈ। ਇਸ ਤੋ ਇਲਾਵਾ ਟ੍ਰੈਕ ਮੇਨਟੇਨਰਸ ਠੇਕੇ ‘ਤੇ ਰੱਖਣਾ, ਇਹ ਆਪਣੇ ਆਪ ਵਿੱਚ ਯਾਤਰੀਆਂ ਦੇ ਲਈ ਵੀ ਖ਼ਤਰਨਾਕ ਹੈ।

ਮ.ਏ.ਲ.: ਕਦਮ-ਦਰ-ਕਦਮ ਭਾਰਤੀ ਰੇਲ ਦਾ ਜੋ ਨਿੱਜੀਕਰਣ ਕੀਤਾ ਜਾ ਰਿਹਾ ਹੈ, ਉਸਦਾ ਟ੍ਰੈਕ ਮੇਨਟੇਨਰਸ ‘ਤੇ ਕੀ ਅਸਰ ਹੋਇਆ ਹੈ?

ਡੀ.ਕੇ.: ਰੇਲਵੇ ਦੇ ਨਿੱਜੀਕਰਣ ਦਾ ਸਾਡੇ ਟ੍ਰੈਕ ਮੇਨਟੇਨਰਸ ‘ਤੇ ਬਹੁਤ ਬੁਰਾ ਅਸਰ ਹੋਇਆ ਹੈ ਅਤੇ ਸਾਨੂੰ ਅਨੇਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਸਾਨੂੰ ਕਦੇ ਤਰੱਕੀ ਨਹੀਂ ਮਿਲਦੀ, ਕਿਉਂਕਿ ਉਨ੍ਹਾਂ ਨੇ ਪੀ.ਡਬਲਯੂ.ਐਸ. (ਪਰਮਾਨੈਂਟ ਵੇ ਸੁਪਰਵਾਈਜਰਸ) ਦੀਆਂ ਪੋਸਟਾਂ ਨੂੰ ਹੀ ਖ਼ਤਮ ਕਰ ਦਿੱਤਾ ਹੈ। ਇਸਦੇ ਨਾਲ ਸਾਡੀ ਤਰੱਕੀ ਦੇ ਰਾਹ ਵਿੱਚ ਰੁਕਾਵਟ ਆ ਗਈ ਹੈ। ਰੇਲਵੇ ਵਲੋਂ 30,000 ਪੀ.ਡਬਲਯੂ.ਐਸ. ਦੀਆਂ ਪੋਸਟਾਂ ਖ਼ਾਰਜ਼ ਕਰ ਦਿੱਤੀਆਂ ਗਈਆਂ ਹਨ ਅਤੇ ਇਸ ਨਾਲ ਭਾਰਤੀ ਰੇਲ ਦੀ ਸੁਰੱਖਿਆ ‘ਤੇ ਬਹੁਤ ਬੁਰਾ ਅਸਰ ਹੋਇਆ ਹੈ। ਉਹ ਟ੍ਰੈਕ ਮੇਨਟੇਨਰਸ ਦੀ ਗ਼ਿਣਤੀ ਘੱਟ ਕਰ ਰਹੇ ਹਨ ਅਤੇ ਨਿੱਜੀ ਮਜ਼ਦੂਰਾਂ ਨੂੰ ਠੇਕੇ ਦੇ ਅਧਾਰ ‘ਤੇ ਰੱਖ ਰਹੇ ਹਨ। ਇਸ ਨਾਲ ਕੰਮ ਦੇ ਮਿਆਰ ਅਤੇ ਰੇਲਵੇ ਦੀ ਸੁਰੱਖਿਆ ਦਾ ਨੁਕਸਾਨ ਹੁੰਦਾ ਹੈ। ਇਹ ਠੇਕਾ ਮਜ਼ਦੂਰ ਜ਼ਿੰਮੇਦਾਰੀ ਨਾਲ ਕੰਮ ਨਹੀਂ ਕਰ ਸਕਦੇ, ਕਿਉਂਕਿ ਉਨ੍ਹਾਂ ਨੂੰ ਮਾਸਿਕ ਤਨਖ਼ਾਹ ਸਿਰਫ਼ 7,500 ਰੁਪਏ ਮਿਲਦਾ ਹੈ। ਉਹ ਕਈ ਵਾਰ ਆਪਣੇ ਉਪਕਰਣ ਰੇਲ ਪਟੜੀਆਂ ‘ਤੇ ਹੀ ਛੱਡ ਦਿੰਦੇ ਹਨ, ਜਿਸ ਨਾਲ ਦੁਰਘਟਨਾ ਹੋ ਜਾਂਦੀ ਹੈ, ਰੇਲ ਗੱਡੀਆਂ ਪੱਟੜੀਆਂ ਤੋਂ ਉੱਤਰ ਜਾਂਦੀਆਂ ਹਨ। ਉਨ੍ਹਾਂ ਨੂੰ ਡੀ.ਏ. ਅਤੇ ਹੋਰ ਭੱਤੇ ਨਹੀਂ ਮਿਲਦੇ ਹਨ।

ਮ.ਏ.ਲ.: ਅੱਜ ਭਾਰਤੀ ਰੇਲ ਵਿੱਚ ਕਿੰਨੇ ਟ੍ਰੈਕ ਮੇਨਟੇਨਰਸ ਹਨ ਅਤੇ ਕਿੰਨੀਆਂ ਪੋਸਟਾਂ ਦੀ ਮਨਜ਼ੂਰੀ ਹੈ?

ਡੀ.ਕੇ.: ਅੱਜ ਤਿੰਨ ਲੱਖ ਟ੍ਰੈਕ ਮੇਨਟੇਨਰਸ ਕੰਮ ਕਰ ਰਹੇ ਹਨ, ਲੇਕਿਨ ਉਨ੍ਹਾਂ ਵਿੱਚੋਂ ਸਿਰਫ਼ ਦੋ ਲੱਖ ਹੀ ਪਟੜੀਆਂ ‘ਤੇ ਕੰਮ ਕਰ ਰਹੇ ਹਨ, ਕਿਉਂਕਿ ਬਾਕੀਆਂ ਤੋਂ ਅਧਿਕਾਰੀ ਅਲੱਗ-ਅਲੱਗ ਮਨਮਰਜ਼ੀ ਦੇ ਤਰੀਕਿਆਂ ਨਾਲ ਕੰਮ ਕਰਵਾਉਂਦੇ ਹਨ; ਜਿਵੇਂ ਕਿ ਦਫ਼ਤਰ ਦਾ ਕੰਮ ਜਾਂ ਉਨ੍ਹਾਂ ਦੇ ਘਰ ਦਾ ਕੰਮ। ਪ੍ਰਤੱਖ ਰੂਪ ਵਿੱਚ ਟ੍ਰੈਕ ਮੇਨਟੇਨਰਸ ਦੀਆਂ ਪੰਜ ਲੱਖ ਪੋਸਟਾਂ ਮਨਜ਼ੂਰ ਕੀਤੀਆਂ ਗਈਆਂ ਹਨ। ਇਸਦਾ ਮਤਲਬ ਇਹ ਹੈ ਕਿ ਟ੍ਰੈਕ ਮੇਨਟੇਨਰਸ ਦੇ ਇੱਕ ਟੁੱਕੜੀ ਜਾਂ ਗੈਂਗ ਵਿੱਚ ਕੰਮ ਕਰਨ ਦੇ ਲਈ 50 ਆਦਮੀਆਂ ਦੀ ਜਗ੍ਹਾ ਕੇਵਲ 20 ਹੁੰਦੇ ਹਨ। ਇਸ ਤਰ੍ਹਾਂ ਉਨ੍ਹਾਂ ਦੇ ਉੱਪਰ ਭਾਰੀ ਦਬਾਅ ਹੁੰਦਾ ਹੈ, ਜਿਸਦਾ ਜ਼ਿਕਰ ਮੈਂ ਪਹਿਲਾਂ ਹੀ ਕਰ ਚੁੱਕਾ ਹਾਂ।

ਮ.ਏ.ਲ.: ਕੀ ਰੇਲਵੇ ਦੇ ਅਧਿਕਾਰੀ ਕਈ ਤਰ੍ਹਾਂ ਦੀਆਂ ਪੋਸਟਾਂ ਨੂੰ ਘੱਟ ਕਰਨ ਦੇ ਰਾਹ ‘ਤੇ ਚੱਲ ਰਹੇ ਹਨ?

ਡੀ.ਕੇ.: ਨਵੇਂ ਲੋਕਾਂ ਨੂੰ ਨੌਕਰੀ ‘ਤੇ ਨਹੀਂ ਰੱਖਣਾ ਅਤੇ ਮਨਜੂਰੀ ਵਾਲੀਆਂ ਪੋਸਟਾਂ ਨੂੰ ਖ਼ਾਰਜ਼ ਕਰਨਾ, ਇਹ ਰੇਲ ਅਧਿਕਾਰੀਆਂ ਦੇ ਲਈ ਨਿੱਤ ਦਾ ਕੰਮ ਬਣ ਚੁੱਕਾ ਹੈ। ਹਾਲ ਹੀ ਵਿੱਚ ਰੇਲ ਅਧਿਕਾਰੀਆਂ ਨੇ ਅਜਿਹਾ ਤਾਨਾਸ਼ਾਹੀ ਹੁਕਮ ਜ਼ਾਰੀ ਕੀਤਾ ਹੈ, ਜਿਸ ਵਿੱਚ ਟ੍ਰੈਕ ਮੇਨਟੇਨਰਸ ਵੀ ਆਉਂਦੇ ਹਨ। ਇਨ੍ਹਾਂ ਦੇ ਅਨੁਸਾਰ ਕਿਸੇ ਵੀ ਮਜ਼ਦੂਰ ਦੇ 55 ਸਾਲ ਦੀ ਉਮਰ ਜਾਂ 30 ਸਾਲ ਦੀ ਸੇਵਾ, ਜੋ ਵੀ ਪਹਿਲਾਂ ਪੂਰੀ ਹੋ ਜਾਵੇ,  ਉਸ ਨੂੰ ਜ਼ਬਰਦਸਤੀ ਨਾਲ ਸੇਵਾ-ਮੁਕਤ ਕਰ ਦਿੱਤਾ ਜਾਵੇਗਾ। ਇਹ ਨਿੱਜੀਕਰਣ ਨੂੰ ਮੱਦੇ ਨਜ਼ਰ ਰੱਖਦੇ ਹੋਏ ਕੀਤਾ ਜਾ ਰਿਹਾ ਹੈ।

ਮ.ਏ.ਲ.: ਕੀ ਆਲ ਇੰਡੀਆਂ ਰੇਲਵੇ ਟ੍ਰੈਕ ਮੇਨਟੇਨਰਸ ਯੂਨੀਅਨ ਨੇ ਆਪ ਦੀਆਂ ਸਮੱਸਿਆਵਾਂ ਅਤੇ ਅਧਿਕਾਰਾਂ ਦੇ ਬਾਰੇ ਰੇਲਵੇ ਦੇ ਅਧਿਕਾਰੀਆਂ ਨੂੰ ਨੋਟਿਸ ਦਿੱਤਾ ਹੈ?

ਡੀ.ਕੇ.: ਹਾਂ ਜੀ, ਆਲ ਇੰਡੀਆ ਰੇਲਵੇ ਟ੍ਰੈਕ ਮੇਨਟੇਨਰਸ ਯੂਨੀਅਨ ਨੇ ਟ੍ਰੈਕ ਮੇਨਟੇਨਰਸ ਦੀਆਂ ਬਹੁਤ ਸਾਰੀ ਸਮੱਸਿਆਵਾਂ ਦੇ ਬਾਰੇ ਐਲ.ਡੀ.ਸੀ.ਈ. ਨੂੰ ਸਭ ਦੇ ਲਈ ਖੋਹਲਿਆ ਜਾਵੇ, ਸਖ਼ਤ ਮਿਹਨਤ ਅਤੇ ਜ਼ੋਖ਼ਿਮ ਦੇ ਭੱਤੇ ਨੂੰ 30 ਫ਼ੀਸਦੀ ਕੀਤਾ ਜਾਵੇ, ਰੋਗ ਦੇ ਉਪਚਾਰ ਲਈ ਭੱਤਾ ਦਿੱਤਾ ਜਾਵੇ, ਨਵੀਂ ਪੈਨਸ਼ਨ ਯੋਜਨਾ ਨੂੰ ਖ਼ਤਮ ਕੀਤਾ ਜਾਵੇ ਅਤੇ ਰੇਲਵੇ ਦੇ ਨਿੱਜੀਕਰਣ ਦੇ ਵਿਰੋਧ ਵਿੱਚ ਰੇਲਵੇ ਨੂੰ ਨੋਟਿਸ ਦਿੱਤੇ ਗਏ ਹਨ।

ਮ.ਏ.ਲ.: ਇਸ ‘ਤੇ ਰੇਲਵੇ ਦੇ ਅਧਿਕਾਰੀਆਂ ਨੇ ਕਿਸ ਤਰ੍ਹਾਂ ਦੀ ਪ੍ਰਤੀਕ੍ਰਿਆ ਦਿੱਤੀ ਹੈ?

ਡੀ.ਕੇ.: ਰੇਲ ਅਧਿਕਾਰੀਆਂ ਨੇ ਬਹੁਤ ਹੀ ਕਠੋਰ ਅਤੇ ਤਾਨਾਸ਼ਾਹੀ ਰੁਖ ਅਪਣਾਇਆ ਹੈ। ਉਹ ਸਾਡੀਆਂ ਸਮੱਸਿਆਵਾਂ ਦੇ ਪ੍ਰਤੀ ਧਿਆਨ ਹੀ ਨਹੀਂ ਦਿੰਦੇ ਹਨ।

ਮ.ਏ.ਲ.: ਕਾਮਰੇਡ ਧਨੰਜੇ ਕੁਮਾਰ, ਇਸ ਬਹੁਤ ਹੀ ਜਾਣਕਾਰੀ ਭਰਪੂਰ ਮੁਲਾਕਾਤ ਦੇ ਲਈ ਆਪਦਾ ਧੰਨਵਾਦ। ਭਾਰਤੀ ਰੇਲ ਦੇ ਟ੍ਰੈਕ ਮੇਨਟੇਨਰਸ ਦੀਆਂ ਹੱਕੀ ਮੰਗਾਂ ਦੇ ਲਈ ਆਪ ਨੂੰ ਸਾਡਾ ਪੂਰਾ ਸਮਰਥਨ ਹੈ। ਇਹ ਜਰੂਰੀ ਹੈ ਕਿ ਸਾਰੇ ਰੇਲਵੇ ਮਜ਼ਦੂਰਾਂ ਦੇ ਨਾਲ-ਨਾਲ ਪੂਰੇ ਮਜ਼ਦੂਰ ਵਰਗ ਅਤੇ ਯਾਤਰੀ ਇਨ੍ਹਾਂ ਹੱਕੀ ਮੰਗਾਂ ਦਾ ਸਮਰਥਨ ਕਰਨ।

Share and Enjoy !

Shares

Leave a Reply

Your email address will not be published. Required fields are marked *