ਮਜ਼ਦੂਰ ਏਕਤਾ ਲਹਿਰ (ਮ.ਏ.ਲ.), ਭਾਰਤੀ ਰੇਲ ਵਿੱਚ ਲੋਕੋ ਪਾਇਲਟ, ਗਾਰਡਸ. ਸਟੇਸ਼ਨ ਮਾਸਟਰਸ, ਟਰੇਨ ਕੰਟਰੋਲਰ, ਸਿਗਨਲ ਅਤੇ ਟੈਲੀਕਾਮ ਮੇਨਟੇਨੈਂਸ ਸਟਾਫ, ਟਰੈਕ ਮੇਨਟੇਨਰ, ਟਿਕਟ ਚੈਕਿੰਗ ਸਟਾਫ਼ ਆਦਿ ਦੀ ਪ੍ਰਤੀਨਿਧ ਸ਼੍ਰੇਣੀਬਧ ਅਸੋਸੀਏਸ਼ਨਾ ਦੇ ਨੇਤਾਵਾਂ ਦੇ ਨਾਲ ਮੁਲਾਲਾਤ ਕਰਕੇ, ਉਨ੍ਹਾਂ ਦੇ ਪ੍ਰਕਾਸ਼ਨ ਦੀ ਇੱਕ ਲੜੀ ਸ਼ੁਰੂ ਕਰ ਰਿਹਾ ਹੈ। ਇਸ ਲੜੀ ਦੇ ਪਹਿਲੇ ਹਿੱਸੇ ਵਿੱਚ ਇੱਥੇ ਅਸੀਂ ਆਲ ਇੰਡੀਆਂ ਲੋਕੋ ਰਨਿੰਗ ਸਟਾਫ਼ ਅਸੋਸੀਏਸ਼ਨ (ਏ.ਆਈ.ਐਲ.ਆਰ.ਐਸ.ਏ.) ਦੇ ਮੁੱਖ ਸਕੱਤਰ ਕਾਮਰੇਡ ਐਮ.ਐਨ.ਪ੍ਰਸਾਦ (ਐਮ.ਐਨ.ਪੀ.) ਦੇ ਨਾਲ ਕੀਤੀ ਗਈ ਭੇਟਵਾਰਤਾ ਨੂੰ ਪੇਸ਼ ਕਰ ਰਹੇ ਹਾਂ।
ਮ.ਏ.ਲ.: ਰੇਲ ਚਾਲਕਾਂ ਨੂੰ ਕਿਹੜੀਆਂ ਕਿਹੜੀਆਂ ਮੁੱਖ ਸਮੱਸਿਆਂਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ?
ਐਮ.ਐਨ.ਪੀ.: ਰੇਲ ਚਾਲਕ ਅਤੇ ਸਹਾਇਕ ਰੇਲ ਚਾਲਕ ਨੂੰ ਆਏ ਦਿਨ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੈਂ ਉਨ੍ਹਾਂ ਦੇ ਬਾਰੇ ਵਿਸਤਾਰ ਵਿੱਚ ਦੱਸਦਾ ਹਾਂ।
- ਰੇਲਵੇ ਨੇ ਰੇਲ ਚਾਲਕਾਂ ਦੇ ਲਈ ਪ੍ਰਤੀ ਦਿਨ 8 ਘੰਟੇ ਦੀ ਡਿਊਟੀ ਲਾਗੂ ਨਹੀਂ ਕੀਤੀ ਹੈ। ਇਸ ਲਈ ਸਾਡੇ ਜ਼ਿਆਦਾਤਰ ਕਰਮਚਾਰੀ 8 ਘੰਟੇ ਤੋਂ ਜ਼ਿਆਦਾ ਅਤੇ 5 ਤੋਂ 10 ਫ਼ੀਸਦੀ ਕਰਮਚਾਰੀ 14 ਘੰਟੇ ਤੋਂ ਵੀ ਜ਼ਿਆਦਾ ਡਿਊਟੀ ਕਰਦੇ ਹਨ। ਰੇਲਵੇ ਪ੍ਰਸਾਸ਼ਨ, ਨਿਯਮਾਂ ਅਨੁਸਾਰ ਸਮੇਂ-ਸਮੇਂ ‘ਤੇ ਨਿਯਤ ਛੁੱਟੀ ਦੇਣ ਤੋਂ ਵੀ ਇਨਕਾਰ ਕਰ ਰਿਹਾ ਹੈ; ਇਸ ਤੋਂ ਇਲਵ ਸਾਡੇ ਮੁੱਖ ਦਫ਼ਤਰ ਵਲੋਂ ਜ਼ਰੂਰੀ ਛੁੱਟੀ ਦਾ ਹੱਕ ਵੀ ਖੋਹਿਆ ਜਾ ਰਿਹਾ ਹੈ। ਪੂਰੀ ਦੁਨੀਆਂ ਵਿੱਚ ਕੰਮ ਕਰਨ ਵਾਲੇ ਘੱਟ ਤੋਂ ਘੱਟ ਹਫ਼ਤਾਵਾਰ ਛੁੱਟੀ ਦੇ ਹੱਕਦਾਰ ਹੁੰਦੇ ਹਨ ਅਤੇ ਅਸਰਦਾਇਕ ਤੌਰ ‘ਤੇ ਇਸਦਾ ਮਤਲਬ ਹੈ ਕਿ ਇੱਕ ਮਹੀਨੇ ਵਿੱਚ ਚਾਰ ਵਾਰ ਵਿੱਚ 40 ਘੰਟੇ ਦੀ ਛੁੱਟੀ (24 ਘੰਟੇ ਹਫ਼ਤਾਵਾਰੀ ਛੁੱਟੀ ਅਤੇ ਦੋ ਡਿਊਟੀ ਦੇ ਵਿੱਚ ਆਮ ਅਰਾਮ ਲਈ 16 ਘੰਟੇ)। ਪਰ, ਰੇਲ ਚਾਲਕਾਂ ਨੂੰ ਇੱਕ ਮਹੀਨੇ ਵਿੱਚ ਕੇਵਲ 30 ਘੰਟੇ ਦਾ ਹਫ਼ਤਾਵਾਰ ਅਰਾਮ ਚਾਰ ਬਾਰ ਜਾਂ 22 ਘੰਟੇ, 5 ਬਾਰ ਮਿਲ ਰਿਹਾ ਹੈ। ਇਸ ਤਰ੍ਹਾਂ ਦੀਆਂ ਬੰਦਸ਼ਾਂ ਵਾਲੇ ਅਰਾਮ ਦੇ ਫ਼ਲਸਰੂਪ ਉਹ ਵੱਡੇ ਪੈਮਾਨੇ ਤੇ ਸਮਾਜ ਤੋਂ ਦੂਰ ਇਕੱਲੇਪਨ ਦੀ ਜ਼ਿੰਦਗੀ ਜੀਣ ਲਈ ਮਜ਼ਬੂਰ ਹਨ ਅਤੇ ਰਾਤ ਵਿੱਚ ਮਿਲਣ ਵਾਲੇ ਸਹੀ ਅਰਾਮ ਤੋਂ ਵੀ ਵਾਂਝੇ ਹਨ। ਸਹੀ ਹਫ਼ਤਾਵਾਰੀ ਛੂੱਟੀ ਜਾਂ ਅਰਾਮ ਦੇ ਲਈ ਸਮੇਂ ਦੀ ਘਾਟ ਅਤੇ ਕੰਮ ਦੇ ਘੰਟਿਆਂ ਦੀ ਅਨਿਸਚਿਤਤਾ ਦੇ ਕਾਰਨ, ਉਨ੍ਹਾਂ ਦੀ ਪਰਿਵਾਰਕ ਜਿੰਦਗੀ ਲੱਗਭਗ ਬਿਖਰ ਗਈ ਹੈ। ਇਸਦੇ ਨਾਲ-ਨਾਲ ਰੇਲ ਚਾਲਕਾਂ ਦੇ ਇੱਕ ਬੜੇ ਹਿੱਸੇ ਦੀ ਸਿਹਤ ਉਤੇ ਵੀ ਬੁਰਾ ਅਸਰ ਪਿਆ ਹੈ। ਇਨ੍ਹਾਂ ਵਿੱਚੋਂ ਇੱਕ ਬੜਾ ਤਬਕਾ ਸੇਵਾ ਨਿਵਰਤ ਹੋਣ ਦੀ ਉਮਰ ਤੱਕ ਪਹੁੰਚਣ ਤੋਂ ਪਹਿਲਾ ਹੀ ਮੈਡੀਕਲੀ ਅਯੋਗ ਹੋ ਜਾਂਦਾ ਹੈ ਅਤੇ ਰੇਲ ਚਾਲਕਾਂ ਦਾ ਉਤਨਾ ਹੀ ਬੜਾ ਤਬਕਾ ਸਵੈ-ਇੱਛਾ ਨਾਲ ਸੇਵਾ ਨਿਵਰਤ ਹੋ ਕੇ ਨੌਕਰੀ ਛੱਡ ਜਾਂਦਾ ਹੈ, ਕਿਉਂਕਿ ਉਹ ਪ੍ਰਤੀਕੂਲ ਕੰਮ ਦੀਆਂ ਹਾਲਤਾਂ ਦੇ ਤਣਾਅ ਨੂੰ ਸਹਿਣ ਨਹੀ ਕਰ ਸਕਦੇ ਹਨ। ਅਕਸਰ ਹਫ਼ਤਾਵਾਰ ਛੋਟੇ ਅਰਾਮ ਸਮੇਂ ਨੂੰ ਵੀ ਨਕਾਰ ਦਿੱਤਾ ਜਾਂਦਾ ਹੈ। ਛੁੱਟੀ ਮਨਜ਼ੂਰ ਨਹੀਂ ਕੀਤੀ ਜਾਂਦੀ ਹੈ ਅਤੇ 25 ਫ਼ੀਸਦੀ ਪੋਸਟਾਂ ਹਮੇਸ਼ਾਂ ਹੀ ਖਾਲੀ ਰੱਖੀਆਂ ਜਾਂਦੀਆਂ ਹਨ। ਚਾਲਕ ਦਲ ਨੂੰ ਲਗਾਤਾਰ ਦੋ ਰਾਤਾਂ ਦੀ ਡਿਊਟੀ ਤੋਂ ਉਲਟ ਚਾਰ ਜਾਂ ਪੰਜ ਰਾਤਾਂ ਦੇ ਲਈ ਕੰਮ ਉਤੇ ਰੱਖਿਆ ਜਾਂਦਾ ਹੈ।
- ਸਹਾਇਕ ਰੇਲ ਚਾਲਕਾਂ ਨੂੰ ਸ਼ੁਰੂ ਵਿੱਚ ਸਤਰ-2 (ਮੂਲ 1900 ਰੁਪਏ) ਦੀ ਬਹੁਤ ਹੀ ਘੱਟ ਮੱੁਢਲੀ ਤਨਖ਼ਾਹ ਦਿੱਤੀ ਜਾਂਦੀ ਹੈ, ਹਾਲਾਂ ਕਿ ਇਸ ਪੋਸਟ ‘ਤੇ ਜ਼ਿਆਦਾਤਰ ਇੰਜੀਨੀਅਰ ਗ੍ਰੈਜੂਏਟ ਭਰਤੀ ਹੁੰਦੇ ਹਨ। ਇਸ ਪੋਸਟ ਦੇ ਲਈ ਕੇਵਲ ਤਿੰਨ ਗ੍ਰੇਡ ਹਨ, 1900 ਰੁਪਏ, 2400 ਰੁਪਏ ਅਤੇ 4200 ਰੁਪਏ, ਜਦ ਕਿ ਵਧ ਰਹੀ ਜ਼ਿੰਮੇਵਾਰੀ (ਮੇਲ ਐਕਸਪ੍ਰੈਸ ਅਤੇ ਰਾਜਧਾਨੀ) ਦੇ ਕੰਮ–ਸਤਰ 6 ਦੇ ਬਰਾਬਰ ਹਨ। ਰੇਲ ਚਾਲਕ ਦੇ ਲਈ ਵੱਧ ਤੋਂ ਵੱਧ ਤਨਖ਼ਾਹ-ਸਤਰ 6 ਤੱਕ ਹੀ ਸੀਮਤ ਰੱਖਿਆ ਗਿਆ ਹੈ। ਜਦਕਿ ਹੋਰ ਸਾਰੇ ਰੇਲ ਕਰਮਚਾਰੀਆਂ ਦੇ ਲਈ ਵੱਧ ਤੋਂ ਵੱਧ ਤਨਖ਼ਾਹ-ਸਤਰ 8 ਜਾਂ ਉਸਤੋਂ ਵੀ ਜ਼ਿਆਦਾ ਹੈ। ਰਨਿੰਗ ਭੱਤਾ ਔਸਤ ਤਨਖ਼ਾਹ ਉਤੇ ਨਿਰਧਾਰਤ ਕਰਨ ਦੀ ਬਜਾਏ ਘੱਟੋ-ਘੱਟ ਮੁੱਢਲੀ ਤਨਖ਼ਾਹ ਅਨੁਸਾਰ ਹੀ ਤੈਅ ਕੀਤਾ ਜਾਂਦਾ ਹੈ, ਜਿਸਦੇ ਕਾਰਨ ਸਾਰੇ ਰਨਿੰਗ ਸਟਾਫ਼ ਦੇ ਲਈ ਰਨਿੰਗ ਭੱਤਾ ਘਟ ਕੇ ਤੀਸਰਾ ਹਿੱਸਾ ਰਹਿ ਗਿਆ ਹੈ।
- ਮੈਡੀਕਲ ਰੂਪ ਨਾਲ ਵਰਗ-ਰਹਿਤ ਕਰਮਚਾਰੀਆਂ (ਰੇਲ ਚਾਲਕ ਜੋ ਮੁੱਖ ਤੌਰ ‘ਤੇ ਭਾਰੀ ਕੰਮ ਦੇ ਤਣਾਅ ਅਤੇ ਬੇਅਰਾਮੀ ਦੇ ਕਾਰਨ ਸਿਹਤ ਦੇ ਜਰੂਰੀ ਉੱਚ-ਸਤਰ ਨੂੰ ਬਣਾਕੇ ਰੱਖਣ ਵਿੱਚ ਅਸਮਰਥ ਹਨ) ਨੂੰ ਬਰਾਬਰ ਦੀਆਂ ਪੋਸਟਾਂ ‘ਤੇ ਤਬਦੀਲ ਨਹੀਂ ਕੀਤਾ ਗਿਆ ਹੈ ਅਤੇ ਨਾ ਹੀ ਉਨ੍ਹਾਂ ਦੀ ਤਰੱਕੀ ਬਹਾਲ ਕੀਤੀ ਜਾ ਰਹੀ ਹੈ। ਕਰਮਚਾਰੀਆਂ ਨੂੰ ਮੈਡੀਕਲ ਰੂਪ ਨਾਲ ਵਰਗ ਰਹਿਤ ਕਰਨ ਵਿੱਚ ਸਾਲਾਂਬੱਧੀ ਦੇਰੀ ਕੀਤੀ ਜਾਂਦੀ ਹੈ ਅਤੇ ਆਈ.ਆਰ.ਐਮ.ਐਮ. (ਭਾਰਤੀ ਰੇਲਵੇ ਮੇਡੀਕਲ ਮੈਨੂਅਲ) ਦੀ ਉਲੰਘਣਾ ਕਰਕੇ ਪੂਰੇ ਸਮੇਂ ਦੀ ਛੁੱਟੀ ਦੇ ਰੂਪ ਵਿੱਚ ਮੰਨਿਆ ਜਾਂਦਾ ਹੈ। ਰਨਿੰਗ ਸਟਾਫ਼ ਨੂੰ ਦਿਿਵਅੰਗਤਾ ਕਾਨੂੰਨ ਅਤੇ ਰੇਲਵੇ ਪੈਨਸ਼ਨ ਨਿਯਮਾਂ ਦੀ ਉਲੰਘਣਾ ਕਰਕੇ ਹੋਰ ਮਿਲਣ ਵਾਲੇ ਪੈਨਸ਼ਨ ਲਾਭ ਵੀ ਨਹੀਂ ਦਿੱਤੇ ਜਾਂਦੇ। ਐਨ.ਪੀ.ਐਸ. (ਨਵੀਂ ਪੈਨਸ਼ਨ ਸਕੀਮ) ਦੇ ਤਹਿਤ ਆਉਣ ਵਾਲੇ ਸਟਾਫ਼ ਨੂੰ ਇਹ ਲਾਭ ਵੀ ਨਹੀਂ ਦਿੱਤਾ ਜਾਂਦਾ।
- ਇੱਕ ਮਾਤਰ ਸਾਡੀ ਹੀ ਜਮਾਤ ਹੈ, ਜਿਸਨੂੰ ਕੋਵਿਡ ਦੇ ਦੌਰਾਨ ਗੱਡੀਆਂ ਦੇ ਰੱਦ ਹੋਣ ਦੇ ਕਾਰਨ 30 ਫ਼ੀਸਦੀ ਤਨਖ਼ਾਹ ਦੀ ਕਟੌਤੀ ਦਾ ਸਾਹਮਣਾ ਕਰਨਾ ਪਿਆ ਹੈ। ਅਸੀਂ ਇੰਨੀ ਤਨਖ਼ਾਹ ਅਤੇ ਭੱਤਾ ਨਹੀਂ ਕਮਾਉਂਦੇ ਕਿ ਜਿਸ ਨਾਲ ਤਨਖ਼ਾਹ ਦੀ ਇਸ ਘਾਟ ਨੂੰ ਪੂਰਾ ਕਰ ਸਕੀਏ। ਸਾਨੂੰ ਕੋਈ ਮੁਆਵਜ਼ਾ ਵੀ ਨਹੀਂ ਦਿੱਤਾ ਜਾਂਦਾ ਹੈ, ਹਾਲਾਂ ਕਿ ਭੱਤਾ ਨਿਯਮਾਂ ਦੇ ਤਹਿਤ ਹੋਣਾ ਚਾਹੀਦਾ ਹੈ।
- ਛੇਵੇਂ ਤਨਖ਼ਾਹ ਕਮਿਸ਼ਨ ਦੀਆਂ ਤਨਖ਼ਾਹਾਂ ਵਿੱਚ ਤਰੁੱਟੀਆਂ ਦੇ ਖ਼ਿਲਾਫ਼ ਉਠਾਏ ਗਏ ਉਦਯੋਗਿਕ ਵਿਵਾਦਾਂ ਨੂੰ 2011 ਵਿੱਚ ਰਾਸ਼ਟਰੀ ਉਦਯੋਗਿਕ ਨਿਆਏ ਅਧਿਕਰਣ ਨੂੰ ਨਿਆਇਕ ਫ਼ੈਸਲੇ ਲਈ ਭੇਜਿਆ ਗਿਆ ਸੀ, ਪ੍ਰੰਤੂ ਰੇਲਵੇ ਵਿਭਾਗ ਵਲੋਂ ਅਪਣਾਈ ਗਈ ਸਮਾਂ ਫ਼ਜ਼ੂਲ ਗੁਆਉਣ ਦੀ ਰਣਨੀਤੀ ਦੇ ਚੱਲਦਿਆਂ ਉਹ ਹਾਲੇ ਵੀ ਲਟਕਿਆ ਹੋਇਆ ਹੈ।
- ਰੇਲ ਪ੍ਰਸਾਸ਼ਨ ਵਿਸ਼ੇਸ਼ਤ ਜੋਨਲ ਅਤੇ ਡਵੀਜਨਲ ਪ੍ਰਸਾਸ਼ਨ, ਨਿਰਧਾਰਤ ਸੁਰੱਖਿਆ ਨਿਯਮਾਂ ਦੇ ਅਨੁਸਾਰ ਰੇਲ ਸੇਵਾਵਾਂ ਦਾ ਸੰਚਾਲਨ ਨਹੀਂ ਕਰ ਰਹੇ ਹਨ ਅਤੇ ਉਹ ਕਰਮਚਾਰੀਆਂ ਉਤੇ ਸੁਰੱਖਿਆ ਨਿਯਮਾਂ ਦੀ ੳਲੰਘਣਾ ਕਰਨ ਦੇ ਲਈ ਦਬਾਅ ਪਾਉਂਦੇ ਹਨ। ਹਰ ਸ਼ਾਰਟ-ਕੱਟ ਜਾਂ ਅਸੁਰੱਖਿਅਤ ਪ੍ਰੈਕਰਿਸ ਦਾ ਅੰਜ਼ਾਮ ਇਹ ਹੁੰਦਾ ਹੈ ਕਿ ਰੇਲ ਚਾਲਕ ਦੇ ਉੱਪਰ ਦਬਾਅ ਅਤੇ ਤਣਾਅ ਵਿੱਚ ਵਾਧਾ ਹੋਣ ਦੇ ਕਾਰਨ ਸਿਹਤ ‘ਤੇ ਉਲਟਾ ਅਸਰ ਪੈਂਦਾ ਹੈ।
- ਇਹ ਵੀ ਦੇਖਿਆ ਜਾਂਦਾ ਹੈ ਕਿ ਦੁਰਘਟਨਾ ਦੇ ਮਾਮਲੇ ਵਿੱਚ ਜਾਂਚ-ਪੜਤਾਲ ਨਿਰਧਾਰਤ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਨਹੀਂ ਕੀਤੀ ਜਾਂਦੀ, ਜਾਣੀ ਤਕਨੀਕੀ ਜਾਂਚ ਦੀ ਮੱਦਦ ਅਤੇ ਸਾਈਕਰੋਮੈਟਰਿਕ ਮੁਲਾਂਕਣ ਪ੍ਰਕ੍ਰਿਆ ਦੇ ਨਾਲ ਨਹੀਂ। ਦੁਰਘਟਨਾ ਦਾ ਸਾਰਾ ਦੋਸ਼ ਕਰਮਚਾਰੀਆਂ ਉਤੇ ਥੋਪ ਦਿੱਤਾ ਜਾਂਦਾ ਹੈ, ਜਦਕਿ ਪ੍ਰਸਾਸ਼ਨ ਦੀ ਗ਼ਲਤੀ ਕਦੇ ਵੀ ਸਵੀਕਾਰ ਨਹੀਂ ਕੀਤੀ ਜਾਂਦੀ। 34 ਸਾਲ ਪਹਿਲਾਂ, ਨਿਆਏ ਮੂਰਤੀ ਖੰਨਾ ਸਮਿਤੀ ਨੇ ਸਿਫ਼ਾਰਸ਼ ਕੀਤੀ ਸੀ ਕਿ ਜਾਂਚ ਸਮਿਤੀਆਂ ਨੂੰ ਆਪਣਾ ਰਵੱਈਆ ਬਦਲ ਕੇ ਇਹ ਜਾਨਣਾ ਚਾਹੀਦਾ ਹੈ ਕਿ “ਗ਼ਲਤੀ ਕਿਸ ਕਾਰਨ ਹੋਈ” ਨਾ ਕਿ “ਕਿਸਨੇ ਗ਼ਲਤੀ ਕੀਤੀ”, ਜਾਂਚ ਸਮਿਤੀਆਂ ਦੇ ਸੰਚਾਲਨ ਦੇ ਤਰੀਕੇ ਵਿੱਚ ਅੱਜ ਵੀ ਕੋਈ ਬਦਲਾਅ ਨਹੀਂ ਹੋਇਆ ਹੈ। ਜ਼ਿਆਦਾਤਰ ਰੇਲ ਚਾਲਕਾਂ ਨੂੰ ਹੀ ਜਿੰਮੇਵਾਰ ਠਹਿਰਾਇਆ ਜਾਂਦਾ ਹੈ, ਚਾਹੇ ਉਹ ਦੋਸ਼ੀ ਹੋਣ ਜਾਂ ਨਾ ਹੋਣ।
ਮ.ਏ.ਲ.: ਆਪਦੇ ਕੰਮ ਕਰਨ ਦੀ ਹਾਲਤ ਅਤੇ ਵਾਤਾਵਰਣ ਕਿੰਨੇ ਕੁ ਸੁਰੱਖਿਅਤ ਹਨ?
ਐਮ.ਐਨ.ਪੀ.: ਇਸ ਵਿਸ਼ੇ ‘ਤੇ ਕਈ ਇਕਾਈਆਂ ਨੇ ਸਾਈਕਰੋਮੈਟਰਿਕ ਜਾਂਚ ਕੀਤੀ ਹੈ, ਜਿਵੇਂ ਕਿ ਕਰੋਲਸਿਕਾ ਯੂਨੀਵਰਸਿਟੀ ਸਵੀਡਨ ਵਲੋਂ ਤਨਾਅ ਅਨੁਸੰਧਾਨ ਰਿਪੋੋਰਟ, ਡਾ: ਰਜੇਸ਼ ਰਾਜਨ ਦੀ ਰਿਪੋੋਰਟ ਅਤੇ ਆਰ.ਡੀ.ਐਸ.ਓ. (ਰੇਲਵੇ ਡਿਜ਼ਾਈਨ ਅਤੇ ਮਾਨਕ ਸੰਗਠਨ), ਸਾਰਿਆਂ ਨੇ ਰੇਲ ਚਾਲਕਾਂ ਦੀਆਂ ਕੰਮ ਕਰਨ ਦੀਆਂ ਹਾਲਤਾਂ ਬਾਰੇ ਰਿਪੋਰਟ ਵਿੱਚ ਕਿਹਾ ਹੈ ਕਿ ਰੇਲ ਚਾਲਕਾਂ ਦਾ ਕੰਮ ਸਿਹਤ ਲਈ ਖ਼ਤਰੇ ਸਬੰਧੀ ਸੰਭਾਵਨਾ ਰੇਲਵੇ ਅਤੇ ਸਾਰੇ ਯਾਤਾਯਾਤ ਖੇਤਰਾਂ ਦੇ ਮਜ਼ਦੂਰਾਂ ਤੋਂ ਵੱਧ ਹੈ। ਲੰਬੇ ਸਮੇਂ ਤੱਕ ਕੰਮ ਕਰਨ, ਲਗਾਤਾਰ ਰਾਤ ਦੀ ਡਿਊਟੀ, ਉੱਚ ਪੱਧਰ ਦਾ ਤਣਾਅ ਆਦਿ ਦਾ ਮਨੋਦਿਸ਼ਾ ਉਤੇ ਉਲਟ ਅਸਰ ਸਤਰਕਤਾ ਅਤੇ ਪ੍ਰਤੀਕ੍ਰਿਆ ਸਮੇਂ ‘ਤੇ ਪੈਂਦਾ ਹੈ। ਲੇਕਿਨ ਰੇਲਵੇ ਪ੍ਰਸਾਸ਼ਨ ਦੇ ਕੋਲ ਨਾ ਤਾਂ ਇਸ ਕੰਮ ਵਿੱਚ ਸਿਹਤ ਲਈ ਖ਼ਤਰੇ ਦੇ ਸੂਚਕ ਅੰਕ ਵਿੱਚ ਕਮੀ ਲਿਆਉਣ ਦੀ ਅਤੇ ਨਾ ਹੀ ਠੀਕ ਮੁਆਵਜੇ ਦੇ ਲਈ ਕੋਈ ਉਪਯੁਕਤ ਯੋਜਨਾ ਹੈ। ਇਸਦੇ ਉਲਟ ਕੰਮ ਦੀਆਂ ਹਾਲਤਾਂ ਦੇ ਕਾਰਨ ਘਟੀ ਹਰ ਦੁਰਘਟਨਾ ਦੇ ਲਈ ਅਣ-ਮਨੁੱਖੀ ਦੰਡ ਦਿੱਤਾ ਜਾਂਦਾ ਹੈ।
ਮ.ਏ.ਲ.: ਕੀ ਇਸ ਵਰਗ ਵਿੱਚ ਅਸੁਰੱਖਿਅਤ ਕੰਮ ਦੀ ਹਾਲਤ ਦੇ ਫ਼ਲਸਰੂਪ ਕੋਈ ਘਟਨਾ ਘਟੀ ਹੈ, ਜਿਸਦੇ ਲਈ ਰੇਲ ਚਾਲਕ ਨੂੰ ਅਣ-ਉਚਿਤ ਰੂਪ ਨਾਲ ਦੋਸ਼ੀ ਠਹਿਰਾਇਆ ਗਿਆ ਹੋਵੇ?
ਐਮ.ਐਨ.ਪੀ.: ਰੇਲ ਦੁਰਘਟਨਾ ਦੇ ਕਾਰਨ ਹਤਾਹਤ ਹੋਣਾ ਰੇਲ ਚਾਲਕਾਂ ਦੇ ਲਈ ਗੰਭੀਰ ਮੁੱਦਾ ਨਹੀਂ ਹੈ। ਲੇਕਿਨ ਹਰ ਸੁਰੱਖਿਆ ਦੀ ਉਲੰਘਣਾ ਸੁਰੱਖਿਆ ਦੇ ਲਈ ਸੰਭਾਵਿਤ ਖ਼ਤਰਾ ਹੈ। ਹਰ ਦੁਰਘਟਨਾ ਵਿੱਚ ਰੇਲ ਚਾਲਕ ਉਤੇ ਦੋਸ਼ ਲੱਗਣ ਦੀ ਸੰਭਾਵਨਾ ਹੈ, ਕਿਉਂਕਿ ਉਸ ਸਮੇਂ ਕੈਬਨ ਵਿੱਚ ਇੱਕ ਰੇਲ ਚਾਲਕ ਅਤੇ ਇੱਕ ਸਹਾਇਕ ਇਕੱਲੇ ਹੁੰਦੇ ਹਨ ਅਤੇ ਉਨ੍ਹਾਂ ਦੇ ਬਚਾਅ ਦੇ ਲਈ ਕੋਈ ਚਸ਼ਮਦੀਦ ਗਵਾਹ ਨਹੀਂ ਹੁੰਦਾ। ਹਰ ਸ਼ਾਰਟਕੱਟ ਪ੍ਰਕ੍ਰਿਆ, ਉਨ੍ਹਾਂ ਦੇ ਤਣਾਅ ਵਿੱਚ ਕਈ ਗੁਣਾ ਵਾਧਾ ਕਰ ਦਿੰਦੀ ਹੈ। ਅਣਮਨੁੱਖੀ ਕੰਮ ਦੀਆਂ ਹਾਲਤਾਂ ਦਾ ਰੇਲ ਚਾਲਕਾਂ ਦੀ ਜ਼ਿੰਦਗੀ ਉਤੇ ਗੰਭੀਰ ਅਤੇ ਉਲਟ ਅਸਰ ਪੈਂਦਾ ਹੇ। ਵੱਡੀ ਗ਼ਿਣਤੀ ਵਿੱਚ ਰੇਲ ਚਾਲਕਾਂ ਨੂੰ ਬਿਨਾਂ ਕਿਸੇ ਮੁਆਵਜ਼ੇ ਦੇ ਸਮੇਂ ਤੋਂ ਪਹਿਲਾਂ ਆਪਣੀ ਸੇਵਾ ਸਮਾਪਤ ਕਰਨ ਦੇ ਲਈ ਮਜ਼ਬੂਰ ਕੀਤਾ ਜਾਂਦਾ ਹੈ, ਕਿਉਂਕਿ ਉਹ ਇਕਾਗਰਤਾ ਅਤੇ ਫਿਟਨੈਸ ਦੇ ਪੱਧਰ ਨੂੰ ਬਣਾਏ ਰੱਖਣ ਵਿੱਚ ਅਸਫਲ ਰਹਿੰਦੇ ਹਨ।
ਮ.ਏ.ਲ.: ਭਾਰਤੀ ਰੇਲ ਵਿੱਚ ਨਿੱਜੀਕਰਣ ਨੂੰ ਕਿਸ ਤਰ੍ਹਾਂ ਕਦਮ-ਦਰ-ਕਦਮ ਅੱਗੇ ਵਧਾਇਆ ਜਾ ਰਿਹਾ ਹੈ ਅਤੇ ਇਸਦਾ ਰੇਲ ਚਾਲਕਾਂ ਉਤੇ ਕਿਸ ਤਰ੍ਹਾਂ ਦਾ ਅਸਰ ਹੈ?
ਐਮ.ਐਨ.ਪੀ.: ਇਹ ਜਾਣਕਾਰੀ ਮਿਲੀ ਹੈ ਕਿ ਕੁਛ ਨਿੱਜੀ ਸੰਸਥਾਵਾਂ ਰੇਲ ਚਾਲਕਾਂ ਦੇ ਰੂਪ ਵਿੱਚ ਕੰਮ ਕਰਨ ਦੇ ਲਈ ਕਰਮਚਾਰੀਆਂ ਨੂੰ ਭਰਤੀ ਕਰ ਰਹੀਆਂ ਹਨ ਅਤੇ ਦੂਸਰੇ ਵਿਭਾਗ ਦੇ ਕੁਛ ਤਕਨੀਕੀ ਕਰਮਚਾਰੀਆਂ ਨੂੰ ਵੀ ਉਦਯੋਗ ਟਾਵਰ ਵੈਗਨਾਂ ਵਿੱਚ ਚਾਲਕ ਦੇ ਰੂਪ ਵਿੱਚ ਰੈਕ ਨੂੰ ਹਟਾਉਣ ਅਤੇ ਲਗਾਉਣ ਦੇ ਲਈ ਕੁਛ ਬੜੀਆਂ ਸਾਈਡਾਂ ‘ਤੇ ਕੀਤਾ ਜਾ ਰਿਹਾ ਹੈ। ਕੁੱਝ ਸਮੇਂ ਤੋਂ ਠੇਕੇ ‘ਤੇ ਰੇਲ ਚਾਲਕ ਕੁੱਝ ਨਿੱਜੀ ਸਾਈਡਾਂ ਉਤੇ ਕੰਮ ਕਰ ਰਹੇ ਹਨ, ਇਸ ਤੋਂ ਪਹਿਲਾਂ ਸ਼ਟਿੰਗ ਓਪਰੇਸ਼ਨ ਦਾ ਕੰਮ ਰੇਲਵੇ ਚਾਲਕਾਂ ਵਲੋਂ ਕੀਤਾ ਜਾਂਦਾ ਸੀ।
ਮ.ਏ.ਲ.: ਹੁਣ ਭਾਰਤੀ ਰੇਲ ਵਿੱਚ ਕੰਮ ਕਰਨ ਵਾਲੇ ਰੇਲ ਚਾਲਕ ਅਤੇ ਉਨ੍ਹਾਂ ਦੇ ਸਹਾਇਕਾਂ ਦੀ ਕੁੱਲ ਕਿੰਨੀ ਗਿਣਤੀ ਹੈ ਅਤੇ ਉਨ੍ਹਾਂ ਦੀ ਅਸਲ ਮਨਜ਼ੂਰਸ਼ੁਦਾ ਗਿਣਤੀ ਕਿੰਨੀ ਹੈ? ਠੇਕੇ ‘ਤੇ ਕੰਮ ਕਰਨ ਵਾਲੇ ਕਿੰਨੇ ਕਰਮਚਾਰੀ ਹਨ?
ਐਮ.ਐਨ.ਪੀ.: ਟਾਸਕ ਫ਼ੋਰਸ ਕਮੇਟੀ ਦੀ ਰਿਪੋਰਟ ਦੇ ਅਨੁਸਾਰ ਲੋਕੋ ਰਨਿੰਗ ਸਟਾਫ਼ (ਰੇਲ ਚਾਲਕਾਂ ਅਤੇ ਸਹਾਇਕ ਰੇਲ ਚਾਲਕਾਂ) ਦੀ ਕੁੱਲ ਗ਼ਿਣਤੀ 83,098 ਹੈ, ਜਦਕਿ ਉਨ੍ਹਾਂ ਦੀ ਕੁੱਲ ਮਨਜ਼ੂਰਸ਼ੁਦਾ ਗਿਣਤੀ 1,04,446 ਹੈ ਅਤੇ ਲੱਗਭਗ 200 ਠੇਕੇ ‘ਤੇ ਕੰਮ ਕਰਦੇ ਹਨ।
ਮ.ਏ.ਲ.: ਮਜ਼ਦੂਰਾਂ ਦੇ ਅਧਿਕਾਰਾਂ ਦੇ ਲਈ ਤੁਹਾਡੀ ਅਸੋਸੀਏਸ਼ਨ ਵਲੋਂ ਕੀਤੇ ਜਾ ਰਹੇ ਸੰਘਰਸ਼ ਦਾ ਕੀ ਤੁਸੀਂ ਸੰਖੇਪ ਵਿਵਰਣ ਦੱਸ ਸਕਦੇ ਹੋ?
ਐਮ.ਐਨ.ਪੀ.: ਆਲ ਇੰਡੀਆ ਲੋਕੋ ਰਨਿੰਗ ਸਟਾਫ਼ ਅਸੋਸੀਏਸ਼ਨ (ਏ.ਆਈ.ਐਲ.ਆਰ.ਐਸ.ਏ.) ਲੋਕੋ ਪਾਇਲਟ ਅਤੇ ਸਹਾਇਕ ਲੋਕੋ ਪਾਇਲਟ ਦੀ ਪ੍ਰਤੀਨਿਧਤਾ ਕਰਨ ਵਾਲੀ ਸ਼੍ਰੇਣੀਬਧ ਸੰਸਥਾ ਹੈ, ਜੋ ਕੇਂਦਰ ਸਰਕਾਰ ਅਤੇ ਰੇਲ ਅਧਿਕਾਰੀਆਂ ਦੀ ਨਿੱਜੀਕਰਣ ਦੀ ਨੀਤੀ ਦਾ ਲਗਾਤਾਰ ਵਿਰੋਧ ਕਰ ਰਹੀ ਹੈ। ਅਸੀਂ ਫ਼ਰਵਰੀ 2018 ਵਿੱਚ ਦੇਵਰਾਏ ਸਮਿਤੀ ਦੀ ਰਿਪੋੋਰਟ ਦੇ ਖ਼ਿਲਾਫ਼ ਇੱਕ ਅਖ਼ਿਲ ਭਾਰਤੀ ਸੰਮੇਲਨ ਅਯੋਜਤ ਕਰਨ ਦੀ ਪਹਿਲ ਕੀਤੀ ਸੀ। ਜਿੱਥੇ ਵੀ ਸੰਭਵ ਹੋਇਆ, ਵਿਅਕਤੀਗਤ ਜਾਂ ਸਮੂਹਿਕ ਰੂਪ ਨਾਲ ਅਸੀਂ ਸਰਕਾਰ ਵਲੋਂ ਰੇਲਵੇ ਦੇ ਨਿੱਜੀਕਰਣ ਦੀ ਦਿਸ਼ਾ ਵਿੱਚ ਉਠਾਏ ਗਏ ਹਰ ਕਦਮ ਅਤੇ ਰੇਲਵੇ ਪ੍ਰਸਾਸ਼ਨ ਅਤੇ ਕੇਂਦਰ ਸਰਕਾਰ ਦੇ ਹਰ ਉਸ ਫ਼ੈਸਲੇ ਦਾ ਜੋ ਮਜ਼ਦੂਰਾਂ ਜਾਂ ਆਮ ਜਨਤਾ ਦੇ ਹਿੱਤ ਵਿੱਚ ਨਹੀਂ, ਦੇ ਵਿਰੋਧ ਵਿੱਚ ਪ੍ਰੋਗਰਾਮ ਅਯੋਜਤ ਕੀਤੇ ਹਨ।
ਮ.ਏ.ਲ: ਕੀ ਰੇਲਵੇ ਅਧਿਕਾਰੀਆਂ ਵਲੋਂ ਆਪਨੂੰ ਆਤਮ ਸਮਰਪਣ ਕਰਕੇ ਆਪਦੀ ਕੈਟਾਗਰੀ ਵਿੱਚ ਮਨਜ਼ੂਰਸ਼ੁਦਾ ਪੋਸਟਾਂ ਦੀ ਗ਼ਿਣਤੀ ਵਿੱਚ ਕਟੌਤੀ ਕਰਨ ਦਾ ਯਤਨ ਕੀਤਾ ਗਿਆ ਹੈ?
ਐਮ.ਐਨ.ਪੀ.: ਇਹ ਸੱਚ ਹੈ! ਇੱਕ ਹੀ ਡਿਊਟੀ ਵਿੱਚ ਤੈਅ ਕੀਤੀ ਗਈ ਦੂਰੀ ਨੂੰ ਵਧਾਉਣ ਦੇ ਇੱਕਮਾਤਰ ਮਕਸਦ ਨਾਲ ਮੇਲ ਅਤੇ ਪਸਿੰਜਰ ਕਰੂ ਲੰਿਕਸ ਦਾ ਸੰਸ਼ੋਧਨ ਕਰਨਾ ਅਤੇ ਹੈਡ ਕਵਾਟਰ ਅਤੇ ਆਊਟ ਸਟੇਸ਼ਨ ਆਦਿ ‘ਤੇ ਅਰਾਮ ਕਰਨ ਦਾ ਸਮਾਂ ਵੀ ਘੱਟ ਕੀਤਾ ਜਾ ਰਿਹਾ ਹੈ। ਗੱਡੀ ਦੇ ਸਮੇਂ ਦੇ ਹਰ ਇੱਕ ਸੰਸ਼ੋਧਨ ਦੇ ਨਾਲ ਇਸ ਉਦੇਸ਼ ਨੂੰ ਪ੍ਰਾਪਤ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਮਨਜ਼ੂਰਸ਼ੁਦਾ ਗ਼ਿਣਤੀ ਨੂੰ ਘੱਟ ਕਰਨ ਦੇ ਲਈ ਮਾਲ-ਗੱਡੀ ਚਾਲਕਾਂ ਦੀ ਗਿਣਤੀ ਤੈਅ ਕਰਨ ਦਾ ਫ਼ਾਰਮੂਲਾ ਬਦਲ ਦਿੱਤਾ ਗਿਆ ਸੀ ਅਤੇ ਹੋਰ ਰਿਜ਼ਰਵ ਸਿੱਖਿਅਕ ਉਮੀਦਵਾਰਾਂ ਦੀ ਭਰਤੀ ਦੀ ਵੀ ਮਨਜ਼ੂਰੀ ਨਹੀਂ ਦਿੱਤੀ ਗਈ, ਜਦਕਿ ਪੂਰੇ ਸਟਾਫ਼ ਨੂੰ ਡੀਜ਼ਲ ਅਤੇ ਏ.ਸੀ. ਟ੍ਰੈਕਸੰਸ ਦੋਹਾਂ ਵਿੱਚ ਸਿੱਖਿਅਤ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਹੋਰ ਸਿੱਖਿਆ ਪ੍ਰੋਗਰਾਮਾਂ ਦੇ ਲਈ ਭੇਜਿਆ ਜਾਂਦਾ ਹੈ ਅਤੇ ਲੋਕੋਮੋਟਿਵ, ਵੈਗਨਾਂ ਅਤੇ ਕੋਚਾਂ ਦੇ ਨਵੇਂ ਸੰਸਕਰਨਣਾਂ ਦੇ ਆਉਣ ਨਾਲ ਕਈ ਸਿੱਖਿਆਵਾਂ ਨਿਰਸ਼ਾਰਤ ਕੀਤੀਆਂ ਜਾਂਦੀਆਂ ਹਨ। ਲਗਭਗ 25 ਫ਼ੀਸਦੀ ਪੋਸਟਾਂ ਨੂੰ ਹਮੇਸ਼ਾ ਖ਼ਾਲੀ ਰੱਖਿਆ ਜਾਂਦਾ ਹੈ, ਪਾਰੰਮਪਰਿਕ ਯਾਤਰੀ ਰੈਕ ਦੇ ਬਜਾਏ ਈਐਮਯੂ ਅਤੇ ਡੀਐਮਯੂ ਦਾ ਸਮਾਵੇਸ਼, ਤੇਜ਼ਗਤੀ ਉੱਚ-ਕਪੈਸਿਟੀ ਵਾਲੇ ਲੋਕੋ ਅਤੇ ਵੈਗਨਾਂ ਆਦਿ ਦਾ ਪ੍ਰਯੋਗ ਕਿਰਮਚਾਰੀਆਂ ਦੀ ਗਿਣਤੀ ਘੱਟ ਕਰਨ ਦੇ ਲਈ ਕੀਤਾ ਜਾ ਰਿਹਾ ਹੈ।
ਮ.ਏ.ਲ.: ਤੁਹਾਡੀ ਸ਼੍ਰੇਣੀ ਦੀਆਂ ਸਮੱਸਿਆਵਾਂ ਦੇ ਹੱਲ ਲਈ ਰੇਲਵੇ ਅਧਿਕਾਰੀਆਂ ਦੀ ਪ੍ਰਤੀਕ੍ਰਿਆ ਕਿਸ ਤਰ੍ਹਾਂ ਦੀ ਰਹੀ ਹੈ?
ਐਮ.ਐਨ.ਪੀ.: ਲੋਕੋ ਰਨਿੰਗ ਸਟਾਫ਼ ਨੂੰ ਸਾਰੇ ਸੰਭਾਵਤ ਲਾਭਾਂ ਤੋਂ ਵੰਚਿਤ ਕਰਨ ਦੇ ਲਈ ਰੇਲਵੇ ਪ੍ਰਸਾਸ਼ਨ ਹਰ ਕਦਮ ਉਠਾਉਣ ਦੇ ਲਈ ਬਹੁਤ ਤੇਜ਼ ਹੈ। ਰੇਲਵੇ ਪ੍ਰਸਾਸ਼ਨ ਭਾਰਤੀ ਰੇਲ ਵਿੱਚ ਲੋਕੋ ਰਨਿੰਗ ਸਟਾਫ਼ ਦੇ ਖ਼ਿਲਾਫ਼ ਵਿਤਕਰੇ ਭਰਪੂਰ ਬੇਅਨਿਆਈ ਕਰਨ ਦੇ ਹਰ ਮੌਕੇ ਦਾ ਪ੍ਰਭਾਵੀ ਢੰਗ ਨਾਲ ਇਸਤੇਮਾਲ ਕਰ ਰਿਹਾ ਹੈ। ਅਸੀ ਸਾਂਝੇ ਸੰਘਰਸ਼ ਦੇ ਜ਼ਰੀਏ ਨਿੱਜੀਕਰਣ ਦੀ ਮਜ਼ਦੂਰ-ਵਿਰੋਧੀ ਨੀਤੀ ਦੇ ਖ਼ਿਲਾਫ਼ ਅੰਦੋਲਨ ਦੇ ਲਈ ਸਾਰੇ ਰੇਲ ਕਰਮਚਾਰੀਆਂ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਡੇ ਦੇਸ਼ ਦੇ ਲਈ ਰੇਲਵੇ ਨੂੰ ਬਚਾਉਣਾ ਅਤੀ ਜ਼ਰੂਰੀ ਅਤੇ ਮਹੱਤਵਪੂਰਣ ਹੈ।
ਮ.ਏ.ਲ: ਇੱਕ ਬਹੁਤ ਹੀ ਜਾਣਕਾਰੀ ਭਰਪੂਰ ਮੁਲਾਕਾਤ ਦੇ ਲਈ ਅਸੀਂ ਤੁਹਾਡਾ ਤਹਿ-ਦਿਲੋਂ ਦੰਨਵਾਦ ਕਰਦੇ ਹਾਂ ਅਤੇ ਇਸ ਦੇ ਨਾਲ ਹੀ ਅਸੀਂ ਭਾਰਤੀ ਰੇਲ ਦੇ ਚਾਲਕਾਂ ਅਤੇ ਸਹਾਇਕ ਚਾਲਕਾਂ ਦੀਆਂ ਅਸੂਲੀ ਮੰਗਾਂ ਦਾ ਸਮਰਥਨ ਕਰਦੇ ਹਾਂ। ਸਾਰੇ ਮਜ਼ਦੂਰਾਂ ਦੇ ਨਾਲ-ਨਾਲ ਪੂਰੇ ਮਜ਼ਦੂਰ ਵਰਗ ਦੇ ਲਈ ਇਨ੍ਹਾਂ ਮੰਗਾਂ ਦਾ ਸਮਰਥਨ ਬਹੁਤ ਜ਼ਰੂਰੀ ਹੈ।