ਰਾਜਸਥਾਨ ਵਿੱਚ ਨੋਹਰ ਦੇ ਕਿਸਾਨਾਂ ਦੀ 18 ਦਿਨਾਂ ਤੋਂ ਭੁੱਖ-ਹੜਤਾਲ਼ ਜਾਰੀ

ਰਾਜਸਥਾਨ ਦੇ ਹਨੂਮਾਨਗੜ੍ਹ ਜ਼ਿਲ੍ਹੇ ਦੀ ਨੋਹਰ ਤਹਿਸੀਲ ਵਿੱਚ ਸਿੰਚਾਈ ਦੇ ਪਾਣੀ ਦੀ ਵਿਵਸਥਾ ਨੂੰ ਲੈ ਕੇ ਲਗਾਤਾਰ ਸੰਘਰਸ਼ ਜਾਰੀ ਹੈ। ਇਸ ਦੇ ਲਈ ਰਾਏਸਿੰਘਪੁਰਾ ਮਾਈਨਰ ‘ਤੇ ਕਿਸਾਨ ਸੰਘਰਸ਼ ਸਮਿਤੀ ਦੀ ਅਗਵਾਈ ਵਿੱਚ ਕਿਸਾਨਾਂ ਦਾ ਪ੍ਰਦਰਸ਼ਣ ਅਤੇ ਭੁੱਖ ਹੜਤਾਲ਼ 17 ਦਿਸੰਬਰ ਨੂੰ ਲਗਾਤਾਰ 18 ਦਿਨਾਂ ਤੋਂ ਜਾਰੀ ਹੈ। ਇਸ ਵਿੱਚ ਸੈਂਕੜੇ ਹੀ ਕਿਸਾਨ ਹਰ ਰੋਜ਼ ਹਿੱਸਾ ਲੈ ਰਹੇ ਹਨ। 11 ਕਿਸਾਨ ਬਿਨਾ ਅੰਨ-ਪਾਣੀ ਦੇ ਲਗਾਤਾਰ ਭੁੱਖ ਹੜਤਾਲ਼ ‘ਤੇ ਬੈਠੇ ਹਨ। ਇਸ ਦੌਰਾਨ 4 ਪ੍ਰਦਰਸ਼ਨਕਾਰੀਆਂ ਦੀ ਹਾਲਤ ਗੰਭੀਰ ਹੋਣ ਦੇ ਕਾਰਨ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਉਣਾ ਪਿਆ ਹੈ। ਉਨ੍ਹਾਂ ਨੇ ਹਸਪਤਾਲ ਵਿੱਚ ਵੀ ਹੜਤਾਲ਼ ਜਾਰੀ ਰੱਖੀ ਹੋਈ ਹੈ। ਉਨ੍ਹਾਂ ਦੀ ਮੰਗ ਹੈ ਕਿ ਇਸ ਇਲਾਕੇ ਵਿੱਚ ਸਿੰਚਾਈ ਦੇ ਪਾਣੀ ਦੀ ਚੋਰੀ ਨੂੰ ਰੋਕਿਆ ਜਾਵੇ ਅਤੇ ਇਸਦੇ ਲਈ ਪੁਲਿਸ ਦੀ ਇੱਕ ਚੌਕੀ ਸਥਾਪਤ ਕੀਤੀ ਜਾਵੇ, ਕੇਂਦਰ ਸਰਕਾਰ ਵਲੋਂ ਬਣਾਏ ਗਏ ਤਿੰਨੋਂ ਖੇਤੀ ਕਾਨੂੰਨ ਰੱਦ ਕੀਤੇ ਜਾਣ। ਇਹਦੇ ਨਾਲ ਹੀ ਉਨ੍ਹਾਂ ਦੀਆਂ ਚੱਕ-ਬੰਦੀ ਕਰਵਾਉਣ ਸਮੇਤ ਕਈ ਹੋਰ ਮੰਗਾਂ ਵੀ ਹਨ।

ਕੇਂਦਰ ਸਰਕਾਰ ਵਲੋਂ ਬਣਾਏ ਗਏ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕੀਤੇ ਜਾ ਰਹੇ ਸੰਘਰਸ਼ ਦੇ ਤਹਿਤ ਆਲ  ੲੰਡੀਆ ਕਿਸਾਨ ਸੰਘਰਸ਼ ਤਾਲਮੇਲ ਸਮਿਤੀ ਦੇ ਸੱਦੇ ‘ਤੇ 14 ਦਿਸੰਬਰ ਨੂੰ ਪ੍ਰਦਰਸ਼ਨਕਾਰੀਆਂ ਨੇ ਨੋਹਰ ਤਹਿਸੀਲ ਦਫਤਰ ‘ਤੇ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਨੇ ਰਸਤੇ ਵਿੱਚ ਹੀ ਰੋਕ ਦਿੱਤਾ ਤਾਂ ਪ੍ਰਦਰਸ਼ਨਕਾਰੀਆਂ ਨੇ ਸਾਹਵਾ-ਤਾਰਾ ਨਗਰ ਜੈਪੁਰ ਹਾਈਵੇ ਨੂੰ ਕਈ ਘੰਟਿਆਂ ਤੱਕ ਜਾਮ ਰੱਖਿਅ। 16 ਦਿਸੰਬਰ ਨੂੰ ਲੋਕਰਾਜ ਸੰਗਠਨ ਦੇ ਕੁਲ ਹਿੰਦ ਉੱਪ ਪ੍ਰਧਾਨ ਹਨੂਮਾਨ ਪ੍ਰਸ਼ਾਦ ਸ਼ਰਮਾ ਧਰਨੇ ਵਿੱਚ ਸ਼ਾਮਲ ਹੋਏ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਜਾਇਜ਼ ਹਨ ਅਤੇ ਲੋਕ ਰਾਜ ਸੰਗਠਨ ਇਨ੍ਹਾਂ ਮੰਗਾਂ ਨਾਲ ਆਪਣਾ ਪੂਰਾ ਸਮਰਥਨ ਪ੍ਰਗਟ ਕਰਦਾ ਹੈ।

ਯਾਦ ਰਹੇ ਕਿ ਇਸ ਇਲਾਕੇ ਵਿੱਚ ਪਾਣੀ ਚੋਰੀ ਦੀ ਸਮੱਸਿਆ ਅਤੇ ਸਿੰਚਾਈ ਦੇ ਲਈ ਪਾਣੀ ਦੀ ਘਾਟ ਦੇ ਲਈ ਕਿਸਾਨਾਂ ਨੂੰ ਲਗਾਤਾਰ ਸੰਘਰਸ਼ ਕਰਨਾ ਪੈਂਦਾ ਹੈ। ਇਸ ਸਮੱਸਿਆ ਵੱਲ ਪ੍ਰਸਾਸ਼ਨ ਅਤੇ ਸਰਕਾਰ ਦਾ ਬਹੁਤ ਹੀ ਉਦਾਸੀਨ ਰਵੱਈਆ ਹੁੰਦਾ ਹੈ।

ਸਮਿਤੀ ਦੇ ਪ੍ਰਧਾਨ ਕਿਸ਼ਨ ਸਹਾਰਣ ਨੇ ਦੱਸਿਆ ਕਿ ਕਿਸਾਨਾਂ ਦਾ ਚਰਣਬੱਧ ਰੂਪ ਨਾਲ ਅੰਦੋਲਨ ਜਾਰੀ ਰਹੇਗਾ। ਭੁੱਖ ਹੜਤਾਲ਼ੀਆਂ ਦੇ ਨਾਲ ਧਰਨੇ ਉੱਤੇ ਰੋਹਿਤ ਸਹਾਰਣ, ਉੱਮੇਦ ਸਿਹਾਗ, ਜਗਦੀਸ਼ ਗੋਦਾਰਾ, ਸੁਰਜੀਤ ਜਾਖੜ, ਦਲੀਪ ਸੁਆਮੀ, ਭੂਪ ਸਹਾਰਣ, ਮਾਂਗੇਰਾਮ ਜਾਖੜ, ਅਰਜਣ ਪੂਰਨੀਆਂ, ਡਾ: ਸੁਨੀਲ ਬੇਨੀਵਾਲ, ਕ੍ਰਿਸ਼ਣ ਬਿਜਾਰਣੀਆਂ, ਕਾਲੂ ਰਾਮ ਗੁਸਾਈਂ, ਦੇਵੀਲਾਲ ਬੇਨੀਵਾਲ, ਰਾਮਪ੍ਰਤਾਪ ਬੇਨੀਵਾਲ, ਦੇਵੀਲਾਲਾ ਭਾਂਮੂ, ਅਮਰ ਸਿੰਘ ਸਿਹਾਗ, ਰਾਜਬੀਰ, ਹਰੀ ਸਿੰਘ ਸੁਥਾਰ, ਵੇਦਪ੍ਰਕਾਸ਼ ਸਹਾਰਣ, ਰਾਮਜੀ ਸਹਾਰਣ, ਲੀਲੂ ਸਹਾਰਣ, ਰਾਮੇਸ਼ਵਰ ਸਿੰਘ ਰਾਜਪੂਤ, ਕ੍ਰਿਸ਼ਣ ਢੇਕਰਵਾਲ, ਜਗਤਪਾਲ ਸਹਾਰਣ, ਸਰਪੰਚ ਸ਼ਾਂਤੀਦੇਵੀ ਬੇਨੀਵਾਲ, ਸਾਵਿੱਤਰੀ ਦੇਵੀ, ਭਤੇਰੀ ਬੇਨੀਵਾਲ, ਸੰਜੂ ਜਾਖੜ, ਕ੍ਰਿਸ਼ਣਾ ਵਰਮਾ, ਰਾਜੇਰਾਮ ਬੇਨੀਵਾਲ, ਕੁੰਭਾਰਾਮ ਭਾਮੂ, ਰਤਨਲਾਲ ਧਾਨਕ ਆਦਿ ਸ਼ਾਮਲ ਰਹੇ।

Share and Enjoy !

0Shares
0

Leave a Reply

Your email address will not be published. Required fields are marked *