26 ਨਵੰਬਰ ਦੀ ਹੜਤਾਲ਼ ਨੂੰ ਦਿੱਲੀ ਐਨ.ਸੀ.ਆਰ.ਵਿੱਚ ਮਜ਼ਦੂਰਾਂ ਨੇ ਪੂਰੇ ਜੋਸ਼ ਦੇ ਨਾਲ ਕਾਮਯਾਬ ਕੀਤਾ

ਨਵੀਂ ਦਿੱਲੀ ਦੇ ਸੰਸਦ ਮਾਰਗ ‘ਤੇ ਕੇਂਦਰੀ ਪ੍ਰੋਗਰਾਮ ਵਿੱਚ, ਦਸ ਕੇਂਦਰੀ ਟ੍ਰੇਡ ਯੂਨੀਅਨਾਂ ਅਤੇ ਅਨੇਕਾਂ ਮਜ਼ਦੂਰ ਫੈਡਰੇਸ਼ਨਾਂ ਨੇ ਰੈਲੀ ਕੀਤੀ ਅਤੇ ਹੜਤਾਲ਼ ਦੀਆਂ ਮੁੱਖ ਮੰਗਾਂ ਨੂੰ ਬੁਲੰਦ ਕੀਤਾ। ਕੇਂਦਰ ਸਰਕਾਰ ਨੇ ਭਾਰੀ ਗਿਣਤੀ ਵਿੱਚ ਪੁਲਿਸ ਨੂੰ ਤੈਨਾਤ ਕਰਕੇ ਅਤੇ ਜਗ੍ਹਾ-ਜਗ੍ਹਾ ‘ਤੇ ਬੈਰੀਅਰ ਲਗਾ ਕੇ ਰੈਲੀ ਨੂੰ ਅਸਫਲ ਕਰਨ ਦੀ ਬਹੁਤ ਕੋਸ਼ਿਸ਼ ਕੀਤੀ, ਪ੍ਰੰਤੂ ਮਜ਼ਦੂਰਾਂ ਨੇ ਬੜੀ ਹੀ ਦ੍ਰਿੜਤਾ ਨਾਲ ਉਸ ਨੂੰ ਕਾਮਯਾਬ ਕੀਤਾ।

ਅਨੇਕਾਂ ਉਦਯੋਗਿਕ ਖੇਤਰਾਂ ਵਿੱਚ ਮਜ਼ਦੂਰਾਂ ਨੇ ਵਿਰੋਧ ਰੈਲੀਆਂ ਕੱਢੀਆਂ, ਕਈ ਥਾਵਾਂ ‘ਤੇ ਟ੍ਰੇਡ ਯੂਨੀਅਨ ਵਰਕਰਾਂ ਅਤੇ ਹੜਤਾਲ਼ੀ ਮਜ਼ਦੂਰਾਂ ਨੂੰ ਪੁਲਿਸ ਨੇ ਗ੍ਰਿਖ਼ਤਾਰ ਕਰ ਲਿਆ।

ਦਿੱਲੀ, ਗਾਜ਼ੀਆਬਾਦ ਅਤੇ ਗੌਤਮਬੁੱਧ ਨਗਰ ਵਿੱਚ ਪੁਲਿਸ ਦੇ ਭਾਰੀ ਦਮਨ ਦੇ ਬਾਵਜੂਦ ਮਜ਼ਦੂਰਾਂ ਨੇ ਵੱਧ-ਚੜ੍ਹਕੇ ਹੜਤਾਲ਼ ਵਿੱਚ ਹਿੱਸਾ ਲਿਆ। ਗੌਰਤਲਵ ਹੈ ਕਿ ਉਤਰ ਪ੍ਰਦੇਸ਼ ਸਰਕਾਰ ਨੇ ਮਜ਼ਦੂਰਾਂ ਦੀ ਹੜਤਾਲ਼ ਨੂੰ ਫੇਲ੍ਹ ਕਰਨ ਦੇ ਲਈ ਐਸਮਾ ਤੱਕ ਲਗਾ ਦਿੱਤਾ ਸੀ। ਪ੍ਰੰਤੂ, ਮਜ਼ਦੂਰਾਂ ਦੇ ਫੌਲਾਦੀ ਇਰਾਦਿਆਂ ਦੇ ਸਾਹਮਣੇ ਐਸਮਾ ਵੀ ਕੰਮ ਨਹੀਂ ਆਇਆ। ਸ਼ੁਰੂਆਤੀ ਰਿਪੋਰਟਾਂ ਦੇ ਅਨੁਸਾਰ ਇਨ੍ਹਾਂ ਉਦਯੋਗਿਕ ਖੇਤਰਾਂ ਵਿੱਚ ਲੱਗਭਗ 4 ਲੱਖ ਮਜ਼ਦੂਰ ਹੜਤਾਲ਼ ‘ਤੇ ਰਹੇ। ਭਿੰਨ-ਭਿੰਨ ਇਲਾਕਿਆਂ ਵਿੱਚ ਕੱਢੇ ਗਏ ਜਲੂਸਾਂ ਵਿੱਚ 6000 ਤੋਂ ਵੀ ਜ਼ਿਆਦਾ ਮਜ਼ਦੂਰਾਂ ਨੇ ਹਿੱਸਾ ਲਿਆ। ਉਤਰੀ ਦਿੱਲੀ ਦੇ ਵਜ਼ੀਰਪੁਰ ਉਦਯੋਗਿਕ ਇਲਾਕੇ ਵਿੱਚ ਮਜ਼ਦੂਰਾਂ ਨੇ ਪਿਕਟਿੰਗ ਕੀਤੀ, ਜਿਸਤੋਂ ਬਾਦ 400 ਮਜ਼ਦੂਰਾਂ ਦਾ ਜਲੂਸ ਚੱਲਿਆ, ਜੋ ਬਾਦ ਵਿੱਚ 1500 ਤੱਕ ਦਾ ਬਣ ਗਿਆ।

ਰਾਜਸਥਾਨੀ ਉਦਯੋਗ ਨਗਰ ਦੀਆਂ 80-90 ਫੀਸਦੀ ਫੈਕਟਰੀਆਂ ਬੰਦ ਰਹੀਆਂ ਅਤੇ 17,000 ਤੋਂ 18,000 ਤੱਕ ਮਜ਼ਦੂਰ ਹੜਤਾਲ਼ ‘ਤੇ ਰਹੇ।

ਬਾਦਲੀ ਇੰਡਸਟਰੀਅਲ ਏਰੀਆ ਵਿੱਚ, ਇੰਡਸਟਰੀਅਲ ਏਰੀਆ ਦੇ ਸਾਰੇ ਸੱਤਾਂ ਗੇਟਾਂ ‘ਤੇ ਪਿਕਟਿੰਗ ਕੀਤੀ ਗਈ। ਬਾਦ ਵਿੱਚ ਇੰਡਸਟਰੀਅਲ ਏਰੀਆ ਵਿੱਚ 500 ਮਜ਼ਦੂਰਾਂ ਨੇ ਜਲੂਸ ਕੱਢਿਆ 15 ਮਿੰਟ ਤੱਕ ਮੇਨ ਰੋਡ ਜਾਮ ਰੱਖਿਆ। ਹੜਤਾਲ਼ ਨਾਲ ਪੂਰਾ ਇੰਡਸਟਰੀਅਲ ਏਰੀਆ ਪ੍ਰਭਾਵਤ ਰਿਹਾ। ਬਵਾਨਾ ਉਦਯੋਗਿਕ ਇਲਾਕੇ ਵਿੱਚ 400 ਮਜ਼ਦੂਰਾਂ ਨੇ ਜਲੂਸ ਕੱਢਿਆ। ਇਸ ਤੋਂ ਇਲਾਵਾ ਬਵਾਨਾ ਦੀ ਗੈਸ ਏਜੰਸੀ ਤੋਂ 100 ਲੋਕਾਂ ਦਾ ਇੱਕ ਹੋਰ ਜਲੂਸ ਵੀ ਕੱਢਿਆ ਗਿਆ। ਨਰੇਲਾ ਦੇ ਲਾਲ ਚੌਕ ਤੋਂ 50 ਲੋਕਾਂ ਦਾ ਜਲੂਸ ਨਿਕਲਿਆ। ਪੂਰਬੀ ਦਿੱਲੀ ਦੇ ਝਿਲਮਿਲ ਇੰਡਸਟਰੀਅਲ ਏਰੀਆ ਵਿੱਚ ਸੈਂਕੜੇ ਮਜ਼ਦੂਰਾਂ ਨੇ ਪਿਕਟਿੰਗ ਕੀਤੀ ਅਤੇ ਜਲੂਸ ਕੱਢਿਆ। ਵੱਡੀ ਗ਼ਿਣਤੀ ਵਿੱਚ ਕਾਰਖ਼ਾਨੇ ਬੰਦ ਰਹੇ।

ਸੈਂਟਰਲ ਵੇਅਰ ਹਾਊਸਿੰਗ ਕਾਰਪੋਰੇਸ਼ਨ, ਪਟਪੜਗੰਜ ਅਤੇ ਗ਼ਾਜੀਪੁਰ ਵਿੱਚ ਮੁਕੰਮਲ ਹੜਤਾਲ਼ ਰਹੀ; ਲੱਗਭਗ 600 ਮਜ਼ਦੂਰਾਂ ਨੇ ਹੜਤਾਲ਼ ਵਿੱਚ ਹਿੱਸਾ ਲਿਆ। ਗੇਟ ‘ਤੇ ਮਜ਼ਦੂਰਾਂ ਨੇ ਪਿਕਟਿੰਗ ਕੀਤੀ।

ਪਟਪੜਗੰਜ ਇੰਡਸਟਰੀਅਲ ਏਰੀਆ ਵਿੱਚ ਯਮੁਨਾ ਪਾਰ ਸੰਯੁਕਤ ਟ੍ਰੇਡ ਯੂਨੀਅਨ ਸੰਘਰਸ਼ ਸਮਿਤੀ ਦੇ ਬੈਨਰ ਹੇਠਾਂ ਸੈਂਕੜੇ ਹੀ ਮਜ਼ਦੂਰਾਂ ਨੇ ਪਿਕਟਿੰਗ ਕੀਤੀ। ਪੂਰੇ ਇੰਡਸਟਰੀਅਲ ਏਰੀਆ ਵਿੱਚ ਮਜ਼ਦੂਰਾਂ ਨੇ ਜਲੂਸ ਕੱਢਿਆ। ਇੱਥੇ 20,000 ਮਜ਼ਦੂਰ ਹੜਤਾਲ਼ ‘ਤੇ ਰਹੇ।

ਦੱਖਣੀ ਦਿੱਲੀ ਦੇ ਓਖਲਾ ਉਦਯੋਗਿਕ ਇਲਾਕੇ ਵਿੱਚ ਜੁਝਾਰੂ ਜਲੂਸ ਕੱਢਿਆ ਗਿਆ ਅਤੇ ਥਾਂ-ਥਾਂ ‘ਤੇ ਮਜ਼ਦੂਰਾਂ ਦੀਆਂ ਨੁੱਕੜ ਸਭਾਵਾਂ ਕੀਤੀਆਂ ਗਈਆਂ। ਫੇਜ਼-ਇੱਕ ਤੇਹਖੰਡ ਮੋੜ ‘ਤੇ ਹੜਤਾਲ਼ੀ ਮਜ਼ਦੂਰਾਂ ਨੇ ਪਿਕਟਿੰਗ ਕੀਤੀ ਪੂਰੇ ਫੇਜ-ਇੱਕ ਵਿੱਚ ਜਲੂਸ ਘੁਮਾਇਆ ਗਿਆ, ਜੋ ਬਾਦ ਵਿੱਚ ਤੇਹਖੰਡ ਦੇ ਫੇਜ-ਦੋ ਦੇ ਪਾਵਰ ਹਾਊਸ ਦੇ ਨੇੜੇ ਇੱਕ ਸਭਾ ਵਿੱਚ ਬਦਲ ਕੇ ਸੰਪੰਨ ਹੋਇਆ। ਲੱਗਭਗ 15,000 ਮਜ਼ਦੂਰ ਹੜਤਾਲ ‘ਤੇ ਰਹੇ। ਜਲੂਸ ਭਾਰੀ ਪੁਲਿਸ ਨੂੰ ਚੁਣੌਤੀ ਦਿੰਦੇ ਹੋਏ ਕੱਢਿਆ ਗਿਆ। ਦੱਖਣੀ-ਪੱਛਮੀ ਦਿੱਲੀ ਦੇ ਮਾਇਆਪੁਰੀ ਇੰਡਸਟਰੀਅਲ ਏਰੀਆ ਵਿੱਚ ਫੇਜ-ਇੱਕ ਅਤੇ ਫੇਜ-ਦੋ ਵਿੱਚ ਮਜ਼ਦੂਰਾਂ ਨੇ ਜਲੂਸ ਕੱਢਿਆ। ਐਮਲ ਫ਼ਰਮਾ, ਨਰਾਇਣਾ ਇੰਡਸਟਰੀਅਲ ਇਲਾਕੇ ਵਿੱਚ ਹੜਤਾਲ਼ ਸੰਪੂਰਣ ਰਹੀ। 1000 ਮਜ਼ਦੂਰਾਂ ਨੇ ਹੜਤਾਲ਼ ਵਿੱਚ ਹਿੱਸਾ ਲਿਆ। ਰੂਚੀ ਵਿਹਾਰ ਵਿੱਚ ਹੜਤਾਲ਼ ਦੀਆਂ ਮੰਗਾਂ ਦੇ ਹੱਕ ਵਿੱਚ 70 ਲੋਕਾਂ ਨੇ ਪ੍ਰਦਰਸ਼ਨ ਕੀਤਾ। ਉਤਰ ਪੱਛਮੀ ਦਿੱਲੀ ਦੇ ਮੰਗੋਲਪੁਰੀ ਫੇਜ-ਇੱਕ ਵਿੱਚ ਮਜ਼ਦੂਰਾਂ ਨੇ ਪਿਕਟਿੰਗ ਕੀਤੀ ਅਤੇ ਮੀਟਿੰਗ ਕੀਤੀ। ਮੰਗੋਲਪੁਰੀ ਫੇਸ-ਇੱਕ ਵਿੱਚ ਜਲੂਸ ਕੱਢਿਆ ਗਿਆ। ਮੰਗੋਲਪੁਰੀ ਫੇਸ-ਇੱਕ ਅਤੇ ਫੇਸ-ਦੋ ਅਤੇ ਉਦਯੋਗ ਨਗਰ ਨਾਂਗਲੋਈ ਵਿੱਚ ਵੱਡੀ ਗ਼ਿਣਤੀ ਵਿੱਚ ਮਜ਼ਦੂਰ ਹੜਤਾਲ਼ ਵਿੱਚ ਸ਼ਾਮਲ ਹੋਏ।

ਕਰੋਲ ਬਾਗ਼ ਵਿੱਚ ਦੇਵਨਗਰ ਲੇਬਰ ਚੌਕ ਅਤੇ ਬਾਪਾ ਨਗਰ ਵਿੱਚ ਦੋ ਸਭਾਵਾਂ ਹੋਈਆਂ, ਜਿਨ੍ਹਾਂ ਵਿੱਚ 350 ਅਤੇ 200 ਮਜ਼ਦੂਰਾਂ ਨੇ ਹਿੱਸਾ ਲਿਆ ਅਤੇ ਹੜਤਾਲ਼ ‘ਤੇ ਰਹਿਣ ਦਾ ਫੈਸਲਾ ਕੀਤਾ।

ਗ਼ਾਜੀਆਬਾਦ ਦੇ ਸੀ.ਐਲ. ਪਲਾਂਟ ਵਿੱਚ ਠੇਕਾ ਮਜ਼ਦੂਰਾਂ ਸਮੇਤ 100 ਫੀਸਦੀ ਮਜ਼ਦੂਰ ਹੜਤਾਲ਼ ‘ਤੇ ਰਹੇ।

ਸ਼ਾਹਿਬਾਬਾਦ ਉਦਯੋਗਿਕ ਇਲਾਕੇ ਵਿੱਚ ਥਾਂ-ਥਾਂ ‘ਤੇ ਕਈ ਸੈਂਕੜੇ ਹੜਤਾਲ਼ੀ ਮਜ਼ਦੂਰਾਂ ਨੇ ਜਲੂਸ ਕੱਢੇ ਅਤੇ ਮੀਟਿੇੰਗਾਂ ਕੀਤੀਆਂ। ਕਾਫੀ ਵੱਡੀ ਮਾਤਰਾ ਵਿੱਚ ਫ਼ੈਕਟਰੀਆ ਬੰਦ ਰਹੀਆਂ।

ਅਨੰਦ ਵਿਹਾਰ ਇੰਡਸਟਰੀਅਲ ਅਸਟੇਟ, ਮੋਹਨ ਨਗਰ ਵਿੱਚ ਸੈਂਕੜੇ ਮਜ਼ਦੂਰਾਂ ਨੇ ਜਲੂਸ ਕੱਢਿਆ।

ਮੇਰਠ ਰੋਡ ‘ਤੇ ਈ.ਐਸ.ਆਈ ਤੋਂ ਡੀ.ਪੀ.ਐਸ. ਚੌਕ ਤੱਕ ਮਜ਼ਦੂਰਾਂ ਨੇ ਜਲੂਸ ਕੱਢਿਆ।

ਯੂ.ਪੀ.ਐਮ.ਐਸ.ਆਰ.ਏ. ਦੇ ਸੈਂਕੜੇ ਕਰਮਚਾਰੀਆਂ ਨੇ ਹੜਤਾਲ਼ ਕਰਕੇ ਪੁਰਾਣੇ ਬੱਸ ਅੱਡੇ ਤੱਕ ਜਲੂਸ ਕੱਢਿਆ।

ਮਦਰ ਡਾਇਰੀ ਵਿੱਚ ਮਜ਼ਦੂਰਾਂ ਨੇ ਕਾਲੀਆਂ ਪੱਟੀਆਂ ਬੰਨ੍ਹ ਕੇ ਗੇਟ ਮੀਟਿੰਗ ਕੀਤੀ।

ਬੈਂਕ ਕਰਮਚਾਰੀਆਂ ਨੇ ਹੜਤਾਲ਼ ਕਰਕੇ ਬੈਂਕਾਂ ਦੀਆਂ ਕਈ ਮੁੱਖ ਸ਼ਾਖਾਵਾਂ ਦੇ ਸਾਹਮਣੇ ਧਰਨੇ ਦਿੱਤੇ। ਐਲ.ਆਈ.ਸੀ. ਦੇ ਕਰਮਚਾਰੀਆਂ ਨੇ ਵੀ ਆਪਣੇ ਦਫ਼ਤਰਾਂ ਸਾਹਮਣੇ ਧਰਨਾ ਦਿੱਤਾ। ਬੀ.ਐਸ.ਐਨ.ਐਲ. ਦੇ ਕਰਮਚਾਰੀਆਂ ਨੇ ਹੜਤਾਲ਼ ਕਰਕੇ ਆਪਣੇ ਦਫ਼ਤਰਾਂ ਸਾਹਮਣੇ ਧਰਨੇ ਦਿੱਤੇ। ਬਿਜਲੀ ਕਰਮਚਾਰੀਆਂ ਨੇ ਆਪਣੇ ਕੰਮ ਬੰਦ ਕਰਕੇ ਆਪਣੇ-ਆਪਣੇ ਦਫ਼ਤਰਾਂ ‘ਤੇ ਧਰਨਾ ਦਿੱਤਾ।

ਸਾਹਿਬਾਬਾਦ, ਮੋਹਣ ਨਗਰ,ਫ਼ਨਬਸਪ; ਅਨੰਦ ਵਿਹਾਰ ਇੰਡਸਟਰੀਅਲ ਅਸਟੇਟ, ਜੀ.ਟੀ.ਰੋਡ, ਬੁਲੰਦ ਸ਼ਹਿਰ ਰੋਡ ਅਤੇ ਡਾਸਨਾ ਦੇ ਉਦਯੋਗਿਕ ਇਲਾਕਿਆਂ ਵਿੱਚ ਮਜ਼ਦੂਰ ਹੜਤਾਲ਼ ‘ਤੇ ਰਹੇ। ਗ਼ਾਜੀਆਬਾਦ ਦੇ ਵਿਭਿੰਨ ਉੁਦਯੋਗਿਕ ਇਲਾਕਿਆਂ ਵਿੱਚ ਕਰੀਬ ਇੱਕ ਲੱਖ ਮਜ਼ਦੂਰ ਹੜਤਾਲ਼ ‘ਤੇ ਰਹੇ।

ਗੌਤਮਬੁੱਧ ਨਗਰ ਦੇ ਅਨੇਕਾਂ ਉਦਯੋਗਿਕ ਇਲਾਕਿਆਂ ਵਿੱਚ ਕਈ ਸੈਂਕੜੈ ਮਜ਼ਦੂਰਾਂ ਨੇ ਹੜਤਾਲ਼ ਕੀਤੀ ਅਤੇ ਜਲੂਸ ਕੱਢੇ। ਨੋਇਡਾ ਅਤੇ ਗ੍ਰੇਟਰ ਨੋਇਡਾ ਦੇ ਉਦਯੋਗਿਕ ਇਲਾਕਿਆਂ ਵਿੱਚ ਕਰੀਬ ਇੱਕ ਲੱਖ ਮਜ਼ਦੂਰ ਹੜਤਾਲ਼ ‘ਤੇ ਰਹੇ।

ਕਾਨਕੋਰ, ਤੁਗਲਕਾਬਾਦ ਅਤੇ ਦਾਦਰੀ ਵਿੱਚ ਹੜਤਾਲ਼ ਮੁਕੰਮਲ ਰਹੀ। ਮਜ਼ਦੂਰਾਂ ਨੇ ਗੇਟ ‘ਤੇ ਦਿਨਭਰ ਮੋਰਚਾ ਲਗਾ ਕੇ ਰੱਖਿਆ।

ਦਿੱਲੀ ਜਲ ਬੋਰਡ ਦੇ ਮੁੱਖ ਦਫ਼ਤਰ ਵਰੂਣਾਲਿਯਾ ਭਵਨ, ਝੰਡੇਵਾਲਾਨ ‘ਚ ਕਰਮਚਾਰੀਆਂ ਨੇ ਕੇਂਦਰ ਅਤੇ ਦਿੱਲੀ ਸਰਕਾਰ ਦੀਆਂ ਮਜ਼ਦੂਰ-ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤੇ।

ਦਿੱਲੀ ਦੇ 15 ਹਸਪਤਾਲਾਂ ਵਿੱਚ ਸਿਹਤ ਕਰਮਚਾਰੀਆਂ ਨੇ 12 ਥਾਵਾਂ ‘ਤੇ ਪਿਕਟਿੰਗ ਕਰਕੇ ਹੜਤਾਲ਼ ਨੂੰ ਕਾਮਗ਼ਾਬ ਕੀਤਾ। ਹਜ਼ਾਰਾਂ ਸੇਲਜ ਅਤੇ ਮੈਡੀਕਲ ਦੇ ਪ੍ਰਤੀਨਿਧੀਆਂ ਨੇ ਹੜਤਾਲ਼ ਵਿੱਚ ਹਿੱਸਾ ਲਿਆ।

ਦਿੱਲੀ ਪ੍ਰਦੇਸ਼ ਰੇਹੜੀ-ਪਟੜੀ ਅਤੇ ਹਾਕਰਜ ਯੂਨੀਅਨ ਦੇ ਦਿੱਲੀ ਸੈਕਟਰੀਏਟ ‘ਤੇ ਪ੍ਰਦਰਸ਼ਨ ਨੂੰ ਪੁਲਿਸ ਨੇ ਬਲ ਪ੍ਰਯੋਗ ਕਰਕੇ ਰੋਕ ਦਿੱਤਾ। ਇਸਦੇ ਬਾਵਜੂਦ, ਉਸੇ ਥਾਂ ‘ਤੇ ਇਕੱਠੇ ਹੋ ਕੇ ਨਾਅਰੇ ਲਗਾਏ ਅਤੇ ਦਿੱਲੀ ਸਰਕਾਰ ਦੇ ਸ਼ਹਿਰੀ ਵਿਕਾਸ ਮੰਤਰੀ ਨੂੰ ਯਾਦਪੱਤਰ ਦਿੱਤਾ।

ਏਅਰ-ਪੋਰਟ ਇੰਪਲਾਈਜ਼ ਯੂਨੀਅਨ ਫ਼ਲਾਈਟ ਕਿਚਨ ਦੇ ਕਰਮਚਾਰੀਆਂ ਨੇ ਵੱਡੀ ਗ਼ਿਣਤੀ ਵਿੱਚ ਹੜਤਾਲ਼ ਵਿੱਚ ਹਿੱਸਾ ਲਿਆ।

ਵੱਖੋ-ਵੱਖ ਉਦਯੋਗਿਕ ਇਲਾਕਿਆਂ ਤੋਂ ਇਲਾਵਾ, ਮਜ਼ਦੂਰ ਬਸਤੀਆਂ ਵਿੱਚ ਮਜ਼ਦੂਰਾਂ ਨੇ ਜਲੂਸ ਕੱਢੇ ਅਤੇ ਕਈ ਥਾਵਾਂ ‘ਤੇ ਸੜਕਾਂ ਵੀ ਜਾਮ ਕੀਤੀਆਂ।

close

Share and Enjoy !

Shares

Leave a Reply

Your email address will not be published.