ਹਿੰਦੂ ਰਾਓ ਹਸਪਤਾਲ ਦੇ ਡਾਕਟਰਾਂ ਅਤੇ ਨਰਸਾਂ ਨੇ ਆਪਣੀਆਂ ਤਨਖਾਹਾਂ ਨਾ ਦਿੱਤੇ ਜਾਣ ਦੇ ਖ਼ਿਲਾਫ਼ ਅੰਦੋਲਨ ਕੀਤਾ

ਉੱਤਰੀ ਦਿੱਲੀ ਦੀ ਮਿਉਂਸਿਪਲ ਕਾਰਪੋਰੇਸ਼ਨ ਦੇ ਪ੍ਰਬੰਧ ਹੇਠ ਚਲਾਏ ਜਾ ਰਹੇ, ਹਿੰਦੂ ਰਾਓ ਹਸਪਤਾਲ ਦੇ ਡਾਕਟਰਾਂ ਅਤੇ ਨਰਸਾਂ ਵਲੋਂ, 10 ਅਕਤੂਬਰ 2020 ਨੂੰ ਹਸਪਤਾਲ ਦੇ ਮੁੱਖ ਗੇਟ ਉੱਤੇ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ। ਅੰਦੋਲਨਕਾਰੀ ਡਾਕਟਰਾਂ ਅਤੇ ਨਰਸਾਂ ਨੇ ਆਪਣੇ ਹੱਥਾਂ ਵਿੱਚ ਨਾਅਰੇ ਲਿੱਖੀਆਂ ਹੋਈਆਂ ਤਖਤੀਆਂ ਲੈ ਕੇ ਅਤੇ ਨਾਅਰੇ ਮਾਰਦੇ ਹੋਏ ਆਪਣੀਆਂ ਬਕਾਇਆ ਤਨਖਾਹਾਂ ਦਿੱਤੇ ਜਾਣ ਦੀ ਮੰਗ ਕੀਤੀ। ਉਨ੍ਹਾਂ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਕੋਈ ਵੀ ਤਨਖਾਹ ਨਹੀਂ ਦਿੱਤੀ ਗਈ ਹੈ। ਰੈਜ਼ੀਡੈਂਟ ਡਾਕਟਰਾਂ ਅਤੇ ਨਰਸਾਂ ਦੇ ਸੰਗਠਨ, ਹਸਪਤਾਲ ਦੇ ਅਧਿਕਾਰੀਆਂ ਨਾਲ ਅਤੇ ਮਿਉਂਸਿਪਲ ਕਾਰਪੋਰੇਸ਼ਨ ਦੇ ਅਧਿਕਾਰੀਆਂ ਨਾਲ ਪਹਿਲਾਂ ਕਈ ਬਾਰੀ ਇਹ ਮਸਲਾ ਉਠਾ ਚੁੱਕੇ ਹਨ। ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ ਆਫ ਹਿੰਦੂ ਰਾਓ ਹਸਪਤਾਲ ਅਤੇ ਨਰਸਾਂ ਦੀ ਐਸੋਸੀਏਸ਼ਨ ਨੇ ਸੰਕੇਤਿਕ ਵਿਖਾਵਿਆਂ ਤੋਂ ਬਾਅਦ 11 ਅਕਤੂਬਰ ਤੋਂ ਅਣਮਿੱਥੇ ਸਮੇਂ ਲਈ ਹੜਤਾਲ਼ ਕਰਨ ਦਾ ਐਲਾਨ ਕੀਤਾ ਹੈ।

ਹਿੰਦੂ ਰਾਓ ਹਸਪਤਾਲ, ਦਿੱਲੀ ਮਿਉਂਸੀਪੈਲਟੀ ਦਾ ਸਭ ਤੋਂ ਬੜਾ ਹਸਪਤਾਲ ਹੈ, ਜਿਸ ਵਿੱਚ 900 ਬਿਸਤਰੇ ਹਨ, ਅਤੇ ਜੂਨ ਮਹੀਨੇ ਦੇ ਅੱਧ ਤੋਂ ਲੈ ਕੇ ਇਹ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਲਈ ਸਮਰਪਤ ਕੀਤਾ ਗਿਆ ਹੈ। ਇੱਥੇ 343 ਬਿਸਤਰੇ ਕੇਵਲ ਕੋਵਿਡ-19 ਦੇ ਮਰੀਜ਼ਾਂ ਲਈ ਹਨ। ਇਥੋਂ ਦੇ ਕਈ ਡਾਕਟਰ ਅਤੇ ਨਰਸਾਂ ਨੂੰ ਕੋਵਿਡ-19 ਦੀ ਲਾਗ ਲੱਗ ਚੁੱਕੀ ਹੈ। ਪਰ ਫਿਰ ਵੀ, ਉਹ ਆਪਣੇ ਪ੍ਰਵਾਰਾਂ ਵਲੋਂ ਮਾਇਕ ਤੰਗੀਆਂ ਸਹਿਣ ਦੇ ਬਾਵਯੂਦ ਬਹਾਦਰੀ ਨਾਲ ਆਪਣਾ ਕੰਮ ਕਰ ਰਹੇ ਹਨ।

ਦਿੱਲੀ ਸਰਕਾਰ ਨੇ 10 ਅਕਤੂਬਰ ਤੋਂ ਲੈ ਕੇ ਹਿੰਦੂ ਰਾਓ ਹਸਪਤਾਲ ਦੇ ਸਾਰੇ ਕੋੋਵਿਡ-19 ਮਰੀਜ਼ਾਂ ਨੂੰ ਦਿੱਲੀ ਸਰਕਾਰ ਦੇ ਹਸਪਤਾਲਾਂ ਵਿੱਚ ਭੇਜ ਦੇਣ ਦੇ ਹੁਕਮ ਜਾਰੀ ਕਰ ਦਿੱਤੇ ਹਨ।

ਹਿੰਦੂ ਰਾਓ ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਨੇ, ਹੜਤਾਲ਼ ਦੇ ਕਾਰਨਾਂ ਬਾਰੇ ਸਮਝਾਉਣ ਲਈ ਇਹ ਸਵਾਲ ਉਠਾਇਆ ਹੈ ਕਿ “ਕੋਵਿਡ-19 ਦੇ ਖ਼ਿਲਾਫ਼ ਲੜਾਈ ਵਿੱਚ ਮੂਹਰਲੀਆਂ ਸਫਾਂ ਉੱਤੇ ਰਹਿ ਕੇ (ਲੜ ਰਹੇ) ਡਾਕਟਰਾਂ ਅਤੇ ਨਰਸਾਂ ਨੂੰ ਆਪਣੀ ਤਨਖਾਹ ਦੇ ਬੁਨਿਆਦੀ ਹੱਕ ਵਾਸਤੇ ਹੜਤਾਲ਼ ਕਿਉਂ ਕਰਨੀ ਪੈ ਰਹੀ ਹੈ?” ਉਸ ਨੇ ਦਾਅਵਾ ਕੀਤਾ ਕਿ ਦਿੱਲੀ ਕਾਰਪੋਰੇਸ਼ਨ ਨੂੰ ਹਰ ਮਹੀਨੇ ਸੈਂਕੜੇ ਕ੍ਰੋੜਾਂ ਰੁਪਏ ਟੈਕਸ ਦੀ ਆਮਦਨੀ ਆ ਰਹੀ ਹੈ। ਡਾਕਟਰਾਂ ਅਤੇ ਨਰਸਾਂ ਦੀਆਂ ਬਕਾਇਆ ਤਨਖਾਹਾਂ ਦਾ ਭੁਗਤਾਨ ਕਰਨ ਲਈ 13 ਕ੍ਰੋੜ ਰੁਪਏ ਕਾਫੀ ਹਨ, ਪਰ ਕਾਰਪੋਰੇਸ਼ਨ ਇਹ ਦੇਣ ਤੋਂ ਇਨਕਾਰ ਕਰ ਰਹੀ ਹੈ।

ਉੱਤਰੀ ਦਿੱਲੀ ਦੀ ਮਿਉਂਸਿਪਲ ਕਾਰਪੋਰੇਸ਼ਨ “ਫੰਡਾਂ ਦੀ ਤੰਗੀ” ਹੋਣ ਕਰਕੇ ਡਾਕਟਰਾਂ ਅਤੇ ਨਰਸਾਂ ਦੀਆਂ ਤਨਖਾਹਾਂ ਭੁਗਤਾਉਣ ਲਈ ਆਪਣੀ ਮਜਬੂਰੀ ਦਾ ਦਾਅਵਾ ਕਰ ਰਹੀ ਹੈ। ਦਿੱਲੀ ਦੇ ਮੇਅਰ ਨੇ ਦਿੱਲੀ ਸਰਕਾਰ ਉਤੇ ਉਨ੍ਹਾਂ ਦੇ 1600 ਕ੍ਰੋੜ ਰੁਪਏ ਦੇ ਬਕਾਇਆ ਨਾ ਦੇਣ ਦਾ ਇਲਜ਼ਾਮ ਲਾਇਆ ਹੈ। ਦੂਸਰੇ ਪਾਸੇ, ਦਿੱਲੀ ਸਰਕਾਰ ਨੇ ਭਾਜਪਾ (ਜੋ ਇਸ ਵੇਲੇ ਉੱਤਰੀ ਦਿੱਲੀ ਦੀ ਮਿਉਂਸਿਪਲ ਕਾਰਪੋਰੇਸ਼ਨ ਚਲਾ ਰਹੀ ਹੈ) ਉੱਤੇ “ਫੰਡਾਂ ਦੀ ਦੁਰਵਰਤੋਂ” ਕਰਨ ਦਾ ਇਲਜ਼ਾਮ ਲਾਇਆ ਹੈ ਅਤੇ ਕਿਹਾ ਹੈ ਕਿ ਜੇਕਰ ਕਾਰਪੋਰੇਸ਼ਨ ਡਾਕਟਰਾਂ ਅਤੇ ਨਰਸਾਂ ਦੀ ਤਨਖਾਹ ਨਹੀਂ ਦੇ ਸਕਦੀ ਤਾਂ ਉਹ ਆਪਣੇ ਸਾਰੇ ਹਸਪਤਾਲ ਦਿੱਲੀ ਸਰਕਾਰ ਨੂੰ ਦੇ ਦੇਵੇ।

ਇਸ ਆਹਮੋ-ਸਾਹਮਣੀ ਗੋਲਾਬਾਰੀ ਵਿਚ ਡਾਕਟਰਾਂ ਅਤੇ ਨਰਸਾਂ ਦਾ ਘਾਣ ਹੋ ਰਿਹਾ ਹੈ।

close

Share and Enjoy !

Shares

Leave a Reply

Your email address will not be published. Required fields are marked *