“ਸਭ ਲਈ ਸਿੱਖਿਆ ਕਿਉਂ ਨਹੀਂ ਇੱਕ ਬਰਾਬਰ?” ਵਿਸ਼ੇ ‘ਤੇ ਵੈਬ ਮੀਟਿੰਗ

ਮਜ਼ਦੂਰ ਏਕਤਾ ਕਮੇਟੀ ਨੇ “ਸਭ ਲਈ ਸਿੱਖਿਆ ਕਿਉਂ ਨਹੀਂ ਇੱਕ ਬਰਾਬਰ?” ਵਿਸ਼ੇ ‘ਤੇ ਇੱਕ ਵਿਚਾਰ ਵਟਾਂਦਰਾ ਵੈਬੀਨਾਰ ਦਾ ਆਯੋਜਨ ਕੀਤਾ। ਇਸ ਵੈਬੀਨਾਰ ਸਭਾ ਦੀ ਪ੍ਰਧਾਨਗੀ ਬਿਰਜ਼ੂ ਨਾਇਕ ਨੇ ਕੀਤੀ ਅਤੇ ਸੰਤੋਸ਼ ਕੁਮਾਰ ਨੇ ਇਸ ਵਿਸ਼ੇ ‘ਤੇ ਪ੍ਰਸਤੁਤੀ (ਤਕਰੀਰ) ਪੇਸ਼ ਕੀਤੀ। ਦੇਸ਼ ਭਰ ਦੇ ਵੱਖੋ-ਵੱਖ ਹਿੱਸਿਆਂ ਤੋਂ ਲੋਕਾਂ ਨੇ ਇਸ ਸਭਾ ਵਿੱਚ ਹਿੱਸਾ ਲਿਆ।

ਇਸ ਤਕਰੀਰ ਵਿੱਚ ਸਾਡੇ ਸਮਾਜ ਵਿੱਚ ਸਾਰਿਆਂ ਦੇ ਲਈ ਇੱਕੋ-ਬਰਾਬਰ ਗੁਣਵੱਤਾ ਵਾਲੀ ਸਿੱਖਿਆ ਕਿਉਂ ਨਹੀਂ ਮੁਹੱਈਆ ਕੀਤੀ ਗਈ ਹੈ – ਇਸ ਮਹੱਤਵਪੂਰਣ ਵਿਸ਼ੇ ‘ਤੇ ਗੱਲ ਕੀਤੀ ਗਈ। ਸੰਤੋਸ਼ ਕੁਮਾਰ ਨੇ ਦਲੀਲ ਨਾਲ ਸਮਝਾਇਆ ਕਿ ਸਾਡੇ ਦੇਸ਼ ਦੇ ਸਕੂਲਾਂ ਦੀ ਸ਼੍ਰੇਣੀਬੱਧ ਵਿਵਸਥਾ ਨੇ ਊਚ-ਨੀਚ ਦੀ ਰੀਤ ਨੂੰ ਜਾਤ ਅਤੇ ਵਰਗ ਦੇ ਅਧਾਰ ‘ਤੇ ਭੇਦਭਾਵ ਨੂੰ ਜਾਰੀ ਰੱਖਿਆ ਹੈ।

ਵੈਬੀਨਾਰ ਸਭਾ ਵਿੱਚ ਹਿੱਸਾ ਲੈ ਰਹੇ ਸਾਰੇ ਲੋਕਾਂ ਨੇ ਮੰਨਿਆਂ ਕਿ ਇਸ ਵਿਸ਼ੇ ਨੂੰ ਉਠਾਉਣਾ ਸਮੇਂ ਦੀ ਮੰਗ ਹੈ। ਇਹ ਸਾਡੇ ਸਮਾਜ ਦੇ ਜ਼ਿਆਦਾਤਰ ਲੋਕਾਂ ਲਈ ਚਿੰਤਾ ਦਾ ਵਿਸ਼ਾ ਹੈ ਕਿ ਕੀ ਉਹਨਾਂ ਦੇ ਬੱਚੇ ਚੰਗੀ ਸਿੱਖਿਆ ਲੈ ਸਕਣਗੇ ਅਤੇ ਇੱਕ ਉੱਜਲ ਭਵਿੱਖ ਦੀ ਉਮੀਦ ਕਰ ਸਕਦੇ ਹਨ? ਪੇਸ਼ਕਾਰੀ ਤੋਂ ਬਾਦ ਕਈ ਹਿੱਸਾ ਲੈਣ ਵਾਲਿਆਂ ਨੇ ਆਪਣੀ ਗੱਲ ਰੱਖੀ। ਆਪਣੇ ਇਹਨਾਂ ਦਖ਼ਲਾਂ ਵਿੱਚ ਉਨ੍ਹਾਂ ਨੇ ਹੇਠ ਲਿਖੇ ਨੁਕਤਿਆਂ ਨੂੰ ਸਾਹਮਣੇ ਲਿਆਂਦਾ:

ਪਿਛਲੇ ਕਈ ਦਹਾਕਿਆਂ ਤੋਂ ਸਰਕਾਰ ਸਿੱਖਿਆ ਨੀਤੀ ਬਨਾਉਣ ਦੇ ਲਈ ਸਮਿਤੀਆਂ ਬਣਾਉਂਦੀ ਆਈ ਹੈ। ਲੇਕਿਨ ਇਸਦੇ ਬਾਵਜੂਦ ਜ਼ਮੀਨੀ ਅਸਲੀਅਤ ਵਿੱਚ ਕੋਈ ਤਬਦੀਲੀ ਨਹੀਂ ਆਈ ਹੈ। ਇਸ ਤੋਂ ਸਵਾਲ ਉੱਠਦਾ ਹੈ ਕਿ “ਸਭ ਲਈ ਸਿੱਖਿਆ ਕਿਉਂ ਨਹੀਂ ਇੱਕ ਬਰਾਬਰ?”

ਸਾਡੇ ਦੇਸ਼ ਦੇ ਹਾਕਮ ਨਹੀਂ ਮੰਨਦੇ ਹਨ ਕਿ ਸਿੱਖਿਆ ਇੱਕ ਬੁਨਿਆਦੀ ਅਧਿਕਾਰ ਹੈ। ਜੇ ਉਹ ਇਸਨੂੰ ਬੁਨਿਆਦੀ ਅਧਿਕਾਰ ਮੰਨਦੇ ਤਾਂ ਇੱਕ ਸਫ਼ਾਈ ਮਜ਼ਦੂਰ ਦਾ ਬੱਚਾ, ਲੜਕਾ ਜਾਂ ਲੜਕੀ, ਕਿਸੇ ਡਾਕਟਰ ਜਾਂ ਵਕੀਲ ਦਾ ਬੱਚਾ, ਲੜਕਾ ਜਾਂ ਲੜਕੀ, ਦੋਹਾਂ ਨੂੰ ਹੀ ਬਰਾਬਰ ਦਰਜ਼ੇ ਦੀ ਸਿੱਖਿਆ ਮਿਲਦੀ। ਜੇ ਸਾਰਿਆਂ ਦੇ ਲਈ ਚੰਗੀ ਸਿੱਖਿਆ ਅਧਿਕਾਰ ਬਤੌਰ ਦੇਣੀ ਹੈ, ਤਾਂ ਫਿਰ ਸਾਡੇ ਦੇਸ਼ ਵਿੱਚ ਇੱਕ ਬਰਾਬਰ (ਸਾਂਝੀ) ਸਕੂਲੀ ਵਿਵਸਥਾ ਦਾ ਹੋਣਾ ਜ਼ਰੂਰੀ ਹੈ।

ਚੰਗੀ ਸਿੱਖਿਆ ਦੇ ਲਈ ਸਿਿਖਅਤ ਅਧਿਆਪਕਾਂ ਦੀ ਲੋੜ ਹੈ, ਜਿਨ੍ਹਾਂ ਦੀਆਂ ਨੌਕਰੀਆਂ ਸੁਰੱਖਿਅਤ ਹੋਣ। ਤਾਂ ਹੀ ਕੋਈ ਅਧਿਆਪਕ ਚੰਗੀ ਸਿੱਖਿਆ ਦੇਣ ਦੇ ਲਈ ਦਿੱਲ ਅਤੇ ਦਿਮਾਗ ਲਗਾਏਗਾ। ਦੇਸ਼ ਭਰ ਵਿੱਚ ਬਹੁਤੇ ਸਕੂਲਾਂ ਵਿੱਚ ਅਧਿਆਪਕਾਂ ਦੀ ਭਾਰੀ ਕਮੀ ਹੈ। ਜ਼ਿਆਦਾਤਰ ਅਧਿਆਪਕਾਂ ਨੂੰ “ਗੈਸਟ ਟੀਚਰ” ਦੀਆਂ ਪੋਸਟਾਂ ‘ਤੇ ਰੱਖਿਆ ਜਾਂਦਾ ਹੈ, ਜਿਨ੍ਹਾਂ ਨੂੰ ਰੈਗੂਲਰ ਅਧਿਆਪਕਾਂ ਦੀ ਤੁਲਨਾ ਵਿੱਚ ਅੱਧੇ ਤੋਂ ਵੀ ਘੱਟ ਤਨਖ਼ਾਹ ਦਿੱਤੀ ਜਾਂਦੀ ਹੈ। ਤਮਾਮ ਸਰਕਾਰਾਂ ਸਿੱਖਿਅਤ ਅਧਿਆਪਕਾਂ ਦੀ ਭਰਤੀ ਨਹੀਂ ਕਰਦੀਆਂ, ਇਸ ਤੋਂ ਇਹੀ ਸਿੱਧ ਹੁੰਦਾ ਹੈ ਕਿ ਸਰਕਾਰਾਂ ਦੀ ਸਾਰੇ ਬੱਚਿਆਂ ਦੇ ਲਈ ਚੰਗੇ ਮਿਆਰ ਦੀ ਸਿੱਖਿਆ ਦੇਣ ਵਿੱਚ ਕੋਈ ਦਿਲਚਸਪੀ ਨਹੀਂ ਹੈ।

ਅਕਸਰ ਇਹ ਸੁਣਨ ਵਿੱਚ ਆਉਂਦਾ ਹੈ ਕਿ ਸਰਕਾਰ ਸਕੂਲਾਂ ਨੂੰ ਇਸ ਲਈ ਬੰਦ ਕਰ ਰਹੀ ਹੈ ਕਿ ਉਨ੍ਹਾਂ ਸਕੂਲਾਂ ਵਿੱਚ ਵਿਿਦਆਰਥੀਆਂ ਦੇ ਦਾਖ਼ਲੇ ਘੱਟ ਹੋ ਗਏ ਹਨ। ਜੇਕਰ ਅਸੀਂ ਵਿਦਿਆਰਥੀਆਂ ਦੇ ਘੱਟ ਦਾਖ਼ਲਿਆਂ ਦੇ ਕਾਰਨਾਂ ਨੂੰ ਦੇਖਾਂਗੇ ਤਾਂ ਪਤਾ ਲੱਗਦਾ ਹੈ ਕਿ ਇਸਦਾ ਮੁੱਖ ਕਾਰਨ ਸਕੂਲ ਦੀ ਖ਼ਸਤਾ ਹਾਲਤ ਅਤੇ ਸਹੂਲਤਾਂ ਦੀ ਕਮੀ ਹੈ। ਲੇਕਿਨ ਸਹੂਲਤਾਂ ਨੂੰ ਬੇਹਤਰ ਬਨਾਉਣ ਅਤੇ ਸਕੁਲ਼ਾਂ ਵਿੱਚ ਦਾਖ਼ਲਿਆਂ ਨੂੰ ਸੌਖਾ ਬਨਾਉਣ ਦੀ ਬਜਾਇ ਸਰਕਾਰ ਇਹਨਾਂ ਸਕੂਲਾਂ ਨੂੰ ਬੰਦ ਕਰ ਰਹੀ ਹੈ ਅਤੇ ਲੱਖਾਂ ਹਜ਼ਾਰਾਂ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਅਧਿਕਾਰ ਤੋਂ ਵੰਚਿਤ ਕਰ ਰਹੀ ਹੈ।

ਕੁੱਝ ਦੇਸ਼ਾਂ ਵਿੱਚ ਇੱਕ ਜਮਾਤ ਵਿੱਚ ਕੇਵਲ 15 ਬੱਚਿਆਂ ਨੂੰ ਪੜ੍ਹਾਇਆ ਜਾਂਦਾ ਹੈ, ਜਦ ਕਿ ਸਾਡੇ ਦੇਸ਼ ਵਿੱਚ ਇੱਕ ਜਮਾਤ ਵਿੱਚ 100 ਬੱਚਿਆਂ ਨੂੰ ਠੋਸ ਦਿੱਤਾਸਸਸ ਜਾਂਦਾ ਹੈ। ਕਈ ਅਜਿਹੇ ਸਕੂਲ ਹਨ, ਜਿੱਥੇ ਚਾਰ-ਚਾਰ ਅਧਿਆਪਕ ਇੱਕ ਹੀ ਕਮਰੇ ਵਿੱਚ ਚਾਰ ਜਮਾਤਾਂ ਦੇ ਵਿਿਦਆਰਥੀਆਂ ਨੂੰ ਇੱਕੋ ਵੇਲੇ ਪੜ੍ਹਾਉਣ ਲਈ ਮਜ਼ਬੂਰ ਹਨ। ਕਈ ਅਜਿਹੇ ਸਕੂਲ ਵੀ ਹਨ, ਜਿੱਥੇ ਇੱਕ ਹੀ ਅਧਿਆਪਕ ਸਕੂਲ ਦੀਆਂ ਸਾਰੀਆਂ ਜਮਾਤਾਂ ਦੇ ਵਿਿਦਆਰਥੀਆਂ ਨੂੰ ਇੱਕੋ ਵੇਲੇ ਪੜ੍ਹਾਉਣ ਲਈ ਮਜ਼ਬੂਰ ਹਨ। ਅਜਿਹੀ ਹਾਲਤ ਵਿੱਚ ਕਿਸ ਤਰ੍ਹਾਂ ਨਾਲ ਵਿਿਦਆਰਥੀ ਸਕੂਲ ਵਿੱਚ ਦਾਖ਼ਲੇ ਲਈ ਪ੍ਰੇਰਿਤ ਹੋਣਗੇ?

ਸਕੂਲ ਵਿੱਚ ਦਾਖ਼ਲੇ ਦੇ ਸਮੇਂ ਬੱਚਿਆਂ ਨੂੰ ਆਪਣੇ ਪਰਿਵਾਰ, ਜਾਤ ਅਤੇ ਇਲਾਕੇ (ਪ੍ਰਦੇਸ਼) ਆਦਿ ਦੇ ਬਾਰੇ ਵਿੱਚ ਜਾਣਕਾਰੀ ਦੇਣ ਦੇ ਲਈ ਕਿਉਂ ਕਿਹਾ ਜਾਂਦਾ ਹੈ? ਇਹ ਪੂਰੀ ਵਿਵਸਥਾ ਲੋਕਾਂ ਦੇ ਵਿੱਚ ਵਟਵਾਰਾ ਅਤੇ ਵਿਤਕਰਾ ਪੈਦਾ ਕਰਨ ਦੇ ਲਈ ਬਣਾਈ ਗਈ ਹੈ, ਨਾ ਕਿ ਜਾਤ, ਧਰਮ ਅਤੇ ਹੋਰ ਵਖਰੇਵਿਆਂ ਤੋਂ ਉੱਪਰ ਉੱਠ ਕੇ ਚੰਗੀ ਗੁਣਵੱਤਾ ਵਾਲੀ ਸਿੱਖਿਆ ਦੇਣ ਦੇ ਲਈ।

ਇਸ ਵੈਬੀਨਾਰ ਵਿੱਚ ਸ਼ਾਮਲ ਇੱਕ ਪ੍ਰਤੀਨਿਧੀ ਨੇ ਦੱਸਿਆ ਕਿ ਹਾਕਮ ਵਰਗ ਦੇ ਰਾਜਨੇਤਾ ਇੱਕ ਪਾਸੇ ਸਰਕਾਰੀ ਸਕੂਲਾਂ ਵਿੱਚ ਚੰਗੀ ਸਿੱਖਿਆ ਦੇਣ ਦੀ ਗੱਲ ਕਰਦੇ ਹਨ ਅਤੇ ਦੂਸਰੇ ਪਾਸੇ ਖੁਦ ਆਪਣੇ ਨਿੱਜੀ ਸਕੂਲ ਚਲਾ ਕੇ ਮਿਹਨਤਕਸ਼ ਪਰਿਵਾਰਾਂ ਤੋਂ ਭਾਰੀ ਫ਼ੀਸਾਂ ਵਸੂਲਦੇ ਹਨ। ਇਸਦਾ ਮਤਲਬ ਇਹੀ ਹੈ ਕਿ ਉਹ ਇਸ ਗੱਲ ‘ਤੇ ਯਕੀਨ ਕਰਦੇ ਹਨ ਕਿ ਵੱਖ-ਵੱਖ ਤਬਕਿਆਂ ਦੇ ਲੋਕਾਂ ਲਈ ਵੱਖੋ-ਵੱਖਰੇ ਮਿਆਰ ਦੀ ਸਿੱਖਿਆ ਹੋਣੀ ਚਾਹੀਦੀ ਹੈ। ਸਾਨੂੰ ਸਾਰੇ ਬੱਚਿਆਂ ਲਈ ਬਰਾਬਰ ਦੀ ਸਿੱਖਿਆ ਵਿਵਸਥਾ ਦੇ ਲਈ ਸੰਘਰਸ਼ ਕਰਨਾ ਚਾਹੀਦਾ ਹੈ।

ਸਾਡੇ ਦੇਸ਼ ਦੇ ਹਾਕਮ ਦਿਖਾਵਾ ਕਰਦੇ ਹਨ ਕਿ ਉਹ ਸਾਰਿਆਂ ਦੇ ਲਈ ਚੰਗੀ ਸਿੱਖਿਆ ਮੁਹੱਈਆ ਕਰਾਉਣਾ ਚਾਹੁੰਦੇ ਹਨ। ਲੇਕਿਨ ਉਹ ਜਾਣਦੇ ਹਨ ਕਿ ਜੇਕਰ ਅਜਿਹਾ ਹੋਵੇ ਤਾਂ ਘੱਟ ਤਨਖ਼ਾਹ ‘ਤੇ ਕੌਣ ਉਨ੍ਹਾਂ ਦੀ ਚਾਕਰੀ ਕਰੇਗਾ? ਇਸ ਲਈ ਵੱਖ-ਵੱਖ ਮਿਆਰ ਦੀ ਸਿੱਖਿਆ ਜਾਰੀ ਰੱਖਣ ਦੀ ਹਾਕਮਾਂ ਦੀ ਇੱਕ ਸੋਚੀ-ਸਮਝੀ ਯੋਜਨਾ ਹੈ ਤਾਂ ਕਿ ਇਹ ਯਕੀਨੀ ਹੋ ਸਕੇ ਕਿ ਮਜ਼ਦੂਰਾਂ ਅਤੇ ਮਿਹਨਤਕਸ਼ਾਂ ਦੇ ਬੱਚੇ ਪਿੱਛੇ ਰਹਿ ਜਾਣ।

ਸਾਰਿਆਂ ਦੇ ਲਈ ਚੰਗੀ ਗੁਣਵੱਤਾ ਵਾਲੀ ਸਿੱਖਿਆ ਮੁਹੱਈਆ ਕਰਾਉਣ ਦਾ ਸਰਕਾਰ ਦਾ ਕੋਈ ਇਰਾਦਾ ਨਹੀਂ ਹੈ। ਸਾਡੇ ਦੇਸ਼ ਦੇ ਹਾਕਮ ਚਾਹੁੰਦੇ ਹਨ ਕਿ ਮਜ਼ਦੂਰ ਵਰਗ ਅਤੇ ਕਿਸਾਨਾਂ ਦੇ ਬੱਚੇ ਅਨਪੜ੍ਹ ਬਣੇ ਰਹਿਣ। ਉਹ ਨਹੀਂ ਚਾਹੁੰਦੇ ਹਨ ਕਿ ਇਹ ਬੱਚੇ ਪੜ੍ਹ-ਲਿਖ ਕੇ ਜਾਗਰੂਕ ਹੋ ਜਾਣ ਅਤੇ ਆਪਣੇ ਅਧਿਕਾਰਾਂ ਦੀ ਮੰਗ ਕਰਨ ਲੱਗਣ। ਹਾਕਮ ਚਾਹੁੰਦੇ ਹਨ ਕਿ ਇਹ ਬੱਚੇ ਅਨਪੜ੍ਹ ਬਣੇ ਰਹਿਣ ਅਤੇ ਇਹ ਮੰਨਦੇ ਰਹਿਣ ਕਿ ਉਹਨਾਂ ਦੀ ਅੱਜ ਦੀ ਇਹ ਹਾਲਤ ਉਨ੍ਹਾਂ ਦੇ ਪਿਛਲੇ ਕਰਮਾਂ ਦਾ ਫਲ਼ ਹੈ।

ਵੈਬੀਨਾਰ ਮੀਟਿੰਗ ਦੇ ਅੰਤ ਵਿੱਚ ਬਿਰਜ਼ੂ ਨਾਇਕ ਨੇ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਰਾਜ ਨੂੰ ਸਾਰਿਆਂ ਨੂੰ ਇੱਕ-ਬਰਾਬਰ ਗੁਣਵੱਤਾ ਵਾਲੀ ਸਿੱਖਿਆ ਮੁਹੱਈਆ ਕਰਨ ਦੀ ਜਿੰਮੇਵਾਰੀ ਲੈਣੀ ਹੋਵੇਗੀ। ਅਤੇ ਜਦੋਂ ਤੱਕ ਸਿੱਖਿਆ ਖੇਤਰ ਵਿੱਚ ਨਿੱਜੀ ਸਰਮਾਏਦਾਰਾ ਮੁਨਾਫ਼ਾ ਹਾਵੀ ਰਹੇਗਾ, ਇਹ ਸੰਭਵ ਨਹੀਂ ਹੈ। “ਸਭ ਦੇ ਲਈ ਸਿੱਖਿਆ ਕਿਉਂ ਨਹੀਂ ਇੱਕ-ਬਰਾਬਰ?” ਇਸ ਸਵਾਲ ਨੂੰ ਸਾਨੂੰ ਬਾਰ-ਬਾਰ ਉਠਾਉਣਾ ਹੋਵੇਗਾ ਅਤੇ ਇਸ ‘ਤੇ ਚਰਚਾ ਕਰਨੀ ਹੋਵੇਗੀ, ਤਾਂਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਇਸ ਸੱੱਚਾਈ ਨੂੰ ਸਮਝਣ। ਸਾਨੂੰ ਸਾਰਿਆਂ ਨੂੰ ਇਸ ਗੈਰ-ਬਰਾਬਰ ਸਿੱਖਿਆ ਵਿਵਸਥਾ ਦੇ ਖ਼ਿਲਾਫ਼ ਇੱਕ-ਜੁੱਟ ਹੋ ਕੇ ਸੰਘਰਸ਼ ਕਰਨਾ ਹੋਵੇਗਾ, ਤਾਂ ਕਿ ਸਾਰਿਆਂ ਦੇ ਲਈ ਚੰਗੀ ਗੁਣਵੱਤਾ ਵਾਲੀ ਸਿੱਖਿਆ ਦੀ ਗਰੰਟੀ ਇੱਕ ਅਧਿਕਾਰ ਬਤੌਰ ਦਿੱਤੀ ਜਾ ਸਕੇ।

close

Share and Enjoy !

Shares

Leave a Reply

Your email address will not be published.