ਦੂਸਰੇ ਵਿਸ਼ਵ ਯੁੱਧ ਦੇ ਖਤਮ ਹੋਣ ਦੀ 75ਵੀਂ ਵਰ੍ਹੇਗੰਢ ਉਤੇ :

ਭਾਗ 3 – ਦੂਜੇ ਵਿਸ਼ਵ ਯੁੱਧ ਤੋਂ ਪਹਿਲਾਂ ਪ੍ਰਮੁੱਖ ਸਾਮਰਾਜਵਾਦੀ ਤਾਕਤਾਂ ਅਤੇ ਸੋਵੀਅਤ ਸੰਘ ਦੀ ਰਣਨੀਤੀ

ਦੁਨੀਆਂ ਭਰ ਦੇ ਬਜ਼ਾਰਾਂ ਅਤੇ ਅਸਰ-ਰਸੂਖ ਵਾਲੇ ਇਲਾਕਿਆਂ ਦੀ ਮੁੜ-ਵੰਡ ਦੇ ਲਈ ਨਵੇਂ ਸਾਮਰਾਜਵਾਦੀ ਯੁੱਧ ਦੀ ਸ਼ੁਰੂਆਤ 1930ਵਿਆਂ ਵਿੱਚ ਹੋਈ ਸੀ। ਬਰਤਾਨੀਆ ਅਤੇ ਫਰਾਂਸ ਨੇ, ਜਰਮਨੀ ਨੂੰ ਸੋਵੀਅਤ ਸੰਘ ਦੇ ਖ਼ਿਲਾਫ਼, ਜਪਾਨ ਨੂੰ ਚੀਨ ਅਤੇ ਸੋਵੀਅਤ ਸੰਘ ਦੇ ਖ਼ਿਲਾਫ਼ ਭੜਕਾਉਣ ਦੀ ਸੋਚੀ-ਸਮਝੀ ਨੀਤੀ ਚਲਾਈ, ਤਾਂ ਕਿ ਇਹ ਸਾਰੇ ਦੇਸ਼ ਆਪਸੀ ਟਕਰਾਅ ਦੇ ਚੱਲਦਿਆਂ ਕੰਮਜੋਰ ਹੋ ਜਾਣ। ਅਜਿਹਾ ਕਰਦੇ ਹੋਏ ਬਰਤਾਨੀਆ ਅਤੇ ਫਰਾਂਸ ਜੰਗ ਵਿੱਚ ਕੁਛ ਦੇਰ ਬਾਦ ਸ਼ਾਮਲ ਹੋਣ ਅਤੇ ਜੇਤੂ ਬਣ ਕੇ ਉੱਭਰਨ ਦੀ ਯੋਜਨਾ ਬਣਾ ਰਹੇ ਸਨ। ਅਮਰੀਕਾ ਦੀ ਰਣਨੀਤੀ ਹਾਲਾਤ ਉਤੇ ਨਿਗ੍ਹਾ ਰੱਖਣ ਅਤੇ ਬਾਦ ਵਿੱਚ ਜੰਗ ਵਿੱਚ ਉੱਤਰਨ ਦੀ ਸੀ ਤਾਂ ਕਿ ਹੋਰ ਸਾਮਰਾਜੀ ਤਾਕਤਾਂ ਦੇ ਥੱਕ ਜਾਣ ਤੋਂ ਬਾਦ, ਉਹ ਸਪੱਸ਼ਟ ਰੂਪ ਵਿੱਚ ਸਭ ਤੋਂ ਤਾਕਤਵਰ ਦੇਸ਼ ਵਾਂਗ ਉੱਭਰ ਕੇ ਸਾਹਮਣੇ ਆਵੇ।

ਦੋਹਾਂ ਯੁੱਧਾਂ ਦੇ ਦਰਮਿਆਨ ਦੁਨੀਆਂ ਦੀਆਂ ਸਾਮਰਾਜਵਾਦੀ ਤਾਕਤਾਂ ਨੂੰ ਮੁੱਖ ਖ਼ਤਰਾ ਸਮਾਜਵਾਦੀ ਸੋਵੀਅਤ ਸੰਘ ਦੇ ਮਜ਼ਬੂਤ ਹੋਣ ਅਤੇ ਅੱਗੇ ਵਧਣ ਤੋਂ ਸੀ। ਉਹ ਆਪਣੇ ਦੇਸ਼ ਅਤੇ ਬਸਤੀਆਂ ਵਿੱਚ ਇਨਕਲਾਬ ਅਤੇ ਕਮਿਉਨਿਜ਼ਮ ਦੇ ਖ਼ੌਫ ਤੋਂ ਬੇਹੱਦ ਪ੍ਰੇਸ਼ਾਨ ਸਨ।

ਇਸ ਲਈ ਉਹ ਜਪਾਨ, ਇਟਲੀ ਅਤੇ ਜਰਮਨੀ ਦੀਆਂ ਹਮਲਾਵਰ ਕਾਰਵਾਈਆਂ ਨੂੰ ਦੇਖਦੇ ਰਹੇ, ਲੇਕਿਨ ਕੀਤਾ ਕੱੁਝ ਵੀ ਨਹੀਂ, ਖਾਸ ਤੌਰ ‘ਤੇ ਜਦੋਂ ਤੱਕ ਉਹਨਾਂ ਦੇ ਦੇਸ਼ ਅਤੇ ਬਸਤੀਆਂ ਨੂੰ ਉਹਨਾਂ ਤੋੋਂ ਸਿੱਧਾ ਖ਼ਤਰਾ ਨਹੀਂ ਸੀ। ਉਹਨਾਂ ਨੇ ਇਹ ਯਕੀਨੀ ਬਣਾਇਆ ਕਿ ਪਹਿਲੇ ਵਿਸ਼ਵ ਯੁੱਧ ਤੋਂ ਬਾਦ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਬਣਾ ਕੇ ਰੱਖਣ ਦੇ ਲਈ ਬਣਾਈ ਗਈ ਲੀਗ ਆਫ ਨੇਸ਼ਨਜ਼ ਇਹਨਾਂ ਕਾਰਵਾਈਆਂ ਨੂੰ ਰੋਕਣ ਦੇ ਲਈ ਕੋਈ ਕਦਮ ਨਾ ਉਠਾਏ।

ਜਿੱਥੇ ਤੱਕ ਕਿ ਜਦੋਂ ਨਾਜ਼ੀ ਜਰਮਨੀ ਨੇ ਆਸਟਰੀਆ ਉਤੇ ਹਮਲਾ ਕੀਤਾ ਅਤੇ ਪੂਰੇ ਯੌਰਪ ਵਿੱਚ ਆਪਣਾ ਵਿਸਤਾਰ ਕਰਨ ਦੀ ਇੱਛਾ ਸਾਫ਼ ਤੌਰ ‘ਤੇ ਜ਼ਾਹਰ ਕੀਤੀ, ਤਾਂ ਵੀ ਇਹਨਾਂ ਸਾਮਰਾਜਵਾਦੀ ਤਾਕਤਾਂ ਨੇ ਜਰਮਨੀ ਨੂੰ ਘਟਾ ਕੇ ਦੇਖਣ ਦੀ ਨੀਤੀ ਅਪਣਾਈ। 1938 ਵਿੱਚ ਉਹਨਾਂ ਨੇ ਜਰਮਨੀ ਦੇ ਨਾਲ ਮਿਊਨਿਖ ਸਮਝੌਤਾ ਕੀਤਾ ਅਤੇ ਜਰਮਨੀ ਨੂੰ ਚੈਕੋਸਲਵਾਕੀਆਂ ਦੇ ਸੁਡੇਟਨਲੈਂਡ ਉੱਤੇ ਕਬਜ਼ਾ ਕਰਨ ਦੀ ਇਜ਼ਾਜਤ ਦੇ ਦਿੱਤੀ, ਇੱਥੇ ਹਥਿਆਰਾਂ ਦਾ ਉਦਯੋਗ ਬਹੁਤ ਵਿਕਸਿਤ ਸੀ। ਉਹਨਾਂ ਦੀ ਕੋਸ਼ਿਸ਼ ਸੀ ਕਿ ਜਰਮਨੀ ਪੂਰਬ ਦਿਸ਼ਾ ਵਿੱਚ, ਜਾਣੀ ਸੋਵੀਅਤ ਸੰਘ ਵੱਲ ਨੂੰ ਵਧੇ।

ਜੇ.ਵੀ. ਸਟਾਲਿਨ ਦੀ ਅਗਵਾਈ ਵਿੱਚ ਸੋਵੀਅਤ ਸੰਘ ਨੇ ਜਰਮਨੀ ਅਤੇ ਹੋਰ ਸਾਮਰਾਜੀ ਤਾਕਤਾਂ ਦੇ ਇਰਾਦਿਆਂ ਨੂੰ ਚੰਗੀ ਤਰ੍ਹਾਂ ਸਮਝਿਆ। 1939 ਵਿੱਚ ਅਯੋਜਿਤ ਸੋਵੀਅਤ ਸੰਘ ਦੀ ਕਮਿਉਨਿਸਟ ਪਾਰਟੀ (ਬਾਲਸ਼ਵਿਕ) ਦੀ 18ਵੀ ਕਾਂਗਰਸ ਨੂੰ ਸਟਾਲਿਨ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਕਿ ਦੁਨੀਆਂ ਦੇ ਬਜ਼ਾਰ ਅਤੇ ਅਸਰ-ਰਸੂਖ ਵਾਲੇ ਇਲਾਕੇ ਮੁੜ ਵੰਡਣ ਦੇ ਲਈ ਨਵੀਂ ਸਾਮਰਾਜੀ ਜੰਗ ਸ਼ੁਰੂ ਹੋ ਚੁੱਕੀ ਹੈ। ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਨਾਲ ਬਰਤਾਨੀਆ ਅਤੇ ਫਰਾਂਸ, ਜਰਮਨੀ ਨੂੰ ਸੋਵੀਅਤ ਸੰਘ ਦੇ ਖ਼ਿਲਾਫ਼, ਜਪਾਨ ਨੂੰ ਚੀਨ ਅਤੇ ਸੋਵੀਅਤ ਸੰਘ ਆਦਿ ਦੇ ਖ਼ਿਲਾਫ਼ ਭੜਕਾਉਣ ਦੀ ਨੀਤੀ ਅਪਣਾ ਰਹੇ ਹਨ ਤਾਂ ਕਿ ਇਹ ਸਾਰੇ ਦੇਸ਼ ਆਪਸੀ ਟਕਰਾਅ ਵਿੱਚ ਇੱਕ-ਦੂਸਰੇ ਨੂੰ ਕੰਮਜ਼ੋਰ ਕਰ ਦੇਣ। ਇਸ ਤਰ੍ਹਾਂ ਨਾਲ ਬਰਤਾਨੀਆ ਅਤੇ ਫਰਾਂਸ ਜੰਗ ਵਿੱਚ ਕੁਛ ਦੇਰ ਬਾਦ ਸ਼ਾਮਲ ਹੋਣਗੇ ਅਤੇ ਜੇਤੂ ਬਣ ਕੇ ਉਭਰਨਗੇ।

ਦਸਤਾਵੇਜ਼ ਦਿਖਾਉਂਦੇ ਹਨ ਕਿ ਕਿਸ ਤਰ੍ਹਾਂ ਨਾਲ ਸੋਵੀਅਤ ਸੰਘ ਨੇ ਬਰਤਾਨੀਆ, ਫਰਾਂਸ ਅਤੇ ਪੋਲੈਂਡ ਨੂੰ ਇੱਕ ਆਪਸੀ ਰੱਖਿਆ ਸਮਝੌਤੇ ਉਤੇ ਦਸਤਖਤ ਕਰਨ ਲਈ ਬੇਨਤੀ ਕੀਤੀ ਤਾਂ ਕਿ ਜਦੋਂ ਜਰਮਨੀ ਕਿਸੇ ਇੱਕ ਦੇਸ਼ ‘ਤੇ ਹਮਲਾ ਕਰਦਾ ਹੈ ਤਾਂ ਦੂਸਰੇ ਉਸ ਦੀ ਸੁਰੱਖਿਆ ਲਈ ਅੱਗੇ ਆ ਸਕਣ। ਇੱਕ ਪਾਸੇ ਸੋਵੀਅਤ ਸੰਘ ਅਤੇ ਦੂਸਰੇ ਪਾਸੇ ਬਰਤਾਨੀਆ ਤੇ ਫਰਾਂਸ ਦੇ ਵਿਚਾਲੇ ਇਸ ਵਿਸ਼ੇ ‘ਤੇ 15 ਅਗਸਤ 1939 ਤੱਕ ਚਰਚਾ ਚੱਲਦੀ ਰਹੀ। ਇੱਥੋਂ ਤੱਕ ਕਿ ਸੋਵੀਅਤ ਸੰਘ ਨੇ ਜਰਮਨੀ ਵਲੋਂ ਪੋਲੈਂਡ ਉਤੇ ਸੰਭਾਵੀ ਹਮਲੇ ਤੋਂ ਉਹਦੀ ਰਾਖੀ ਕਰਨ ਦੇ ਲਈ 10 ਲੱਖ ਫੌਜ ਭੇਜਣ ਦਾ ਪ੍ਰਸਤਾਵ ਵੀ ਰੱਖਿਆ। ਬਰਤਾਨੀਆ ਅਤੇ ਫਰਾਂਸ ਨੇ ਸੋਵੀਅਤ ਸੰਘ ਦੇ ਆਪਸੀ ਸੁਰੱਖਿਆ ਸਮਝੌਤੇ ਦੇ ਪ੍ਰਸਤਾਵ ਨੂੰ ਵੀ ਨਹੀਂ ਮੰਨਿਆ। ਇਸੇ ਤਰ੍ਹਾਂ ਨਾਲ ਪੋਲੈਂਡ ਨੇ ਵੀ ਸੋਵੀਅਤ ਸੰਘ ਨਾਲ ਆਪਸੀ ਸੁਰੱਖਿਆ ਸਮਝੌਤੇ ਦੇ ਪ੍ਰਸਤਾਵ ਨੂੰ ਠੁਕਰਾਅ ਦਿੱਤਾ ਅਤੇ ਸੋਵੀਅਤ ਸੰਘ ਦੀ ਫੌਜ ਨੂੰ ਪੋਲੈਂਡ ਵਿੱਚ ਦਾਖ਼ਲ ਹੋਣ ਦੀ ਇਜ਼ਾਜਤ ਨਾ ਦਿੱਤੀ।

ਬਰਤਾਨੀਆ, ਫ੍ਰਾਂਸ ਅਤੇ ਪੋਲੈਂਡ ਨੇ ਜਦੋਂ ਆਪਸੀ ਸੁਰੱਖਿਆ ਦੇ ਸਮਝੌਤੇ ਨੂੰ ਠੁਕਰਾ ਦਿੱਤਾ ਤਾਂ ਸੋਵੀਅਤ ਸੰਘ ਦੇ ਕੋਲ ਜਰਮਨੀ ਦੇ ਨਾਲ ਇੱਕ-ਦੂਸਰੇ ਉੱਤੇ ਹਮਲਾ ਨਾ ਕਰਨ ਦਾ ਸਮਝੌਤਾ ਕਰਨ ਤੋਂ ਇਲਾਵਾ ਹੋਰ ਕੋਈ ਬਦਲ ਨਹੀਂ ਬਚਿਆ ਸੀ। ਉਸ ਨੂੰ ਜੰਗ ਦੀ ਤਿਆਰੀ ਕਰਨ ਦੇ ਲਈ ਜ਼ਰੂਰੀ ਕਦਮ ਉਠਾਉਣ ਦੇ ਲਈ ਕੁਛ ਸਮੇਂ ਦੀ ਲੋੜ ਸੀ, ਕਿਉਂਕਿ ਉਹ ਜਾਣਦਾ ਸੀ ਕਿ ਜੰਗ ਹੋਣੀ ਲਾਜ਼ਮੀ ਹੈ। ਅੱਜ ਤੱਕ ਇਸ ਸਮਝੌਤੇ ਨੂੰ ਲੈ ਕੇ ਪੱਛਮੀ ਤਾਕਤਾਂ ਅਤੇ ਉਹਨਾਂ ਦੇ ਬੁਲਾਰੇ ਸੋਵੀਅਤ ਸੰਘ ਦੇ ਖ਼ਿਲਾਫ਼ ਲਗਾਤਾਰ ਝੂਠਾ ਪ੍ਰਚਾਰ ਕਰਦੇ ਆ ਰਹੇ ਹਨ; ਉਹ ਨਾਜ਼ੀ ਜਰਮਨੀ ਨੂੰ ਘਟਾ ਕੇ ਦੇਖਣ ਅਤੇ ਆਪਸੀ ਸੁਰੱਖਿਆ ਦੇ ਸਮਝੌਤੇ ਦੇ ਸੋਵੀਅਤ ਸੰਘ ਦੇ ਪ੍ਰਸਤਾਵ ਨੂੰ ਠੁਕਰਾਉਣ ਦੀ ਅਸਲੀ ਕਾਰਵਾਈ ਉਤੇ ਪਰਦਾ ਪਾਉਂਦੇ ਹਨ। ਉਹ ਝੂਠ ਫ਼ੈਲਾਉਂਦੇ ਹਨ ਕਿ ਜਰਮਨੀ ਅਤੇ ਸੋਵੀਅਤ ਸੰਘ ਦੇ ਵਿੱਚ ਨਾ-ਹਮਲਾ ਸਮਝੌਤਾ ਦੂਸਰੇ ਵਿਸ਼ਵ ਯੁੱਧ ਦਾ ਸਿੱਧਾ ਕਾਰਨ ਸੀ।

ਜਦੋਂ ਜਰਮਨੀ ਨੇ ਪੋਲੈਂਡ ਉੱਤੇ ਹਮਲਾ ਕਰ ਦਿੱਤਾ ਤਾਂ ਪੋਲੈਂਡ ਦੇ ਮਿੱਤਰ ਦੇਸ਼ ਬਤੌਰ ਬਰਤਾਨੀਆ ਅਤੇ ਫਰਾਂਸ, ਜਰਮਨੀ ਦੇ ਖ਼ਿਲਾਫ਼ ਜੰਗ ਦੀ ਘੋਸ਼ਣਾ ਕਰਨ ਦੇ ਲਈ ਮਜ਼ਬੂਰ ਹੋ ਗਏ। ਲੇਕਿਨ ਇਸਦੇ ਬਾਵਜੂਦ, ਉਹਨਾਂ ਨੇ ਪੋਲੈਂਡ ਦੀ ਮੱਦਦ ਕਰਨ ਦੇ ਲਈ ਅਸਲੀਅਤ ਵਿੱਚ ਇੱਕ ਉਂਗਲੀ ਤੱਕ ਨਹੀਂ ਉਠਾਈ। ਜਦੋਂ ਹਿਟਲਰ ਦੀ ਫੌਜ ਪੋਲੈਂਡ ਰਾਜ ਨੂੰ ਤਹਿਸ-ਨਹਿਸ ਕਰ ਰਹੀ ਸੀ, ਪੋਲੈਂਡ ਦੇ ਲੋਕਾਂ ਦਾ ਬੜੀ ਬਰਬਰਤਾ ਨਾਲ ਕਤਲ ਕਰ ਰਹੀ ਸੀ, ਉਸ ਸਮੇਂ ਵੀ ਬਰਤਾਨੀਆ ਅਤੇ ਫਰਾਂਸ ਨੇ ਹਜ਼ਾਰਾਂ ਲੱਖਾਂ ਦੀ ਆਪਣੀ ਵਿਸ਼ਾਲ ਫੌਜ ਚੋਂ ਇੱਕ ਵੀ ਫੌਜੀ ਪੋਲੈਂਡ ਨਹੀਂ ਭੇਜਿਆ। ਇਸ ਲਈ, ਇਹ ਸਮਾਂ ਇਸ ਦੌਰ ਦੀ “ਦਿਖਾਵਟੀ ਜੰਗ” ਦੇ ਨਾਂ ਨਾਲ ਜਾਣਿਆਂ ਜਾਂਦਾ ਹੈ।

ਇਸ ਵਿੱਚ ਦੋ ਸਾਲ ਤੱਕ ਯੂਰੋਪ ਅਤੇ ਪੂਰਬੀ ਏਸ਼ੀਆ ਵਿੱਚ ਘਮਸਾਨ ਦੀ ਜੰਗ ਚੱਲ ਰਹੀ ਸੀ ਤਾਂ ਅਮਰੀਕਾ ਆਰਾਮ ਨਾਲ ਬੈਠ ਕੇ ਇਹਨਾਂ ਗਤੀਵਿਧੀਆਂ ਨੂੰ ਦੇਖ ਰਿਹਾ ਸੀ। ਉਸ ਦੀ ਰਣਨੀਤੀ ਸੀ ਕਿ ਤਮਾਮ ਤਾਕਤਾਂ ਆਪਸ ਵਿੱਚ ਲੜ ਕੇ ਥੱਕ ਜਾਣ, ਤਾਂ ਕਿ ਉਹ ਇੱਕ ਨਿਰਵਿਵਾਦ ਜੇਤੂ ਦੇ ਰੂਪ ਵਿੱਚ ਉੱਭਰ ਕੇ ਸਾਹਮਣੇ ਆਵੇ।

Share and Enjoy !

Shares

Leave a Reply

Your email address will not be published. Required fields are marked *