ਭਾਗ 6: ਦੂਸਰੇ ਵਿਸ਼ਵ ਯੁੱਧ ਦੇ ਸਬਕ
ਦੂਸਰੇ ਵਿਸ਼ਵ ਯੁੱਧ ਦੇ ਖਤਮ ਹੋਣ ਦੀ 75ਵੀਂ ਵਰ੍ਹੇਗੰਢ ਦੇ ਮੌਕੇ ਉਤੇ ਅਸੀਂ ਕਿਹੜੇ ਮੁੱਖ ਸਬਕ ਲੈ ਸਕਦੇ ਹਾਂ?
ਵੀਹਵੀਂ ਸਦੀ ਦੇ ਦੋਵੇਂ ਵਿਸ਼ਵ ਯੁੱਧ ਸਾਮਰਾਜਵਾਦੀ ਤਾਕਤਾਂ ਵਿਚਕਾਰ ਮੰਡੀਆਂ, ਸਾਧਨਾਂ ਅਤੇ ਅਸਰ ਰਸੂਖ ਦੇ ਦਾਇਰੇ ਵਧਾਉਣ ਅਤੇ ਉਨ੍ਹਾਂ ਦੇ ਕੰਟਰੋਲ ਵਾਸਤੇ ਤਿੱਖੇ ਅੰਤਰਵਿਰੋਧਾਂ ਦੇ ਕਾਰਨ ਉਗਮੇ ਸਨ। ਸਾਮਰਾਜਵਾਦੀ ਤਾਕਤਾਂ ਨੇ ਆਪਣੇ ਲਾਲਚਾਂ ਅਤੇ ਮੁਨਾਫਿਆਂ ਦੀ ਲਾਲਸਾ ਵਾਸਤੇ ਆਪਣੇ ਅਤੇ ਦੂਜੇ ਦੇਸ਼ਾਂ ਦੇ ਲੋਕਾਂ ਨੂੰ ਤੋਪਾਂ ਦੇ ਚਾਰੇ ਦੇ ਤੌਰ ਉਤੇ ਵਰਤਿਆ। ਪਰ ਦੋਵਾਂ ਹੀ ਵਿਸ਼ਵ ਯੁੱਧਾਂ ਵਿੱਚ, ਟਕਰਾਉਣ ਵਾਲੇ ਦੇਸ਼ਾਂ ਦੀ ਅਜਾਰੇਦਾਰ ਸਰਮਾਏਦਾਰੀ ਨੇ ਅੰਤਰ-ਸਾਮਰਾਜੀ ਲੜਾਈ ਨੂੰ ਜਮਹੂਰੀਅਤ ਅਤੇ ਆਪਣੀਆਂ ਮਾਤ-ਭੂਮੀਆਂ ਦੀ ਹਿਫਾਜ਼ਤ ਵਾਸਤੇ ਲੜਾਈ ਦੇ ਤੌਰ ਉਤੇ ਪੇਸ਼ ਕੀਤਾ।
ਇਨਕਲਾਬ ਅਤੇ ਸਮਾਜਵਾਦ, ਅੰਤਰ-ਸਾਮਰਾਜੀ ਜੰਗਾਂ ਅਤੇ ਇਨ੍ਹਾਂ ਨਾਲ ਹੋਣ ਵਾਲੀ ਤਬਾਹੀ ਦੇ ਸਾਹਮਣੇ ਮੁੱਖ ਅੱੜਿਕਾ ਸਨ। ਪਹਿਲੇ ਵਿਸ਼ਵ ਯੁੱਧ ਦੁਰਾਨ ਰੂਸ ਵਿੱਚ ਸਮਾਜਵਾਦੀ ਇਨਕਲਾਬ ਦਾ ਫੁੱਟ ਨਿਕਲਣਾ ਜੰਗ ਦਾ ਅੰਤ ਕਰਨ ਵਿੱਚ ਇੱਕ ਫੈਸਲਾਕੁੰਨ ਕਾਰਕ ਸੀ। ਦੂਸਰੇ ਵਿਸ਼ਵ ਯੁੱਧ ਵਿੱਚ, ਸਮਾਜਵਾਦੀ ਸੋਵੀਅਤ ਸੰਘ ਦਾ ਬਲ ਫਾਸ਼ੀਵਾਦੀ ਤਾਕਤਾਂ ਦੀ ਹਾਰ ਦਾ ਮੁੱਖ ਕਾਰਕ ਸੀ। ਸੋਵੀਅਤ ਸੰਘ ਦੁਨੀਆਂ ਦੇ ਲੋਕਾਂ ਦੇ ਫਾਸ਼ੀਵਾਦ-ਵਿਰੋਧੀ ਮਹਾਨ ਮੋਰਚੇ ਦਾ ਦਿਲ ਸੀ। ਸੋਵੀਅਤ ਸੰਘ ਸਮੇਤ, ਆਪਣੀਆਂ ਮਾਤਭੂਮੀਆਂ ਦੀ ਹਿਫਾਜ਼ਤ ਦੀਆਂ ਲਹਿਰਾਂ ਵਿੱਚ ਲੜਨ ਵਾਲੇ ਕ੍ਰੋੜਾਂ ਲੋਕ, ਮੰਡੀਆਂ ਜਾਂ ਮੁਨਾਫਿਆਂ ਵਾਸਤੇ ਨਹੀਂ, ਬਲਕਿ ਆਪਣੀ ਜ਼ਿੰਦਗੀ ਅਤੇ ਅਜ਼ਾਦੀ ਵਾਸਤੇ ਲੜ ਰਹੇ ਸਨ। ਸੋਵੀਅਤ ਸੰਘ ਦੀ ਭੂਮਿਕਾ ਨਾਲ ਇਹ ਯਕੀਨੀ ਬਣਿਆ ਕਿ ਪਹਿਲੇ ਵਿਸ਼ਵ ਯੁੱਧ ਵਾਂਗ ਯੁੱਧ ਦੇ ਅੰਤ ਤੋਂ ਬਾਅਦ ਦੁਨੀਆਂ ਨੂੰ ਲੁਟੇਰੀਆਂ ਸਾਮਰਾਜਵਾਦੀ ਤਾਕਤਾਂ ਵਿਚਕਾਰ ਵੰਡਿਆ ਨਾ ਜਾ ਸਕਿਆ। ਸੋਵੀਅਤ ਸੰਘ ਦੀ ਭੂਮਿਕਾ ਨਾਲ, ਜੰਗ ਦੇ ਅੰਤ ਵਿੱਚ ਬਹੁਤ ਸਾਰੇ ਦੇਸ਼ਾਂ ਦੀ ਅਜ਼ਾਦੀ ਅਤੇ ਜਮਹੂਰੀਅਤ ਦੀ ਜਿੱਤ ਯਕੀਨੀ ਬਣ ਸਕੀ।
ਪਿਛਲੇ 75 ਸਾਲਾਂ ਵਿੱਚ ਅਮਰੀਕੀ ਨੇ ਸਾਮਰਾਜਵਾਦ ਦੁਨੀਆਂ ਵਿੱਚ ਸਭ ਤੋਂ ਵੱਧ ਹਮਲਾਵਰ ਤਾਕਤ ਹੋਣ ਦਾ ਪਟਕਾ ਚੁੱਕਿਆ ਹੋਇਆ ਹੈ। ਅਮਰੀਕੀ ਸਾਮਰਾਜਵਾਦ ਨੇ ਫਾਸ਼ੀਵਾਦੀ ਤਾਕਤਾਂ ਵਲੋਂ ਦੁਨੀਆਂ ਦੇ ਲੋਕਾਂ ਉਤੇ ਕੀਤੇ ਗਏ ਤਮਾਮ ਜ਼ੁਲਮਾਂ ਨਾਲੋਂ ਕਈ ਗੁਣਾ ਵੱਧ ਨੁਕਸਾਨ ਅਤੇ ਤਬਾਹੀ ਕੀਤੀ ਹੈ, ਭਾਵੇਂ ਇਹ ਕਮਿਉਨਿਜ਼ਮ ਦੇ ਖ਼ਿਲਾਫ਼ ਲੜਾਈ ਦੇ ਨਾਮ ਉੱਤੇ ਕੀਤਾ ਗਿਆ ਹੈ ਅਤੇ ਜਾਂ ਇਸਲਾਮਿਕ ਅੱਤਵਾਦ ਦੇ ਖ਼ਿਲਾਫ਼ ਲੜਨ ਦੇ ਨਾਮ ਉੱਤੇ। ਪਹਿਲਾਂ ਨਾਲੋਂ ਵੀ ਵੱਧ ਤਬਾਹਕੁੰਨ ਸਿੱਟਿਆਂ ਵਾਲਾ, ਇੱਕ ਨਵਾਂ ਵਿਸ਼ਵ ਯੁੱਧ ਹੋਣ ਦੀ ਠੋਸ ਸੰਭਾਵਨਾ ਹੈ।
ਇੱਕ ਨਵਾਂ ਵਿਸ਼ਵ ਯੁੱਧ ਲੱਗਣ ਤੋਂ ਰੋਕਣ ਲਈ, ਅਮਰੀਕੀ ਸਾਮਰਾਜਵਾਦ ਦੀਆਂ ਵਿਉਂਤਾਂ ਨੂੰ ਨੰਗਿਆਂ ਕਰਨਾ ਅਤੇ ਉਨ੍ਹਾਂ ਦਾ ਵਿਰੋਧ ਕਰਨਾ ਜ਼ਰੂਰੀ ਹੈ। ਇਸ ਦਾ ਮਤਲਬ ਹੈ ਸਾਮਰਾਜਵਾਦੀ ਜੰਗਾਂ ਅਤੇ ਉਨ੍ਹਾਂ ਦੀਆਂ ਸਾਜ਼ਿਸ਼ਾਂ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰਨਾ। ਇੱਕ ਬਾਰ ਫਿਰ, ਸਾਮਰਾਜਵਾਦੀ ਹਮਲਿਆਂ ਅਤੇ ਜੰਗ ਦੇ ਖ਼ਿਲਾਫ਼ ਅਤੇ ਕੌਮਾਂ ਤੇ ਦੇਸ਼ਾਂ ਦੀ ਪ੍ਰਭੂਸੱਤਾ ਦੀ ਹਿਫਾਜ਼ਤ ਵਿੱਚ, ਦੁਨੀਆਂ ਦੇ ਲੋਕਾਂ ਦਾ ਮਹਾਨ ਸਾਂਝਾ ਮੋਰਚਾ ਖੜ੍ਹਾ ਕਰਨ ਦੀ ਜ਼ਰੂਰਤ ਹੈ।
ਹਰੇਕ ਦੇਸ਼ ਵਿੱਚ ਮਜ਼ਦੂਰ ਜਮਾਤ ਅਤੇ ਕਮਿਉਨਿਸਟਾਂ ਨੂੰ ਅਮਰੀਕੀ ਸਾਮਰਾਜਵਾਦ, ਉਸਦੇ ਮਿੱਤਰਾਂ ਅਤੇ ਵਿਰੋਧੀ ਤਾਕਤਾਂ ਵਲੋਂ ਦੁਨੀਆਂ ਨੂੰ ਇੱਕ ਨਵੇਂ ਵਿਸ਼ਵ ਯੁੱਧ ਵਿੱਚ ਫਸਾਉਣ ਤੋਂ ਰੋਕਣ ਵਿੱਚ ਆਗੂ ਭੂਮਿਕਾ ਨਿਭਾਉਣ ਦੀ ਲੋੜ ਹੈ। ਇਸਦਾ ਮਤਲਬ ਹੈ ਕਿਸੇ ਵੀ ਰੂਪ ਵਿੱਚ ਸਾਮਰਾਜਵਾਦੀ ਹਮਲਿਆਂ ਦੇ ਖ਼ਿਲਾਫ਼ ਤਮਾਮ ਜਮਹੂਰੀ ਅਤੇ ਅਮਨ-ਪਸੰਦ ਤਾਕਤਾਂ ਦੀ ਏਕਤਾ ਬਣਾਉਣ ਲਈ ਅਣਥੱਕ ਕੰਮ ਕੀਤਾ ਜਾਵੇ। ਇਸਦਾ ਮਤਲਬ ਹੈ ਹਰ ਕਿਸੇ ਨੂੰ ਉਸ ਦੀ ਆਪਣੀ ਸਰਮਾਏਦਾਰੀ ਵਲੋਂ ਅਮਰੀਕੀ ਸਾਮਰਾਜਵਾਦ ਨਾਲ ਫੌਜੀ ਅਤੇ ਰਣਨੀਤਿਕ ਗਠਜੋੜ ਬਣਾੳੇੁਣ ਦੀ ਵਿਰੋਧਤਾ ਕਰਨਾ। ਇਸਦਾ ਇਹ ਵੀ ਮਤਲਬ ਹੈ ਕਿ ਤੁਹਾਡੇ ਆਪਣੇ ਦੇਸ਼ ਵਿੱਚ ਇਸ ਖਿਆਲ ਨਾਲ ਇਨਕਲਾਬ ਅਤੇ ਸਮਾਜਵਾਦ ਨੂੰ ਕਾਮਯਾਬ ਕਰਨ ਲਈ ਕੰਮ ਕਰਨਾ ਕਿ ਸਾਮਰਾਜਵਾਦੀ ਸੰਗਲ ਨੂੰ ਤੋੜਨ ਦਾ ਅਤੇ ਸਾਮਰਾਜਵਾਦੀ ਜੰਗਾਂ ਅਤੇ ਜ਼ੁਲਮ ਦਾ ਸਥਾਈ ਤੌਰ ਉਤੇ ਅੰਤ ਕਰਨ ਦਾ ਇਹੀ ਇੱਕੋ-ਇੱਕ ਤਰੀਕਾ ਹੈ।
ਹੋਰ ਪੜ੍ਹਨ ਲਈ :
ਦਾ ਸੋਵੀਅਤ ਯੂਨੀਅਨ ਐਂਡ ਇੰਟਰਨੈਸ਼ਨਲ – ਰਿਪੋਰਟ ਅੋਨ ਦਿ ਵਰਕ ਆਫ ਸੈਂਟਰਲ ਕਮੇਟੀ ਟੂ ਦਾ 18 ਕਾਂਗਰਸ ਆਫ ਦੀ ਸੀ ਪੀ ਐਸ ਯੂ (ਬਾਲਸ਼ਵਿਕ), ਜੇ ਵੀ ਸਟਾਲਿਨ ਵਲੋਂ 10 ਮਾਰਚ 1939 ਨੂੰ ਦਿੱਤੀ ਗਈ ਰਿਪੋਰਟ, ਜੇ ਵੀ ਸਟਾਲਿਨ ਕੁਲੈਕਟਿਡ ਵਰਕਸ ਜਿਲਦ 14
ਫਾਲਸੀਫਿਕੇਸ਼ਨ ਆਫ ਹਿਸਟਰੀ (ਐਨ ਹਿਸਟੌਰੀਕਲ ਨੋਟ): ਟੈਕਸਟ ਆਫ ਏ ਕਮਿਉਨਿਕੇ – 1 ਫਰਵਰੀ 1948, ਸੋਵੀਅਤ ਇਨਫਰਮੇਸ਼ਨ ਬਿਓਰੋ, ਮਾਸਕੋ।
फाल्सीफीकेशन ऑफ हिस्ट्री (एन. हिस्टोरिकल नोट) टैक्स्ट ऑफ ए कम्युनिके – 1 फरवरी 1948, सोवियत इंफोरमेशन ब्यूरो, मॉस्को