ਅਜ਼ਾਦੀ ਦਿਵਸ 2020 ਦੇ ਮੌਕੇ ‘ਤੇ ਇੱਕ ਨਵੇਂ ਨਜ਼ਰੀਏ ਨਾਲ ਸੋਚਣ ਦੀ ਲੋੜ

ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਦੀ ਕੇਂਦਰੀ ਕਮੇਟੀ ਦਾ ਬਿਆਨ, 15 ਅਗਸਤ 2020

73 ਸਾਲ ਪਹਿਲਾਂ, ਜਦ ਹਿੰਦੋਸਤਾਨ ਨੂੰ ਰਾਜਨੀਤਕ ਅਜ਼ਾਦੀ ਮਿਲੀ ਸੀ, ਤਾਂ ਤਤਕਾਲੀਨ ਪ੍ਰਧਾਨ ਮੰਤਰੀ ਨਹਿਰੂ ਨੇ ਐਲਾਨ ਕੀਤਾ ਸੀ ਕਿ ਹਿੰਦੋਸਤਾਨ ਦੇ ਲੋਕਾਂ ਦੇ ਦੁੱਖ-ਦਰਦ ਖ਼ਤਮ ਹੋ ਗਏ ਹਨ। ਉਹਨਾਂ ਨੇ ਐਲਾਨ ਕੀਤਾ ਸੀ ਕਿ ਹਿੰਦੋਸਤਾਨ ਦੀ ਸਦੀਆਂ ਤੋਂ ਦਬੀ ਹੋਈ ਆਤਮਾ ਹੁਣ ਅਜ਼ਾਦ ਹੋ ਗਈ ਹੈ। ਉਹਨਾਂ ਨੇ ਬੜੀ ਭਾਵੁਕਤਾ ਨਾਲ ਲੋਕਾਂ ਨੂੰ ਸੱਦਾ ਦਿੱਤਾ ਸੀ ਕਿ ਗ਼ਰੀਬੀ, ਅਗਿਆਨਤਾ, ਬਿਮਾਰੀ ਅਤੇ ਵਖਰੇਵਿਆਂ ਨੂੰ ਮਿਟਾਉਣ ਅਤੇ ਹਰ ਅੱਖ ਵਿੱਚੋਂ ਹੰਝੂਆਂ ਨੂੰ ਪੂਝਣ ਦੀ ਪਰਿਯੋਜਨਾ ਵਿੱਚ ਸਹਿਯੋਗ ਦਿਓ।

ਅੱਜ, ਜਦੋਂ ਪ੍ਰਧਾਨ ਮੰਤਰੀ ਮੋਦੀ ਲਾਲ ਕਿਲ੍ਹੇ ਤੋ ਭਾਸ਼ਣ ਦੇਣਗੇ, ਤਾਂ ਉਹ ਆਪਣੀ ਬੇਤੁਕੀ ਭਾਸ਼ਣ ਕਲਾ ਦਾ ਪ੍ਰਯੋਗ ਕਰਕੇ, ਬੜੀ ਭਾਵੁਕਤਾ ਦੇ ਨਾਲ ਇੱਕ ਨਵੇਂ ਹਿੰਦੋਸਤਾਨ ਦੇ ਅਖੌਤੀ ਨਿਰਮਾਣ ਦੇ ਬਾਰੇ ਵਿੱਚ ਗੱਲ ਕਰਨਗੇ। ਉਹ ਸਾਡੀਆਂ ਸਾਰੀਆਂ ਸਮੱਸਿਆਵਾਂ ਦੇ ਹੱਲ ਲਈ ਇੰਨੇ ਸਾਲਾਂ ਦੇ ਕਾਂਗਰਸ ਰਾਜ ਨੂੰ ਦੋਸ਼ੀ ਠਹਿਰਾਉਣਗੇ। ਉਹ ਇੱਕ ਆਤਮ-ਨਿਰਭਰ ਭਾਰਤ ਦੇ ਵਾਇਦੇ ਨੂੰ ਦੁਹਰਾਉਣਗੇ, ਜਿੱਥੇ ਸਭ ਦਾ ਵਿਕਾਸ ਹੋਵੇਗਾ।

ਨਹਿਰੂ ਤੋਂ ਲੈ ਕੇ ਮੋਦੀ ਤੱਕ, ਹਰ ਪ੍ਰਧਾਨ ਮੰਤਰੀ ਇਸ ਕਲਾ ਦੇ ਮਾਹਰ ਰਹੇ ਹਨ – ਲੋਕ ਜੋ ਸੁਣਨਾ ਚਾਹੁੰਦੇ ਹਨ ਉਹੀ ਕਹਿਣਾ ਅਤੇ ਫਿਰ ਠੀਕ ਉਸਦਾ ਉਲਟਾ ਕਰਨਾ। ਲੋਕ ਜੋ ਕੁਛ ਚਾਹੁੰਦੇ ਹਨ, ਉਹ ਬੜੀ ਚਤੁਰਾਈ ਨਾਲ ਉਸੇ ਦਾ ਵਾਅਦਾ ਕਰਦੇ ਹਨ। ਫਿਰ ਲੋਕਾਂ ਨੂੰ ਧੋਖਾ ਦੇ ਕੇ ਅਤੇ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਕਰਕੇ, ਨਿਹਿਤ ਸਵਾਰਥਾਂ ਨੂੰ ਪੂਰਾ ਕਰਦੇ ਹਨ।

ਜਵਾਹਰ ਲਾਲ ਨਹਿਰੂ ਨੇ, ਟਾਟਾ ਅਤੇ ਬਿਰਲਾ ਦੇ ਬੰਬੇ ਪਲਾਨ ਨੂੰ ਸਮਾਜਵਾਦੀ ਨਮੂਨੇ ਦਾ ਸਮਾਜ ਬਨਾਉਣ ਦੀ ਪਰਿਯੋਜਨਾ ਦੱਸਿਆ ਸੀ। ਉਸ ਦੀ ਆੜ ਵਿੱਚ ਜੋ ਬਣਿਆ, ਉਹ ਸੀ ਰਾਜਕੀ ਸਰਮਾਏਦਾਰਾ ਉਦਯੋਗ ਅਤੇ ਢਾਂਚਾ, ਤਾਂ ਕਿ ਨਿੱਜੀ ਉਦਯੋਗਪਤੀਆਂ ਨੂੰ ਸਸਤੇ ਭਾਅ ‘ਤੇ ਉਹਨਾਂ ਦੀਆਂ ਸਾਰੀਆਂ ਜ਼ਰੂਰਤਾਂ ਦੀ ਸਪਲਾਈ ਯਕੀਨੀ ਹੋ ਸਕੇ। ਬੜੇ ਸਰਮਾਏਦਾਰ ਹੋਰ ਬੜੇ ਅਤੇ ਹੋਰ ਅਮੀਰ ਹੁੰਦੇ ਗਏ, ਜਦ ਕਿ ਮਜ਼ਦੂਰ, ਕਿਸਾਨ, ਗ਼ਰੀਬ ਅਤੇ ਹੋਰ ਅਤੀ ਸੋਸ਼ਤ ਰਹਿ ਗਏ।

ਅੱਜ ਪ੍ਰਧਾਨ ਮੰਤਰੀ ਮੋਦੀ ਆਤਮ-ਨਿਰਭਰਤਾ ਦੀ ਕਸਮ ਖਾ ਰਹੇ ਹਨ, ਜਦ ਕਿ ਸਰਕਾਰ ਨੇ ਬੈਂਕਿੰਗ, ਬੀਮਾ, ਕੋਇਲਾ ਖਾਨਾਂ, ਰੱਖਿਆ ਉਤਪਾਦਨ, ਇਲੈਕਟਰੋਨਿਕ ਦੂਰ-ਸੰਚਾਰ ਅਤੇ ਪ੍ਰਚੂਨ ਵਪਾਰ – ਸਾਰੇ ਖੇਤਰਾਂ ਨੂੰ ਵਿਦੇਸ਼ੀ ਸਰਮਾਏ ਦੇ ਲਈ ਖੋਲ੍ਹ ਦਿੱਤਾ ਹੈ। ਮਜ਼ਦੂਰ ਵਰਗ ਦੀ ਮਿਹਨਤ ਨਾਲ ਬਣਾਏ ਗਏ, ਸਰਵਜਨਕ ਖੇਤਰ ਦੇ ਉਦਯੋਗ ਅਤੇ ਢਾਂਚੇ ਨੂੰ ਟੁੱਕੜੇ-ਟੁੱਕੜੇ ਕਰਕੇ ਨਿੱਜੀ ਮੁਨਾਫ਼ਾਖੋਰਾਂ ਨੂੰ ਦਿੱਤਾ ਜਾ ਰਿਹਾ ਹੈ।

ਪਿਛਲੇ 73 ਸਾਲਾਂ ਤੋਂ ਬੜੇ ਸਰਮਾਏਦਾਰ ਅਤੇ ਉਹਨਾਂ ਦੇ ਵਿਦੇਸ਼ੀ ਮਿੱਤਰ ਹੀ ਦੇਸ਼ ਦੇ ਅਜੰਡੇ ਨੂੰ ਤੈਅ ਕਰਦੇ ਆਏ ਹਨ। ਪ੍ਰਧਾਨ ਮੰਤਰੀ ਦਾ ਕੰਮ ਹੈ ਕਿ ਇਸ ਅਜੰਡੇ ਨੂੰ “ਜਨ-ਹਿੱਤ” ਦੇ ਨਾਂ ‘ਤੇ ਵੇਚਣਾ।

ਬਸਤੀਵਾਦੀ ਰਾਜ ਤੋਂ ਅਜ਼ਾਦੀ ਨੂੰ ਹਾਸਲ ਕਰਨ ਦੇ ਲਈ ਦੇਸ਼ ਦੇ ਕੋਨੇ-ਕੋਨੇ ਤੋਂ ਸਭ ਲੋਕਾਂ ਨੇ, ਧਰਮ ਅਤੇ ਜਾਤ ਦੇ ਭੇਦਭਾਵ ਨੂੰ ਪਾਸੇ ਰੱਖ ਕੇ, ਇੱਕਜੁੱਟ ਹੋ ਕੇ ਸੰਘਰਸ਼ ਕੀਤਾ ਸੀ। ਬਰਤਾਨਵੀ ਰਾਜ ਦੀਆਂ ਤਮਾਮ ਸਾਜਿਸ਼ਾਂ ਸਾਡੀ ਏਕਤਾ ਨੂੰ ਤੋੜ ਨਾ ਸਕੀਆਂ। ਲੇਕਿਨ ਬਰਤਾਨਵੀ ਰਾਜ ਦੇ ਖ਼ਤਮ ਹੋਣ ਤੋਂ ਬਾਦ ਦੇ ਹਿੰਦੋਸਤਾਨ ਵਿੱਚ, ‘ਪਾੜੋ ਤੇ ਰਾਜ ਕਰੋ’ ਹਰ ਸਰਕਾਰ ਦਾ ਪਸੰਦੀਦਾ ਹੱਥਕੰਡਾ ਰਿਹਾ ਹੈ।

ਦੇਸ਼ ਦੀ ਵੰਡ ਦੇ ਸਮੇਂ ਹੋਏ ਸੰਪ੍ਰਦਾਇਕ ਖੁਨ-ਖਰਾਬੇ ਦੇ ਬਾਦ, ਨਹਿਰੂ ਨੇ ਕਿਹਾ ਸੀ ਕਿ “ਐਸਾ ਫਿਰ ਕਦੇ ਨਹੀਂ ਹੋਵੇਗਾ”। ਪ੍ਰਧਾਨ ਮੰਤਰੀ ਮੋਦੀ ਨੇ ਵੀ 2014 ਵਿੱਚ ਇਹੀ ਵਾਅਦਾ ਕੀਤਾ ਸੀ। ਪ੍ਰੰਤੂ ਸੰਪ੍ਰਦਾਇਕ ਹਿੰਸਾ ਬਾਰ-ਬਾਰ ਅਯੋਜਿਤ ਕੀਤੀ ਜਾਂਦੀ ਹੈ, ਅਤੇ ਜ਼ਿਆਦਾ ਭਿਆਨਕ ਰੂਪ ਵਿੱਚ ਅਤੇ ਹੋਰ ਜ਼ਿਆਦਾ ਤੇਜ਼ ਗਤੀ ਦੇ ਨਾਲ।

“ਅਨੇਕਤਾ ਵਿੱਚ ਏਕਤਾ” – ਇਸ ਨਾਅਰੇ ਦੀਆਂ ਤਾਂ ਧੱਜੀਆਂ ਉੜਾ ਦਿੱਤੀਆਂ ਗਈਆਂ ਹਨ। ਇਸ ਨਾਅਰੇ ਦੇ ਪਿੱਛੇ ਸਾਡੇ ਦੇਸ਼ ਦੇ ਲੋਕਾਂ ਦਾ ਇਹ ਗ਼ਹਿਰਾ ਜ਼ਜਬਾਤ ਹੈ ਕਿ ਹਿੰਦੋਸਤਾਨ ਐਸਾ ਦੇਸ਼ ਹੈ, ਜਿਸ ਵਿੱਚ ਵਸੇ ਭਿੰਨ-ਭਿੰਨ ਲੋਕਾਂ ਦੀਆਂ ਸੰਸਕ੍ਰਿਤੀਆਂ ਅਤੇ ਭਾਸ਼ਾਵਾਂ ਵਿਕਸਤ ਹੋਣ ਅਤੇ ਸਭ ਦੇ ਅਧਿਕਾਰਾਂ ਦੀ ਰਾਖੀ ਕੀਤੀ ਜਾਵੇ। ਲੇਕਿਨ ਆਪਣੇ ਅਧਿਕਾਰਾਂ ਦੇ ਲਈ ਸੰਘਰਸ਼ ਕਰਨ ਵਾਲੇ ਲੋਕਾਂ ਨੂੰ “ਰਾਸ਼ਟਰੀ ਏਕਤਾ ਅਤੇ ਖੇਤਰੀ ਅਖੰਡਤਾ” ਦਾ ਦੁਸ਼ਮਣ ਮੰਨਿਆ ਜਾਂਦਾ ਹੈ ਅਤੇ ਕੇਂਦਰੀ ਰਾਜ ਦੀ ਹਥਿਆਰਬੰਦ ਤਾਕਤ ਦੇ ਜ਼ੋਰ ਨਾਲ ਕੁਚਲ ਦਿੱਤਾ ਜਾਂਦਾ ਹੈ। ਇਸੇ ਵਜ੍ਹਾ ਕਰਕੇ, ਹਿੰਦੋਸਤਾਨੀ ਹੁਕਮਰਾਨ ਵਰਗ ਦੀ ਇਸ ਅਖੌਤੀ ਰਾਸ਼ਟਰ-ਨਿਰਮਾਣ ਪਰਿਯੋਜਨਾ ਨੂੰ ਕਸ਼ਮੀਰੀ, ਪੰਜਾਬੀ, ਮਣੀਪੁਰੀ, ਨਾਗਾ ਅਤੇ ਹੋਰ ਲੋਕ ਬਿੱਲਕੁਲ ਹੀ ਪਰਾਇਆ ਸਮਝਦੇ ਹਨ।

ਹਰੇਕ ਪ੍ਰਧਾਨ ਮੰਤਰੀ ਨੇ, ਸਾਡੇ ਲੋਕਾਂ ਕੋਲੋਂ ਇਸ ਸੱਚਾਈ ਨੂੰ ਛੁਪਾਇਆ ਹੈ ਕਿ 1947 ਵਿੱਚ ਹੋਏ ਸੱਤਾ ਦੇ ਹਸਤਾਂਤਰਣ ਵਿੱਚ ਬਰਤਾਨਵੀ ਹੁਕਮਰਾਨਾਂ ਦੀ ਬਣਾਈ ਹੋਈ ਸੋਸ਼ਣ, ਦਮਨ ਅਤੇ ਲੁੱਟ ਦੀ ਵਿਵਸਥਾ ਖ਼ਤਮ ਨਹੀਂ ਹੋਈ ਹੈ। 1950 ਵਿੱਚ ਅਪਣਾਏ ਗਏ ਸੰਵਿਧਾਨ ਵਿੱਚ ਬਸਤੀਵਾਦੀਆਂ ਵਲੋਂ ਬਣਾਈ ਗਈ ਰਾਜਨੀਤਕ ਵਿਵਸਥਾ ਨਾਲੋਂ ਨਾਤਾ ਨਹੀਂ ਤੋੜਿਆ ਗਿਆ। ਰਾਜਨੀਤਕ ਸੱਤਾ ਵੱਡੇ ਸਰਮਾਏਦਾਰਾਂ ਦੇ ਹੱਥਾਂ ਵਿੱਚ ਤਬਦੀਲ ਹੋਈ, ਜੋ ਵੱਡੇ ਜ਼ਿਮੀਦਾਰਾਂ ਅਤੇ ਹੋਰ ਗ਼ਦਾਰਾਂ ਦੇ ਨਾਲ ਮਿਲੇ ਹੋਏ ਸਨ। ਗੋਰੇ ਸਾਹਿਬਾਂ ਦੀ ਜਗ੍ਹਾ ਤੇ ਕਾਲੇ ਸਾਹਿਬ ਆ ਗਏ, ਜਦ ਕਿ ਲੋਕ ਸੱਤਾਹੀਨ ਰਹਿ ਗਏ।

ਜਦ ਕਿ 1857 ਦੇ ਗ਼ਦਰੀਆਂ ਦਾ ਲਕਸ਼ ਸੀ ਕਿ ਲੋਕਾਂ ਨੂੰ ਹਿੰਦੋਸਤਾਨ ਦਾ ਮਾਲਕ ਬਣਾਇਆ ਜਾਵੇ, ਲੇਕਿਨ ਅੱਜ ਦੀ ਅਸਲੀਅਤ ਇਸ ਤੋਂ ਬਹੁਤ ਦੂਰ ਹੈ। ਸਾਡੇ ਲੋਕਾਂ ਕੋਲ ਫ਼ੈਸਲੇ ਲੈਣ ਦੀ ਤਾਕਤ ਨਹੀਂ ਹੈ। ਸਾਨੂੰ ਖੁਦ ਆਪਣਾ ਰਾਜ ਕਰਨ ਦਾ ਅਧਿਕਾਰ ਨਹੀਂ ਹੈ। ਸਾਨੂੰ ਸਿਰਫ਼ ਇਹ ਚੁਣਨ ਦਾ “ਅਧਿਕਾਰ” ਹੈ ਕਿ ਸਰਮਾਏਦਾਰਾ ਵਰਗ ਦੀ ਕਿਸ ਪਾਰਟੀ ਨੂੰ ਅਗਲੇ ਕੁਛ ਸਾਲਾਂ ਲਈ ਮੌਜ਼ੂਦਾ ਦਮਨਕਾਰੀ ਰਾਜ ਅਤੇ ਸੋਸ਼ਣਕਾਰੀ ਆਰਥਿਕ ਵਿਵਸਥਾ ਨੂੰ ਚਲਾਉਣ ਦਾ ਮੌਕਾ ਦਿੱਤਾ ਜਾਵੇਗਾ।

ਜੋ ਵੀ ਇਹਨਾਂ ਅਸਹਿ ਹਾਲਤਾਂ ਦਾ ਵਿਰੋਧ ਕਰਦਾ ਹੈ, ਉਸ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ।

ਬਰਤਾਨਵੀ ਰਾਜ ਸਾਡੇ ਦੇਸ਼-ਭਗਤਾਂ ਨਾਲ ਠੀਕ ਅਜਿਹਾ ਹੀ ਸਲੂਕ ਕਰਦਾ ਸੀ।

ਸਰਮਾਏਦਾਰ ਵਰਗ ਨੇ ਆਪਣੀ ਰਾਜਨੀਤਕ ਸੱਤਾ ਦਾ ਇਸਤੇਮਾਲ ਕਰਕੇ ਆਪਣੀ ਦੌਲਤ ਅਤੇ ਨਿੱਜੀ ਸਾਮਰਾਜ ਨੂੰ ਖੂਬ ਵਧਾਇਆ ਹੈ। ਬਸਤੀਵਾਦੀ ਕਾਲ ਵਿੱਚ ਬਰਤਾਨਵੀ ਸਰਮਾਏਦਾਰਾਂ ਦੇ ਅਧੀਨ ਹੋਣ ਦੀ ਹਾਲਤ ਤੋਂ ਅੱਗੇ ਵਧਕੇ, ਹਿੰਦੋਸਤਾਨੀ ਸਰਮਾਏਦਾਰ ਵਰਗ ਨੇ ਪਿਛਲੇ ਸਾਲਾਂ ਵਿੱਚ ਖੁਦ ਨੂੰ ਇੱਕ ਸਾਮਰਾਜਵਾਦੀ ਸਰਮਾਏਦਾਰ ਦੇ ਰੂਪ ਵਿੱਚ ਵਿਕਸਿਤ ਕਰ ਲਿਆ ਹੈ, ਜੋ ਹੁਣ ਪੂਰੀ ਦੁਨੀਆਂ ਵਿੱਚ ਵਿਸਤਾਰ ਕਰਨ ਦਾ ਸਪਨਾ ਲੈਂਦਾ ਹੈ। ਵਿਦੇਸ਼ੀ ਬਜ਼ਾਰਾਂ ਵਿੱਚ ਦਾਖਲ ਹੋਣ ਦੇ ਲਈ ਇਹ ਦੇਸ਼-ਧਰੋਹੀ ਵਰਗ, ਵਿਦੇਸੀ ਸਰਮਾਏਦਾਰਾਂ ਨੂੰ ਹਿੰਦੋਸਤਾਨ ਦੇ ਬਜ਼ਾਰਾਂ ਵਿੱਚ ਵੜਨ ਅਤੇ ਸਾਡੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ਕਰਨ ਦੀ ਇਜਾਜ਼ਤ ਦੇਣ ਲਈ ਤਿਆਰ ਹੈ।

ਸਾਡੇ ਮਜ਼ਦੂਰ ਅਤੇ ਕਿਸਾਨ, ਜੋ ਦੇਸ਼ ਦੀ ਦੌਲਤ ਪੈਦਾ ਕਰਦੇ ਹਨ, ਦੁਨੀਆਂ ਦੇ ਸਭ ਤੋਂ ਗ਼ਰੀਬ ਲੋਕਾਂ ਵਿੱਚ ਗਿਣੇ ਜਾਂਦੇ ਹਨ। ਸਾਡੇ ਜ਼ਿਆਦਾਤਰ ਲੋਕ ਇਸ ਦਮਨਕਾਰੀ ਰਾਜ ਤੋਂ ਦੁਖੀ ਹਨ, ਜੋ ਸਾਡੇ ਸਾਰੇ ਅਧਿਕਾਰਾਂ ਨੂੰ ਖੋਹ ਲੈਂਦਾ ਹੈ। ਅਸੀਂ ਜਾਤੀਵਾਦੀ ਦਮਨ ਅਤੇ ਸੰਪ੍ਰਦਾਇਕ ਦਬਾਅ ਦੇ ਸ਼ਿਕਾਰ ਹਾਂ। ਸਾਡੀ ਪ੍ਰਾਚੀਨ ਅਤੇ ਸਮਰਿੱਧ ਸਭਿੱਅਤਾ ਨੂੰ ਹੁਕਮਰਾਨ ਵਰਗ ਆਪਣੀ ਬਟਵਾਰੇ ਦੀ ਰਾਜਨੀਤੀ ਨਾਲ ਚੀਰ-ਚੀਰ ਕਰ ਰਿਹਾ ਹੈ।

ਸਾਡੀਆਂ ਸਰਕਾਰਾਂ ਪਾਕਿਸਤਾਨ ਅਤੇ ਚੀਨ ਦੇ ਖ਼ਿਲਾਫ਼ ਉਗਰ-ਰਾਸ਼ਟਰਵਾਦ ਅਤੇ ਜੰਗਫਰੋਸ਼ੀ ਦੀ ਰਾਜਨੀਤੀ ਚਲਾਉਂਦੀਆਂ ਹਨ, ਜਦ ਕਿ ਅਮਰੀਕੀ ਸਾਮਰਾਵਾਦ ਦੇ ਨਾਲ ਰਣਨੀਤਿਕ ਗਠਬੰਧਨ ਨੂੰ ਲਗਾਤਾਰ ਮਜ਼ਬੂਤ ਕਰਦੀਆਂ ਜਾ ਰਹੀਆਂ ਹਨ। ਅਮਰੀਕੀ ਸਾਮਰਾਜਵਾਦ, ਦੁਨੀਆਂ ਦੀ ਸਭ ਤੋਂ ਬੜੀ ਹਮਲਾਵਰ ਅਤੇ ਜੰਗਫ਼ਰੋਸ਼ ਤਾਕਤ ਹੈ ਅਤੇ ਅੱਤਵਾਦ ਦਾ ਸਰਗਣਾ ਹੈ। ਸਾਡੀ ਸਰਕਾਰ ਨੇ, ਅਮਰੀਕੀ ਫੌਜੀ ਵਿਮਾਨਾਂ ਨੂੰ ਸਾਡੇ ਫੌਜੀ ਅੱਡਿਆਂ ਦਾ ਇਸਤੇਮਾਲ ਕਰਨ ਦੀ ਇਜ਼ਾਜਤ ਦਿੰਦੇ ਹੋਏ ਸਮਝੌਤੇ ਕੀਤੇ ਹੋਏ ਹਨ। ਹਿੰਦੋਸਤਾਨੀ ਰਾਜ ਦੇ ਸਾਰੇ ਸੰਸਥਾਨਾਂ, ਖ਼ੁਫ਼ੀਆ ਏਜੰਸੀਆਂ, ਅਫ਼ਸਰਸ਼ਾਹੀ, ਪ੍ਰਮੁੱਖ ਸੰਸਦੀ ਪਾਰਟੀਆਂ ਅਤੇ ਤਰ੍ਹਾਂ-ਤਰ੍ਹਾਂ ਦੇ ਸਮੂਹਾਂ ਦੇ ਅੰਦਰ ਬਰਤਾਨਵੀ-ਅਮਰੀਕੀ ਸਾਮਰਾਜਵਾਦੀਆਂ ਨੇ ਬਹੁਤ ਹੀ ਗ਼ਹਿਰਾਈ ਤੱਕ ਆਪਣੇ ਪੈਰ ਜਮਾ ਰੱਖੇ ਹਨ।

ਭਾਰਤੀ ਜਨਤਾ ਪਾਰਟੀ ਦੇ ਵਿਚਾਰ ਕਾਂਗਰਸ ਪਾਰਟੀ ਦੇ ਵਿਚਾਰਾਂ ਤੋ ਵੱਖਰੇ ਲੱਗਦੇ ਹਨ। ਇੱਕ ਨੂੰ ਸੰਪ੍ਰਦਾਇਕ ਕਿਹਾ ਜਾਂਦਾ ਹੈ ਜਦ ਕਿ ਦੂਸਰੀ ਨੂੰ ਧਰਮ-ਨਿਰਪੱਖ। ਪ੍ਰੰਤੂ ਜ਼ਮੀਨੀ ਪੱਧਰ ‘ਤੇ ਦੋਹਾਂ ਦੇ ਕੰਮਾਂ ਦੇ ਨਤੀਜੇ ਦੇਖੇ ਜਾਣ ਤਾਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਉਹ ਇੱਕੋ ਹੀ ਸਿੱਕੇ ਦੇ ਦੋ ਪਾਸੇ ਹਨ। ਦੋਵੇਂ ਹੀ ਉਹਨਾਂ ਦੀ ਨਿਹ-ਸਵਾਰਥ ਸੇਵਾ ਵਿੱਚ ਕੰਮ ਕਰਦੇ ਹਨ। ਸਰਮਾਏਦਾਰਾਂ ਦੀ ਵਿਚਾਰਧਾਰਾ ਨੂੰ ਉਹ ਵੱਖ-ਵੱਖ ਤਰੀਕੇ ਨਾਲ ਪੇਸ਼ ਕਰਦੇ ਹਨ, ਪ੍ਰੰਤੂ ਦੋਹਾਂ ਦਾ ਇੱਕੋ ਮਕਸਦ ਹੈ – ਲੋਕਾਂ ਨੂੰ ਬੇਵਕੂਫ ਬਨਾਉਣਾ ਅਤੇ ਟਾਟਾ, ਅੰਬਾਨੀ, ਬਿਰਲਾ ਅਤੇ ਦੂਸਰੇ ਅਜਾਰੇਦਾਰ ਸਰਮਾਏਦਾਰ ਘਰਾਣਿਆਂ ਦੀ ਅਗਵਾਈ ਵਿੱਚ ਸਰਮਾਏਦਾਰਾ ਵਰਗ ਦੀ ਅਮੀਰੀ ਨੂੰ ਹੋਰ ਵਧਾਉਣਾ।

ਜੋ ਰਾਜਨੀਤਕ ਅਜ਼ਾਦੀ ਸਾਨੂੰ ਮਿਲੀ ਸੀ, ਉਸ ਦੇ ਚੱਲਦਿਆ ਨਾ ਤਾਂ ਆਰਥਿਕ ਵਿਵਸਥਾ ਵਿੱਚ ਕੋਈ ਇਨਕਲਾਬੀ ਤਬਦੀਲੀ ਹੋਈ ਅਤੇ ਨਾ ਹੀ ਰਾਜਤੰਤਰ ਜਾਂ ਸਮਾਜ ਦੇ ਕਾਨੂੰਨਾਂ ਵਿੱਚ। ਅੱਜ ਸਮੇਂ ਦੀ ਜ਼ਰੂਰਤ ਹੈ ਕਿ ਅਸੀਂ, ਹਿੰਦੋਸਤਾਨ ਦੇ ਲੋਕ, ਰਾਜਨੀਤਕ ਅਜ਼ਾਦੀ ਦੀ ਉਸ ਪੁਰਾਣੀ ਧਾਰਨਾ ਨੂੰ ਬਦਲ ਦੇਈਏ। ਸਾਨੂੰ ਨਵੇਂ ਨਜ਼ਰੀਏ ਨਾਲ ਸੋਚਣ ਦੀ ਜ਼ਰੂਰਤ ਹੈ। ਦੇਸੀ-ਵਿਦੇਸ਼ੀ ਲੁਟੇਰਿਆਂ ਵਲੋਂ ਸਾਡੀ ਮਿਹਨਤ ਅਤੇ ਸਾਧਨਾਂ ਦੀ ਲੁੱਟ ਨੂੰ ਬਣਾ ਕੇ ਰੱਖਣ ਵਾਲੀ ਹਰ ਪਰਕਾਰ ਦੀ ਸਾਮਰਾਜੀ ਵਿਚਾਰਧਾਰਾ ਨੂੰ ਠੁਕਰਾਉਣਾ ਹੋਵੇਗਾ।

ਸਾਨੂੰ ਇੱਕ ਅਜੇਹੀ ਆਰਥਕ ਵਿਵਸਥਾ ਅਤੇ ਰਾਜ ਦੀ ਨੀਂਹ ਰੱਖਣ ਦੀ ਤੁਰੰਤ ਜ਼ੁਰਰਤ ਕਰਨੀ ਹੋਵੇਗੀ, ਜੋ ਸਭ ਨੂੰ ਸੁੱਖ ਅਤੇ ਸੁਰੱਖਿਆ ਦਿਵਾਉਣ ਲਈ ਬਚਨਬੱਧ ਹੋਵੇ।

ਇਹ ਬਸਤੀਵਾਦੀਆਂ ਦੀ ਪਰਿਭਾਸ਼ਾ ਸੀ ਕਿ ਹਿੰਦੋਸਤਾਨੀ ਲੋਕ “ਹਿੰਦੂ ਬਹੁਗਿਣਤੀ” ਅਤੇ ਵਿਭਿੰਨ ਧਾਰਮਕ ਘੱਟ-ਗ਼ਿਣਤੀਆਂ ਵਿੱਚ ਵੰਡੇ ਹੋਏ ਹਨ, ਜਿਸਨੂੰ ਅੱਜ ਵੀ ਮਾਨਤਾ ਦਿੱਤੀ ਜਾਂਦੀ ਹੈ। ਸਾਨੂੰ ਉਸ ਸੋਚ ਨਾਲੋਂ ਨਾਤਾ ਤੋੜਨਾ ਹੋਵੇਗਾ। ਸਾਨੂੰ ਇੱਕ ਨਵੇਂ ਸੰਵਿਧਾਨ ਦੀ ਸਥਾਪਨਾ ਕਰਨ ਦੇ ਲਈ ਸੰਘਰਸ਼ ਕਰਨਾ ਹੋਵੇਗਾ, ਜਿਸ ਵਿੱਚ ਇਹ ਸਾਫ-ਸਾਫ ਮੰਨਿਆਂ ਜਾਵੇਗਾ ਕਿ ਹਿੰਦੋਸਤਾਨੀ ਸਮਾਜ ਅਨੇਕ ਕੌਮਾਂ, ਕੌਮੀਅਤਾਂ ਅਤੇ ਲੋਕਾਂ ਨਾਲ ਬਣਿਆ ਹੋਇਆ ਹੈ ਅਤੇ ਉਹਨਾਂ ਸਾਰਿਆਂ ਦੇ ਆਪਣੇ-ਆਪਣੇ ਆਰਥਕ, ਰਾਜਨੀਤਕ ਅਤੇ ਸੰਸਕ੍ਰਿਤ ਅਧਿਕਾਰ ਹਨ। ਸੰਵਿਧਾਨ ਵਿੱਚ ਇਹ ਯਕੀਨੀ ਹੋਣਾ ਚਾਹੀਦਾ ਹੈ ਕਿ ਸਾਰੇ ਲੋਕਤੰਤਰਿਕ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਕੀਤੀ ਜਾਵੇਗੀ ਅਤੇ ਕਿਸੇ ਵੀ ਬਹਾਨੇ ਉਹਨਾਂ ਦਾ ਉਲੰਘਣ ਨਹੀਂ ਹੋ ਸਕੇਗਾ।

ਸਾਨੂੰ ਇੱਕ ਅਜੇਹੀ ਰਾਜਨੀਤਕ ਪ੍ਰਕ੍ਰਿਆ ਦੀ ਧਾਰਣਾ ਬਨਾਉਣੀ ਹੋਵੇਗੀ, ਜਿਸ ਵਿੱਚ ਲੋਕ ਫ਼ੈਸਲੇ ਲੈਣ ਦੀ ਪੂਰੀ ਤਾਕਤ ਆਪਣੇ ਚੁਣੇ ਹੋਏ ਪ੍ਰਤੀਨਿਧੀਆਂ ਨੂੰ ਨਾ ਸੰਭਾਲ ਦੇਣ। ਲੋਕਾਂ ਨੂੰ ਚੋਣਾਂ ਦੇ ਲਈ ਉਮੀਦਵਾਰ ਛਾਂਟਣ ਦਾ ਅਧਿਕਾਰ ਹੋਣਾ ਚਾਹੀਦਾ ਹੈ। ਲੋਕਾਂ ਨੂੰ ਆਪਣੇ ਚੁਣੇ ਹੋਏ ਪ੍ਰਤੀਨਿਧੀ ਨੂੰ ਕਿਸੇ ਵੀ ਸਮੇਂ ਵਾਪਸ ਬੁਲਾਉਣ ਦਾ ਹੱਕ ਹੋਣਾ ਚਾਹੀਦਾ ਹੈ। ਲੋਕਾਂ ਨੂੰ ਕਾਨੂੰਨ ਪ੍ਰਸਤਾਵਿਤ ਕਰਨ ਅਤੇ ਜਨਮਤ ਸੰਗ੍ਰਹਿ ਦੇ ਨਾਲ ਮੁੱਖ ਸਰਵਜਨਕ ਫ਼ੈਸਲਿਆਂ ਨੂੰ ਮੰਨਣ ਜਾਂ ਖਾਰਜ਼ ਕਰਨ ਦਾ ਹੱਕ ਹੋਣਾ ਚਾਹੀਦਾ ਹੈ। ਸਾਨੂੰ ਅਜੇਹੀ ਰਾਜਨੀਤਕ ਵਿਵਸਥਾ ਦੇ ਲਈ ਸੰਘਰਸ਼ ਕਰਨਾ ਹੋਵੇਗਾ, ਜਿਸ ਅੰਦਰ ਲੋਕਾਂ ਦੇ ਹੱਥ ਵਿੱਚ ਸੱਤਾ ਹੋਵੇਗੀ ਅਤੇ ਉਹ ਅਰਥਵਿਵਸਥਾ ਨੂੰ ਨਵੀਂ ਦਿਸ਼ਾ ਦੁਅਉਣਗੇ, ਤਾਂ ਕਿ ਸਾਰਿਆਂ ਦੀ ਖੁਸ਼ਹਾਲੀ ਯਕੀਨੀ ਹੋਵੇ, ਨਾ ਕਿ ਸਰਮਾਏਦਾਰਾਂ ਦਾ ਲਾਲਚ ਪੂਰਾ ਕੀਤਾ ਜਾਵੇ। ਸਾਡੇ ਮਜ਼ਦੂਰ ਅਤੇ ਕਿਸਾਨ ਜੋ ਦੌਲਤ ਪੈਦਾ ਕਰਦੇ ਹਨ, ਉਸਦਾ ਇਸਤੇਮਾਲ ਕਰਕੇ ਪੂਰੀ ਅਬਾਦੀ ਦੇ ਜੀਵਨ ਮਿਆਰ ‘ਚ ਤਰੱਕੀ ਕੀਤੀ ਜਾ ਸਕੇਗੀ। ਤਾਂ ਹੀ ਹਿੰਦੋਸਤਾਨ ਆਪਣੇ ਬਸਤੀਵਾਦੀ ਅਸਰ ਦੇ ਬੋਝ ਤੋਂ ਅਜ਼ਾਦ ਹੋ ਕੇ, ਇੱਕ ਆਧੁਨਿਕ ਲੋਕਤੰਤਰਕ ਦੇਸ਼ ਬਣ ਕੇ ਖੜਾ ਹੋ ਸਕੇਗਾ।

close

Share and Enjoy !

Shares

Leave a Reply

Your email address will not be published. Required fields are marked *