ਦੇਸ਼ਭਰ ਵਿੱਚ ਮਜ਼ਦੂਰਾਂ ਅਤੇ ਕਿਸਾਨਾਂ ਦੇ ਜ਼ੋਰਦਾਰ ਪ੍ਰਦਰਸ਼ਣ

9 ਅਗਸਤ ਨੂੰ ਦੇਸ਼ ਦੇ ਕਿਸਾਨਾਂ ਨੇ ‘ਅਖਿਲ ਭਾਰਤੀ ਕਿਸਾਨ ਸੰਘਰਸ਼ ਤਾਲਮੇਲ ਸੰਮਤੀ’ ਦੀ ਅਗਵਾਈ ਵਿੱਚ, ‘ਕਾਰਪੋਰੇਟ ਭਜਾਓ – ਕਿਸਾਨ ਬਚਾਓ’ ਦਾ ਨਾਅਰਾ ਲਗਾਉਂਦੇ ਹੋਏ ਆਪਣੇ-ਆਪਣੇ ਰਾਜਾਂ ਦੇ ਜ਼ਿਲੇ ਤਹਿਸੀਲਾਂ ਅਤੇ ਪੰਚਾਇਤਾਂ ਸਾਹਮਣੇ ਜੰਮ ਕੇ ਪ੍ਰਦਰਸ਼ਣ ਕੀਤਾ। ਇਸ ਦੇ ਨਾਲ-ਨਾਲ, ‘ਦੇਸ਼ ਬਚਾਓ’ ਦਾ ਨਾਅਰੇ ਦੇ ਤਹਿਤ, ਕੇਂਦਰੀ ਟ੍ਰੇਡ ਯੂਨੀਅਨਾਂ ਦੀ ਅਗਵਾਈ ਵਿੱਚ ਲੱਖਾਂ ਮਜ਼ਦੂਰ ਸੜਕਾਂ ‘ਤੇ ਉੱਤਰੇ। ਦੇਸ਼ ਦੇ ਕਈ ਹਿੱਸਿਆਂ ਵਿੱਚ ਮਣਦੂਰਾਂ ਅਤੇ ਕਿਸਾਨਾਂ ਦੇ ਸੰਗਠਨਾਂ ਨੇ ਮੋਢੇ ਨਾਲ ਮੋਢਾ ਜੋੜ ਕੇ ਸਾਝੇਂ ਤੌਰ ‘ਤੇ ਮੀਟਿੰਗਾਂ, ਰੈਲੀਆਂ ਅਤੇ ਪ੍ਰਦਰਸ਼ਣ ਅਯੋਜਿਤ ਕੀਤੇ।

जंतर-मंतर, नई दिल्ली
चैन्नई में कंटेनर डिपो के कर्मचारी

ਪੰਜਾਬ, ਹਰਿਆਣਾ, ਰਾਜਸਥਾਨ, ਮਹਾਂਰਾਸ਼ਟਰ, ਹਿਮਾਚਲ ਪ੍ਰਦੇਸ਼, ਛੱਤੀਸਗੜ੍ਹ, ਬਿਹਾਰ, ਝਾਰਖੰਡ, ਮੱਧਪ੍ਰਦੇਸ਼, ਗ਼ੁਜਰਾਤ, ਆਂਧਰਪ੍ਰਦੇਸ਼, ਜੰਮੂ-ਕਸ਼ਮੀਰ, ਓਡੀਸਾ ਸਮੇਤ ਪੂਰਵ-ਉੱਤਰ ਰਜਾਂ ਵਿੱਚ ਮਜ਼ਦੂਰਾਂ ਅਤੇ ਕਿਸਾਨਾਂ ਨੇ ਸਰਕਾਰ ਦੀ ਦੇਸ਼-ਵਿਰੋਧੀ, ਮਜ਼ਦੂਰ-ਵਿਰੋਧੀ ਅਤੇ ਕਿਸਾਨ ਵਿਰੋਧੀ ਨੀਤੀਆਂ ਦਾ ਜਮ ਕੇ ਵਿਰੋਧ ਕੀਤਾ।

ਇਹਨਾਂ ਪ੍ਰਦਰਸ਼ਣਾਂ ਵਿੱਚ ਕਿਸਾਨ ਅਤੇ ਅਰਥਵਿਵਸਥਾ ਦੇ ਸਾਰੇ ਖੇਤਰਾਂ ਦੇ ਮਜ਼ਦੂਰ ਵੀ ਸ਼ਾਮਲ ਹੋਏ। ਕਿਸਾਨਾਂ ਨੇ ‘ਖੇਤੀ ਖੇਤਰ ‘ਚੋਂ ਕਾਰਪੋਰੇਟ ਘਰਾਣਿਆਂ ਨੂੰ ਬਾਹਰ ਕਰੋ’ ਦਾ ਨਾਅਰਾ ਲਾਇਆ ਤਾਂ ਰੇਲ ਕਰਮਚਾਰੀਆਂ ਨੇ ‘ਰੇਲ ਬਚਾਓ’ ਦਾ ਨਾਅਰਾ ਦਿੱਤਾ ਅਤੇ ਕੋਇਲਾ ਮਜ਼ਦੂਰਾਂ ਨੇ ‘ਕੋਲਾ ਬਚਾਓ’ ਦਾ ਨਾਅਰਾ ਦਿੱਤਾ।

बठिंडा, पंजाब
मोगा, पंजाब
ਰਾਜਧਾਨੀ ਦਿੱਲੀ ਵਿਖੇ ਜੰਤਰ-ਮੰਤਰ ‘ਤੇ ਇੱਕ ਜ਼ੋਰਦਾਰ ਪ੍ਰਦਰਸ਼ਣ

ਸੀਟੂ, ਏਟਕ, ਮਜ਼ਦੂਰ ਏਕਤਾ ਕਮੇਟੀ, ਹਿੰਦ ਮਜ਼ਦੂਰ ਸਭਾ, ਏ.ਆਈ.ਸੀ.ਸੀ.ਟੀ.ਯੂ., ਯੂ.ਟੀ.ਯੂ.ਸੀ., ਏ.ਆਈ. ਯੂ.ਟੀ.ਯੂ.ਸੀ., ਇੰਟਕ, ਐਲ.ਪੀ.ਐਫ. ਅਤੇ ਆਈ.ਸੀ.ਟੀ.ਯੂ. ਦੀ ਅਗਵਾਈ ਵਿੱਚ ਕੀਤੇ ਇਸ ਪ੍ਰਦਰਸ਼ਣ ਵਿੱਚ ਸੈਕੜੇਂ ਹੀ ਮਜ਼ਦੂਰਾਂ ਨੇ ਬੜੇ ਜੋਸ਼ ਦੇ ਨਾਲ ਹਿੱਸਾ ਲਿਆ। ਪ੍ਰਦਰਸ਼ਣਕਾਰੀਆਂ ਨੇ ਹੱਥਾਂ ਵਿੱਚ ਪਲੇਕਾਰਡ ਸਨ, ਜਿਨ੍ਹਾਂ ‘ਤੇ ਲਿਖਿਆ ਸੀ – ‘ਖੇਤੀ ਦਾ ਬਜ਼ਾਰੀਕਰਣ ਅਤੇ ਨਿੱਜੀਕਰਣ ਵਾਲੇ ਆਰਡੀਨੈਂਸਾਂ ਨੂੰ ਰੱਦ ਕਰੋ!’, ‘ਕਿਸਾਨਾਂ ਦੀਆਂ ਉਪਜਾਂ ਦੇ ਸਹੀ ਭਾਅ ਨੀਯਤ ਕਰੋ!’, ‘ਕੋਇਲਾ ਖਾਨਾਂ ਨੂੰ ਨਿੱਜੀ ਸਰਮਾਏਦਾਰਾਂ ਨੂੰ ਵੇਚਣਾ ਬੰਦ ਕਰੋ!’ ‘ਸਾਡੀ ਅਵਾਜ਼ ਨੂੰ ਮਾਸਕ ਹੇਠਾਂ ਨਹੀਂ ਦਬਾਇਆ ਜਾ ਸਕਦਾ ਹੈ!’, ‘ਕੋਵਿਡ-19 ਦੀ ਆੜ ਵਿੱਚ ਲੋਕਾਂ ਦੇ ਅਧਿਕਾਰਾਂ ਤੇ ਹਮਲੇ ਬੰਦ ਕਰੋ!’,  ‘ਸਾਰੇ ਮਜ਼ਦੂਰਾਂ ਨੂੰ ਘੱਟੋ-ਘੱਟ ਤਨਖ਼ਾਹ ਦੇ ਦਾਇਰੇ ਵਿੱਚ ਲਿਆੳ!’, ‘ਮਾਲਿਕਾਂ ਦੇ ਪੱਖ ਵਿੱਚ ਕਿਰਤ ਕਾਨੂੰਨਾਂ ਵਿੱਚ ਬਦਲਾਓ ਨਹੀਂ ਚਲੇਗਾ!’, ‘ਸਰਮਾਏਦਾਰਾ ਵਰਗ ਸਮਾਜ ਨੂੰ ਚਲਾਉਣ ਦੇ ਕਾਬਲ ਨਹੀਂ ਹੈ’, ਆਦਿ।

ਮਜ਼ਦੂਰ ਸੰਗਠਨਾਂ ਦੇ ਪ੍ਰਤੀਨਿਧੀਆਂ – ਏਟਕ ਦੀ ਅਮਰਜੀਤ ਕੌਰ, ਸੀਟੂ ਦੇ ਤਪਨ ਸੈਨ, ਹਿੰਦ ਮਜ਼ਦੂਰ ਸਭਾ ਤੋਂ ਹਰਭਜਨ ਸਿੰਘ ਸਿੱਧੂ, ਮਜ਼ਦੂਰ ਏਕਤਾ ਕਮੇਟੀ ਤੋਂ ਸੰਤੋਸ਼ ਕੁਮਾਰ, ਏ.ਆਈ.ਯੂ.ਟੀ.ਯੂ.ਸੀ ਤੋਂ ਆਰ.ਕੇ. ਸ਼ਰਮਾ, ਇੰਟਕ ਤੋਂ ਅਸ਼ੋਕ ਸਿੰਘ, ਯੂ.ਟੀ.ਯੂ.ਸੀ. ਤੋਂ ਸ਼ਤਰੂਜੀਤ ਸਿੰਘ ਅਤੇ ਐਲ.ਪੀ.ਐਫ. ਤੋਂ ਜਵਾਹਰ ਸਿੰਘ ਦੇ ਨਾਲ-ਨਾਲ, ਅਖਿਲ ਭਾਰਤੀ ਕਿਸਾਨ ਸੰਘਰਸ਼ ਤਾਲਮੇਲ ਸੰਮਤੀ ਦੇ ਪ੍ਰਤੀਨਿਧੀ ਨੇ ਵੀ ਸਭਾ ਨੂੰ ਸੰਬੋਧਨ ਕੀਤਾ। ਪ੍ਰਦਰਸ਼ਣਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਬੁਲਾਰਿਆਂ ਨੇ ਅਸਲ੍ਹਾ ਫ਼ੈਕਟਰੀਆਂ ਸਮੇਤ ਰੱਖਿਆ, ਰੇਲਵੇ, ਬੀਮਾ, ਦੂਰ-ਸੰਚਾਰ, ਡਾਕ, ਕੋਇਲਾ, ਏਅਰ ਇੰਡੀਆ ਅਤੇ 151 ਰੇਲ ਗੱਡੀਆਂ ਨੂੰ ਨਿੱਜੀ ਖੇਤਰ ਨੂੰ ਦਿੱਤੇ ਜਾਣ ਦੀ ਕੜੀ ਨਿੰਦਾ ਕੀਤੀ। ਉਨ੍ਹਾਂ ਨੇ ਇਹਨਾਂ ਖੇਤਰਾਂ ਵਿੱਚ ਨਿੱਜੀਕਰਣ ਨੂੰ ਤੁਰੰਤ ਰੋਕਣ ਅਤੇ ਵਾਪਸ ਲੈਣ ਦੀ ਮੰਗ ਕੀਤੀ। ਕਿਸਾਨਾਂ ਦੀਆਂ ਮੰਗਾਂ – ਕਿਸਾਨ ਨੂੰ ਕਰਜ਼-ਮੁਕਤ ਕੀਤੇ ਜਾਣ, ਫ਼ਸਲ ਦੀ ਲਾਗਤ ਦਾ ਡੇਢ ਗੁਣਾ ਭਾਅ ਦਿੱਤੇ ਜਾਣ, ਡੀਜ਼ਲ ਦੇ ਭਾਅ ਅੱਧੇ ਕੀਤੇ ਜਾਣ, ਬਿਜਲੀ ਸੋਧ ਆਂਰਡੀਨੈਂਸ-2020 ਨੂੰ ਰੱਦ ਕੀਤਾ ਜਾਵੇ ਅਤੇ ਮਨਰੇਗਾ ਦੇ ਤਹਿਤ ਕੰਮ ਦੀ ਗਰੰਟੀ ਨੂੰ ਵਧਾ ਕੇ 200 ਦਿਨ ਤੱਕ ਕੀਤੇ ਜਾਣ ਆਦਿ ‘ਤੇ ਬੁਲਾਰਿਆਂ ਨੇ ਜ਼ੋਰ ਦਿੱਤਾ।

जगदलपुर, छत्तीसगढ़
चेन्नई के पैराम्बूर में कैरिज कर्मचारी
बिट्टाडुंगा, कर्नाटक में किसान यूनियन – के.आर.आर.एस
सोनीपत, हरियाणा
होशियारपुर, पंजाब
जंतर-मंतर, नई दिल्ली
फजिल्का, पंजाब
महाराष्ट्र मुबई में रेलकर्मी
गुरदासपुर, पंजाब
राजस्थान के कोटा में रेलकर्मी
सादुलपुर, राजस्थान
तामिलनाडू के करूर जिला में
रेल चालक, पानीपत, हरियाणा
रेल चालक, रांची, झारखंड
ਹਰਿਆਣੇ ਵਿਚ ਪਿੰਡ, ਚੌਪਲਾਂ, ਪੰਚਾਇਤਾਂ ਵਿਚ ਪ੍ਰਦਰਸ਼ਨ ਕਰਦੇ ਹੋਏ ਕਿਸਾਨ

 

Share and Enjoy !

0Shares
0

Leave a Reply

Your email address will not be published. Required fields are marked *