ਸਰਕਾਰ ਦਾ ਏਅਰ ਇੰਡੀਆ ਦੇ ਮਜ਼ਦੂਰਾਂ ਉੱਤੇ ਇੱਕ ਵੱਡਾ ਹਮਲਾ

14 ਜੁਲਾਈ ਨੂੰ ਸਰਵਜਨਕ ਖ਼ੇਤਰ ਦੀ ਕੰਪਣੀ ਏਅਰ ਇੰਡੀਆ ਦੇ ਪ੍ਰਬੰਧਕਾਂ ਨੇ ਘੋਸ਼ਣਾ ਕੀਤੀ ਕਿ ਉਸਦੇ ਕਰਮਚਾਰੀਆਂ ਨੂੰ ਬਿਨਾਂ ਤਨਖ਼ਾਹ ਦੀ ਛੁੱਟੀ ‘ਤੇ ਜਾਣ ਦੇ ਲਈ ਕਿਹਾ ਗਿਆ ਜਾਵੇਗਾ। ਇਸ ਛੁੱਟੀ ਦਾ ਸਮਾਂ ਪੰਜ ਸਾਲ ਤੱਕ ਚੱਲ ਸਕਦਾ ਹੈ।

ਪ੍ਰਬੰਧਕਾਂ ਦੇ ਇੱਕ ਅਦੇਸ਼ ਦੇ ਅਨੁਸਾਰ, “ਪੱਕੇ ਕਰਮਚਾਰੀਆਂ ਦੇ ਲਈ ਤਨਖ਼ਾਹ ਅਤੇ ਭੱਤੇ ਤੋਂ ਬਿਨਾਂ ਛੁੱਟੀ ‘ਤੇ ਜਾਣ ਦੀ ਯੋਜਨਾ (ਐਲ.ਡਬਲਯੂ.ਪੀ.) ਸ਼ੁਰੂ ਕੀਤੀ ਜਾ ਰਹੀ ਹੈ, ਜਿਸਦੇ ਤਹਿਤ ਕਰਮਚਾਰੀਆਂ ਨੂੰ ਛੇ ਮਹੀਨੇ ਦੇ ਸਮੇਂ ਲਈ (ਜਿਸ ਨੂੰ ਪੰਜ ਸਾਲ ਤੱਕ ਵੀ ਵਧਾਇਆ ਜਾ ਸਕਦਾ ਹੈ) ਜਾਂ ਦੋ ਸਾਲ ਦੇ ਸਮੇਂ ਲਈ (ਜਿਸ ਨੂੰ ਪੰਜ ਸਾਲ ਤੱਕ ਵਧਾਇਆ ਜਾ ਸਕਦਾ ਹੈ)। ਛੁੱਟੀ ਦਾ ਸਮਾਂ ਪ੍ਰਬੰਧਕਾਂ ਦੀ ਮਰਜ਼ੀ ਨਾਲ ਤੈਅ ਕੀਤਾ ਜਾਵੇਗਾ।” ਇਹ ਆਦੇਸ਼ ਕੰਪਣੀ ਦੇ ਸੀ,ਐਮ.ਡੀ. ਨੂੰ ਕੰਪਣੀ ਦੇ ਨਾਂ ‘ਤੇ ਇੱਕ ਹੁਕਮ ਪਾਸ ਕਰਨ ਦਾ ਅਧਿਕਾਰ ਦਿੰਦਾ ਹੈ, ਜਿਸਦੇ ਤਹਿਤ ਉਹ, “ਕਿਸੇ ਵੀ ਕਰਮਚਾਰੀ ਨੂੰ……ਬਿਮਾਰ ਜਾਂ ਬੇਕਾਰ ਹੋ ਜਾਣ ਦੀ ਵਜ੍ਹਾ ਨਾਲ ਉਸਦੀ….ਉੱਪਯੁਕਤਤਾ, ਕਾਰਜਕੁਸ਼ਲਤਾ, ਕਾਬਲੀਅਤ, ਕੰਮ ਦੀ ਗੁਣਵੱਤਾ, ਉਸ ਦੀ ਸਿਹਤ, ਪਿੱਛੇ ਕਦੇ ਡਿਊਟੀ ‘ਤੇ ਨਾ ਆਉਣ ਦੀ ਘਟਨਾ, ਆਦਿ ਦੇ ਅਧਾਰ ‘ਤੇ ਤੈਅ ਕਰ ਸਕਦਾ ਹੈ”।

ਸਮਾਚਾਰ ਰਿਪੋਰਟਾਂ ਦੇ ਅਨੁਸਾਰ, ਵਿਭਿੰਨ ਇਲਾਕਿਆਂ ਦੇ ਮੁੱਖ ਦਫ਼ਤਰਾਂ ਅਤੇ ਇਲਾਕਿਆਂ ਦੇ ਖ਼ੇਤਰੀ ਨਿਰਦੇਸ਼ਕਾਂ ਨੂੰ ਇਹਨਾਂ ਮਾਪਦੰਡਾਂ ਦੇ ਅਧਾਰ ‘ਤੇ ਹਰ ਕਰਮਚਾਰੀ ਦੀ ਪੜਚੋਲ ਕਰਨ ਲਈ ਕਿਹਾ ਗਿਆ ਹੈ। ਅਜਿਹੇ ਕਰਮਚਾਰੀਆਂ ਦੀ ਪਹਿਚਾਣ ਕਰਨ ਦੇ ਲਈ ਵੀ ਕਿਹਾ ਗਿਆ ਹੈ, ਜਿਹਨਾਂ ਨੂੰ ਬਿਨਾਂ ਤਨਖ਼ਾਹ ਛੁੱਟੀ ‘ਤੇ ਜਾਣ ਲਈ ਆਦੇਸ਼ ਦਿੱਤਾ ਜਾਣਾ ਚਾਹੀਦਾ ਹੈ।

ਏਅਰ ਇੰਡੀਆਂ ਦੇ ਪ੍ਰਬੰਧਕਾਂ ਨੇ ਕੰਪਣੀ ਵਿੱਚ “ਬੇਕਾਰ ਮਜ਼ਦੂਰਾਂ” ਦੀ ਪਹਿਚਾਣ ਕਰਨ ਦੇ ਲਈ ਇੱਕ ਸੰਮਤੀ ਦਾ ਗਠਨ ਕੀਤਾ ਹੈ। ਆਦੇਸ਼ ਵਿਚ ਅੱਗੇ ਲਿਖਿਆ ਹੈ ਕਿ “ਅਜਿਹੇ ਕਰਮਚਾਰੀਆਂ ਦੇ ਨਾਂਵਾਂ ਨੂੰ ਜਨਰਲ ਮੈਨੇਜਰ ਦੇ ਕੋਲ ਭੇਜਣਾ ਹੋਵੇਗਾ, ਤਾਂ ਕਿ ਉਹ ਏਅਰ ਇੰਡੀਆ ਦੇ ਸੀ.ਐਮ.ਡੀ. ਤੋਂ ਇਸਦੀ ਇਜ਼ਾਜਤ ਲੈ ਸਕੇ”। ਜੋ ਲੋਕ ਆਪਣੀ “ਮਰਜ਼ੀ” ਨਾਲ ਯੋਜਨਾ ਦਾ ਪ੍ਰਯੋਗ ਕਰਨਾ ਚਾਹੁੰਦੇ ਹਨ, ਉਹਨਾਂ ਨੂੰ 15 ਅਗਸਤ ਤੱਕ ਆਪਣੇ ਵਿਭਾਗ ਦੇ ਮੁੱਖੀਆਂ ਨੂੰ ਸੂਚਿਤ ਕਰਨਾ ਹੋਵੇਗਾ।

ਇਸ ਕਦਮ ਨੂੰ “ਛੁੱਟੀ” ਕਹਿਣਾ ਸੱਚਾਈ ਨੂੰ ਝੁਠਲਾਉਣਾ ਹੈ। ਬਿਨਾਂ ਤਨਖ਼ਾਹ ਦੇ ਛੁੱਟੀ ਵਿੱਚ ਸਵੈ-ਇੱਛਾ ਦਾ ਸਵਾਲ ਹੀ ਨਹੀਂ ਹੋ ਸਕਦਾ ਹੈ। ਇਸਨੂੰ ਜ਼ਬਰਦਸਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਇਹ ਸਾਫ਼ ਹੈ ਕਿ ਏਅਰ ਇੰਡੀਆ ਦੇ ਪ੍ਰਬੰਧਕ ਇਸ ਯੋਜਨਾ ਨਾਲ ਬਹੁਤ ਬੜੇ ਪੈਮਾਨੇ ‘ਤੇ ਏਅਰ ਇੰਡੀਆਂ ਦੇ ਪੱਕੇ ਮਜ਼ਦੂਰਾਂ ਦੀ ਛਾਂਟੀ ਦਾ ਪ੍ਰੋਗਰਾਮ ਬਣਾ ਰਹੇ ਹਨ। ਗੌਰਤਲਬ ਹੈ ਕਿ ਏਅਰ ਇੰਡੀਆ ਦੀਆਂ ਸਹਾਇਕ ਕੰਪਣੀਆਂ ਸਮੇਤ, ਇਹਨਾਂ ਵਿੱਚ ਕਰੀਬ 11,000 ਪੱਕੇ ਮਜ਼ਦੂਰ ਹਨ। ਇਸ ਤੋਂ ਬਿਨਾਂ ਏਅਰ ਇੰਡੀਆ ਵਿੱਚ 4,200 ਤੋਂ ਜ਼ਿਆਦਾ ਠੇਕਾ ਮਜ਼ਦੂਰ ਕੰਮ ਕਰ ਰਹੇ ਹਨ।

ਤਨਖ਼ਾਹ ਤੋਂ ਬਿਨਾਂ ਦਿੱਤੀ ਜਾਣ ਵਾਲੀ ਛੁੱਟੀ ਦੇ ਇਸ ਨੋਟਿਸ ਵਿੱਚ ਇਹ ਲਿਖਿਆ ਹੈ :

“ਬਿਨਾਂ ਤਨਖ਼ਾਹ ਦੀ ਛੁੱਟੀ ਦੇ ਦੌਰਾਨ, ਕਰਮਚਾਰੀਆਂ ਨੂੰ ਪੈਨਸ਼ਨ, ਗ੍ਰੈਚੁਟੀ, ਜੀਵਨ ਬੀਮਾ, ਤਨਖ਼ਾਹ ਵਾਧਾ, ਮਹਿੰਗਾਈ ਭੱਤਾ ਜਾਂ ਹੋਰ ਕਿਸੇ ਵੀ ਬੁਨਿਆਦੀ ਸਹੂਲਤ ਦਾ ਲਾਭ ਨਹੀਂ ਮਿਲੇਗਾ। ਛੁੱਟੀ ‘ਤੇ ਭੇਜੇ ਗਏ ਸੀਨੀਅਰ ਕਰਮਚਾਰੀ ਆਪਣੇ ਜੂਨੀਅਰ ਕਰਮਚਾਰੀ ਸਾਥੀਆਂ ਦੀ ਤੁਲਨਾ ਵਿਚ ਆਪਣੀ ਸੀਨੀਅਰਤਾ ਵੀ ਖੋ ਦੇਣਗੇ”। ਜੋ ਕਰਮਚਾਰੀ ਸਟਾਫ਼ ਕੁਆਟਰ ਵਿੱਚ ਰਹਿੰਦੇ ਹਨ, ਉਹਨਾਂ ਨੂੰ ਕੁਆਰਟ ਖ਼ਾਲ੍ਹੀ ਕਰਨਾ ਹੋਵੇਗਾ ਜਾਂ ਮੌਜ਼ੂਦਾ ਬਜ਼ਾਰ ਦੇ ਮੁੱਲ ਦੇ ਅਨੁਸਾਰ ਏਅਰ ਲਾਈਨ ਨੂੰ ਕਿਰਾਇਆ ਦੇਣਾ ਹੋਵੇਗਾ।

ਇਸ ਤੋਂ ਇਲਾਵਾ, ਬਿਨਾਂ ਤਨਖ਼ਾਹ ਦੀ ਛੁੱਟੀ ਦੇ ਦੌਰਾਨ, ਕੋਈ ਕਰਮਚਾਰੀ ਏਅਰ ਇੰਡੀਆ ਦੀ ਇਜ਼ਾਜਤ ਤੋਂ ਬਗੈਰ ਕੋਈ ਹੋਰ ਕੰਮ ਨਹੀਂ ਕਰ ਸਕਦਾ।

ਏਅਰ ਇੰਡੀਆ ਦੇ ਕਰਮਚਾਰੀ, ਪ੍ਰਬੰਧਕਾਂ ਦੇ ਇਸ ਮਜ਼ਦੂਰ-ਵਿਰੋਧੀ ਕਦਮ ਨਾਲ ਬੇਹੱਦ ਗੁੱਸੇ ਵਿੱਚ ਹਨ, ਜੋ ਕਿ ਸਾਫ ਤੌਰ ‘ਤੇ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਲਾਗੂ ਕੀਤਾ ਜਾ ਰਿਹਾ ਹੈ।

ਪਾਇਲਟ ਅਤੇ ਕੋਬਿਨ-ਕਰੂ ਦੇ ਕਰਮਚਾਰੀਆਂ ਨੇ ਸ਼ੰਕਾ ਜਾਹਰ ਕੀਤੀ ਹੈ ਕਿ ਉਹਨਾਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਸੰਭਾਵਨਾ ਹੈ।

ਇਸ ਤੋਂ ਪਹਿਲਾਂ 11 ਜੁਲਾਈ ਨੂੰ ਏਅਰ ਇੰਡੀਆ ਨੇ ਕੋਬਿਨ ਕਰੂ ਦੇ ਠੇਕੇ ‘ਤੇ ਕੰਮ ਕਰਨ ਵਾਲੇ 200 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਅਪ੍ਰੈਲ 2020 ਤੱਕ ਏਅਰ ਇੰਡੀਆ ਦੇ ਕੋਲ ਲੱਗਭਗ 4000 ਕੋਬਿਨ ਕਰੂ ਅਤੇ 1800 ਪਾਇਲਟ ਸਨ।

ਕੇਂਦਰ ਸਰਕਾਰ ਲੰਬੇ ਸਮੇਂ ਤੋਂ ਏਅਰ ਇੰਡੀਆ ਨੂੰ ਨਿੱਜੀ ਕੰਪਣੀਆਂ ਨੂੰ ਵੇਚਣ ਦੀ ਕੋਸ਼ਿਸ਼ ਕਰ ਰਹੀ ਹੈ। ਏਅਰ ਇੰਡੀਆ ਦੇ ਨਿੱਜੀਕਰਣ ਦੀਆਂ ਸਰਕਾਰ ਦੀਆਂ ਯੋਜਨਾਵਾਂ ਵਿੱਚ ਪਾਇਲਟਾਂ, ਕੋਬਿਨ-ਕਰੂ ਅਤੇ ਕੰਪਣੀ ਦੇ ਹੋਰ ਕਰਮਚਾਰੀਆਂ ਦਾ ਗੁੱਸਾ ਸਭ ਤੋਂ ਬੜਾ ਕੰਡਾ ਰਿਹਾ ਹੈ। ਸਰਕਾਰ ਅਤੇ ਏਅਰ ਇੰਡੀਆ ਕਰੋਨਾ ਵਾਇਰਸ ਮਹਾਂਮਾਰੀ ਦਾ ਫ਼ਾਇਦਾ ਉਠਾਉਂਦੇ ਹੋਏ, ਮਜ਼ਦੂਰਾਂ ਅਤੇ ਉਹਨਾਂ ਦੇ ਅਧਿਕਾਰਾਂ ਉੱਤੇ ਜ਼ਬਰੀ ਹਮਲੇ ਕਰ ਰਹੇ ਹਨ। ਏਅਰ ਇੰਡੀਆਂ ਦੇ ਕਰਮਚਾਰੀ ਇਹਨਾਂ ਹਮਲਿਆਂ ਦਾ ਡਟ ਕੇ ਵਿਰੋਧ ਕਰ ਰਹੇ ਹਨ।

close

Share and Enjoy !

Shares

Leave a Reply

Your email address will not be published. Required fields are marked *