ਕੋਵਿਡ-19 ਦੇ ਚੱਲਦਿਆਂ ਟੀ.ਐਮ.ਐਸ.ਟੀ. ਦੇ ਮਜ਼ਦੂਰਾਂ ਦੀ ਛਾਂਟੀ ਕੀਤੀ ਗਈ

ਟੀ.ਐਮ.ਐਸ.ਟੀ. ਟੈਕਨੌਲੋਜ਼ੀ (ਇੰਡੀਆ) ਪ੍ਰਾਈਵੇਟ ਲਿਮਟਿਡ ਨੇ ਜੂਨ ਦੇ ਤੀਸਰੇ ਹਫ਼ਤੇ ਵਿੱਚ ਆਪਣੇ 100 ਪੱਕੇ ਮਜ਼ਦੂਰਾਂ ਦੀ ਛਾਂਟੀ ਕਰ ਦਿੱਤੀ। ਛਾਂਟੀ ਕੀਤੇ ਗਏ ਮਜ਼ਦੂਰਾਂ ਵਿੱਚ ਸ਼ੌਪ ਫਲੋਰ ਲਾਈਨ ਲੀਡਰ, ਸਹਾਇਕ ਲਾਈਨ ਲੀਡਰ, ਗੁਣਵੱਤਾ ਨਿਯੰਤਰਕ ਅਤੇ ਕੁਛ ਓਪਰੇਟਰ ਸ਼ਾਮਲ ਹਨ।

ਚੇਨੰਈ ਦੇ ਕੋਲ ਚੇਂਗਲਪੱਟੂ ਵਿੱਚ, ਮਹਿੰਦਰਾ ਵਰਲਡ ਸਿਟੀ ਵਿੱਚ ਸਥਾਪਤ ਇਹ ਕੰਪਣੀ, ਤਾਈਵਾਨ ਸਥਿਤ ਮਲਟੀ-ਨੈਸ਼ਨਲ ਕੰਪਣੀ ਟੀ.ਐਮ.ਐਸ.ਟੀ. ਟੈਕਨਾਲੋਜੀ ਦੀ ਸਹਾਇਕ ਕੰਪਣੀ ਹੈ; ਇਹ ਕੰਪਣੀ ਮੋਬਾਈਲ ਫੋਨ, ਮਦਰ ਬੋਰਡ ਅਤੇ ਟੱਚ ਸਕ੍ਰੀਨ ਸਮੇਤ ਵਿਭਿੰਨ ਇਲੈਕਟਰਿਕ ਉਪਕਰਣ ਜਿਹੇ ਉਤਪਾਦਾਂ ਦਾ ਸੰਯੋਜਨ ਕਰਦੀ ਹੈ। ਇਹ ਕੰਪਣੀ ਜੀਓ, ਐਮ.ਆਈ ਅਤੇ ਸੈਮਸੁੰਗ ਜਿਹੇ ਵਿਭਿੰਨ ਇਲੈਕਟਰਿਕ ਬ੍ਰਾਂਡਾਂ ਦੇ ਲਈ ਸਪਲਾਈ ਕਰਦੀ ਹੈ।

ਪਿਛਲੇ ਕਈ ਸਾਲਾਂ ਤੋਂ ਇਹ ਕੰਪਣੀ ਮਨਮਰਜ਼ੀ ਨਾਲ ਮਜ਼ਦੂਰਾਂ ਨੂੰ ਨੌਕਰੀ ‘ਤੇ ਰੱਖਣ ਅਤੇ ਕੱਢ ਦੇਣ (ਹਾਇਰ ਐਂਡ ਫਾਇਰ) ਦੀ ਨੀਤੀ ਅਨੁਸਾਰ ਕੰਮ ਕਰ ਰਹੀ ਹੈ। ਸ਼ੁਰੂ ਵਿਚ ਇਸ ਕੰਪਣੀ ਵਿੱਚ 2,500 ਮਜ਼ਦੂਰ ਸਨ, ਜੋ ਕਿ ਘਟ ਕੇ ਹੁਣ ਕੇਵਲ 450 ਹੀ ਰਹਿ ਗਏ ਹਨ, ਜਿਨ੍ਹਾਂ ਵਿੱਚ ਹੋਰ ਸੇਵਾ ਮਜ਼ਦੂਰ ਵੀ ਸ਼ਾਮਲ ਹਨ। ਮਜ਼ਦੂਰਾਂ ਵਿੱਚ ਲੱਗਭਗ 50 ਔਰਤਾਂ ਹਨ। ਮਜ਼ਦੂਰਾਂ ਦੀ ਕੁਸ਼ਲਤਾ ਦੀ ਤੁਲਨਾ ਵਿੱਚ ਉਹਨਾਂ ਨੂੰ ਬੇਹੱਦ ਘੱਟ ਤਨਖ਼ਾਹ ਦਿੱਤੀ ਜਾਂਦੀ ਹੈ। ਜ਼ਿਆਦਾਤਰ ਮਜ਼ਦੂਰਾਂ ਦੀ ਤਨਖ਼ਾਹ 12,000 ਰੁਪਏ ਤੋਂ 14,000 ਰੁਪਏ ਪ੍ਰਤੀ ਮਹੀਨਾ ਹੈ।

ਕੰਪਣੀ ਨੇ ਛਾਂਟੀ ਕੀਤੇ ਗਏ ਮਜ਼ਦੂਰਾਂ ਨੂੰ ਅਚਾਨਕ ਕੰਮ ਤੋਂ ਕੱਢੇ ਜਾਣ ਦੀ ਇਵਜ਼ ਵਿੱਚ ਕੋਈ ਵੀ ਵੱਖਰੀ ਅਦਾਇਗੀ ਨਹੀਂ ਕੀਤੀ ਹੈ ਅਤੇ ਉਹਨਾਂ ਨੂੰ ਅਚਾਨਕ ਕੰਮ ਤੋਂ ਹਟਾ ਦਿੱਤਾ ਹੈ। 100 ਮਜ਼ਦੂਰਾਂ ਦੀ ਛਾਂਟੀ ਅਚਾਨਕ ਕੀਤੇ ਜਾਣ ਨਾਲ ਹੋਈ ਇਸ ਨਾਇਨਸਾਫ਼ੀ ਨਾਲ ਮਜ਼ਦੂਰ ਬੇਹੱਦ ਗੁੱਸੇ ਵਿੱਚ ਹਨ।

ਛਾਂਟੀ ਕੀਤੇ ਗਏ ਮਜ਼ਦੂਰਾਂ ਨੂੰ ਤੁਰੰਤ ਕੰਮ ‘ਤੇ ਲਏ ਜਾਣ ਦੀ ਮੰਗ ਨੂੰ ਲੈ ਕੇ ਮਜ਼ਦੂਰਾਂ ਨੇ ਫ਼ੈਕਟਰੀ ਦੇ ਸਾਹਮਣੇ ਧਰਨਾ ਪ੍ਰਦਰਸ਼ਣ ਅਯੋਜਿਤ ਕੀਤਾ। ਪੁਲਿਸ ਵਲੋਂ ਆਪਦਾ-ਪ੍ਰਬੰਧ ਕਾਨੂੰਨ ਦੇ ਤਹਿਤ ਮਜ਼ਦੂਰਾਂ ਨੂੰ ਗਿ੍ਰਫ਼ਤਾਰ ਕੀਤੇ ਜਾਣ ਦੀ ਧਮਕੀ ਦਿੱਤੇ ਜਾਣ ਦੇ ਬਾਵਜੂਦ ਮਜ਼ਦੂਰਾਂ ਨੇ ਦੁਪਹਿਰ ਤਿੰਨ ਵਜੇ ਤੋਂ ਰਾਤ ਨੌਂ ਵਜੇ ਤੱਕ ਗੇਟ ਤੇ ਆਪਣਾ ਧਰਨਾ ਪ੍ਰਦਰਸ਼ਣ ਜਾਰੀ ਰੱਖਿਆ। ਮਜ਼ਦੂਰਾਂ ਨੇ ਆਪਣਾ ਧਰਨਾ ਪ੍ਰਦਰਸ਼ਣ ਉਦੋਂ ਖ਼ਤਮ ਕੀਤਾ, ਜਦੋਂ ਕੰਪਣੀ ਪ੍ਰਬੰਧਕਾਂ ਨੇ ਲਾਕਡਾਊਨ ਹਟਣ ਤੋਂ ਤੁਰੰਤ ਬਾਦ ਇਸ ਮਾਮਲੇ ‘ਤੇ ਚਰਚਾ ਕਰਨ ਦਾ ਵਾਅਦਾ ਕੀਤਾ।

ਏਸੇ ਦੁਰਾਨ, ਮਜ਼ਦੂਰ ਆਪਣੇ ਹਿੱਤਾਂ ਦੀ ਰੱਖਿਆ ਦੇ ਲਈ ਯੂਨੀਅਨ ਬਨਾਉਣ ਦੀ ਕੋਸ਼ਿਸ਼ ਕਰ ਰਹੇ ਹਨ।

close

Share and Enjoy !

Shares

Leave a Reply

Your email address will not be published. Required fields are marked *