ਅਧਿਕਾਰਾਂ ਦੀ ਹਿਫ਼ਾਜ਼ਤ ਲਈ ਸੰਘਰਸ਼

ਕਰਨਾਟਕਾ ਦੇ ਗਾਰਮੈਂਟ (ਬਸਤਰ) ਮਜ਼ਦੂਰ ਨੌਕਰੀਆਂ ਤੋਂ ਕੱਢੇ ਜਾਣ ਦੇ ਖ਼ਿਲਾਫ਼ ਸੰਘਰਸ਼ ਕਰ ਰਹੇ ਹਨ

garmentਕੱਪੜਾ ਅਤੇ ਬਸਤਰ ਮਜ਼ਦੂਰਾਂ ਦੀਆਂ ਯੂਨੀਅਨਾਂ ਵਲੋਂ ਦੱਸੇ ਗਏ ਅੰਦਾਜ਼ਿਆਂ ਦੇ ਅਨੁਸਾਰ ਕਰਨਾਟਕ ਵਿੱਚ ਘੱਟ ਤੋਂ ਘੱਟ 40 ਫੀਸਦੀ ਬਸਤਰ ਮਜ਼ਦੂਰ ਆਪਣੀਆਂ ਨੌਕਰੀਆਂ ਗੁਆ ਚੁੱਕੇ ਹਨ। ਬਹੁਤੇ ਮਜ਼ਦੂਰਾਂ ਨੂੰ ਉਹਨਾਂ ਦੀਆਂ ਬਕਾਇਆ ਤਨਖ਼ਾਹਾਂ ਵੀ ਨਹੀਂ ਮਿਲੀਆਂ ਹਨ। ਕੋਵਿਡ-19 ਅਤੇ ਲਾਕਡਾਊਨ ਦੇ ਚੱਲਦਿਆਂ ਯੂਰੋਪ ਅਤੇ ਬਰਤਾਨੀਆਂ ਦੇ ਬਜ਼ਾਰਾਂ ਵਿਚ ਹਿੰਦੋਸਤਾਨ ਵਿੱਚ ਬਣਾਏ ਬਸਤਰਾਂ ਅਤੇ ਕੱਪੜਿਆਂ ਦੀ ਮੰਗ ਵਿੱਚ ਭਾਰੀ ਗਿਰਾਵਟ ਆਈ ਹੈ। ਇਹਨਾਂ ਵਿੱਚੋਂ ਕਈ ਕੰਪਣੀਆਂ, ਜੋ ਯੁਰੋਪ ਦੇ ਬਜ਼ਾਰਾਂ ਲਈ ਕੱਪੜਾ ਬਣਾਉਂਦੀਆਂ ਹਨ, ਉਹ ਜਾਂ ਤਾਂ ਬੰਦ ਹੋ ਗਈਆਂ ਹਨ ਜਾਂ ਉਨ੍ਹਾਂ ਨੇ ਵੱਡੀ ਤਾਦਾਦ ਵਿੱਚ ਮਜ਼ਦੂਰਾਂ ਦੀ ਛਾਂਟੀ ਕੀਤੀ ਹੈ।

ਪਿਛਲੇ ਤਿੰਨ ਹਫ਼ਤਿਆਂ ਵਿੱਚ ਹਰ ਰੋਜ਼ 1,300 ਤੋਂ ਵੀ ਜ਼ਿਆਦਾ ਮਜ਼ਦੂਰ ਸ਼੍ਰੀਰੰਗਾਪਟਨਾ ਵਿੱਚ ਆਪਣੀ ਫ਼ੈਕਟਰੀ ਦੇ ਬਾਹਰ ਅੰਦੋਲਨ ਕਰ ਰਹੇ ਹਨ। ਇਸ ਤੋਂ ਪਹਿਲਾਂ ਜੂਨ ਵਿੱਚ ਉਨ੍ਹਾਂ ਨੂੰ ਸੂਚਿਤ ਕੀਤਾ ਗਿਆ ਸੀ ਕਿ ਉਨ੍ਹਾਂ ਨੂੰ ਕੰਮ ਤੋਂ ਕੱਢਿਆ ਜਾ ਰਿਹਾ ਹੈ, ਕਿਉਂਕਿ ਕੱਪੜਿਆਂ ਦੇ ਇੱਕ ਵਿਦੇਸ਼ੀ ਬਰਾਂਡ, ਜਿਸ ਦੇ ਲਈ ਉਹ ਉਤਪਾਦਨ ਕਰਦੇ ਸਨ, ਉਸ ਤੋਂ ਕਾਰਖਾਨੇ ਲਈ ਆਰਡਰ ਨਹੀਂ ਮਿਲ ਰਹੇ ਹਨ।

ਕਰਨਾਟਕ ਵਿੱਚ ਲੱਗਭਗ 6 ਲੱਖ ਬਸਤਰ ਅਤੇ ਕੱਪੜਾ ਮਜ਼ਦੂਰ ਹਨ – ਜਿਨ੍ਹਾਂ ਵਿੱਚ ਜ਼ਿਆਦਾਤਰ ਔਰਤਾਂ ਹਨ – ਬਿਹਤਰ ਤਨਖ਼ਾਹ, ਕੰਮ ਦੇ ਬੋਝ ਵਿੱਚ ਕਮੀ ਅਤੇ ਹੋਰ ਬੁਨਿਆਦੀ ਸਹੂਲਤਾਂ ਦੇ ਲਈ ਲੰਬੇ ਸਮੇਂ ਤੋਂ ਲੜਾਈ ਲੜ ਰਹੇ ਹਨ। ਕਰੋਨਾ ਵਾਇਰਸ ਮਹਾਂਮਾਰੀ ਨੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਹੋਰ ਵੀ ਗੰਭੀਰ ਬਣਾ ਦਿੱਤਾ ਹੈ।

ਪੂਰੇ ਕਰਨਾਟਕ ਦੀਆਂ ਫ਼ੈਕਟਰੀਆਂ ਵਿੱਚ ਹੋਣ ਵਾਲੇ ਅੰਦੋਲਨਾਂ ਵਿੱਚੋਂ ਇੱਕ ਹੈ ਸ਼੍ਰੀਰੰਗਾਪਟਨਾ ਫ਼ੈਕਟਰੀ ਦੇ ਮਜ਼ਦੂਰਾਂ ਦਾ ਅੰਦੋਲਨ। ਗਾਰਮੈਂਟਸ ਐਂਡ ਟੈਕਸਟਾਈਲ ਵਰਕਰਸ ਯੂਨੀਅਨ (ਜੀ.ਏ.ਟੀ.ਡਬਲਯੂ.ਯੂ.), ਜਿਸਨੇ ਕਈ ਸਾਰੇ ਮਜ਼ਦੂਰ ਅੰਦੋਲਨ ਅਯੋਜਿਤ ਕੀਤੇ ਹਨ, ਦੇ ਇੱਕ ਪ੍ਰਤੀਨਿਧੀ ਦੇ ਅਨੁਸਾਰ, “ਕੁਛ ਬੜੀ ਕੰਪਣੀਆਂ ਨੇ 70 ਫੀਸਦੀ ਮਜ਼ਦੂਰਾਂ ਨੂੰ ਹੀ ਤਨਖ਼ਾਹ ਦਿੱਤੀ ਹੈ ਅਤੇ ਕੁਛ ਨੇ ਕੇਵਲ 50 ਫੀਸਦੀ ਨੂੰ। ਕੁਛ ਕੰਪਣੀਆਂ ਮਜ਼ਦੂਰਾਂ ਨੂੰ ਸਿਰਫ ਉੱਨੇ ਹੀ ਦਿਨਾਂ ਦੀ ਤਨਖ਼ਾਹ ਦੇ ਰਹੀਆਂ ਹਨ, ਜਿੰਨੇ ਦਿਨਾਂ ਦੇ ਲਈ ਉਹ ਕੰਮ ਕਰ ਰਹੇ ਹਨ ਅਤੇ ਕੁਛ ਤਾਂ ਮਜ਼ਦੂਰਾਂ ਨੂੰ ਅੰਦਰ ਹੀ ਨਹੀਂ ਆਉਣ ਦੇ ਰਹੇ ਹਨ, ਇਹ ਕਹਿ ਕੇ ਕਿ ਹੁਣ ਉਨ੍ਹਾਂ ਦੀਆਂ ਸੇਵਾਵਾਂ ਦੀ ਜ਼ਰੂਰਤ ਨਹੀਂ ਹੈ। 6 ਲੱਖ ਬਸਤਰ ਅਤੇ ਕੱਪੜਾ ਮਜ਼ਦੂਰਾਂ ਦੀ ਕੁੱਲ ਗ਼ਿਣਤੀ ਵਿੱਚੋਂ ਕਰੀਬ 40 ਫੀਸਦੀ ਮਜ਼ਦੂਰ ਨੌਕਰੀਆਂ ‘ਚੋਂ ਕੱਢੇ ਜਾ ਚੁੱਕੇ ਹਨ। “ਮਜ਼ਦੂਰ ਕਿਸ ਤਰ੍ਹਾਂ ਆਪਣੀਆਂ ਨੌਕਰੀਆਂ ਗਵਾ ਰਹੇ ਸਨ, ਇਸ ਦਾ ਉਦਾਹਰਣ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ “ਫ਼ੈਕਟਰੀਆਂ ਨੇ 4 ਮਈ ਤੋਂ ਕੰਮ ਸ਼ੁਰੂ ਕੀਤਾ; ਇਸ ਦੇ ਬਾਵਜੂਦ ਵੀ ਮਜ਼ਦੂਰਾਂ ਦੇ ਲਈ ਯਾਤਾਯਾਤ ਦੇ ਕੋਈ ਪ੍ਰਬੰਧ ਨਹੀਂ ਕੀਤੇ। ਜੂਨ ਤੋਂ ਕਰੀਬ 50 ਫੀਸਦੀ ਮਜ਼ਦੂਰ ਕੰਮ ‘ਤੇ ਆਉਣ ਲੱਗੇ ਸਨ। ਕਈ ਕੰਪਣੀਆਂ ਨੇ ਹੈਲਪਰਾਂ ਨੂੰ ਕੰਮ ਤੋਂ ਕੱਢ ਦਿੱਤਾ ਹੈ ਅਤੇ ਕੇਵਲ ਦਰਜ਼ੀਆਂ ਨੂੰ ਹੀ ਕੰਮ ਤੇ ਰੱਖਿਆ ਹੈ। ਇੱਕ ਬੜੀ ਕੰਪਣੀ ਨੇ ਆਪਣੀਆਂ ਤਿੰਨ ਛੋਟੀਆਂ ਕੰਪਣੀਆਂ ਨੂੰ ਮਿਲਾ ਦਿੱਤਾ ਹੈ, ਇਸ ਨਾਲ ਕਈ ਮਜ਼ਦੂਰਾਂ ਦੀਆਂ ਨੌਕਰੀਆਂ ਚਲੇ ਗਈਆਂ ਹਨ”।

ਮਾਰਚ ਦੇ ਅੰਤ ਤੱਕ ਕਈ ਸੈਂਕੜੇ ਮਜ਼ਦੂਰਾਂ ਨੂੰ ਰੋਜ਼ਗਾਰ ਦੇਣ ਵਾਲੇ ਕਈ ਕਾਰਖ਼ਾਨੇ ਬੰਦ ਹੋ ਗਏ ਸਨ। ਗਾਰਮੈਂਟ ਲੇਬਰ ਯੂਨੀਅਨ ਦੇ ਉਪ-ਪ੍ਰਧਾਨ ਦੇ ਅਨੁਸਾਰ ਜਾਂ ਤਾਂ ਮਜ਼ਦੂਰਾਂ ਦੀ ਛਾਂਟੀ ਹੋ ਰਹੀ ਹੈ ਜਾਂ ਉਹਨਾਂ ਨੂੰ ਟੁਕੜਿਆਂ ਵਿੱਚ ਥੋੜ੍ਹਾ-ਥੋੜ੍ਹਾ ਕੰਮ ਦਿੱਤਾ ਜਾ ਰਿਹਾ ਹੈ। ਕਈ ਬਸਤਰ ਬਨਾਉਣ ਵਾਲੀਆਂ ਕੰਪਣੀਆਂ ਨੇ ਜਾਂ ਤਾਂ ਵੱਡੀ ਗਿਣਤੀ ਵਿਚ ਮਜ਼ਦੂਰਾਂ ਦੀ ਛਾਂਟੀ ਕਰ ਦਿੱਤੀ ਹੈ ਜਾਂ ਫਿਰ ਪੂਰੀ ਤਰ੍ਹਾਂ ਨਾਲ ਕੰਪਣੀ ਬੰਦ ਕਰ ਦਿੱਤੀ ਹੈ, ਕਿਉਂਕਿ ਉਹ ਜਿਨ੍ਹਾਂ ਯੁਰੋਪ ਅਤੇ ਬਰਤਾਨੀਆਂ ਦੇ ਬਰਾਂਡਾਂ ਲਈ ਉਤਪਾਦਨ ਕਰਦੀਆਂ ਹਨ, ਉਹਨਾਂ ਨੇ ਹਾਲੇ ਤੱਕ ਬਜ਼ਾਰ ਨਹੀਂ ਖੋਲ੍ਹੇ ਹਨ। ਅਨੁਮਾਨ ਹੈ ਕਿ 40 ਫ਼ੀਸਦੀ ਮਜ਼ਦੂਰਾਂ ਨੇ ਆਪਣੀਆਂ ਨੌਕਰੀਆਂ ਖੋਹ ਦਿੱਤੀਆਂ ਹਨ, ਅਤੇ ਇਹਨਾਂ ਵਿਚੋਂ ਕੁਛ ਨੂੰ ਸਿਰਫ਼ ਮਈ ਮਹੀਨੇ ਦੇ ਕੁਛ ਦਿਨਾਂ ਦੀ ਹੀ ਤਨਖ਼ਾਹ ਮਿਲੀ ਹੈ। ਬੈਂਗਲੋਰ ਵਰਗੇ ਸ਼ਹਿਰ ਵਿੱਚ ਹੁਣ ਉਹਨਾਂ ਦਾ ਜੀਣਾ ਮੁਸ਼ਕਲ ਹੋ ਗਿਆ ਹੈ ਅਤੇ ਮਜਬੂਰਨ ਉਹਨਾਂ ਨੂੰ ਵਾਪਸ ਘਰ ਜਾਣਾ ਪੈ ਰਿਹਾ ਹੈ।

ਰਾਜ ਦੇ ਕਿਰਤ ਵਿਭਾਗ ਨੇ ਸਾਫ਼ ਕਹਿ ਦਿੱਤਾ ਹੈ ਕਿ ਨੌਕਰੀ ਖੋਹ ਦੇਣ ਵਾਲੇ ਬਸਤਰ ਮਜ਼ਦੂਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਰਾਹਤ ਦੇਣ ਦੇ ਲਈ ਉਹਨਾਂ ਨੂੰ ਕੋਈ ਨਿਰਦੇਸ਼ ਨਹੀਂ ਮਿਲੇ ਹਨ।

ਤਿੰਨ ਮਹੀਨਿਆਂ ਦੀ ਬਕਾਇਆ ਤਨਖ਼ਾਹ ਨੂੰ ਲੈ ਕੇ ਨਰਸਾਂ ਦਾ ਅੰਦੋਲਨ

Nursesਪਿਛਲੇ 3 ਮਹੀਨਿਆਂ ਦੀ ਤਨਖ਼ਾਹ ਦਾ ਭੁਗਤਾਨ ਨਾ ਹੋਣ ਦੀ ਵਜ੍ਹਾ ਕਰਕੇ, ਮਹਾਂਰਾਸ਼ਟਰ ਦੇ ਅਮਰਵਤੀ ਵਿਖੇ ਡਾ. ਪੰਜਾਬਰਾਓ ਦੇਸ਼ਮੁੱਖ ਮੈਮੋਰੀਅਲ ਮੈਡੀਕਲ ਕਾਲਜ਼ ਅਤੇ ਹਸਪਤਾਲ ਦੀਆਂ ਨਰਸਾਂ 23 ਜੂਨ ਤੋਂ ਹੜਤਾਲ਼ ‘ਤੇ ਹਨ। ਹੜਤਾਲ਼ ਕਰ ਰਹੀਆਂ ਨਰਸਾਂ ਵਿੱਚ ਕੰਟ੍ਰੈਕਟ ਨਰਸਾਂ, ਸਿਖਲਾਈ ਅਧੀਨ ਨਰਸਾਂ, ਦੇ ਨਾਲ-ਨਾਲ ਰੈਗੂਲਰ ਨਰਸਾਂ ਵੀ ਸ਼ਾਮਲ ਹਨ, ਜੋ ਮਾਰਚ ਦੇ ਮਹੀਨੇ ਤੋਂ ਬਹੁਤ ਹੀ ਮੁਸ਼ਕਲ ਹਾਲਤਾਂ ਵਿੱਚ ਸਹੂਲਤਾਂ ਦੀ ਕਮੀ ਦੇ ਬਾਵਯੂਦ ਕੰਮ ਕਰ ਰਹੀਆਂ ਹਨ।

ਨਰਸਾਂ ਇਸਦਾ ਵਿਰੋਧ ਕਰ ਰਹੀਆਂ ਹਨ ਕਿ ਉਹਨਾਂ ਨੂੰ ਪੀਪੀਈ ਕਿੱਟ ਤੋਂ ਬਿਨਾਂ ਹਸਪਤਾਲ ਦੇ ਕਵਾਰੈਂਟਾਈਨ ਵਿਭਾਗ ਵਿੱਚ ਕੰਮ ਕਰਨ ਦੇ ਲਈ ਕਿਹਾ ਗਿਆ, ਲੇਕਿਨ ਉਹਨਾਂ ਨੂੰ ਹਸਪਤਾਲ ਦੇ ਕਰਮਚਾਰੀਆਂ ਦੇ ਲਈ 14 ਦਿਨ ਦੇ ਕਵਾਰੈਂਟਾਈਨ ਦੇ ਲਈ ਬਣਾਈ ਗਈ ਹਸਪਤਾਲ ਦੀ ਸਹੂਲਤ ਨਹੀਂ ਦਿੱਤੀ ਗਈ। ਹਸਪਤਾਲ ਪ੍ਰਬੰਧਨ ਨੇ ਨਰਸਾਂ ਨੂੰ 24 ਘੰਟੇ ਕੰਮ ਕਰਨ ਦੇ ਲਈ ਮਜ਼ਬੂਰ ਕੀਤਾ ਹੈ ਅਤੇ ਇਸਦੇ ਬਾਵਜੂਦ ਉਨਾਂ ਦੇ ਲਈ ਖਾਣੇ ਤੱਕ ਦੇ ਪ੍ਰਬੰਧ ਨਹੀਂ ਕੀਤੇ ਗਏ ਸਨ। ਨਰਸਾਂ ਨੂੰ ਉਹਨਾਂ ਦੇ ਨਿਯੁਕਤੀ ਪੱਤਰਾਂ ਵਿੱਚ 11,000 ਰੁਪਏ ਪ੍ਰਤੀ ਮਹੀਨਾ ਦੀ ਤਨਖ਼ਾਹ ਦਾ ਵਾਇਦਾ ਕੀਤਾ ਗਿਆ ਸੀ, ਲੇਕਿਨ ਉਹਨਾਂ ਨੂੰ ਅੰਤ ਵਿੱਚ ਕੇਵਲ 8,000 ਰੁਪਏ ਤਨਖ਼ਾਹ ਹੀ ਦਿੱਤੀ ਗਈ।

ਮਹਾਂਮਾਰੀ ਦੇ ਚੱਲਦਿਆਂ ਹੋਣ ਵਾਲੇ ਵਿੱਤੀ ਸੰਕਟ ਦੀ ਵਜ੍ਹਾ ਨਾਲ ਹਸਪਤਾਲ ਦੇ ਪ੍ਰਬੰਧਨ ਨੇ ਨਰਸਾਂ ਨੂੰ ਤਨਖ਼ਾਹ ਦੇਣ ਵਿਚ ਅਸਮਰਥਤਾ ਜਤਾਈ ਹੈ। ਜਦਕਿ ਇਸ ਦੁਰਾਨ ਨਰਸਾਂ ਨੂੰ 3 ਮਹੀਨਿਆਂ ਦੀ ਤਨਖ਼ਾਹ ਤੋਂ ਬਿਨਾਂ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਦੇਸ਼ਭਰ ਵਿੱਚ ਕਾਗਨੀਜੈਂਟ ਕੰਪਣੀ ਦੇ ਆਈ.ਟੀ. ਮਜ਼ਦੂਰਾਂ ਦੀ ਛਾਂਟੀ ਹੋ ਰਹੀ ਹੈ

ਆਲ ਇੰਡੀਆ ਫ਼ੋਰਮ ਫਾਰ ਆਈ.ਟੀ. ਇੰਪਲਾਈਜ਼ (ਏ.ਆਈ.ਐਫ.ਆਈ.ਟੀ.ਈ.) ਨੇ ਕਿਹਾ ਹੈ ਕਿ ਕੋਗਨੀਜੈਂਟ ਨਾਂ ਦੀ ਇੱਕ ਅਮਰੀਕੀ ਬਹੁਰਾਸ਼ਟਰੀ ਆਈ.ਟੀ. ਸੇਵਾ ਕੰਪਣੀ ਨੇ, ਹਿੰਦੋਸਤਾਨ ਦੇ ਆਪਣੇ ਕਈ ਸਾਰੇ ਦਫ਼ਤਰਾਂ ਵਿੱਚੋਂ ਵੱਡੀ ਗ਼ਿਣਤੀ ਵਿੱਚ ਮਜ਼ਦੂਰਾਂ ਦੀ ਛਾਂਟੀ ਕਰ ਰਹੀ ਹੈ। ਚੇਨੰਈ, ਬੈਂਗਲੂਰੂ, ਹੈਦਰਾਬਾਦ, ਪੂਣੇ, ਕੋਚੀ ਅਤੇ ਕੋਲਕੋਤਾ ਵਰਗੀਆਂ ਕਈ ਥਾਵਾਂ ‘ਤੇ ਕਾਗਨੀਜੈਂਟ ਦੇ ਮਜ਼ਦੂਰਾਂ ਨੂੰ ਕੰਮ ਤੋਂ ਕੱਢਿਆ ਗਿਆ ਹੈ। ਕਰਨਾਟਕ ਸਟੇਟ ਆਈ.ਟੀ./ਆਈ.ਟੀ.ਈ.ਐਸ. ਕਰਮਚਾਰੀ ਯੂਨੀਅਨ (ਕੇ.ਈ.ਟੀ.ਯੂ.) ਅਤੇ ਉਨ੍ਹਾਂ ਦੀ ਤਾਮਿਲਨਾਡੂ ਦੀ ਯੂਨੀਅਨ ਨੇ ਵੱਡੀ ਗ਼ਿਣਤੀ ਵਿੱਚ ਹੋ ਰਹੀ ਮਜ਼ਦੂਰਾਂ ਦੀ ਛਾਂਟੀ ਨੂੰ ਲੈ ਕੇ ਸ਼ਕਾਇਤ ਕੀਤੀ ਹੈ।

ਕਾਗਨੀਜੈਂਟ ਦੇ ਸੀ.ਈ.ਓ. ਨੇ ਪਹਿਲਾਂ ਹੀ ਅਕਤੂਬਰ 2019 ਵਿੱਚ 13,000 ਕਰਮਚਾਰੀਆਂ ਨੂੰ ਕੰਮ ਤੋਂ ਹਟਾਉਣ ਦੀ ਘੋਸ਼ਣਾ ਕੀਤੀ ਸੀ, ਜਿਸ ਵਿੱਚ 6,000 ਅਜਿਹੇ ਕਰਮਚਾਰੀ ਹਨ, ਜੋ ਫ਼ੇਸਬੁੱਕ ਰਾਹੀਂ ਕਾਗਨੀਜੈਂਟ ਦੇ ਕੰਟੈਂਟ ਮਾਡਰੇਸ਼ਨ (ਵਿਸ਼ਾ-ਵਸਤੂ ਅਨੁਸ਼ੋਧਨ) ਬਿਜਨੈਸ ‘ਤੇ ਕੰਮ ਕਰਦੇ ਹਨ।

ਪੂਰੀ ਦੁਨੀਆਂ ਵਿੱਚ ਕਾਗਨੀਜੈਂਟ ਦੇ ਲਈ ਕੁੱਲ ਮਿਲਾ ਕੇ 2.9 ਲੱਖ ਮਜ਼ਦੂਰ ਕੰਮ ਕਰਦੇ ਹਨ, ਜਿਨ੍ਹਾਂ ‘ਚੋਂ ਕਰੀਬ 70 ਫੀਸਦੀ ਹਿੰਦੋਸਤਾਨ ਵਿੱਚ ਹਨ। ਤਕਰੀਬਨ 18,000 ਕਰਮਚਾਰੀ ਫਿਲਹਾਲ ਬੈਂਚ ‘ਤੇ ਹਨ, ਜਾਣੀ ਕਿ ਉਨ੍ਹਾਂ ਦੇ ਕੋਲ ਕੰਮ ਕਰਨ ਲਈ ਪ੍ਰੋਜੈਕਟ ਨਹੀਂ ਹੈ। ਕੰਮ ਤੋਂ ਕੱਢੇ ਜਾਣ ਦੇ ਲਈ ਇਨ੍ਹਾਂ ਕਰਮਚਾਰੀਆਂ ਦਾ ਨੰਬਰ ਸਭ ਤੋਂ ਪਹਿਲਾਂ ਆਏਗਾ।

ਕਈ ਸਾਲਾਂ ਤੋਂ ਹਿੰਦੋਸਤਾਨ ਵਿੱਚ ਵੱਡੀਆਂ ਬਹੁਰਾਸ਼ਟਰੀ ਆਈ.ਟੀ. ਸੇਵਾ ਕੰਪਣੀਆਂ ਵਿੱਚ ਕਾਗਨੀਜੈਂਟ ਨੂੰ ਸਭ ਤੋਂ ਤੇਜ਼ੀ ਨਾਲ ਵਧ ਰਹੀ ਕੰਪਣੀ ਦੱਸਿਆ ਜਾ ਰਿਹਾ ਸੀ। ਲੇਕਿਨ ਪਿਛਲੇ 2-3 ਸਾਲਾਂ ਤੋਂ ਉਸਨੇ ਵਾਧੇ ਵਿੱਚ ਸੁਸਤੀ ਦੀ ਘੋਸ਼ਣਾ ਕੀਤੀ ਹੈ ਅਤੇ ਹੁਣ ਵੱਡੀ ਗ਼ਿਣਤੀ ਵਿੱਚ ਮਜ਼ਦੂਰਾਂ ਦੀ ਛਾਂਟੀ ਦੇ ਆਪਣੇ ਪਲਾਨ ਦੀ ਵੀ ਘੋਸ਼ਣਾ ਕੀਤੀ ਹੈ।

ਕਾਗਨੀਜੈਂਟ ਦੇ ਕਰਮਚਾਰੀਆਂ ਦੀ ਇੱਕ ਵੱਡੀ ਗ਼ਿਣਤੀ ਨੂੰ ਪਹਿਲਾਂ “ਬੈਂਚ ‘ਤੇ” ਰੱਖਿਆ ਜਾਂਦਾ ਹੈ ਅਤੇ ਉਸ ਦੌਰਾਨ ਉਨ੍ਹਾਂ ਨੂੰ ਪ੍ਰਦਰਸ਼ਣ ਰੇਟਿੰਗ ਦਿੱਤੀ ਜਾਂਦੀ ਹੈ, ਜਿਸ ਤੋਂ ਬਾਦ ਉਹਨਾ ਨੂੰ 45 ਦਿਨਾਂ ਦੇ ਲਈ ਪ੍ਰਦਰਸ਼ਣ ਸੁਧਾਰ ਪਲਾਨ (ਪੀ.ਆਈ.ਪੀ.) ਵਿੱਚ ਰੱਖਿਆ ਜਾਂਦਾ ਹੈ। ਇਸ ਸਭ ਦੇ ਨਾਲ ਹੀ ਕਾਗਨੀਜੈਂਟ ਵਰਗੀ ਕੰਪਣੀ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਰੋਜ਼ਗਾਰ ਦੀ ਤੇਜ਼ ਅਸੁਰੱਖਿਆ ਦਾ ਤੱਥ ਸਾਹਮਣੇ ਆਉਂਦਾ ਹੈ। ਜੇਕਰ ਉਹ ਪੀ.ਆਈ.ਪੀ. ਵਿੱਚ ਚੰਗਾ ਪ੍ਰਦਰਸ਼ਣ ਨਹੀਂ ਕਰ ਸਕੇ ਤਾਂ ਉਹਨਾਂ ਨੂੰ ਨੌਕਰੀ ਛੱਡ ਕੇ ਜਾਣ ਲਈ ਵੀ ਕਿਹਾ ਜਾ ਸਕਦਾ ਹੈ। ਅਤੇ ਜੋ ਵਧੀਆ ਪ੍ਰਦਰਸ਼ਣ ਕਰਕੇ ਅੱਗੇ ਨਿਕਲਦੇ ਹਨ, ਉਨ੍ਹਾਂ ਨੂੰ 35 ਦਿਨ (ਪਹਿਲਾਂ ਇਹ ਸਮਾਂ ਸੀਮਾ 60 ਦਿਨ ਦੀ ਸੀ, ਲੇਕਿਨ ਪਿਛਲੇ ਸਾਲ ਘਟਾ ਕੇ 35 ਦਿਨ ਕਰ ਦਿੱਤੀ ਗਈ ਸੀ) ਦੇ ਅੰਦਰ ਖੁਦ ਨੂੰ ਕਿਸੇ “ਬਿਲੇਬਲ ਪ੍ਰੋਜੈਕਟ” (ਜਾਣੀ ਇੱਕ ਅਜਿਹਾ ਪ੍ਰੋਜੈਕਟ ਜਿਸਦੇ ਲਈ ਕੰਪਣੀ ਸੇਵਾ ਸ਼ੁਲਕ ਲੈ ਸਕਦੀ ਹੈ) ਵਿੱਚ ਸ਼ਾਮਲ ਕਰਾਉਣਾ ਹੁੰਦਾ ਹੈ ਅਤੇ ਅਜਿਹਾ ਨਾ ਕਰ ਸਕਣ ‘ਤੇ ਉਨ੍ਹਾਂ ਨੂੰ “ਕੰਮ ਵਿੱਚ ਯੋਗਦਾਨ ਨਾ ਕਰਨ” ਦੀ ਵਜ੍ਹਾ ਦੇ ਕੇ ਨੌਕਰੀ ਛੱਡਣ ਲਈ ਕਿਹਾ ਜਾ ਸਕਦਾ ਹੈ।

ਕਰਮਚਾਰੀਆਂ ਨੂੰ 12 ਤੋਂ 21 ਹਫ਼ਤਿਆਂ ਦੀ ਤਨਖ਼ਾਹ (ਤਜ਼ਰਬੇ ਦੇ ਸਾਲਾਂ ਦੇ ਅਧਾਰ ‘ਤੇ) ਅਤੇ ਸੇਵਾ ਦੇ ਹਰ ਇੱਕ ਸਾਲ ਦੇ ਲਈ ਇੱਕ ਹਫ਼ਤੇ ਦੀ ਤਨਖ਼ਾਹ ਦੇ ਨਾਲ ਸੰਖੇਪ ਵਿਚ ਬਰਖਾਸਤ ਕੀਤਾ ਜਾ ਰਿਹਾ ਹੈ।

ਅਜੇਹੀ ਦੁਰਦਸ਼ਾ ਹੈ ਆਈ.ਟੀ. ਉਦਯੋਗ ਦੇ ਬਹੁਤ ਹੀ ਕੁਸ਼ਲ ਮਜ਼ਦੂਰਾਂ ਦੀ!

ਕੋਵਿਡ-19 ਮਹਾਂਮਾਰੀ ਦੇ ਚੱਲਦਿਆ ਸਫ਼ਾਈ ਮਜ਼ਦੂਰਾਂ ਨੂੰ ਭਾਰੀ ਖ਼ਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ!

Cognizentਬ੍ਰਹਨਮੁੰਬਈ ਮਹਾਂਨਗਰ ਪਾਲਿਕਾ ਦੇ ਠੋਸ ਕੂੜਾ ਪ੍ਰਬੰਧਨ ਵਿਭਾਗ ਵਿੱਚ ਕੰਮ ਕਰ ਰਹੇ ਸਫ਼ਾਈ ਮਜ਼ਦੂਰ, ਜਿਨ੍ਹਾਂ ਹਾਲਤਾਂ ਵਿੱਚ ਕੰਮ ਕਰਨ ਦੇ ਲਈ ਮਜ਼ਬੂਰ ਕੀਤੇ ਜਾ ਰਹੇ ਹਨ, ਉਸ ਨਾਲ ਉਨ੍ਹਾਂ ‘ਤੇ ਹਰ ਰੋਜ਼ ਵਾਇਰਸ ਨੂੰ ਗ੍ਰਹਿਣ ਕਰਨ ਦਾ ਖ਼ਤਰਾ ਹੁੰਦਾ ਹੈ।

ਏਸ਼ੀਆ ਦੀ ਇੱਕ ਸਭ ਤੋਂ ਬੜੀ ਝੁੱਗੀ-ਬਸਤੀ, ਮੁੰਬਈ ਦੇ ‘ਧਰਾਵੀ’ ਵਿਚ ਕਰੋਨਾ ਮਹਾਂਮਾਰੀ ਦਾ ਇੱਕ ਭਿਆਨਕ ਪ੍ਰਕੋਪ ਹੋਇਆ। ਧਰਾਵੀ ਦੇ ਰੈਗੂਲਰ ਖੇਤਰਾਂ (ਕੰਟੇਨਮੈਂਟ ਜ਼ੋਨਸ) ਵਿੱਚ, ਨਗਰ ਨਿਗਮ ਦੇ ਕਰਮਚਾਰੀਆਂ ਨੂੰ ਕੂੜੇ ਨੂੰ ਇਕੱਠਾ ਕਰਨ ਅਤੇ ਇਸ ਨੂੰ ਇੱਕ ਵਾਹਨ ਵਿੱਚ ਲੱਦਣ ਦਾ ਕੰਮ ਸੌਂਪਿਆ ਗਿਆ ਹੈ, ਜੋ ਬਾਇਓਮੈਡੀਕਲ (ਜੈਵਿਕ) ਕੂੜੇੇ ਨੂੰ ਸ਼ਹਿਰ ਦੇ ਇੱਕ-ਮਾਤਰ ਉਪਚਾਰ ਸੁਵਿਧਾ, ਦੇਵਨਾਰ ਡੰਪਿੰਗ ਗ੍ਰਾਊਂਡ (ਕੂੜਾ ਸੁੱਟਣ ਦਾ ਮੈਦਾਨ) ਦੇ ਬਗ਼ਲ ਵਿੱਚ ਹੈ, ਵਿੱਚ ਲੈ ਜਾਂਦਾ ਹੈ।

ਸਫ਼ਾਈ ਮਜ਼ਦੂਰ ਚਿੰਤਤ ਇਸ ਲਈ ਹਨ ਕਿ ਕਈ ਬਾਰ ਕੰਨਟੇਨਮੈਂਟ ਖ਼ੇਤਰ ਤੋਂ ਜੋ ਕੂੜਾ ਉਹ ਇਕੱਠਾ ਕਰ ਰਹੇ ਹੁੰਦੇ ਹਨ, ਉਹ ਖ਼ਤਰਨਾਕ ਬਾਇਓਮੈਡੀਕਲ ਕੂੜੇ (ਪੀਲਾ ਬੈਗ) ਅਤੇ ਘਰੇਲੂ ਕੂੜੇ (ਕਾਲਾ ਬੈਗ) ਵਿੱਚ ਅਲੱਗ ਨਹੀਂ ਕੀਤਾ ਜਾਂਦਾ ਹੈ। ਹਰ ਰੋਜ਼ ਮਜ਼ਦੂਰਾਂ ਨੂੰ ਮਾਸਕ, ਦਸਤਾਨੇ, ਕੇਲੇ ਦੇ ਛਿਲਕੇ, ਗਾਊਨ ਅਤੇ ਪਲਾਸਟਿਕ ਦੀਆਂ ਥੈਲੀਆਂ ਸਮੇਤ ਹਰ ਤਰ੍ਹਾਂ ਦੇ ਮਿਕਸ ਕੂੜੇ ਦੇ ਥੈਲਿਆਂ ਨਾਲ ਨਿਪਟਣ ਦਾ ਕੰਮ ਕਰਨਾ ਪੈਂਦਾ ਹੈ। ਹਾਲਾਂ ਕਿ ਉਹ ਹਜਮਟ-ਸੂਟ, ਫ਼ੇਸ-ਮਾਸਕ, ਰਬੜ ਦੇ ਦਸਤਾਨੇ ਅਤੇ ਜੁੱਤੇ ਪਹਿਨਦੇ ਹਨ, ਲੇਕਿਨ ਉਨ੍ਹਾਂ ਨੂੰ ਕੋਵਿਡ-19 ਨਾਲ ਸਬੰਧਤ ਕੂੜੇ ਨੂੰ ਆਪਣੇ ਹੱਥਾਂ ਨਾਲ ਕਾਲੇ ਬੈਗ ਤੋਂ ਵੱਖ ਕਰਕੇ ਉਸ ਨੂੰ ਪੀਲੇ ਬੈਗ ਵਿੱਚ ਬਦਲੀ ਕਰਨਾ ਹੁੰਦਾ ਹੈ। ਸੰਕਰਮਣ ਦੀ ਸਭਾਵਨਾ ਨੂੰ ਘੱਟ ਕਰਨ ਦੇ ਲਈ, ਕਰਮਚਾਰੀ ਬਾਰੀ-ਬਾਰੀ ਨਾਲ ਕੂੜੇਦਾਨ ਵਿੱਚ ਵੜਦੇ ਹਨ, ਛੇਤੀ ਨਾਲ ਕੂੜੇ ਨੂੰ ਕੂੜਾਵੈਨ ਵਿੱਚ ਤਬਦੀਲ ਕਰਦੇ ਹਨ ਅਤੇ ਕੰਟੇਨਮੈਂਟ ਖੇਤਰ ਦੀ ਅਗਲੀ ਕਲੋਨੀ ਵਿੱਚ ਚਲੇ ਜਾਂਦੇ ਹਨ। ਜੋ ਖੇਤਰ ਕੋਵਿਡ-19 ਤੋਂ ਪ੍ਰਭਾਵਤ ਨਹੀਂ ਹਨ, ਉੱਥੋਂ ਦੇ ਨਿਵਾਸੀਆਂ ‘ਤੇ ਕੂੜੇ ਨੂੰ ਵੱਖ-ਵੱਖ ਕਰਨ ਦਾ ਕੋਈ ਨਿਯਮ ਲਾਗੂ ਨਹੀਂ ਹੈ। ਹਾਲਾਂਕਿ, ਭਾਰਤੀ ਚਿਕਿਤਸਾ ਅਨੁਸੰਧਾਨ ਪਰੀਸ਼ਦ ਦੇ ਅਨੁਸਾਰ, ਸਕਾਰਾਤਮ ਲੱਛਣ ਦਿਸਣ ਵਾਲੇ ਰੋਗੀਆਂ ਵਿੱਚੋਂ ਘੱਟ ਤੋਂ ਘੱਟ 69 ਫੀਸਦੀ ਲੱਛਣਹੀਣ ਹਨ। ਇਸ ਲਈ, ਇਸ ਤਰ੍ਹਾਂ ਦੇ ਕੂੜੇ ਵਿੱਚ ਵਾਇਰਸ ਰਾਹੀਂ ਦੂਸ਼ਿਤ ਹੋਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੈ।

ਬੀ.ਐਮ.ਸੀ. ਦੇ 46 ਕੂੜਾ ਅਲੱਗ ਕਰਨ ਦੇ ਕੇਂਦਰਾਂ ਦੇ ਮਜ਼ਦੂਰ ਭਾਰੀ ਖ਼ਤਰੇ ਵਿੱਚ ਹਨ, ਕਿਉਂਕਿ ਉਨ੍ਹਾਂ ਨੂੰ ਸੁੱਕੇ ਕੂੜੇ ਨੂੰ ਗਿੱਲੇ ਕੂੜੇ ਤੋਂ ਵੱਖ ਕਰਨਾ ਹੁੰਦਾ ਹੈ। 15 ਅਪ੍ਰੈਲ ਤੋਂ ਬਾਦ ਤੋਂ, ਜਦੋਂ ਇਹ ਕੇਂਦਰ ਪਹਿਲੇ ਲਾਕਡਾਊਨ ਤੋਂ ਬਾਦ ਖੁਲ੍ਹੇ ਹਨ, ਉਦੋਂ ਤੋਂ ਸਫ਼ਾਈ ਮਜ਼ਦੂਰਾਂ ਨੂੰ ਗੈਰ-ਕੰਨਟੇਨਮੈਂਟ ਖੇਤਰਾਂ ਦੇ ਘਰਾਂ ਦੇ ਮਿਕਸ ਜਾਂ ਨਾ ਛਾਂਟੇ ਗਏ ਕੂੜੇ ਦੇ ਨਾਲ ਕੰਮ ਕਰਨਾ ਪੈ ਰਿਹਾ ਹੈ, ਜਿਸ ਵਿਚ ਮਾਸਕ, ਦਸਤਾਨੇ ਅਤੇ ਹੋਰ ਨਿੱਜੀ ਸੁਰੱਖਿਆ ਉਪਕਰਣ ਸ਼ਾਮਲ ਹੁੰਦੇ ਹਨ।

ਇਸ ਕੂੜੇ ਵਿੱਚੋਂ ਕੁਛ ਨੂੰ ‘ਦੇਵਨਾਰ’ ਅਤੇ ‘ਕਾਂਜੁਰਮਾਰਗ’ ਵਿੱਚ ਸ਼ਹਿਰ ਦੇ ਲੈਂਡਫਿਲ ਵਿੱਚ ਭੇਜਿਆ ਜਾ ਰਿਹਾ ਹੈ, ਇੱਥੇ ਕਈ ਸਫ਼ਾਈ ਮਜ਼ਦੂਰ ਕੋਵਿਡ-19 ਤੋਂ ਸੰਕ੍ਰਮਿਤ ਪਾਏ ਗਏ ਹਨ। ਐਸਾ ਅਨੁਮਾਨ ਹੈ ਕਿ ਘਰੇਲੂ ਅਤੇ ਘਰ ਦੇ ਕਵਾਰਨਟਾਈਨ (ਸੰਗਰੋਧ) ਕੇਂਦਰਾਂ ਦੇ ਮਿਕਸ ਨਿੱਜੀ ਸੁਰੱਖਿਆ ਉਪਕਰਣ ਤੋਂ ਹੋਣ ਵਾਲੇ ਕੂੜੇ ਵਿੱਚੋਂ ਘੱਟ ਤੋਂ ਘੱਟ 600 ਕਿਲੋ ਪਲਾਸਟਿਕ ਲੈਂਡਫ਼ਿਲ ਵਿੱਚ ਪਾਈ ਜਾ ਰਹੀ ਹੈ।

ਦਿੱਲੀ ਵਿੱਚ ਘੱਟ ਤੋਂ ਘੱਟ 15 ਸਫ਼ਾਈ ਮਜ਼ਦੂਰਾਂ ਦੀ ਮੌਤ ਹੋ ਚੁੱਕੀ ਹੈ ਅਤੇ 40 ਮਜ਼ਦੂਰ ਜੂਨ ਦੇ ਤੀਸਰੇ ਹਫ਼ਤੇ ਤੱਕ ਕਰੋਨਾ ਤੋਂ ਸੰਕਰਮਕ ਪਾਏ ਗਏ ਸਨ। ਦਿੱਲੀ ਦੀ ਸਫ਼ਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਨੇ ਬਾਰ-ਬਾਰ ਇਹ ਗੱਲ ਦੱਸੀ ਹੈ ਕਿ “ਕੋਵਿਡ-19 ਮਹਾਂਮਾਰੀ ਤੋਂ ਬਾਦ ਹਰ ਘਰ, ਰਸਤੇ ਅਤੇ ਨਾਲੇ ਵਿੱਚ ਸੁੱਟੇ ਹੋਏ ਮਾਸਕ, ਦਸਤਾਨੇ ਅਤੇ ਮੂੰਹ ਦੇ ਢੱਕਣ ਮਿਲਦੇ ਹਨ। ਅਗਰ ਇਹਨਾਂ ਵਿੱਚੋਂ ਕੋਈ ਵੀ ਇੱਕ ਕਰੋਨਾ ਸੰਕਰਮਿਤ ਇਨਸਾਨ ਦਾ ਹੋਇਆ ਤਾਂ ਉਹ ਸਫ਼ਾਈ ਮਜ਼ਦੂਰ ਦੇ ਲਈ ਖ਼ਤਰਾ ਹੋ ਸਕਦਾ ਹੈ। ਜਿਵੇ-ਜਿਵੇਂ ਸੰਕਰਮਣ ਦੇ ਆਂਕੜੇ ਵਧਣਗੇ ਇਹ ਸਮੱਸਿਆ ਵਧਦੀ ਹੀ ਜਾਏਗੀ ਅਤੇ ਇਸ ਦੀ ਵਜ੍ਹਾ ਨਾਲ ਸਾਡੇ ਸਫ਼ਾਈ ਮਜ਼ਦੂਰਾਂ ਦੀਆਂ ਜਾਨਾਂ ਜਾਣਗੀਆਂ”।

ਸਰਕਾਰ ਸਫ਼ਾਈ ਮਜ਼ਦੂਰਾਂ ਨੂੰ “ਕਰੋਨਾ ਯੋਧਾ” ਪੁਕਾਰਦੀ ਹੈ, ਲੇਕਿਨ ਉਨ੍ਹਾਂ ਨੂੰ ਘੱਟੋ-ਘੱਟ ਸੁਰੱਖਿਅਤ ਗੀਅਰ ਵੀ ਨਹੀਂ ਦੇ ਰਹੀ ਹੈ। ਕਈ ਸਾਰੇ ਠੇਕਾ ਮਜ਼ਦੂਰ ਤਾਂ ਆਪਣੇ ਨੱਕ ਅਤੇ ਮੂੰਹ ਨੂੰ ਸਿਰਫ਼ ਇੱਕ ਪਤਲੇ ਕੱਪੜੇ ਨਾਲ ਢੱਕ ਕੇ ਕੰਮ ਕਰਦੇ ਹਨ। ਕਈ ਮਜ਼ਦੂਰਾਂ ਨੂੰ ਤਾਂ ਨਗਰ ਨਿਗਮ ਤੋਂ ਪਿਛਲੇ 3 ਮਹੀਨਿਆਂ ਤੋਂ ਤਨਖ਼ਾਹ ਹੀ ਨਹੀਂ ਮਿਲੀ ਹੈ। ਪੂਰਬੀ ਦਿੱਲੀ ਨਗਰ ਨਿਗਮ ਦੇ ਅਧਿਕਾਰੀਆਂ ਨੇ ਮੰਨਿਆ ਹੈ ਕਿ ਪੀਪੀਈ ਕਿੱਟ ਕੇਵਲ ਉਹਨਾਂ ਸਫ਼ਾਈ ਮਜ਼ਦੂਰਾਂ ਨੂੰ ਦਿੱਤੀ ਜਾਂਦੀ ਹੈ, ਜੋ ਕਰੋਨਾ ਸੰਕਰਮਿਤ ਘਰਾਂ ਤੋਂ ਕੂੜਾ ਲਿਆਉਂਦੇ ਹਨ। ਲੇਕਿਨ ਪੀਪੀਈ ਕਿੱਟਾਂ ਦੀ ਭਾਰੀ ਕਮੀ ਦੀ ਵਜ੍ਹਾ ਨਾਲ ਘਰਾਂ ਤੋਂ ਕੂੜਾ ਲੈਣ ਵਾਲੇ, ਰਸਤਿਆਂ ਅਤੇ ਨਾਲੀਆਂ ਨੂੰ ਸਾਫ਼ ਕਰਨ ਵਾਲੇ ਮਜ਼ਦੂਰਾਂ ਨੂੰ ਸਿਰਫ਼ ਦਸਤਾਨੇ ਹੀ ਦਿੱਤੇ ਜਾ ਰਹੇ ਹਨ, ਜਦਕਿ ਉਹ ਵੀ ਭਾਰੀ ਸੰਕਰਮਣ ਦੇ ਖ਼ਤਰੇ ਵਿੱਚ ਹਨ।

Share and Enjoy !

0Shares
0

Leave a Reply

Your email address will not be published. Required fields are marked *